ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਵਿਸ਼ਵ ਜੈਵ ਈਂਧਣ ਦਿਵਸਦੇ ਅਵਸਰ ’ਤੇ ਵੈਬੀਨਾਰ ਆਯੋਜਿਤ

ਪੈਟਰੋਲੀਅਮ ਤੇ ਕੁਦਰਤੀ ਗੈਸ ਸਕੱਤਰ ਨੇ ਇਸ ਖੇਤਰ ਵਿੱਚ ਵੱਡੇ ਪੈਮਾਨੇ ’ਤੇ ਰਾਜਾਂ ਦੀ ਸਹਾਇਤਾ ਕਰਨ ਅਤੇ ਕਿਸਾਨਾਂ ਤੇ ਆਮ ਜਨਤਾ ਨੂੰ ਕਚਰਾ ਪ੍ਰਬੰਧਨ ਪ੍ਰਤੀ ਸੰਵੇਦਨਸ਼ੀਲ ਬਣਾਉਣ ਦਾ ਸੱਦਾ ਦਿੱਤਾ

Posted On: 10 AUG 2020 3:09PM by PIB Chandigarh

ਵਿਸ਼ਵ ਜੈਵ ਈਂਧਣ ਦਿਵਸ ਦੇ ਅਵਸਰ ਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ  ਨੇ ਅੱਜ ਇੱਕ ਵੈਬੀਨਾਰ ਆਯੋਜਿਤ ਕੀਤਾ, ਜਿਸ ਦਾ ਵਿਸ਼ਾ ਸੀ - ਜੈਵ ਈਂਧਣ ਵੱਲ ਆਤਮਨਿਰਭਰ ਭਾਰਤਜੈਵ ਈਂਧਣ ਦਿਵਸ ਪਰੰਪਰਾਗਤ ਜੀਵਾਸ਼ਮ ਈਂਧਣ ਦੇ ਇੱਕ ਵਿਕਲਪ‍ ਦੇ ਰੂਪ ਵਿੱਚ ਗ਼ੈਰ-ਜੀਵਾਸ਼ਮ ਈਂਧਣਾਂ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਜੈਵ ਈਂਧਣ ਦੇ ਖੇਤਰ ਵਿੱਚ ਸਰਕਾਰ ਦੁਆਰਾ ਕੀਤੇ ਗਏ ਵਿਭਿੰਨ ਪ੍ਰਯਤਨਾਂ ਨੂੰ ਉਜਾਗਰ ਕਰਨ ਲਈ ਹਰ ਸਾਲ 10 ਅਗਸਤ ਨੂੰ ਮਨਾਇਆ ਜਾਂਦਾ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ 2015 ਤੋਂ ਵਿਸ਼ਵ ਜੈਵ ਈਂਧਣ ਦਿਵਸ ਮਨਾ ਰਿਹਾ ਹੈ।

 

ਜੈਵ ਈਂਧਣ ਪ੍ਰੋਗਰਾਮ ਭਾਰਤ ਸਰਕਾਰ ਦੀ ਆਤਮਨਿਰਭਰ ਭਾਰਤ ਪਹਿਲ ਨਾਲ ਜੁੜਿਆ ਹੋਇਆ ਹੈ ਅਤੇ ਇਸ ਦੇ ਅਨੁਸਾਰ ਹੀ ਵਿਸ਼ਵ ਜੈਵ ਈਂਧਣ ਦਿਵਸ 2020 ਦਾ ਥੀਮ ਚੁਣਿਆ ਗਿਆ ਹੈ। ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਇਸ ਸਾਲ ਸਮਾਰੋਹ ਵੈਬੀਨਾਰ ਦੇ ਜ਼ਰੀਏ ਆਯੋਜਿਤ ਕੀਤਾ ਗਿਆ।

 

ਅੱਜ ਦਾ ਦਿਨ ਸਰ ਰੂਡੋਲਫ ਡੀਜ਼ਲ ਦੁਆਰਾ ਕੀਤੇ ਗਏ ਖੋਜ ਪ੍ਰਯੋਗਾਂ ਨੂੰ ਵੀ ਸਨਮਾਨ ਪ੍ਰਦਾਨ ਕਰਦਾ ਹੈ, ਜਿਨ੍ਹਾਂ ਨੇ ਸਾਲ 1893 ਵਿੱਚ ਮੂੰਗਫਲੀ ਦੇ ਤੇਲ ਨਾਲ ਇੰਜਣ ਚਲਾਇਆ ਸੀ। ਉਨ੍ਹਾਂ ਦੇ  ਖੋਜ ਪ੍ਰਯੋਗਾਂ ਨੇ ਇਹ ਭਵਿੱਖਵਾਣੀ ਕਰ ਦਿੱਤੀ ਸੀ ਕਿ ਵਨਸਪਤੀ ਤੇਲ ਅਗਲੀ ਸ਼ਤਾਬਦੀ ਵਿੱਚ ਵਿਭਿੰਨ ਮਸ਼ੀਨੀ ਇੰਜਣਾਂ ਦੇ ਈਂਧਣ ਲਈ ਜੀਵਾਸ਼ਮ ਈਂਧਣਾਂ ਦਾ ਸਥਾਨ ਲਵੇਗਾ।

 

ਇਸ ਅਵਸਰ ਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਤਰੁਣ ਕਪੂਰ  ਨੇ ਕਿਹਾ ਕਿ ਇੱਕ ਵਿਸ਼ਾਲ ਖੇਤੀਬਾੜੀ ਅਰਥਵਿਵਸਥਾ ਹੋਣ ਦੇ ਕਾਰਨ ਭਾਰਤ ਵਿੱਚ ਵੱਡੀ ਮਾਤਰਾ ਵਿੱਚ ਖੇਤੀਬਾੜੀ ਰਹਿੰਦ-ਖੂਹੰਦ ਉਪਲੱਬਧ ਹੈ, ਇਸ ਲਈ ਦੇਸ਼ ਵਿੱਚ ਜੈਵ ਈਂਧਣਾਂ ਦੇ ਉਤਪਾਦਨ ਦੀ ਕਾਫ਼ੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਜੈਵ ਈਂਧਣਾਂ ਵੱਲ ਦੇਖੀਏ, ਉੱਥੇ ਤਿੰਨ ਪ੍ਰਮੁੱਖ ਖੇਤਰ -  ਇਥਨਾਲ, ਜੈਵ ਡੀਜ਼ਲ ਅਤੇ ਬਾਇਓਗੈਸ ਹਨ।

 

ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਇਨ੍ਹਾਂ ਤਿੰਨਾਂ ਦਾ ਦੋਹਨ ਕਰਨ ਵਿੱਚ ਸਮਰੱਥ ਹੋਏ, ਤਾਂ ਅਸੀਂ ਕੱਚੇ ਤੇਲ ਅਤੇ ਗੈਸ ਦੇ ਆਯਾਤ ਤੇ ਆਪਣੀ ਨਿਰਭਰਤਾ ਕਾਫ਼ੀ ਹੱਦ ਤੱਕ ਘੱਟ ਕਰ ਸਕਦੇ ਹਾਂਜਿਸ ਦੇ  ਲਈ ਉਨ੍ਹਾਂ ਨੇ ਉਚਿਤ ਟੈਕਨੋਲੋਜੀਆਂ ਨੂੰ ਸ਼ਾਮਲ ਕਰਨ, ਕੁਸ਼ਲ ਅਤੇ ਪੇਸ਼ੇਵਰ ਮਾਨਵ ਸ਼ਕਤੀ ਨੂੰ ਜੋੜਨ ਅਤੇ ਫੰਡਿੰਗ ਪ੍ਰਦਾਨ ਕਰਨ ਲਈ ਵਿੱਤੀ ਸੰਸਥਾਨਾਂ ਨੂੰ ਸ਼ਾਮਲ ਕਰਨ ਦਾ ਸੱਦਾ ਦਿੱਤਾ।

 

ਸਕੱਤਰ ਨੇ ਰਾਜ ਸਰਕਾਰਾਂ ਨੂੰ ਵੱਡੇ ਪੈਮਾਨੇ ਤੇ ਇਸ ਖੇਤਰ ਦੀ ਸਹਾਇਤਾ ਕਰਨ ਲਈ ਕਿਹਾ ਕਿ ਕਿਉਂਕਿ ਖੇਤੀਬਾੜੀ ਰਹਿੰਦ-ਖੂਹੰਦ ਅਤੇ ਹੋਰ ਤਰ੍ਹਾਂ ਦਾ ਕਚਰਾ ਜੋ ਨਗਰ ਨਿਗਮ ਦੇ ਠੋਸ ਕਚਰੇ ਤੋਂ ਜਾਂ ਕਚਰੇ ਦੇ ਹੋਰ ਰੂਪਾਂ ਵਿੱਚ ਆਉਂਦਾ ਹੈ, ਉਸ ਨੂੰ ਇਕੱਠਾ ਕਰਕੇ ਅਲੱਗ-ਅਲੱਗ ਕਰਕੇ ਉਸ ਦਾ ਪ੍ਰਬੰਧਨ ਕੀਤਾ ਜਾ ਸਕੇ ਅਤੇ ਉਸ ਦੇ ਬਾਅਦ ਵਿਭਿੰਨ ਪਲਾਂਟਾਂ ਨੂੰ ਇਸ ਦੀ ਸਪਲਾਈ ਕੀਤੀ ਜਾ ਸਕੇ। ਸ਼੍ਰੀ ਕਪੂਰ ਨੇ ਹੋਰ ਸਾਂਝੇਦਾਰਾਂ, ਪ੍ਰਮੁੱਖ ਰੂਪ ਨਾਲ ਕਿਸਾਨਾਂ ਅਤੇ ਆਮ ਜਨਤਾ ਨੂੰ ਸੰਵੇਦਨਸ਼ੀਲ ਬਣਾਉਣ ਦਾ ਸੱਦਾ ਦਿੱਤਾ, ਜੋ ਕਚਰਾ ਉਤਪਾਦਨ ਕਰ ਰਹੇ ਹੋਣਗੇ, ਲੇਕਿਨ ਕਚਰੇ ਦਾ ਪ੍ਰਬੰਧਨ ਉਸ ਤਰ੍ਹਾਂ ਨਾਲ ਨਹੀਂ ਕਰ ਪਾ ਰਹੇ ਹੋਣਗੇ, ਜਿਸ ਤਰ੍ਹਾਂ ਨਾਲ ਕੀਤਾ ਜਾਣਾ ਚਾਹੀਦਾ ਹੈ। ਤਾਕਿ ਉਸ ਦੀ ਅੱਗੇ ਵਰਤੋਂ ਕੀਤੀ ਜਾ ਸਕੇ ਅਤੇ ਉਸ ਨੂੰ ਉਪਯੋਗੀ ਰੂਪ ਵਿੱਚ ਬਦਲਿਆ ਜਾ ਸਕੇ।

 

ਜੈਵ ਈਂਧਣਾਂ ਦੇ ਅਨੇਕ ਲਾਭ ਹਨ, ਜਿਵੇਂ ਆਯਾਤ ਨਿਰਭਰਤਾ ਵਿੱਚ ਕਮੀ ਆਉਂਦੀ ਹੈਸਵੱਛ ਵਾਤਾਵਰਣ ਸੁਨਿਸ਼ਚਿਤ ਹੁੰਦਾ ਹੈ, ਕਿਸਾਨਾਂ ਦੀ ਅਤਿਰਿਕਤ ਆਮਦਨੀ ਹੁੰਦੀ ਹੈ ਅਤੇ ਰੋਜ਼ਗਾਰ ਪੈਦਾ ਹੁੰਦਾ ਹੈ। ਸਾਲ 2014 ਤੋਂ ਭਾਰਤ ਸਰਕਾਰ ਨੇ ਜੈਵ ਈਂਧਣ ਦਾ ਮਿਸ਼ਰਣ ਵਧਾਉਣ ਦੀਆਂ ਅਨੇਕ ਪਹਿਲਾਂ ਕੀਤੀਆਂ ਹਨ। ਇਨ੍ਹਾਂ ਪਹਿਲਾਂ ਵਿੱਚ ਇਥਨਾਲ ਲਈ ਪ੍ਰਬੰਧਕੀ ਮੁੱਲ ਵਿਵਸਥਾ, ਓਐੱਮਸੀ ਦੁਆਰਾ ਖਰੀਦ ਦੀਆਂ ਪ੍ਰਕਿਰਿਆਵਾਂ ਨੂੰ ਸਰਲ ਬਣਾਉਣਾ, ਉਦਯੋਗਿਕ (ਵਿਕਾਸ ਅਤੇ ਤਨਯੰਤਰਣ) ਕਾਨੂੰਨ, 1951 ਦੇ ਪ੍ਰਾਵਧਾਨਾਂ ਵਿੱਚ ਸੋਧ, ਦੀਰਘਕਾਲੀ ਇਥਨਾਲ ਖਰੀਦ ਨੀਤੀ, ਇਥਨਾਲ ਆਸਵਨ (ਡਿਸਟੀਲੇਸ਼ਨ) ਸਮਰੱਥਾ ਵਿਕਾਸ ਅਤੇ ਇਥਨਾਲ ਦੀ ਖਰੀਦ ਲਈ ਉਚਿਤ ਵਿਵਸਥਾ ਕਰਨਾ ਹੈ।

 

ਇਥਨਾਲ ਮਿਸ਼ਰਣ ਪ੍ਰੋਗਰਾਮ ਦੇ ਤਹਿਤ ਓਐੱਮਸੀ ਨੇ 1.12.2019 ਤੋਂ 03.08.20 ਤੱਕ 113.09 ਕਰੋੜ ਲੀਟਰ ਜੈਵ ਡੀਜ਼ਲ ਖਰੀਦਿਆ। ਜੈਵ ਡੀਜ਼ਲ ਮਿਸ਼ਰਣ ਪ੍ਰੋਗਰਾਮ ਦੇ ਤਹਿਤ ਓਐੱਮਸੀ ਨੇ 2015-16 ਦੇ ਦੌਰਾਨ ਜੈਵ ਡੀਜਲ ਦੀ ਖਰੀਦ 1.1 ਕਰੋੜ ਲੀਟਰ ਤੋਂ ਵਧਾ ਕੇ 2019 - 20 ਦੇ ਦੌਰਾਨ 10.6 ਕਰੋੜ ਲੀਟਰ ਕਰ ਲਈ।

 

*****

 

 

ਵਾਈਬੀ



(Release ID: 1644974) Visitor Counter : 175