ਵਣਜ ਤੇ ਉਦਯੋਗ ਮੰਤਰਾਲਾ

ਭਾਰਤੀ ਉਤਪਾਦ ਦੂਜੇ ਦੇਸ਼ਾਂ ਵਿੱਚ ਪਰਸਪਰ ਅਧਾਰ ਉੱਤੇ ਸਹੀ ਪਹੁੰਚ ਦੇ ਹੱਕਦਾਰ
ਭਾਰਤੀ ਉਦਯੋਗ ਲਈ ਇਹ ਢੁੱਕਵਾਂ ਸਮਾਂ ਹੈ ਕਿ ਉਹ ਇਕਮੁੱਠ ਹੋ ਕੇ ਖੜ੍ਹਾ ਹੋਵੇ ਅਤੇ ਯਕੀਨੀ ਬਣਾਵੇ ਕਿ ਖੇਡ ਦੇ ਮੈਦਾਨ ਵਿੱਚ ਉਸ ਨੂੰ ਵੀ ਬਰਾਬਰ ਦੇ ਮੌਕੇ ਮਿਲਣ

Posted On: 10 AUG 2020 5:18PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਇੱਥੇ 5 ਦਿਨਾ ਲੰਬੀ ਵਰਚੁਅਲ ਐੱਫਐੱਮਸੀਜੀ ਸਪਲਾਈ ਚੇਨ ਐਕਸਪੋ-2020 ਦੇ ਪਹਿਲੇ ਐਡੀਸ਼ਨ ਦਾ ਉਦਘਾਟਨ ਕੀਤਾ

 

ਇਸ ਮੌਕੇ ‘ਤੇ ਬੋਲਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਸਾਨੂੰ ਇਹ ਮੰਨਣਾ ਪਵੇਗਾ ਕਿ ਕੋਵਿਡ-19 ਮਹਾਮਾਰੀ ਦੀ ਸੱਚਾਈ ਨੇ ਦੁਨੀਆ ਨੂੰ ਬਦਲ ਦਿੱਤਾ ਹੈ ਦੁਨੀਆ ਇਸ ਕੋਵਿਡ ਦੇ ਅਨੁਭਵਾਂ ਤੋਂ ਕੁਝ ਸਿੱਖੇਗੀ ਅਤੇ ਕੁਝ ਨਹੀਂ ਵੀ ਸਿੱਖੇਗੀ ਉਨ੍ਹਾਂ ਕਿਹਾ, "ਸਾਨੂੰ ਸਾਫ ਸੁਥਰੇ ਢੰਗ ਨਾਲ ਜਿਊਣਾ ਆਵੇਗਾ ਅਤੇ ਨਿਪੁੰਨ ਬਣਨ ਲਈ ਅਸੀਂ ਟੈਕਨੋਲੋਜੀ ਨੂੰ ਅਪਣਾਵਾਂਗੇ ਸਾਨੂੰ ਆਪਣੀਆਂ ਕੰਮਕਾਜ ਦੀਆਂ ਸਰਗਰਮੀਆਂ ਵਿੱਚ ਵਧੇਰੇ ਸਮਝਦਾਰ, ਵਧੇਰੇ ਸਾਵਧਾਨ ਅਤੇ ਚੁਕੰਨੇ ਰਹਿਣਾ ਆਵੇਗਾ" ਸ਼੍ਰੀ ਗੋਇਲ ਨੇ ਹੋਰ ਕਿਹਾ ਕਿ ਨਵੇਂ ਯੁੱਗ ਵਿੱਚ ਸਭ ਨਵੀਆਂ ਚੀਜ਼ਾਂ ਸਾਨੂੰ ਭਾਰਤ ਦੇ ਭਵਿੱਖ ਨੂੰ ਮੁੜ ਪ੍ਰਭਾਸ਼ਿਤ ਕਰਨਾ ਸਿਖਾਉਣਗੀਆਂ ਅਤੇ ਅਸੀ ਵਧੇਰੇ ਚਿੰਤਤ ਸ਼ਹਿਰੀ ਅਤੇ ਸਮਾਜ ਦੇ ਘੱਟ ਸੁਵਿਧਾ ਪ੍ਰਾਪਤ ਲੋਕਾਂ ਪ੍ਰਤੀ ਵਧੇਰੇ ਦੇਖਭਾਲ਼ ਕਰਨ ਵਾਲੇ ਬਣਾਂਗੇ

 

ਕੁਝ ਲੋਕਾਂ ਦੁਆਰਾ ਘਰੇਲੂ ਉਦਯੋਗ ਦੀ ਹਿਮਾਇਤ ਕਰਨ ਅਤੇ ਦਰਾਮਦਾਂ ਉੱਤੇ ਰੋਕ ਲਗਾਉਣ ਦੀ ਕੀਤੀ ਜਾ ਰਹੀ ਅਲੋਚਨਾ ਨੂੰ ਰੱਦ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਅਸੀਂ ਆਪਣੇ ਉਦਯੋਗਾਂ ਦੀ ਰੱਖਿਆ ਕਰਨਾ ਚਾਹੁੰਦੇ ਹਾਂ ਤਾਕਿ ਉਨ੍ਹਾਂ ਨੂੰ ਸਹੀ ਮੌਕੇ ਅਤੇ ਪਹੁੰਚ ਮਿਲ ਸਕੇ ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਨਾਲ ਵਪਾਰ ਦੇ ਬਰਾਬਰ, ਨਿਰਪੱਖ ਅਤੇ ਪ੍ਰਸਪਰ ਮੌਕੇ ਚਾਹੁੰਦਾ ਹੈ ਅਸੀਂ ਬਹੁਤ ਸਾਰੇ ਦੇਸ਼ਾਂ ਅਤੇ ਖੇਤਰਾਂ ਨਾਲ ਸੰਤੁਲਤ ਵਪਾਰ ਵਲ ਵਧ ਰਹੇ ਹਾਂ ਇਹ ਇੱਕ ਕਾਰਨ ਹੈ ਕਿ ਭਾਰਤ ਨੇ ਆਰਸੀਈਪੀ ਵਿੱਚ ਸ਼ਾਮਲ ਨਹੀਂ ਹੋਇਆ ਕਿਉਂਕਿ ਇਹ ਪੂਰੀ ਤਰ੍ਹਾਂ ਇੱਕ ਗ਼ੈਰ-ਬਰਾਬਰ ਪ੍ਰਬੰਧ ਹੈ ਕਈ ਦੇਸ਼ ਪੜਾਅਵਾਰ ਢੰਗ ਨਾਲ ਭਾਰਤ ਤੋਂ ਸੋਰਸਿੰਗ ਦੇ ਚਾਹਵਾਨ ਹਨ ਉਹ ਭਾਰਤ ਵਿੱਚ ਆਪਣੇ ਉਤਪਾਦ ਵਿਕਸਿਤ ਕਰਨਾ ਚਾਹੁੰਦੇ ਹਨ ਅਤੇ ਫਿਰ 1.3 ਬਿਲੀਅਨ ਭਾਰਤੀਆਂ ਦੁਆਰਾ ਪੇਸ਼ ਕੀਤੇ ਜਾਂਦੇ ਮੌਕਿਆਂ ਦਾ ਲਾਭ ਉਠਾਉਣਾ ਚਾਹੁੰਦੇ ਹਨ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਇੱਥੇ ਸਿਰਫ ਸੈਮੀ-ਨਾਕਡ ਡਾਊਨ ਕਿੱਟਾਂ ਨਹੀਂ ਅਸੈਂਬਲ ਕਰਨੀਆਂ ਚਾਹੀਦੀਆਂ ਜਾਂ ਸਿਰਫ ਦਰਾਮਦ ਡਿਊਟੀ ਛੋਟਾਂ ਦਾ ਲਾਭ ਨਹੀਂ ਉਠਾਉਣਾ ਚਾਹੀਦਾ ਸਗੋਂ ਉਨ੍ਹਾਂ ਨੂੰ ਆਪਣੀ ਟੈਕਨੋਲੋਜੀ, ਵਧੀਆ ਢੰਗ ਇੱਥੇ ਲਿਆਉਣੇ ਚਾਹੀਦੇ ਹਨ ਅਤੇ ਵੈਲਿਊ ਐਡੀਸ਼ਨ ਕਰਨੀ ਚਾਹੀਦੀ ਹੈ

 

ਸ਼੍ਰੀ ਗੋਇਲ ਨੇ ਕਿਹਾ ਕਿ ਸਾਡੀ ਸਰਕਾਰ ਉਦਯੋਗਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਤਾਕਿ ਉਹ ਵਧੇਰੇ ਮੁਕਾਬਲੇਬਾਜ਼ੀ ਵਿੱਚ ਆ ਸਕਣ ਅਤੇ ਦੁਨੀਆ ਨਾਲ ਬਰਾਬਰ ਦੀਆਂ ਸ਼ਰਤਾਂ ਉੱਤੇ ਕੰਮ ਕਰ ਸਕਣ ਮਹਾਤਮਾ ਗਾਂਧੀ ਦਾ ਹਵਾਲਾ ਦੇਂਦੇ ਹੋਏ ਸ਼੍ਰੀ ਗੋਇਲ ਨੇ ਕਿਹਾ, "ਜਦੋਂ ਅਸੀਂ ਦੁਨੀਆ ਨਾਲ ਬਰਾਬਰੀ ਅਤੇ ਪ੍ਰਸਪਰ ਵਪਾਰ ਚਾਹੁੰਦੇ ਹਾਂ, ਸਾਨੂੰ ਸਭ ਤੋਂ ਗ਼ਰੀਬ ਅਤੇ ਕਮਜ਼ੋਰ  ਲੋਕਾਂ ਦੇ ਚਿਹਰਿਆਂ ਨੂੰ ਯਾਦ ਕਰਨਾ ਪਵੇਗਾ ਜਿਨ੍ਹਾਂ ਨੂੰ ਕਿ ਅਸੀਂ ਵੇਖਿਆ ਹੋਵੇਗਾ ਅਤੇ ਸਾਨੂੰ ਆਪਣੇ ਆਪ ਨੂੰ ਪੁੱਛਣਾ ਪਵੇਗਾ ਕਿ ਜਿਹੜਾ ਕਦਮ ਅਸੀਂ ਚੁੱਕ ਰਹੇ ਹਾਂ ਕੀ ਉਹ ਉਨ੍ਹਾਂ ਦੇ ਲਾਭ ਲਈ ਹੈ" ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਿਛਲੇ 6 ਸਾਲਾਂ ਵਿੱਚ ਆਪਣਾ ਪੂਰਾ ਧਿਆਨ ਸਮਾਜ ਦੇ ਘੱਟ ਸੁਵਿਧਾ ਪ੍ਰਾਪਤ ਲੋਕਾਂ ਵੱਲ ਲਗਾਇਆ ਹੈ ਉਨ੍ਹਾਂ ਦੇ ਸਾਰੇ ਭਲਾਈ ਪ੍ਰੋਜੈਕਟ ਹੀ ਭਾਰਤ ਦੇ ਗ਼ਰੀਬ ਅਤੇ ਕਮਜ਼ੋਰ ਲੋਕਾਂ ਲਈ ਹਨ

 

ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 6 ਸਾਲਾਂ ਵਿੱਚ ਆਪਣੇ ਪੂਰੇ ਯਤਨ ਸਮਾਜ ਦੇ ਸੀਮਾਂਤੀ ਵਰਗਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਲਗਾ ਦਿੱਤੇ ਹਨ 11 ਕਰੋੜ ਪਖਾਨੇ ਬਣਾਏ ਗਏ ਅਤੇ ਬਰੌਡਬੈਂਡ ਨੂੰ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਤੱਕ ਲਿਜਾਇਆ ਗਿਆ ਹੈ ਅਤੇ ਹੋਰ ਭਲਾਈ ਸੁਧਾਰ ਕਦਮ ਖੇਡ ਨੂੰ ਤਬਦੀਲ ਕਰਨ ਵਾਲੇ ਸਿੱਧ ਹੋਏ ਹਨ ਅਤੇ ਉਨ੍ਹਾਂ ਨੇ ਦੇਸ਼ ਦੇ ਦ੍ਰਿਸ਼ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਭਾਰਤ ਨੂੰ ਸਭ ਤੋਂ ਬੁਰੀ ਮਹਾਮਾਰੀ ਨਾਲ ਲੜਨ ਲਈ ਤਿਆਰ ਕੀਤਾ ਭਾਰਤ ਨੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰੇਰਣਾਮਈ ਲੀਡਰਸ਼ਿਪ ਅਗਵਾਈ ਹੇਠ ਆਪਣੇ ਜ਼ੋਰਦਾਰ ਯਤਨਾਂ ਨਾਲ ਦੇਸ਼ ਨੂੰ ਮਹਾਮਾਰੀ ਦਾ ਮੁਕਾਬਲਾ ਕਰਨਾ ਸਿਖਾਇਆ ਅਤੇ ਇਸ ਵਿੱਚ ਉਦਯੋਗਿਕ ਐਸੋਸੀਏਸ਼ਨਾਂ ਦਾ ਸਹਿਯੋਗ ਵੀ ਮਿਲਿਆ ਇਹ ਪਹਿਲਾ ਮੌਕਾ ਹੈ ਜਦੋਂ ਕਿ ਰਾਸ਼ਟਰ ਨੂੰ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰੱਖਣਾ ਪਿਆ ਕਿਉਂਕਿ ਇਸ ਵੇਲੇ ਦੁਨੀਆ ਦਾ ਸਭ ਤੋਂ ਸਖਤ ਲੌਕਡਾਊਨ ਲਾਗੂ ਰਿਹਾ ਅਤੇ ਹਰ ਸ਼ਹਿਰੀ ਨੂੰ ਖੁਰਾਕ ਅਤੇ ਹੋਰ ਜ਼ਰੂਰੀ ਵਸਤਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਪ੍ਰਦਾਨ ਕੀਤੀਆਂ ਗਈਆਂ ਰੇਲਵੇ ਅਤੇ ਖੁਰਾਕ ਅਤੇ ਵੰਡ ਵਿਭਾਗਾਂ ਨੇ ਮਿਲਕੇ ਪੂਰੇ ਲੌਕਡਾਊਨ ਦੌਰਾਨ ਕੰਮ ਕੀਤਾ ਤਾਕਿ ਲੋਕਾਂ ਨੂੰ ਖੁਰਾਕ, ਖਾਦਾਂ, ਦੁੱਧ ਅਤੇ ਹੋਰ ਜ਼ਰੂਰੀ ਵਸਤਾਂ ਮਿਲਦੀਆਂ ਰਹਿਣ

 

ਸ਼੍ਰੀ ਗੋਇਲ ਨੇ ਹੋਰ ਕਿਹਾ ਕਿ ਫਿੱਕੀ ਦੀ ਇਸ ਪਹਿਲਕਦਮੀ ਨਾਲ ਭਾਰਤ ਨੇ ਦੇਸ਼ ਅੰਦਰ ਹੀ ਇਕ ਪਲੇਟਫਾਰਮ ਤਿਆਰ ਕੀਤਾ ਜੋ ਕਿ ਆਤਮ ਨਿਰਭਰ ਭਾਰਤ ਦੀ ਸੱਚੀ ਭਾਵਨਾ ਅਧੀਨ ਹੈ ਉਨ੍ਹਾਂ ਹੋਰ ਕਿਹਾ ਕਿ ਮਹਾਮਾਰੀ ਨੇ ਜੋ ਤਬਦੀਲੀਆਂ ਲਿਆਂਦੀਆਂ ਉਹ ਸਾਡੇ ਲਈ ਹਾਂ-ਪੱਖੀ ਤੱਤ ਲੈ ਕੇ ਆਉਣਗੀਆਂ ਜੋ ਕਿ ਸਾਡੇ ਵਿਕਾਸ ਨੂੰ ਦੇਸ਼ ਦੇ ਦੂਰ-ਦੁਰਾਡੇ ਕੋਨੇ ਤੱਕ ਪਹੁੰਚਾਉਣਗੀਆਂ ਅਤੇ ਦੇਸ਼ ਦੇ ਲੋਕਾਂ ਨੂੰ ਨਵੀਂ ਟੈਕਨੋਲੋਜੀ ਅਪਣਾਉਣ ਲਈ ਤਿਆਰ ਕਰਨਗੀਆਂ ਅਤੇ ਦੁਨੀਆ ਦੀ ਸਪਲਾਈ ਚੇਨ ਦਾ ਇੱਕ ਭਰੋਸੇਯੋਗ ਹਿੱਸਾ ਬਣਾਉਣਗੀਆਂ "ਜਿਵੇਂ ਹੀ ਅਸੀਂ ਤਬਦੀਲੀ ਨੂੰ ਅਪਣਾਇਆ ਹੈ, ਅਸੀਂ ਵਿਕਾਸ ਅਤੇ ਮਾਨਵਤਾ ਦੇ ਭਲੇ ਲਈ ਕੰਮ ਕਰ ਸਕਦੇ ਹਾਂ ਜੋ ਕੰਮ ਅਸੀਂ ਕਰ ਰਹੇ ਹਾਂ ਉਹ ਭਾਰਤ ਦੇ ਵਿਕਾਸ ਨੂੰ ਸਥਾਨਕ ਅਤੇ ਵਿਸ਼ਵ ਸਪਲਾਈ ਚੇਨ ਵਿੱਚ  ਨਵੀਂ ਥਾਂ ਤੇ ਖੜਾ ਹੋਣ ਵਿੱਚ ਮਦਦ ਕਰ ਸਕਦਾ ਹੈ," ਉਨ੍ਹਾਂ ਕਿਹਾ ਸ਼੍ਰੀ ਗੋਇਲ ਨੇ ਦੁਹਰਾਇਆ ਕਿ ਭਾਰਤ ਵਿਸ਼ਵ ਸਪਲਾਈ ਚੇਨ ਦਾ ਹਿੱਸਾ ਬਣ ਸਕਦਾ ਹੈ, ਲੱਖਾਂ ਲੋਕਾਂ ਨੂੰ ਕੰਮ ਦੇ ਮੌਕੇ ਪ੍ਰਦਾਨ ਕਰ ਸਕਦਾ ਹੈ ਅਤੇ ਲੋਕਾਂ ਨੂੰ ਦੁਨੀਆ ਵਿੱਚ ਸਾਡੀ ਵਧ ਰਹੀਆਂ ਸਰਗਰਮੀਆਂ ਦਾ ਹਿੱਸਾ ਬਣਾ ਸਕਦਾ ਹੈ

 

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਤੇਜ਼ੀ ਨਾਲ ਮੁੜ ਬਹਾਲੀ ਦੇ ਰਾਹ ਤੇ ਹੈ, ਜਿਵੇਂ ਕਿ ਸਾਨੂੰ ਵੱਖ-ਵੱਖ ਸੰਕੇਤਾਂ ਤੋਂ ਪਤਾ ਲੱਗ ਰਿਹਾ ਹੈ ਰੇਲਾਂ ਦੇ ਮਾਲ-ਭਾੜੇ ਅਤੇ ਬਿਜਲੀ ਦੀ ਖਪਤ ਪਿਛਲੇ ਸਾਲ ਦੇ ਪੱਧਰ ਉੱਤੇ ਪਹੁੰਚ ਗਈ ਹੈ ਇਸ ਸਾਲ ਜੁਲਾਈ ਵਿੱਚ ਬਰਾਮਦਾਂ ਪਿਛਲੇ ਸਾਲ ਦੇ ਪੱਧਰ ਦੇ 91% ਉੱਤੇ ਅਤੇ ਦਰਾਮਦਾਂ 79% ਤੇ ਪਹੁੰਚ ਗਈਆਂ ਹਨ

 

ਸ਼੍ਰੀ ਗੋਇਲ ਨੇ ਉਦਯੋਗਾਂ ਨੂੰ ਸੱਦਾ ਦਿੱਤਾ ਕਿ ਉਹ ਮਿਲਕੇ ਚਲਣ, ਇੱਕ-ਦੂਜੇ ਦੀ ਹਿਮਾਇਤ ਕਰਨ ਅਤੇ ਲੰਬੇ ਸਮੇਂ ਵਿੱਚ ਇਕ ਖੁਸ਼ਹਾਲ ਭਾਰਤ ਬਣਾਉਣ ਅਤੇ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਵਧੀਆ ਭਵਿੱਖ ਬਣਾਉਣ ਲਈ ਕੰਮ ਕਰਨ

 

*****

 

ਵਾਈਬੀ/ਏਪੀ(Release ID: 1644970) Visitor Counter : 27