ਰੇਲ ਮੰਤਰਾਲਾ

ਯਾਤਰੀ ਟ੍ਰੇਨ ਸੇਵਾਵਾਂ ਦੇ ਚਲ ਰਹੀ ਮੁਅੱਤਲੀ ਬਾਰੇ ਜਾਣਕਾਰੀ

ਜਿਵੇਂ ਕਿਰ ਪਹਿਲਾਂ ਫੈਸਲਾ ਲਿਆ ਗਿਆ ਅਤੇ ਸੂਚਿਤ ਕੀਤਾ ਗਿਆ ਸੀ, ਉਸੇ ਕ੍ਰਮ ਵਿੱਚ ਨਿਯਮਿਤ ਯਾਤਰੀ ਅਤੇ ਸਬ ਅਰਬਨ ਟ੍ਰੇਨ ਸੇਵਾਵਾਂ ਅਗਲੀ ਸੂਚਨਾ ਤੱਕ ਮੁਅੱਤਲ ਰਹਿਣਗੀਆਂ

Posted On: 11 AUG 2020 5:29PM by PIB Chandigarh

ਸਾਰੇ ਸੰਬਧਾਂ ਦੇ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਕਿ ਪਹਿਲਾਂ ਜੋ ਫੈਸਲਾ ਲਿਆ ਗਿਆ ਸੀ ਅਤੇ ਸੂਚਿਤ ਕੀਤਾ ਗਿਆ ਸੀਉਸੇ ਤਰ੍ਹਾਂ ਅਗਲੀ ਸੂਚਨਾ ਤੱਕ ਨਿਯਮਿਤ ਯਾਤਰੀ ਅਤੇ ਸਬ ਅਰਬਨ ਟ੍ਰੇਨ ਸੇਵਾਵਾਂ ਮੁਅੱਤਲ ਰਹਿਣਗੀਆਂ।

 

ਗੌਰਤਲਬ ਹੈ ਕਿ ਵਰਤਮਾਨ ਵਿੱਚ ਚਲ ਰਹੀਆਂ 230 ਸਪੈਸ਼ਲ ਟ੍ਰੇਨਾਂ ਚਲਦੀਆਂ ਰਹਿਣਗੀਆਂ। ਮੁੰਬਈ ਵਿੱਚ ਲੋਕਲ ਟ੍ਰੇਨਾਂਜੋ ਵਰਤਮਾਨ ਵਿੱਚ ਰਾਜ ਸਰਕਾਰ ਦੀ ਮੰਗ ਤੇ ਸੀਮਿਤ ਰੂਪ ਨਾਲ ਚਲ ਰਹੀਆਂ ਹਨਉਹ ਵੀ ਚਲਦੀਆਂ ਰਹਿਣਗੀਆਂ।

 

ਸਪੈਸ਼ਲ ਟ੍ਰੇਨਾਂ ਵਿੱਚ ਯਾਤਰੀਆਂ ਦੀ ਸੰਖਿਆ (ਆਕਿਊਪੈਂਸੀ) ਦੀ ਨਿਯਮਿਤ ਅਧਾਰ ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਜ਼ਰੂਰਤ ਦੇ ਅਧਾਰ ਤੇ ਸਪੈਸ਼ਲ ਟ੍ਰੇਨਾਂ ਚਲਾਈਆਂ ਜਾ ਸਕਦੀਆਂ ਹਨ।

 

ਹਾਲਾਂਕਿਲੌਕਡਾਊਨ ਤੋਂ ਪਹਿਲਾਂ ਚਲ ਰਹੀਆਂ ਸਾਰੀਆਂ ਹੋਰ ਨਿਯਮਿਤ ਟ੍ਰੇਨਾਂ ਅਤੇ ਸਬ ਅਰਬਨ ਟ੍ਰੇਨਾਂ ਦੀਆਂ ਸੇਵਾਵਾਂ ਫਿਲਹਾਲ ਮੁਅੱਤਲ ਰਹਿਣਗੀਆਂ।

 

*****

 

ਡੀਜੇਐੱਨ/ਐੱਮਕੇਵੀ(Release ID: 1645225) Visitor Counter : 130