ਨੀਤੀ ਆਯੋਗ
ਅਟਲ ਇਨੋਵੇਸ਼ਨ ਮਿਸ਼ਨ ਤੇ ਡੈੱਲ ਟੈਕਨੋਲੋਜੀਜ਼ ਨੇ ਵਿਦਿਆਰਥੀ ਉੱਦਮਤਾ ਪ੍ਰੋਗਰਾਮ 2.0 ਲਾਂਚ ਕੀਤਾ
Posted On:
11 AUG 2020 6:16PM by PIB Chandigarh
ਅਟਲ ਇਨੋਵੇਸ਼ਨ ਮਿਸ਼ਨ (ਏਮ – AIM), ਨੀਤੀ ਆਯੋਗ ਨੇ ਡੈੱਲ ਟੈਕਨੋਲੋਜੀਜ਼ ਦੇ ਸਹਿਯੋਗ ਨਾਲ ਅੱਜ ‘ਅਟਲ ਟਿੰਕਰਿੰਗ ਲੈਬਸ’ (ਏਟੀਐੱਲ’ਸ – ATLs) ਦੇ ਨੌਜਵਾਨ ਖੋਜਕਾਰਾਂ ਲਈ ‘ਵਿਦਿਆਰਥੀ ਉੱਦਮਤਾ ਪ੍ਰੋਗਰਾਮ 2.0’ (ਸਟੂਡੈਂਟ ਐਂਟ੍ਰੀਪ੍ਰਿਨਯੋਸ਼ਿਪ ਪ੍ਰੋਗਰਾਮ 2.0 – ਐੱਸਈਪੀ 2.0 – SEP – 2.0) ਲਾਂਚ ਕੀਤਾ।
ਐੱਸਈਪੀ 1.0 (SEP 1.0) ਦੀ ਵੱਡੀ ਸਫ਼ਲਤਾ ਤੋਂ ਬਾਅਦ, ਦੂਜੀ ਲੜੀ ਦੀ ਸ਼ੁਰੂਆਤ ਡਾ. ਰਾਜੀਵ ਕੁਮਾਰ, ਵਾਈਸ ਚੇਅਰਮੈਨ, ਨੀਤੀ ਆਯੋਗ; ਆਲੋਕ ਓਹਰੀ, ਪ੍ਰਧਾਨ ਤੇ ਐੰਮਡੀ, ਡੈੱਲ ਟੈਕਨੋਲੋਜੀਜ਼; ਆਰ. ਰਮੰਨਨ, ਮਿਸ਼ਨ ਡਾਇਰੈਕਟਰ, ਏਮ (AIM); ਅਤੇ ਡਾ. ਅੰਜਲੀ ਪ੍ਰਕਾਸ਼, ਚੇਅਰਪਰਸਨ, ਲਰਨਿੰਗ ਲਿੰਕਸ ਫ਼ਾਊਂਡੇਸ਼ਨ ਦੀ ਮੌਜੂਦਗੀ ਵਿੱਚ ਕੀਤੀ ਗਈ।
ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਕਿਹਾ,‘ਅੱਜ ਮੈਨੂੰ ਪੂਰੀ ਆਸ ਹੈ, ਕਿਉਂਕਿ ਮੈਂ ਏਟੀਐੱਲਸ (ATLs) ਦੇ ਨੌਜਵਾਨ ਮੋਹਰੀ ਖੋਜੀਆਂ ਦੀਆਂ ਸੰਭਾਵਨਾਵਾਂ ਨਾਲ ਭਰਪੂਰ ਖੋਜਾਂ ਨੂੰ ਵੇਖਿਆ ਹੈ। ਇਨ੍ਹਾਂ ਖੋਜਕਾਰਾਂ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ ਕਿ ਜਦੋਂ ਸਾਥੀ ਨਾਗਰਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਤੇ ਦੇਸ਼ ਦੇ ਇਹ ਛੋਟੇ ਬੱਚੇ ਤਦ ਕੀ ਕੁਝ ਹਾਸਲ ਕਰ ਸਕਦੇ ਹਨ, ਜੇ ਉਨ੍ਹਾਂ ਨੂੰ ਗ਼ੈਰ–ਰਵਾਇਤੀ ਢੰਗ ਨਾਲ ਕੁਝ ਸੋਚਣ ਦਾ ਮੌਕਾ ਦਿੱਤਾ ਜਾਵੇ। ਹੁਣ ਜਦੋਂ ਅਸੀਂ ਐੱਸਈਪੀ 1.0 (SEP 1.0) ਖ਼ਤਮ ਕਰ ਕੇ ਐੱਸਈਪੀ 2.0 (SEP 2.0) ਨੂੰ ਲਾਂਚ ਕਰ ਰਹੇ ਹਾਂ, ਮੈਂ ਦੇਸ਼ ਵਿੱਚ ਇਨ੍ਹਾਂ ਨਵੀਨ ਖੋਜਾਂ ਦੇ ਪੈਣ ਵਾਲੇ ਅਸਰ ਨੂੰ ਵੇਖਣ ਲਈ ਉਤੇਜਿਤ ਹਾਂ।’
ਐੱਸਈਪੀ 2.0 (SEP 2.0) ਜ਼ਰੀਏ ਵਿਦਿਆਰਥੀ ਖੋਜਕਾਰਾਂ ਨੂੰ ਡੈੱਲ ਦੇ ਵਲੰਟੀਅਰਾਂ ਨਾਲ ਨੇੜੇ ਹੋ ਕੇ ਕੰਮ ਕਰਨ ਦੀ ਇਜਾਜ਼ਤ ਮਿਲੇਗੀ। ਉਨ੍ਹਾਂ ਨੂੰ ਮਾਰਗ–ਦਰਸ਼ਨ ਦੀ ਸਹਾਇਤਾ ਮਿਲੇਗੀ; ਪ੍ਰੋਟੋਟਾਈਪਿੰਗ ਤੇ ਟੈਸਟਿੰਗ ਦੀ ਮਦਦ ਮਿਲੇਗੀ; ਐਂਡ–ਯੂਜ਼ਰ ਫ਼ੀਡਬੈਕ; ਬੌਧਿਕ ਸੰਪਤੀ ਰਜਿਸਟ੍ਰੇਸ਼ਨ ਤੇ ਵਿਚਾਰਾਂ, ਪ੍ਰਕਿਰਿਆਵਾਂ ਤੇ ਉਤਪਾਦਾਂ ਦੇ ਪੇਟੈਂਟਿੰਗ; ਨਿਰਮਾਣ ਦੀ ਮਦਦ ਦੇ ਨਾਲ–ਨਾਲ ਬਜ਼ਾਰ ਵਿੱਚ ਉਤਪਾਦ ਨੂੰ ਲਾਂਚ ਕਰਨ ਵਿੱਚ ਵੀ ਮਦਦ ਮਿਲੇਗੀ।
ਡੈੱਲ ਟੈਕਨੋਲੋਜੀਜ਼ ਇੰਡੀਆ ਦੇ ਪ੍ਰਧਾਨ ਤੇ ਮੈਨੇਜਿੰਗ ਡਾਇਰੈਕਟਰ ਆਲੋਕ ਓਹਰੀ ਨੇ ਕਿਹਾ,‘ਡੈੱਲ ਵਿਦਿਆਰਥੀਆਂ ਨੂੰ ਆਪਣੇ ਖ਼ੁਦ ਦੇ ਅਨੁਭਵਾਂ ਨੂੰ ਇੱਕ ਰੂਪ ਦੇਣ ਲਈ ਵਿਦਿਆਰਥੀਆਂ ਨੂੰ ਸਸ਼ੱਕਤ ਬਣਾਉਣ ਹਿਤ ਉੱਭਰਦੀਆਂ ਟੈਕਨੋਲੋਜੀਜ਼ ਨੂੰ ਹੋਰ ਵਧਾ ਰਿਹਾ ਹੈ, ਇੰਝ ਉਨ੍ਹਾਂ ਨੂੰ ਇੱਕ ਨਵੀਨ ਖੋਜ ਵਾਲਾ ਦਿਮਾਗ਼ ਵਿਕਸਿਤ ਕਰਨ ਦੇ ਯੋਗ ਬਣਾ ਰਿਹਾ ਹੈ। ਅਸੀਂ ਪਹਿਲੇ ‘ਵਿਦਿਆਰਥੀ ਉੱਦਮਤਾ ਪ੍ਰੋਗਰਾਮ’ ਤੋਂ ਡਾਢੇ ਖ਼ੁਸ਼ ਹਾਂ ਅਤੇ ਅਗਲੇ ਬੈਚ ਬਾਰੇ ਵੀ ਅਜਿਹੀ ਆਸ ਰੱਖਦੇ ਹਾਂ। ਨੀਤੀ ਆਯੋਗ ਨਾਲ ਸਾਡੀ ਮਜ਼ਬੂਤ ਭਾਈਵਾਲੀ ਨੇ ਸਾਨੂੰ ਸਮਾਜਕ ਭਲਾਈ ਲਈ ਤਕਨਾਲੋਜੀ ਦੇ ਸਾਡੇ ਦ੍ਰਿਸ਼ਟੀਕੋਣ ਦਾ ਹੋਰ ਵਿਸਥਾਰ ਕਰਨ ਅਤੇ ਪੁੰਗਰਦੇ ਉੱਦਮੀਆਂ ਨੂੰ ਹੁਲਾਰਾ ਦੇਣ ਦੇ ਯੋਗ ਬਣਾਇਆ ਹੈ।’
ਇਸ ਮੌਕੇ ਬੋਲਦਿਆਂ ਏਮ (AIM) ਮਿਸ਼ਨ ਦੇ ਡਾਇਰੈਕਟਰ ਆਰ ਰਮੰਨਨ ਨੇ ਕਿਹਾ,‘ਅਟਲ ਇਨੋਵੇਸ਼ਨ ਮਿਸ਼ਨ ਦਾ ਉਦੇਸ਼ 10 ਲੱਖ ਤੋਂ ਵੱਧ ਨਿਓਟੈਰਿਕ ਖੋਜਕਾਰਾਂ ਤੇ ਦੇਸ਼ ਵਿੱਚ ਸੰਭਾਵੀ ਰੋਜ਼ਗਾਰ ਸਿਰਜਕਾਂ ਨੂੰ ਤਿਆਰ ਕਰਨਾ ਹੈ। ਡੈੱਲ ਟੈਕਨੋਲੋਜੀਜ਼ ਨਾਲ ਸਾਡੀ ਭਾਈਵਾਲੀ ‘ਵਿਦਿਆਰਥੀ ਉੱਦਮਤਾ ਪ੍ਰੋਗਰਾਮ’ ਜ਼ਰੀਏ ‘ਅਟਲ ਟਿੰਕਰਿੰਗ ਲੈਬ’ ਦੇ ਪੁੰਗਰ ਰਹੇ ਖੋਜਕਾਰਾਂ ਦੀਆਂ ਉੱਦਮਤਾ ਨਾਲ ਸਬੰਧਿਤ ਸਮਰੱਥਾਵਾਂ ਵਧਾਉਣ ਲਈ ਅੱਗੇ ਵਧਣ ਦੇ ਚਾਹਵਾਨ ਸਕੂਲੀ ਵਿਦਿਆਰਥੀਆਂ ਨੂੰ ਹੁਲਾਰਾ ਦੇਣ ਦੇ ਨਾਲ–ਨਾਲ ਸਮੁੱਚੇ ਦੇਸ਼ ਵਿੱਚ ਨਵੀਨ ਪ੍ਰਤਿਭਾ ਹਿਤ ਮੁੱਲ–ਵਾਧਾ ਮਾਨਤਾ ਮੰਚ ਤਿਆਰ ਕਰਦੀ ਹੈ।’
ਐੱਸਈਪੀ 1.0 (SEP 1.0) ਦੀ ਸ਼ੁਰੂਆਤ ਜਨਵਰੀ 2019 ’ਚ ਹੋਈ ਸੀ। 10 ਮਹੀਨਿਆਂ ਤੱਕ ਪੂਰੀ ਦ੍ਰਿੜ੍ਹਤਾ ਨਾਲ ਚੱਲੇ ਇਸ ਪ੍ਰੋਗਰਾਮ – ਇਹ ਰਾਸ਼ਟਰਵਿਆਪੀ ਮੁਕਾਬਲਾ ਸੀ, ਜਿੱਥੇ ਵਿਦਿਆਰਥੀਆਂ ਨੇ ਸਮਾਜ ਸਾਹਵੇਂ ਮੌਜੂਦ ਚੁਣੌਤੀਆਂ ਦੀ ਸ਼ਨਾਖ਼ਤ ਕੀਤੀ ਤੇ ਬੁਨਿਆਦੀ ਖੋਜਾਂ ਕੀਤੀਆਂ ਤੇ ਆਪੋ–ਆਪਣੇ ਏਟੀਐੱਲਸ (ATLs) ਦੇ ਅੰਦਰ ਰਹਿ ਕੇ ਹੀ ਹੱਲ ਲੱਭੇ – ਜ਼ਰੀਏ ਏਟੀਐੱਲ ਮੈਰਾਥਨ ਦੀਆਂ ਚੋਟੀ ਦੀਆਂ 6 ਟੀਮਾਂ ਨੂੰ ਆਪੋ–ਆਪਣੇ ਖੋਜੀ ਪ੍ਰੋਟੋਟਾਈਪਸ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਉਤਪਾਦਾਂ ਵਿੱਚ ਤਬਦੀਲ ਕਰਨ ਦਾ ਮੌਕਾ ਮਿਲਿਆ ਤੇ ਹੁਣ ਉਹ ਉਤਪਾਦ ਬਜ਼ਾਰ ਵਿੱਚ ਉਪਲਬਧ ਹਨ।
ਏਟੀਐੱਲ ਦੇ ਪਿਛਲੇ ਸੀਜ਼ਨ ’ਚ 1,500 ਨਵੀਨ ਖੋਜਾਂ ਪੁੱਜੀਆਂ ਸਨ। ਦੋ ਸਖ਼ਤ ਕਿਸਮ ਦੇ ਗੇੜਾਂ ਤੋਂ ਬਾਅਦ ‘ਸਟੂਡੈਂਟ ਇਨੋਵੇਟਰ ਪ੍ਰੋਗਰਾਮ’ ਲਈ 50 ਟੀਮਾਂ ਨੂੰ ਚੁਣ ਲਿਆ ਗਿਆ ਸੀ। 75% ਤੋਂ ਵੱਧ ਜੇਤੂ ਟੀਮਾਂ ਟੀਅਰ–2 ਸ਼ਹਿਰਾਂ ਤੇ ਜਾਂ ਗ੍ਰਾਮੀਣ ਇਲਾਕਿਆਂ ਤੋਂ ਹਨ ਅਤੇ 60% ਤੋਂ ਵੱਧ ਸਰਕਾਰੀ ਸਕੂਲਾਂ ਤੋਂ ਸਨ। ਜੇਤੂ ਟੀਮ ਦੇ ਵਿਦਿਆਰਥੀਆਂ ਵਿੱਚੋਂ 46% ਕੁੜੀਆਂ ਸਨ। ਤਦ ਟੀਮਾਂ ਦਾ ਮਾਰਗ–ਦਰਸ਼ਨ ਕਈ ਮਹੀਨਿਆਂ ਤੱਕ ‘ਅਟਲ ਇਨਕਿਊਬੇਸ਼ਨ ਸੈਂਟਰਜ਼’ ਨੇ ‘ਸਟੂਡੈਂਟ ਇਨੋਵੇਟਰ ਪ੍ਰੋਗਰਾਮ 2.0’ ਜ਼ਰੀਏ ਕੀਤਾ ਸੀ। ਅੰਤ ’ਚ, ਚੋਟੀ ਦੀਆਂ ਅੱਠ ਟੀਮਾਂ ਨੂੰ 14 ਨਵੰਬਰ, 2019 ਨੂੰ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੁਆਰਾ ਸ਼ੁਭ–ਕਾਮਨਾਵਾਂ ਦਿੱਤੀਆਂ ਗਈਆਂ ਸਨ। ਹੁਣ ਚੋਟੀ ਦੇ 8 ਆਪਣੇ ਪ੍ਰੋਟੋਟਾਈਪਸ ਨੂੰ ਐੱਸਈਪੀ 2.0 (SEP 2.0) ਜ਼ਰੀਏ ਉਤਪਾਦਾਂ ਤੱਕ ਲੈ ਕੇ ਜਾਣਗੇ।
ਏਮ ਮਿਸ਼ਨ ਦੇ ਡਾਇਰੈਕਟਰ ਆਰ. ਰਮੰਨਨ ਨੇ ਛੇ ਟੀਮਾਂ ਨੂੰ ਵਧਾਈਆਂ ਦਿੰਦਿਆਂ ਕਿਹਾ: ‘ਪਿਛਲੇ ਕੁਝ ਮਹੀਨਿਆਂ ਦੌਰਾਨ, ਤੁਸੀਂ ਇੱਕ ਉੱਦਮੀ ਬਣਨ ਲਈ ਦ੍ਰਿੜ੍ਹਤਾ ਤੇ ਉਤਸ਼ਾਹ ਵਿਖਾਇਆ ਹੈ। ਤੁਸੀਂ ਆਪਣੇ ਦ੍ਰਿੜ੍ਹ ਇਰਾਦੇ ਸਦਕਾ ਆਪੋ–ਆਪਣੇ ਸਟਾਟਅੱਪਸ ਤੇ ਉੱਦਮਾਂ ਦੇ ‘ਸਹਿ–ਬਾਨੀ’ ਬਣ ਸਕੇ ਹੋ। ਇਹ ਆਤਮਨਿਰਭਰ ਭਾਰਤ ਦਾ ਸੱਚਾ ਤੱਤ–ਸਾਰ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੀਆਂ ਉਦਯੋਗ ਭਾਈਵਾਲੀਆਂ ਨੌਜਵਾਨ ਵਿਦਿਆਰਥੀਆਂ ਦੀ ਖੋਜ–ਰੁਚੀ ਨੂੰ ਵਿਕਸਿਤ ਕਰਨ ਲਈ ਬੇਹੱਦ ਅਹਿਮ ਹਨ ਤੇ ਇਹ ਸਾਡਖੀ ਧਰਤੀ ਨੂੰ ਇੱਕ ਬਿਹਤਰ ਸਥਾਨ ਬਣਾਉਣ ਦੇ ਯੋਗ ਹੋਣਗੀਆਂ।
***
ਵੀਆਰਆਰਕੇ/ਕੇਪੀ
(Release ID: 1645222)
Visitor Counter : 273