ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੇਂਦਰੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਉਪ-ਰਾਸ਼ਟਰਪਤੀ ਦੇ ਅਹੁਦੇ ਦੇ 3 ਸਾਲ ਪੂਰੇ ਹੋਣ ਦੇ ਅਵਸਰ ਉੱਤੇ ਈ-ਬੁੱਕ "ਕਨੈਕਟਿੰਗ, ਕਮਿਊਨਿਕੇਟਿੰਗ, ਚੇਂਜਿੰਗ" ਜਾਰੀ ਕੀਤੀ

Posted On: 11 AUG 2020 1:16PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਭਾਰਤ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਉੱਤੇ ਤਿੰਨ ਸਾਲ ਪੂਰੇ ਹੋਣ ਦੇ ਅਵਸਰ ਉੱਤੇ "ਕਨੈਕਟਿੰਗ, ਕਮਿਊਨਿਕੇਟਿੰਗ, ਚੇਂਜਿੰਗ" ਨਾਮ ਦੀ ਕਿਤਾਬ ਦਾ ਈ-ਰੂਪਾਂਤਰ ਜਾਰੀ ਕੀਤਾ ਇਹ ਕਿਤਾਬ ਇਸ ਦੇ ਪ੍ਰਿੰਟ ਕੌਫੀ ਟੇਬਲ ਰੂਪਾਂਤਰ ਨਾਲ ਜਾਰੀ ਕੀਤੀ ਗਈ ਜਿਸ ਨੂੰ ਕਿ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਜਾਰੀ ਕੀਤਾ ਇਸ ਪ੍ਰੋਗਰਾਮ ਦਾ ਆਯੋਜਨ ਉਪ-ਰਾਸ਼ਟਰਪਤੀ ਨਿਵਾਸ, ਨਵੀਂ ਦਿੱਲੀ ਵਿਖੇ ਕੀਤਾ ਗਿਆ

 

 

 

ਇਹ ਕਿਤਾਬ 250 ਪੰਨਿਆਂ ਤੋਂ ਵੱਧ ਦੀ ਹੈ ਅਤੇ ਇਸ ਨੂੰ ਪਬਲੀਕੇਸ਼ਨਸ ਡਿਵੀਜ਼ਨ ਦੁਆਰਾ ਜਾਰੀ ਕੀਤਾ ਗਿਆ ਇਸ ਵਿੱਚ ਸ਼ਬਦਾਂ ਅਤੇ ਤਸਵੀਰਾਂ ਰਾਹੀਂ ਉਪ-ਰਾਸ਼ਟਰਪਤੀ ਦੀਆਂ ਵੱਖ-ਵੱਖ ਸਰਗਰਮੀਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਉਨ੍ਹਾਂ ਦੀਆਂ ਭਾਰਤ ਅਤੇ ਵਿਦੇਸ਼ਾਂ ਵਿੱਚ ਯਾਤਰਾਵਾਂ ਦਾ ਵਰਣਨ ਵੀ ਸ਼ਾਮਲ ਹੈ ਇਸ ਵਿੱਚ ਉਨ੍ਹਾਂ ਦੇ ਕਿਸਾਨਾਂ, ਵਿਗਿਆਨੀਆਂ, ਡਾਕਟਰਾਂ, ਨੌਜਵਾਨਾਂ, ਪ੍ਰਸ਼ਾਸਕਾਂ, ਉਦਯੋਗਿਕ ਆਗੂਆਂ ਅਤੇ ਕਾਰੀਗਰਾਂ ਅਤੇ ਹੋਰਨਾਂ ਲੋਕਾਂ ਨਾਲ ਹੋਈ ਗੱਲਬਾਤ ਦੀਆਂ ਝਲਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ

 

ਇਹ ਕਿਤਾਬ ਉਪ-ਰਾਸ਼ਟਰਪਤੀ ਦੇ ਵਿਦੇਸ਼ੀ ਦੌਰਿਆਂ, ਵਿਸ਼ਵ ਆਗੂਆਂ ਨਾਲ ਉਨ੍ਹਾਂ ਦੀ ਗੱਲਬਾਤ ਅਤੇ ਵੱਖ-ਵੱਖ ਦੇਸ਼ਾਂ ਵਿੱਚ ਵਸਦੇ ਭਾਰਤੀ ਲੋਕਾਂ ਨੂੰ ਉਨ੍ਹਾਂ ਦੁਆਰਾ ਕੀਤੇ ਗਏ ਸੰਬੋਧਨ ਨੂੰ ਕਵਰ ਕੀਤਾ ਗਿਆ ਹੈ

 

ਈ-ਬੁੱਕ ਜਾਰੀ ਕਰਦੇ ਹੋਏ, ਸ਼੍ਰੀ ਜਾਵਡੇਕਰ ਨੇ ਕਿਹਾ ਕਿ  ਇਹ ਕਿਤਾਬ ਲੋਕਾਂ ਨੂੰ ਸੰਚਾਰ ਰਾਹੀਂ ਜੋੜਨ ਲਈ ਹੈ ਅਤੇ ਨਾਲ ਹੀ ਭਾਰਤ ਨੂੰ ਬਦਲਣ ਬਾਰੇ ਹੈ ਇਸ ਕਿਤਾਬ ਦਾ ਤੀਜਾ ਐਡੀਸ਼ਨ ਉਨ੍ਹਾਂ ਵਿਦਿਆਰਥੀਆਂ ਲਈ ਇੱਕ ਖਜ਼ਾਨਾ ਹੈ ਜੋ ਕਿ ਉਪ-ਰਾਸ਼ਟਰਪਤੀ ਦੇ ਭਾਸ਼ਣਾਂ ਉੱਤੇ ਅਮਲ ਕਰਨਾ ਚਾਹੁੰਦੇ ਹਨ ਉਨ੍ਹਾਂ ਹੋਰ ਕਿਹਾ ਕਿ ਉਨ੍ਹਾਂ ਦੇ ਭਾਸ਼ਣ ਵਿਚਾਰਾਂ ਅਤੇ ਭਾਵਨਾਵਾਂ ਨਾਲ ਓਤ-ਪ੍ਰੋਤ ਹਨ ਅਤੇ ਇਨ੍ਹਾਂ ਵਿੱਚ ਭਾਸ਼ਾ ਦਾ ਇੱਕ ਅਨੋਖਾ ਵਹਾਅ ਹੈ ਮੰਤਰੀ ਨੇ ਪਬਲੀਕੇਸ਼ਨ ਡਿਵੀਜ਼ਨ ਨੂੰ ਇਸ ਦੀ ਕੌਫੀ ਟੇਬਲ ਬੁੱਕ ਅਤੇ ਨਾਲ ਹੀ ਈ-ਰੂਪਾਂਤਰ ਜਾਰੀ ਕਰਨ ਲਈ ਵਧਾਈ ਦਿੱਤੀ

 

 

ਇਸ ਅਵਸਰ ਤੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਸ਼ਣ ਦੇਣਾ ਇੱਕ ਕਲਾ ਹੈ ਅਤੇ ਉਪ-ਰਾਸ਼ਟਰਪਤੀ ਆਪਣੇ ਦਿਲੋਂ ਬੋਲਦੇ ਹਨ ਅਤੇ ਉਨ੍ਹਾਂ ਦੇ ਭਾਸ਼ਣ ਉਨ੍ਹਾਂ ਦੇ ਵਿਚਾਰਾਂ ਅਤੇ ਭਾਵਨਾਵਾਂ ਦਾ ਪ੍ਰਤੀਬਿੰਬ ਹਨ ਉਨ੍ਹਾਂ ਹੋਰ ਕਿਹਾ ਕਿ ਇੱਕ ਚੰਗੀ ਕਿਤਾਬ ਇੱਕ ਪੀੜ੍ਹੀ ਦਾ ਸਭ ਤੋਂ ਵਧੀਆ ਤੋਹਫਾ ਹੁੰਦੀ ਹੈ ਜੋ ਕਿ ਦੂਜੀ ਪੀੜ੍ਹੀ ਨੂੰ ਦਿੱਤਾ ਜਾ ਸਕਦਾ ਹੈ ਅਤੇ ਪਾਠਕ ਇਸ ਕਿਤਾਬ ਨੂੰ ਵਾਰ-ਵਾਰ ਪੜ੍ਹ ਸਕਦੇ ਹਨ ਸ਼੍ਰੀ ਰਾਜਨਾਥ ਸਿੰਘ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦਾ ਇਸ ਪੁਸਤਕ ਨੂੰ ਲਿਆਉਣ ਲਈ ਧੰਨਵਾਦ ਕੀਤਾ ਜਿਸ ਦਾ ਨਾਮ - "ਕਨੈਕਟਿੰਗ, ਕਮਿਊਨਿਕੇਟਿੰਗ, ਚੇਂਜਿੰਗ"  ਹੈ ਕਿਉਂਕਿ ਉਪ-ਰਾਸ਼ਟਰਪਤੀ ਨੇ ਨਿਰੰਤਰ ਤੌਰ ਤੇ ਤਿੰਨ ਸੀਜ਼ ਦੇ ਰਾਹ ਉੱਤੇ ਕੰਮ ਕੀਤਾ

 

ਉਪ-ਰਾਸ਼ਟਰਪਤੀ ਨੇ ਇਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਪ੍ਰਕਾਸ਼ਨ ਮੁਢਲੇ ਤੌਰ ਤੇ ਉਨ੍ਹਾਂ ਦੇ ਮਿਸ਼ਨ ਦੇ ਰੂਪ ਅਤੇ ਉਸ ਦੇ ਨਤੀਜਿਆਂ ਨੂੰ ਪ੍ਰਭਾਸ਼ਿਤ ਕਰਦਾ ਹੈ ਉਨ੍ਹਾਂ ਹੋਰ ਕਿਹਾ ਕਿ ਪਿਛਲਾ ਇੱਕ ਸਾਲ ਜਨਤਕ ਕਾਰਵਾਈਆਂ ਦਾ ਰਿਹਾ ਹੈ ਅਤੇ ਉਸ ਤੋਂ ਬਾਅਦ ਕੋਰੋਨਾ ਆਉਣ ਨਾਲ ਅਸ਼ਾਂਤ, ਧੀਮੇਪਨ ਦਾ ਸਮਾਂ ਆ ਗਿਆ ਹੈ ਅਤੇ ਉਸ ਦੇ ਪਹਿਲੇ ਪੜਾਅ ਵਿੱਚ ਤਕਰੀਬਨ 20 ਜਨਤਕ ਸਰਗਰਮੀਆਂ ਹਰ ਮਹੀਨੇ ਹੋ ਸਕੀਆਂ ਜਿਸ ਦੌਰਾਨ ਉਨ੍ਹਾਂ ਨੇ 14 ਕਾਨਵੋਕੇਸ਼ਨਾਂ ਨੂੰ ਸੰਬੋਧਨ ਕੀਤਾ ਅਤੇ 70 ਜਨਤਕ ਪ੍ਰੋਗਰਾਮਾਂ ਨੂੰ ਉਨ੍ਹਾਂ ਨੇ ਮੁੱਖ ਤੌਰ ਤੇ ਕਿਸਾਨਾਂ, ਨੌਜਵਾਨਾਂ, ਵਿਗਿਆਨੀਆਂ, ਪ੍ਰਸ਼ਾਸਕਾਂ, ਉਦਯੋਗ ਦੇ ਲੀਡਰਾਂ, ਡਾਕਟਰਾਂ ਅਤੇ ਵਿਦੇਸ਼ਾਂ ਵਿੱਚ ਵਸੇ ਭਾਰਤੀਆਂ ਨਾਲ ਗੱਲਬਾਤ ਕੀਤੀ

 

ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਕੱਤਰ ਸ਼੍ਰੀ ਅਮਿਤ ਖਰੇ ਨੇ ਕਿਹਾ ਕਿ ਇਹ ਕਿਤਾਬ ਸਮਾਜ ਦੇ ਸਾਰੇ ਵਰਗਾਂ ਨੂੰ ਪ੍ਰੇਰਣਾ ਦੇਵੇਗੀ ਉਨ੍ਹਾਂ ਕਿਹਾ ਕਿ ਪਬਲੀਕੇਸ਼ਨ ਡਿਵੀਜ਼ਨ ਦੁਆਰਾ ਜ਼ੋਰਦਾਰ ਯਤਨ ਕੀਤੇ ਜਾ ਰਹੇ ਹਨ ਕਿ ਰਾਸ਼ਟਰਪਤੀ, ਉਪ-ਰਾਸ਼ਟਪਤੀ ਅਤੇ ਪ੍ਰਧਾਨ ਮੰਤਰੀ ਦੇ ਹਰ ਸਾਲ ਦੇ ਭਾਸ਼ਣਾਂ ਨੂੰ ਰਿਕਾਰਡ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਪੀੜ੍ਹੀਆਂ ਨੂੰ ਔਨਲਾਈਨ ਜਾਂ ਆਫਲਾਈਨ ਮਾਧਿਅਮ ਰਾਹੀਂ ਮੁਹੱਈਆ ਕਰਵਾਇਆ ਜਾਵੇ ਸ਼੍ਰੀ ਖਰੇ ਨੇ ਪਬਲੀਕੇਸ਼ਨਜ਼ ਡਿਵੀਜ਼ਨ ਦੁਆਰਾ  ਇਸ ਕੌਫੀ ਟੇਬਲ ਬੁੱਕ ਦੇ ਪ੍ਰਕਾਸ਼ਨ ਲਈ ਕੀਤੇ ਗਏ ਯਤਨਾਂ ਲਈ ਉਸ ਦਾ ਧੰਨਵਾਦ ਕੀਤਾ

 

ਇਹ ਕਿਤਾਬ ਸੇਲ ਲਈ ਔਨਲਾਈਨ ਮਾਧਿਅਮ ਅਤੇ ਕਿਤਾਬ ਦੇ ਰੂਪ ਵਿੱਚ ਮੁਹੱਈਆ ਹੋਵੇਗੀ ਪੀ-ਬੁੱਕ ਦੀ ਕੀਮਤ 1500 ਰੁਪਏ ਹੋਵੇਗੀ ਅਤੇ ਇਹ ਪਬਲੀਕੇਸ਼ਨਸ ਡਿਵੀਜ਼ਨ ਦੇ ਸੇਲਸ ਇੰਪੋਰੀਆ ਅਤੇ ਇਸ ਦੇ ਅਧਿਕਾਰਤ ਏਜੰਟਾਂ ਰਾਹੀਂ ਦੇਸ਼ ਭਰ ਵਿੱਚ ਮੁਹੱਈਆ ਹੋਵੇਗੀ ਅਤੇ ਔਨਲਾਈਨ ਇਹ ਭਾਰਤਕੋਸ਼ ਪੋਰਟਲ ਅਤੇ ਪਬਲੀਕੇਸ਼ਨਸ ਡਿਵੀਜ਼ਨ ਦੀ ਵੈੱਬਸਾਈਟ ਉੱਤੇ ਮੁਹੱਈਆ ਹੋਵੇਗੀ ਜਿਸ ਦੀ ਕੀਮਤ 1125 ਰੁਪਏ ਹੋਵੇਗੀ (ਪੀ-ਬੁੱਕ ਲਾਗਤ ਦੇ 75 ਫੀਸਦੀ ਦੇ ਬਰਾਬਰ)

 

ਈ-ਬੁੱਕ ਪ੍ਰਮੁੱਖ ਈ-ਕਮਰਸ ਪਲੈਟਫਾਰਮਾਂ ਐਮੇਜ਼ਨ.ਇਨ ਅਤੇ ਗੂਗਲ ਪਲੇ ਬੁੱਕਸ ਉੱਤੇ ਮੁਹੱਈਆ ਹੋਵੇਗੀ

 

ਪੀ-ਬੁੱਕ ਲਈ ਕਿਰਪਾ ਕਰਕੇ ਕਲਿੱਕ ਕਰੋ :

http://www.publicationsdivision.nic.in/index.php?route=product/product&product_id=3693

 

ਈ-ਬੁੱਕ ਲਈ ਕਿਰਪਾ ਕਰਕੇ ਕਲਿੱਕ ਕਰੋ

https://www.publicationsdivision.nic.in/index.php?route=product/product&product_id=3694

 

ਗੂਗਲ ਬੁੱਕਸ ਲਿੰਕ

https://books.google.co.in/books/about/CONNECTING_COMMUNICATING_CHANGING_ENGLIS.html?id=w2n2DwAAQBAJ&redir_esc=y

 

 

****

 

ਸੌਰਭ ਸਿੰਘ



(Release ID: 1645145) Visitor Counter : 197