ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਨੂੰ ਸਮੁੰਦਰ ਦੇ ਹੇਠਾਂ ਕੇਬਲ ਕਨੈਕਟੀਵਿਟੀ (ਸੀਏਐੱਨਆਈ) ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਨੈਕਟੀਵਿਟੀ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਵਿੱਚ ਮੌਕੇ ਵਧਾਏਗੀ

ਸਰਕਾਰ ਦਾ ਧਿਆਨ ਕਾਰੋਬਾਰ ਕਰਨਾ ਅਸਾਨ ਕਰਨ ਤੇ ਸਮੁੰਦਰੀ ਲੌਜਿਸਟਿਕਸ ਨੂੰ ਸਰਲ ਬਣਾਉਣ ਨੂੰ ਉਤਸ਼ਾਹਿਤ ਕਰਨ ਉੱਤੇ ਕੇਂਦ੍ਰਿਤ: ਪ੍ਰਧਾਨ ਮੰਤਰੀ

ਅੰਡੇਮਾਨ ਤੇ ਨਿਕੋਬਾਰ ਟਾਪੂਆਂ ਨੂੰ ਬੰਦਰਗਾਹ ਦੇ ਅਧਾਰ ’ਤੇ ਵਿਕਾਸ ਦਾ ਧੁਰਾ ਬਣਨ ਜਾ ਰਿਹਾ ਹੈ: ਪ੍ਰਧਾਨ ਮੰਤਰੀ

ਅੰਡੇਮਾਨ ਤੇ ਨਿਕੋਬਾਰ ਟਾਪੂ ਸਮੁੰਦਰ ਰਸਤੇ ਅੰਤਰਰਾਸ਼ਟਰੀ ਵਪਾਰ ਦਾ ਹੋਵੇਗਾ ਇੱਕ ਪ੍ਰਮੁੱਖ ਬੰਦਰਗਾਹ ਧੁਰਾ: ਪ੍ਰਧਾਨ ਮੰਤਰੀ

Posted On: 10 AUG 2020 12:37PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਨੂੰ ਦੇਸ਼ ਦੀ ਮੁੱਖ ਧਰਤੀ ਨਾਲ ਜੋੜਦੀ ਤੇ ਸਮੁੰਦਰ ਦੇ ਹੇਠਾਂ ਵਿਛਾਈ ਆਪਟੀਕਲ ਫ਼ਾਈਬਰ ਕੇਬਲ (ਓਐੱਫ਼ਸੀ – OFC) ਦੀ ਸ਼ੁਰੂਆਤ ਕਰਦਿਆਂ ਉਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਪ੍ਰੋਜੈਕਟ ਦਾ ਨੀਂਹਪੱਥਰ ਪ੍ਰਧਾਨ ਮੰਤਰੀ ਨੇ 30 ਦਸੰਬਰ, 2018 ਨੂੰ ਰੱਖਿਆ ਸੀ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਸ ਕਨੈਕਟੀਵਿਟੀ ਨਾਲ ਹੁਣ ਇਨ੍ਹਾਂ ਟਾਪੂਆਂ ਵਿੱਚ ਅਥਾਹ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਸਮੁੰਦਰ ਦੇ ਹੇਠਾਂ 2,300 ਕਿਲੋਮੀਟਰ ਲੰਬੀ ਕੇਬਲ ਦੀ ਵਿਛਾਈ ਤੇ ਉਸ ਨੂੰ ਮੁਕੰਮਲ ਕਰਨ ਦਾ ਟੀਚਾ ਸਮੇਂ ਤੋਂ ਪਹਿਲਾਂ ਹੀ ਮੁਕੰਮਲ ਕਰ ਲਿਆ ਹੈ, ਜੋ ਬੇਹੱਦ ਸ਼ਲਾਘਾਯੋਗ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਚੇਨਈ ਤੋਂ ਪੋਰਟਲ ਬਲੇਅਰ ਤੱਕ, ਪੋਰਟ ਬਲੇਅਰ ਤੋਂ ਛੋਟੇ ਅੰਡੇਮਾਨ ਤੇ ਪੋਰਟ ਬਲੇਅਰ ਤੋਂ ਸਵਰਾਜ ਟਾਪੂ ਤੱਕ ਦੇ ਵੱਡੇ ਹਿੱਸੇ ਉੱਤੇ ਇਹ ਸੇਵਾ ਅੱਜ ਸ਼ੁਰੂ ਹੋ ਗਈ ਹੈ।

 

ਪ੍ਰਧਾਨ ਮੰਤਰੀ ਨੇ ਸਮੁੰਦਰ ਦੇ ਹੇਠਾਂ ਲਗਭਗ 2,300 ਕਿਲੋਮੀਟਰ ਲੰਬੀਆਂ ਤਾਰਾਂ ਦੀ ਵਿਛਾਈ ਦੀ ਸ਼ਲਾਘਾ ਕੀਤੀ ਕਿਉਂਕਿ ਡੂੰਘੇ ਸਮੁੰਦਰ ਵਿੱਚ ਸਰਵੇਖਣ ਕਰਨਾ, ਕੇਬਲ ਦਾ ਮਿਆਰ ਕਾਇਮ ਰੱਖਣਾ ਤੇ ਵਿਸ਼ੇਸ਼ ਕਿਸ਼ਤੀਆਂ/ਛੋਟੇ ਜਹਾਜ਼ਾਂ ਰਾਹੀਂ ਕੇਬਲ ਨੂੰ ਵਿਛਾਉਣਾ ਕੋਈ ਅਸਾਨ ਕੰਮ ਨਹੀਂ ਹੈ। ਇਸ ਪ੍ਰੋਜੈਕਟ ਨੂੰ ਵੀ ਉੱਚੀਆਂ ਸਮੁੰਦਰੀ ਲਹਿਰਾਂ, ਤੂਫ਼ਾਨਾਂ ਤੇ ਮੌਨਸੂਨਾਂ ਅਤੇ ਕੋਰੋਨਾ ਮਹਾਮਾਰੀ ਕਾਰਣ ਔਖੇ ਸਮਿਆਂ ਜਿਹੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਸੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਨੂੰ ਕਈ ਸਾਲਾਂ ਤੋਂ ਇਸ ਦੀ ਜ਼ਰੂਰਤ ਮਹਿਸੂਸ ਹੋ ਰਹੀ ਸੀ ਪਰ ਇਸ ਦੀ ਪੂਰਤੀ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਸਨ। ਸ਼੍ਰੀ ਮੋਦੀ ਨੇ ਅਜਿਹੀਆਂ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਇਸ ਪ੍ਰੋਜੈਕਟ ਨੂੰ ਮੁਕੰਮਲ ਨੂੰ ਯੋਗ ਬਣਾਉਣ ਉੱਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਦੇ ਨਿਵਾਸੀਆਂ ਨੂੰ ਬਿਹਤਰ ਤੇ ਸਸਤੀ ਕਨੈਕਟੀਵਿਟੀ ਮੁਹੱਈਆ ਕਰਵਾਉਣ ਦੇਸ਼ ਦੀ ਜ਼ਿੰਮੇਵਾਰੀ ਹੈ। ਸ਼੍ਰੀ ਮੋਦੀ ਨੇ ਉਨ੍ਹਾਂ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਜਿਹੜੇ ਇਸ ਪ੍ਰੋਜੈਕਟ ਨਾਲ ਜੁੜੇ ਹੋਏ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਸਮੁੰਦਰ ਦੇ ਹੇਠਾਂ ਕੇਬਲ ਇਹ ਸਿੱਧ ਕਰਨ ਦੀ ਕੋਸ਼ਿਸ਼ ਹੈ ਕਿ ਅੰਡੇਮਾਨ ਤੇ ਨਿਕੋਬਾਰ ਟਾਪੂ ਦਿੱਲੀ ਤੇ ਦੇਸ਼ ਦੀ ਮੁੱਖ ਧਰਤੀ ਦੇ ਦਿਲਾਂ ਤੋਂ ਕੋਈ ਬਹੁਤੀ ਦੂਰ ਨਹੀਂ ਹੈ।

 

ਹਰੇਕ ਨਾਗਰਿਕ ਲਈ ਰਹਿਣੀਬਹਿਣੀ ਦੀ ਅਸਾਨੀ

 

ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਹਰੇਕ ਨਾਗਰਿਕ ਤੇ ਹਰੇਕ ਖੇਤਰ ਤੱਕ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪ੍ਰਤੀਬੱਧ ਹੈ, ਤਾਂ ਜੋ ਉਨ੍ਹਾਂ ਦੀ ਰਹਿਣੀਬਹਿਣੀ ਬਿਹਤਰ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਆਪਟੀਕਲ ਫ਼ਾਈਬਰ ਪ੍ਰੋਜੈਕਟ ਜੋ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਨੂੰ ਬਾਕੀ ਦੇਸ਼ ਨਾਲ ਜੋੜਦਾ ਹੈ, ਰਹਿਣੀਬਹਿਣੀ ਸੁਖਾਲੀ ਬਣਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਦੀ ਇੱਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਰਹੱਦੀ ਇਲਾਕਿਆਂ ਤੇ ਟਾਪੂ ਰਾਜਾਂ ਨਾਲ ਸਬੰਧਿਤ ਰਾਸ਼ਟਰੀ ਸੁਰੱਖਿਆ ਦੇ ਤੇਜ਼ਰਫ਼ਤਾਰ ਵਿਕਾਸ ਪ੍ਰਤੀ ਪ੍ਰਤੀਬੱਧ ਹੈ।

 

ਡਿਜੀਟਲ ਇੰਡੀਆ ਜ਼ਰੀਏ ਮੌਕਿਆਂ ਵਿੱਚ ਵਾਧਾ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੰਦਰ ਦੇ ਹੇਠਾਂ ਵਿਛਾਈ ਗਈ ਕੇਬਲ ਨਾਲ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਨੂੰ ਸਸਤੀ ਤੇ ਬਿਹਤਰ ਕਨੈਕਟੀਵਿਟੀ, ਡਿਜੀਟਲ ਇੰਡੀਆ, ਖ਼ਾਸ ਤੌਰ ਤੇ ਔਨਲਾਈਨ ਸਿੱਖਿਆ, ਟੈਲੀਮੈਡੀਸਨ, ਬੈਂਕਿੰਗ ਪ੍ਰਣਾਲੀ, ਔਨਲਾਈਨ ਵਪਾਰ ਤੇ ਟੂਰਿਜ਼ਮ ਵਿੱਚ ਵਾਧੇ ਜਿਹੇ ਸਾਰੇ ਲਾਭ ਮਿਲਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਦ ਮਹਾਸਾਗਰ ਕਈ ਹਜ਼ਾਰ ਸਾਲਾਂ ਤੋਂ ਭਾਰਤ ਦੇ ਕਾਰੋਬਾਰ ਅਤੇ ਰਣਨੀਤਕ ਦਲੇਰੀ ਦਾ ਕੇਂਦਰ ਰਿਹਾ ਹੈ ਅਤੇ ਅੰਡੇਮਾਨ ਤੇ ਨਿਕੋਬਾਰ ਭਾਰਤ ਦੇ ਆਰਥਿਕਰਣਨੀਤਕ ਸਹਿਯੋਗ ਲਈ ਇੱਕ ਅਹਿਮ ਕੇਂਦਰ ਹੈ।

 

ਉਨ੍ਹਾਂ ਕਿਹਾ ਕਿ ਭਾਰਤ ਦੇ ਸਾਰੇ ਟਾਪੂ ਹਿੰਦਪ੍ਰਸ਼ਾਂਤ ਮਹਾਸਾਗਰ ਖੇਤਰ ਲਈ ਭਾਰਤ ਦੀ ਨਵੀਂ ਵਪਾਰ ਰਣਨੀਤੀ ਅਧੀਨ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

 

ਸ਼੍ਰੀ ਮੋਦੀ ਨੇ ਕਿਹਾ ਕਿ ਐਕਟਈਸਟ ਨੀਤੀ ਅਧੀਨ ਪੂਰਬੀ ਏਸ਼ੀਆਈ ਦੇਸ਼ਾਂ ਅਤੇ ਸਮੁੰਦਰ ਨਾਲ ਜੁੜੇ ਹੋਰ ਦੇਸ਼ਾਂ ਨਾਲ ਭਾਰਤ ਦੇ ਮਜ਼ਬੂਤ ਸਬੰਧਾਂ ਵਿੱਚ ਅੰਡੇਮਾਨ ਤੇ ਨਿਕੋਬਾਰ ਦੀ ਭੂਮਿਕਾ ਬਹੁਤ ਉਚੇਰੀ ਹੈ ਤੇ ਹਾਲੇ ਇਸ ਵਿੱਚ ਹੋਰ ਵਾਧਾ ਹੋਣ ਜਾ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਟਾਪੂ ਵਿਕਾਸ ਏਜੰਸੀ ਦਾ ਗਠਨ 3 ਸਾਲ ਪਹਿਲਾਂ ਇਸ ਦੀ ਭੂਮਿਕਾ ਮਜ਼ਬੂਤ ਕਰਨ ਲਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਵਿੱਚ ਜਿਹੜੇ ਪ੍ਰੋਜੈਕਟ ਪਿਛਲੇ ਕਈ ਸਾਲਾਂ ਤੋਂ ਮੁਕੰਮਲ ਨਹੀਂ ਹੋਏ ਸਨ, ਉਹ ਹੁਣ ਤੇਜ਼ੀ ਨਾਲ ਮੁਕੰਮਲ ਹੋ ਰਹੇ ਹਨ।

 

ਵਧੇਰੇ ਅਸਰ ਵਾਲੇ ਪ੍ਰੋਜੈਕਟ ਤੇ ਬਿਹਤਰ ਜ਼ਮੀਨ, ਹਵਾ ਤੇ ਜਲ ਮਾਰਗ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਧੇਰੇ ਅਸਰ ਵਾਲੇ ਪ੍ਰੋਜੈਕਟਾਂ ਦਾ ਅੰਡੇਮਾਨ ਤੇ ਨਿਕੋਬਾਰ ਦੇ 12 ਟਾਪੂਆਂ ਵਿੱਚ ਵਿਸਤਾਰ ਕੀਤਾ ਜਾ ਰਿਹਾ ਹੈ। ਬਿਹਤਰ ਇੰਟਰਨੈੱਟ ਤੇ ਮੋਬਾਈਲ ਕਨੈਕਟੀਵਿਟੀ ਮੁਹੱਈਆ ਕਰਵਾਉਣ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਸੜਕ, ਹਵਾ ਤੇ ਪਾਣੀ ਰਸਤੇ ਭੌਤਿਕ ਕਨੈਕਟੀਵਿਟੀ ਵਿੱਚ ਹੋਰ ਸੁਧਾਰ ਕਰਨ ਲਈ ਕੋਸ਼ਿਸ਼ ਜਾਰੀ ਹੈ।

 

ਪ੍ਰਧਾਨ ਮੰਤਰੀ ਨੇ ਉੱਤਰੀ ਤੇ ਮੱਧ ਅੰਡੇਮਾਨ ਦੀ ਸੜਕ ਰਸਤੇ ਕਨੈਕਟੀਵਿਟੀ ਵਿੱਚ ਸੁਧਾਰ ਲਈ ਦੋ ਵੱਡੇ ਪੁਲਾਂ ਅਤੇ ਰਾਸ਼ਟਰੀ ਰਾਜਮਾਰਗ4 ਉੱਤੇ ਚਲ ਰਹੇ ਕੰਮ ਦਾ ਜ਼ਿਕਰ ਕੀਤਾ।

 

ਉਨ੍ਹਾਂ ਕਿਹਾ ਕਿ ਪੋਰਟ ਬਲੇਅਰ ਹਵਾਈ ਅੱਡੇ ਦੀ ਸਮਰੱਥਾ ਵਧਾ ਕੇ 1,200 ਯਾਤਰੀਆਂ ਦੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਦਿਗਲੀਪੁਰ, ਕਾਰ ਨਿਕੋਬਾਰ ਤੇ ਕੈਂਪਬੈੱਲ ਖਾੜੀ ਦੇ ਹਵਾਈ ਅੱਡੇ ਵੀ ਆਪਰੇਸ਼ਨਜ਼ ਲਈ ਤਿਆਰ ਹਨ।

 

ਸ਼੍ਰੀ ਮੋਦੀ ਨੇ ਕਿਹਾ ਕਿ ਫ਼ਲੋਟਿੰਗ ਜੈੱਟੀ ਜਿਹੇ ਵਾਟਰ ਏਅਰੋਡ੍ਰੋਮ ਬੁਨਿਆਦੀ ਢਾਂਚੇ ਨਾਲ ਸਵਰਾਜ ਦਵੀਪ, ਸ਼ਹੀਦ ਦਵੀਪ ਤੇ ਲੌਂਗ ਆਈਲੈਂਡ ਵਿੱਚ ਯਾਤਰੀ ਟਰਮੀਨਲ ਆਉਂਦਿਆਂ ਮਹੀਨਿਆਂ ਵਿੱਚ ਤਿਆਰ ਹੋ ਜਾਣਗੇ।

 

ਉਨ੍ਹਾਂ ਕਿਹਾ ਕਿ ਕੋਚੀ ਸ਼ਿਪਯਾਰਡ ਵਿੱਚ ਤਿਆਰ ਹੋ ਰਹੇ 4 ਸਮੁੰਦਰੀ ਜਹਾਜ਼ ਛੇਤੀ ਹੀ ਡਿਲਿਵਰ ਹੋ ਜਾਣਗੇ, ਜਿਸ ਨਾਲ ਟਾਪੂਆਂ ਤੇ ਦੇਸ਼ ਦੀ ਮੁੱਖ ਧਰਤੀ ਵਿਚਾਲੇ ਜਲ ਰਸਤੇ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ।

 

ਪੋਰਟ ਦੀ ਅਗਵਾਈ ਹੇਠ ਵਿਕਾਸ

 

ਉਨ੍ਹਾਂ ਕਿਹਾ ਕਿ ਅੰਡੇਮਾਨ ਤੇ ਨਿਕੋਬਾਰ ਨੂੰ ਬੰਦਰਗਾਹ ਦੇ ਅਧਾਰ ਉੱਤੇ ਵਿਕਾਸ ਦੇ ਧੁਰੇ ਵਜੋਂ ਵਿਕਸਿਤ ਕੀਤਾ ਜਾਵੇਗਾ ਕਿਉਂਕਿ ਇਹ ਵਿਸ਼ਵ ਦੀਆਂ ਬਹੁਤ ਸਾਰੀਆਂ ਬੰਦਰਗਾਹਾਂ ਤੋਂ ਪ੍ਰਤੀਯੋਗੀ ਦੂਰੀ ਉੱਤੇ ਸਥਿਤ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਦੇਸ਼ ਵਿੱਚ ਬੰਦਰਗਾਹਾਂ ਤੇ ਉਨ੍ਹਾਂ ਦੀ ਕਨੈਕਟੀਵਿਟੀ ਦਾ ਬਿਹਤਰ ਨੈੱਟਵਰਕ ਹੋਵੇ, ਉਹਹੀ 21ਵੀਂ ਸਦੀ ਵਿੱਚ ਵਪਾਰ ਵਧਾਉਣ ਦੇ ਯੋਗ ਹੋ ਸਕਣਗੇ।

 

ਉਨ੍ਹਾਂ ਕਿਹਾ ਕਿ ਅੱਜ ਜਦੋਂ ਭਾਰਤ ਆਤਮਨਿਰਭਰਤਾ ਦੇ ਸੰਕਲਪ ਵੱਲ ਵਧਦਾ ਜਾ ਰਿਹਾ ਹੈ ਤੇ ਖ਼ੁਦ ਨੂੰ ਗਲੋਬਲ ਸਪਲਾਈ ਤੇ ਵੈਲਿਊ ਚੇਨ ਵਿੱਚ ਇੱਕ ਮਹੱਤਵਪੂਰਨ ਧਿਰ ਸਥਾਪਿਤ ਕਰ ਰਿਹਾ ਹੈ, ਇਸ ਲਈ ਜਲਮਾਰਗਾਂ ਤੇ ਸਾਡੀਆਂ ਬੰਦਰਗਾਹਾਂ ਦੇ ਸਾਡੇ ਨੈੱਟਵਰਕ ਨੂੰ ਮਜ਼ਬੂਤ ਕਰਨਾ ਬਹੁਤ ਅਹਿਮ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਬੰਦਰਗਾਹ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਕਾਨੂੰਨੀ ਅੜਿੱਕੇ ਵੀ ਲਗਾਤਾਰ ਦੂਰ ਕੀਤੇ ਜਾ ਰਹੇ ਹਨ।

 

ਅੰਤਰਰਾਸ਼ਟਰੀ ਸਮੁੰਦਰੀ ਵਪਾਰ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਧਿਆਨ ਵੀ ਸਮੁੰਦਰ ਵਿੱਚ ਕਾਰੋਬਾਰ ਕਰਨਾ ਅਸਾਨ ਬਣਾਉਣ ਅਤੇ ਸਮੁੰਦਰੀ ਲੌਜਿਸਟਿਕਸ ਨੂੰ ਸਰਲ ਬਣਾਉਣ ਨੂੰ ਉਤਸ਼ਾਹਿਤ ਕਰਨ ਉੱਤੇ ਕੇਂਦ੍ਰਿਤ ਹੈ। ਉਨ੍ਹਾਂ ਲਗਭਗ 10 ਹਜ਼ਾਰ ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਗ੍ਰੇਟ ਨਿਕੋਬਾਰ ਵਿੱਚ ਟ੍ਰਾਂਸਸ਼ਿਪਮੈਂਟ ਬੰਦਰਗਾਹ ਦੇ ਨਿਰਮਾਣ ਦੀ ਤਜਵੀਜ਼ ਅਤੇ ਡੀਪ ਡ੍ਰਾਫ਼ਟ ਇਨਰ ਹਾਰਬਰ ਦੇ ਤੇਜ਼ਰਫ਼ਤਾਰ ਨਿਰਮਾਣ ਦਾ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਵੱਡੇ ਸਮੁੰਦਰੀ ਜਹਾਜ਼ ਲੰਗਰ ਪਾਉਣ ਦੇ ਯੋਗ ਹੋਣਗੇ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੇ ਨਾਲਨਾਲ ਸਮੁੰਦਰੀ ਕਾਰੋਬਾਰ ਵਿੱਚ ਭਾਰਤ ਦਾ ਹਿੱਸਾ ਵਧੇਗਾ।

 

ਉਨ੍ਹਾਂ ਕਿਹਾ ਕਿ ਟਾਪੂ ਵਿੱਚ ਮੱਛੀਪਾਲਣ, ਹੋਰ ਜਲਜੀਵ ਪਾਣ ਤੇ ਸੀਅਵੀਡ ਫ਼ਾਰਮਿੰਗ ਜਿਹੀ ਨੀਲੀ ਅਰਥਵਿਵਸਥਾ ਪ੍ਰਫ਼ੁੱਲਤਾ ਹੋਵੇਗੀ ਅਤੇ ਉੱਧਰ ਅੰਡੇਮਾਨ ਤੇ ਨਿਕੋਬਾਰ ਵਿੱਚ ਆਧੁਨਿਕ ਬੁਨਿਆਦੀ ਢਾਂਚਾ ਤਾਂ ਵਿਕਸਿਤ ਕੀਤਾ ਜਾ ਹੀ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਦੇ ਯਤਨਾਂ ਸਦਕਾ ਅੰਡੇਮਾਨ ਤੇ ਨਿਕੋਬਾਰ ਨੂੰ ਨਾ ਸਿਰਫ਼ ਨਵੀਂਆਂ ਸੁਵਿਧਾਵਾਂ ਮਿਲਣਗੀਆਂ, ਬਲਕਿ ਇਸ ਨੂੰ ਵਿਸ਼ਵ ਦੇ ਟੂਰਿਜ਼ਮ ਦੇ ਨਕਸ਼ੇ ਉੱਤੇ ਵੀ ਪ੍ਰਮੁੱਖ ਸਥਾਨ ਮਿਲੇਗਾ।

 

***

 

ਵੀਆਰਆਰਕੇ/ਏਕੇ


(Release ID: 1644950) Visitor Counter : 204