ਰੇਲ ਮੰਤਰਾਲਾ

ਰੇਲ ਤੇ ਵਣਜ ਮੰਤਰੀ, ਸ੍ਰੀ ਪੀਯੂਸ਼ ਗੋਇਲ ਤੇ ਸੰਸਦੀ ਮਾਮਲੇ, ਕੋਲਾ ਤੇ ਖਾਣਾਂ ਬਾਰੇ ਮੰਤਰੀ, ਸ੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਹੁਬਲੀ ’ਚ ਰੇਲਵੇ ਅਜਾਇਬਘਰ ਰਾਸ਼ਟਰ ਨੂੰ ਕੀਤਾ ਸਮਰਪਿਤ

“ਰੇਲਵੇਜ਼ ਨੇ ਸਾਡੇ ਜੀਵਨਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਤੇ ਵਿਭਿੰਨ ਪੜਾਵਾਂ ਉੱਤੇ ਜੀਵਨ ਦੀਆਂ ਨਿਜੀ ਯਾਤਰਾਵਾਂ ਦਾ ਗਵਾਹ ਰਿਹਾ ਹੈ। ਭਾਫ਼ ਦੇ ਜੁੱਗ ਤੋਂ ਲੈ ਆਧੁਨਿਕ ਬੁਲੇਟ ਟ੍ਰੇਨਾਂ ਤੱਕ ਰੇਲਵੇਜ਼ ਦੇ ਵਿਕਾਸ ਦੀ ਕਹਾਣੀ ਵਰਨਣਯੋਗ ਹੈ। ਰੇਲਵੇ ਅਜਾਇਬਘਰ ਉਸ ਅਸਾਧਾਰਣ ਤਬਦੀਲੀ ਨੂੰ ਸ਼ਰਧਾਂਜਲੀ ਹੈ ”- ਸ੍ਰੀ ਪੀਯੂਸ਼ ਗੋਇਲ


“ਅਜਾਇਬਘਰ ਬੇਹੱਦ ਵਾਜਬ ਹੈ ਕਿਉਂਕਿ ਹੁਬਲੀ ਇਤਿਹਾਸਕ ਹੋਣ ਦੇ ਨਾਲ–ਨਾਲ ਇੱਕ ਅਹਿਮ ਰੇਲਵੇ ਜੰਕਸ਼ਨ ਵੀ ਹੈ। ਇਹ ਇਸ ਖੇਤਰ ਦਾ ਇੱਕ ਹੋਰ ਪ੍ਰਮੁੱਖ ਸੈਲਾਨੀ ਕੇਂਦਰ ਬਣ ਜਾਵੇਗਾ ”- ਸ੍ਰੀ ਪ੍ਰਹਿਲਾਦ ਜੋਸ਼ੀ


ਅਜਾਇਬਘਰ ਵਿੱਚ ਇੱਕ ਡੱਬੇ ਵਿੱਚ ਮਾਸਕ ਪਾ ਕੇ ਬੈਠੇ ਲੋਕ ਵਿਖਾਏ ਜਾਣੇ ਚਾਹੀਦੇ ਹਨ ਤੇ ਇੱਕ ਡੱਬੇ ਨੂੰ ਸ਼੍ਰਮਿਕ ਡੱਬੇ ਵਜੋਂ ਦਰਸਾਇਆ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਸਮਿਆਂ ਨੂੰ ਚੇਤੇ ਰੱਖਣ”- ਸ੍ਰੀ ਸੁਰੇਸ਼ ਸੀ. ਅੰਗੜੀ, ਰੇਲ ਰਾਜ ਮੰਤਰੀ


ਇਹ ਅਜਾਇਬਘਰ ਰੇਲਵੇਜ਼ ਦੇ ਵਿਕਾਸ ਦੇ ਸਾਰੇ ਖੇਤਰਾਂ ਵਿੱਚ ਅਗਾਂਹਵਧੂ ਪ੍ਰਣਾਲੀਆਂ ਦੇ ਨਿਰੰਤਰ ਵਿਕਾਸ ਨੂੰ ਦਰਸਾਉਂਦਾ ਹੈ

Posted On: 09 AUG 2020 7:10PM by PIB Chandigarh

ਰੇਲਵੇਜ਼ ਤੇ ਵਣਜ ਅਤੇ ਉਦਯੋਗ ਮੰਤਰੀ, ਸ੍ਰੀ ਪੀਯੂਸ਼ ਗੋਇਲ ਅਤੇ ਸੰਸਦੀ ਮਾਮਲੇ, ਕੋਲਾ ਤੇ ਖਾਣ ਮੰਤਰੀ, ਸ੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਭਾਵ 09 ਅਗਸਤ, 2020 ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਹੁਬਲੀ ’ਚ ਰੇਲਵੇ ਅਜਾਇਬਘਰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਸਮਾਰੋਹ ਦੀ ਪ੍ਰਧਾਨ ਰੇਲ ਰਾਜ ਮੰਤਰੀ ਸ੍ਰੀ ਸੁਰੇਸ਼ ਸੀ. ਅੰਗੜੀ ਨੇ ਕੀਤੀ ਤੇ ਇਸ ਮੌਕੇ ਹੋਰ ਪਤਵੰਤੇ ਸੱਜਣ ਤੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਹ ਰੇਲ ਅਜਾਇਬਘਰ ਉੱਤਰੀ ਕਰਨਾਟਕ ਵਿੱਚ ਆਪਣੀ ਕਿਸਮ ਦਾ ਪਹਿਲਾ ਅਤੇ ਮੈਸੁਰੂ ਵਿਖੇ ਇਤਿਹਾਸਕ ਮੈਸੁਰੂ ਰੇਲ ਅਜਾਇਬਘਰ ਤੋਂ ਬਾਅਦ ਦੱਖਣ–ਪੱਛਮੀ ਰੇਲਵੇ ਦਾ ਦੂਜਾ ਅਜਾਇਬਘਰ ਹੈ। ਇਹ ਹੁਬਲੀ ਰੇਲਵੇ ਸਟੇਸ਼ਨ ਦੇ ਦੂਜੇ ਪ੍ਰਵੇਸ਼ ਦੁਆਰ ਦੇ ਅਗਲੇ ਪਾਸੇ ਗੜਗ ਮਾਰਗ ਉੱਤੇ ਕੇਂਦਰੀ ਰੇਲਵੇ ਹਸਪਤਾਲ ਦੇ ਸਾਹਮਣੇ ਸਥਿਤ ਹੈ। ਇਹ ਅਜਾਇਬਘਰ ਅਜਿਹੇ ਸੁੰਦਰ ਸਥਾਨ ਉੱਤੇ ਸਥਾਪਤ ਕੀਤਾ ਗਿਆ ਹੈ ਕਿ ਇਹ ਇਸ ਨੂੰ ਵੇਖਣ ਲਈ ਆਉਣ ਵਾਲਿਆਂ ਨੂੰ ਰੋਮਾਂਚਿਤ ਕਰਿਆ ਕਰੇਗਾ। ਸਮੁੱਚੇ ਦੇਸ਼ ਅਤੇ ਵਿਦੇਸ਼ ਤੋਂ ਹੁਬਲੀ ਆਉਣ ਵਾਲੇ ਲੋਕ ਇਸ ਰੇਲਵੇ ਅਜਾਇਬਘਰ ਵਿੱਚ ਬੀਤੇ ਸਮਿਆਂ ਦੀਆਂ ਰੇਲਵੇ ਦੀਆਂ ਅਨੇਕ ਵਿਰਾਸਤੀ ਵਸਤਾਂ ਵੇਖਣ ਦਾ ਆਨੰਦ ਮਾਣ ਸਕਣਗੇ।

ਇਸ ਮੌਕੇ ਬੋਲਦਿਆਂ, ਸ੍ਰੀ ਪੀਯੂਸ਼ ਗੋਇਲ ਨੇ ਕਿਹਾ,‘ਰੇਲਵੇਜ਼ ਨਾਲ ਸਾਡਾ ਸਾਰਿਆਂ ਦਾ ਭਾਵਨਾਤਮਕ ਸਬੰਧ ਰਿਹਾ ਹੈ। ਰੇਲਵੇਜ਼ ਨੇ ਸਾਡੇ ਜੀਵਨਾਂ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਤੇ ਵਿਭਿੰਨ ਪੜਾਵਾਂ ਦੌਰਾਨ ਜੀਵਨ ਦੀਆਂ ਸਾਡੀਆਂ ਨਿਜੀ ਯਾਤਰਾਵਾਂ ਦਾ ਗਵਾਹ ਰਿਹਾ ਹੈ।’ ਉਨ੍ਹਾਂ ਮਹਾਤਮਾ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਾਂਧੀ ਜੀ ਵੀ ਰੇਲ–ਗੱਡੀਆਂ ਰਾਹੀਂ ਭਾਰਤ ਨੂੰ ਸਮਝਣ ਨੂੰ ਤਰਜੀਹ ਦਿੰਦੇ ਸਨ। ਰੇਲਵੇਜ਼ ਖ਼ੁਦ ਵੀ ਬਹੁਤ ਵੱਡੀਆਂ ਤਬਦੀਲੀਆਂ ਵਿੱਚੋਂ ਦੀ ਲੰਘਿਆ ਹੈ। ਭਾਫ਼ ਜੁੱਗ ਤੋਂ ਲੈ ਕੇ ਆਧੁਨਿਕ ਬੁਲੇਟ ਰੇਲ–ਗੱਡੀਆਂ ਦੇ ਜੁੱਗ ਤੱਕ ਦੀ ਰੇਲਵੇਜ਼ ਦੇ ਵਿਕਾਸ ਦੀ ਕਹਾਣੀ ਸੱਚਮੁਚ ਵਰਨਣਯੋਗ ਹੈ। ਇਹ ਅਜਾਇਬਘਰ ਉਸ ਅਸਾਧਾਰਣ ਤਬਦੀਲੀ ਨੂੰ ਸ਼ਰਧਾਂਜਲੀ ਦਾ ਸਮਾਰਕ ਹੈ। ਕੋਵਿਡ ਤੋਂ ਬਾਅਦ ਦੇ ਜੁੱਗ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਹੋਣਗੀਆਂ। ਇਹ ਅਜਾਇਬਘਰ ਸਮਾਜ ਨੂੰ ਇੱਕ ਸਾਂਝੇ ਇਤਿਹਾਸ ਤੇ ਸਭਿਆਚਾਰ ਬਾਰੇ ਸੰਵੇਦਨਸ਼ੀਲ ਬਣਾਉਣ ਵਿੱਚ ਮਦਦ ਕਰੇਗਾ। ਇਹ ਸਾਨੂੰ ਸਾਡੀਆਂ ਜੜ੍ਹਾਂ ਤੇ ਸਾਡੀਆਂ ਨੀਂਹਾਂ ਬਾਰੇ ਦੱਸੇਗਾ। ਸਾਨੂੰ ਆਪਣੀਆਂ ਯਾਦਾਂ ਤੇ ਵਿਰਾਸਤ ਨੂੰ ਜ਼ਰੂਰ ਸੰਭਾਲ ਕੇ ਰੱਖਣਾ ਹੋਵੇਗਾ। ਅਸੀਂ ਰੇਲਵੇਜ਼ ਦਾ ਪੂਰੀ ਤਰ੍ਹਾਂ ਬਿਜਲਈਕਰਣ ਕਰ ਰਹੇ ਹਾਂ ਤੇ ਇਸ ਨੂੰ 100% ਗ੍ਰੀਨ (ਪ੍ਰਦੂਸ਼ਣ–ਮੁਕਤ) ਬਣਾ ਰਹੇ ਹਾਂ। ਇਹ ਵਿਸ਼ਵ–ਪੱਧਰੀ ਯਾਤਰੀ ਤੇ ਮਾਲ ਸੇਵਾਵਾਂ ਸੰਗਠਨ ਹੋਵੇਗਾ। ਰੇਲਵੇਜ਼ ਵਿੱਚ ਨਿਰੰਤਰ ਤਬਦੀਲੀਆਂ ਤੇ ਕਾਇਆ–ਕਲਪ ਹੁੰਦੇ ਰਹਿਣਗੇ। ਵਿਰਾਸਤ ਨਿਰੰਤਰ ਮਹਾਨ ਹੁੰਦੀ ਰਹੇਗੀ ਅਤੇ ਇਸ ਨੂੰ ਨਿਰੰਤਰ ਸੰਭਾਲਣ ਦੀ ਜ਼ਰੂਰਤ ਪਵੇਗੀ।

ਉਨ੍ਹਾਂ ਲੌਕਡਾਊਨ ਦੌਰਾਨ ਅਸਾਧਾਰਣ ਕੰਮ ਲਈ ਸਾਰੇ ਰੇਲਵੇ ਅਧਿਕਾਰੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਰੇਲਵੇਜ਼ ਨੇ ਭਾਰਤ ਦੀ 5 ਟ੍ਰਿਲੀਅਨ ਅਰਥਵਿਵਸਥਾ ਤੇ ਆਤਮ–ਨਿਰਭਰ ਭਾਰਤ ਅਭਿਯਾਨ ਵਿੱਚ ਯੋਗਦਾਨ ਪਾਉਣ ਦਾ ਸੰਕਲਪ ਲਿਆ ਹੈ।

ਇਸ ਮੌਕੇ ਬੋਲਦਿਆਂ ਸ੍ਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ,‘ਅਜਾਇਬਘਰ ਬੇਹੱਦ ਵਾਜਬ ਹੈ ਕਿਉਂਕਿ ਹੁਬਲੀ ਜਿੱਥੇ ਇੱਕ ਅਹਿਮ ਰੇਲਵੇ ਜੰਕਸ਼ਨ ਹੈ, ਉੱਥੇ ਇਹ ਇਤਿਹਾਸਕ ਵੀ ਹੈ। ਇਹ ਇਸ ਖੇਤਰ ਦਾ ਇੱਕ ਹੋਰ ਪ੍ਰਮੁੱਖ ਸੈਲਾਨੀ ਕੇਂਦਰ ਬਣ ਜਾਵੇਗਾ।’

ਉਨ੍ਹਾਂ ਇਸ ਨਵੇਂ ਅਜਾਇਬਘਰ ਲਈ ਸ੍ਰੀ ਗੋਇਲ ਦਾ ਧੰਨਵਾਦ ਕੀਤਾ। ਉਨ੍ਹਾਂ ਇਸ ਖੇਤਰ ਤੋਂ 229 ਸ਼੍ਰਮਿਕ ਰੇਲ–ਗੱਡੀਆਂ ਚਲਾਉਣ ਲਈ ਵੀ ਰੇਲਵੇਜ਼ ਦਾ ਧੰਨਵਾਦ ਕੀਤਾ। ਸ੍ਰੀ ਜੋਸ਼ੀ ਨੇ ਹੁਬਲੀ ਰੇਲਵੇ ਸਟੇਸ਼ਨ ਨੂੰ ਨਵਾਂ ਰੂਪ ਦੇਣ ਲਈ ਭਾਰਤੀ ਰੇਲਵੇਜ਼ ਦਾ ਧੰਨਵਾਦ ਵੀ ਕੀਤਾ।

ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਰੇਸ਼ ਸੀ. ਅੰਗੜੀ ਨੇ ਕਿਹਾ ਕਿ ਅੱਜ ਹੁਬਲੀ ਦੇ ਨਿਵਾਸੀਆਂ ਲਈ ਇਹ ਇੱਕ ਮਹਾਨ ਮੌਕਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇੱਕ ਡੱਬਾ ਮਾਸਕ ਪਾ ਕੇ ਬੈਠੇ ਲੋਕਾਂ ਵਾਲਾ ਤੇ ਇੱਕ ਡੱਬਾ ਸ਼੍ਰਮਿਕ ਡੱਬਾ ਵੀ ਇੱਥੇ ਹੋਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਨ੍ਹਾਂ ਸਮਿਆਂ ਨੂੰ ਚੇਤੇ ਰੱਖ ਸਕਣ।

ਇਸ ਅਜਾਇਬਘਰ ਦਾ ਉਦੇਸ਼ ਰੇਲਵੇਜ਼ ਦੀਆਂ ਵਿਭਿੰਨ ਸ਼ਾਖਾਵਾਂ ਦੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਣਾ ਤੇ ਦਰਸਾਉਣਾ ਹੈ ਅਤੇ ਰੇਲਵੇ ਦੇ ਕੰਮਕਾਜ ਦੇ ਸਾਰੇ ਖੇਤਰਾਂ ਵਿੱਚ ਅਗਾਂਹਵਧੂ ਪ੍ਰਣਾਲੀਆਂ ਦੇ ਨਿਰੰਤਰ ਵਿਕਾਸ ਨੂੰ ਦਰਸਾਉਂਦਾ ਹੈ। ਹੁਬਲੀ ਅਜਾਇਬਘਰ ਵਿੱਚ, ਕਲਾਕ੍ਰਿਤੀਆਂ ਵਿਆਪਕ ਤੌਰ ’ਤੇ ਤਿੰਨ ਸੈਕਸ਼ਨਾਂ ਭਾਵ ਮਾਲਾਪ੍ਰਭਾ ਤੇ ਘਾਟਪ੍ਰਭਾ ਨਾਂਅ ਦੀਆਂ ਦੋ ਕੌਟੇਜਾਂ ਵਿੱਚ ਵਿੱਚ ਵਿਵਸਥਿਤ ਰੱਖੀਆਂ ਗਈਆਂ ਹਨ।

ਇਸ ਅਜਾਇਬ ਘਰ ਦੀਆਂ ਝਲਕੀਆਂ:

  • ਗੈਲੈਕਸੀ ਆਵ੍ ਰੋਲਿੰਗ ਸਟੌਕ
  • ਮਾਲਾਪ੍ਰਭਾ ਤੇ ਘਟਾਪ੍ਰਭਾ ਕੌਟੇਜਸ
  • ਥੀਏਟਰ ਕੋਚ
  • ਸੁਰੁਚੀ ਕੈਫ਼ੇਟੇਰੀਆ
  • ਖਿਡੌਣਾ ਰੇਲ
  • ਮੈਮੋਰਾਬਿਲੀਆ ਸ਼ੌਪ
  • ਟਿਕਟ ਪ੍ਰਿੰਟਿੰਗ ਮਸ਼ੀਨ
  • ਮੌਡਲ ਟ੍ਰੇਨ ਰਨ
  • ਬੱਚਿਆਂ ਦਾ ਗਤੀਵਿਧੀ ਕਮਰਾ

ਪ੍ਰਵੇਸ਼ ਦੁਆਰ ਉੱਤੇ ਇੱਕ ਵਿਸ਼ਾਲ ਮਹਿਰਾਬ ਬੀਤ ਚੁੱਕੇ ਜੁੱਗ ਵਿੱਚ ਸੁਆਗਤ ਕਰਦੀ ਹੈ। ਦੱਖਣੀ ਮਰਹੱਟਾ ਰੇਲਵੇ, ਮੈਸੂਰ ਤੇ ਦੱਖਣੀ ਮਰਹੱਟਾ ਰੇਲਵੇ ਆਦਿ ਦੀ ਸੇਵਾ ਕਰਦੇ ਰਹੇ ਦੱਖਣ–ਪੱਛਮੀ ਰੇਲਵੇ ਦੇ ਪੁਰਖਿਆਂ ਦੇ ਚਿੰਨ੍ਹਾਂ ਨਾਲ ਸਜੀ ਇਹ ਸੁਆਗਤੀ ਮਹਿਰਾਬ ਰੇਲਵੇ ਦੇ ਵਿਸ਼ਵ ਦੀ ਖੋਜ ਕਰਨ ਲਈ ਮੁਲਾਕਾਤੀਆਂ ਨੁੰ ਪ੍ਰੇਰਦੀ ਹੈ।

ਬਾਹਰੀ ਭੂ–ਦ੍ਰਿਸ਼: ਦੋ ਨੈਰੋ ਗੇਜ ਰੇਲ ਇੰਜਣ ਇਸ ਅਜਾਇਬਘਰ ਵਿਧਚ ਪ੍ਰਮੁੱਖ ਖਿੱਚ ਹੈ। ਪ੍ਰਦਰਸ਼ਨੀ ਦੇ ਜਿਹੜੇ ਆਕਰਸ਼ਣ ਪਟੜੀ ਉੱਤੇ ਦੌੜਦੇ ਹਨ ਤੇ ਪਟੜੀ ਨਾਲ ਸਬੰਧਤ ਹਨ ਜਿਵੇਂ ਰੋਲਿੰਗ ਸਟੌਕ (ਇੰਜਣ), ਕੋਚ, ਵੈਗਨ, ਟੈਂਕਰ, ਸਥਾਈ ਮਾਰਗ ਸਮੱਗਰੀ ਜਿਵੇਂ ਪਟੜੀਆਂ, ਸਲੀਪਰਜ਼, ਰੇਲਵੇ ਫ਼ਾਟਕ ਦੇ ਗੇਟ, ਸਿਗਨਲਜ਼ ਆਦਿ ਗੈਲਰੀਆਂ ਵਿੱਚ ਸਥਾਪਤ ਕੀਤੇ ਗਏ ਹਨ ਤੇ ਅਜਾਇਬਘਰ ਦੀ ਹਰਿਆਲੀ ਵਿੱਚ ਇਹ ਬਹੁਤ ਦਿਲਕਸ਼ ਜਾਪਦੇ ਹਨ।

ਇੱਕ ਨੈਰੋ ਗੇਜ ਡੱਬਾ, ਜੋ ‘ਵਿਭਿੰਨਤਾ ਵਿੱਚ ਏਕਤਾ’ ਨੂੰ ਦਰਸਾਉਂਦਾ ਹੈ ਤੇ ਉਸ ਵਿੱਚ ਬਿਲਕੁਲ ਸਜੀਵ ਵਿਖਾਈ ਦੇਣ ਵਾਲੇ ਦੇਸ਼ ਦੇ ਵਿਭਿੰਨ ਭਾਗਾਂ ਦੇ ਯਾਤਰੀਆਂ ਦੇ ਬੁੱਤ ਇੱਥੇ ਆਉਣ ਵਾਲੇ ਦਰਸ਼ਕਾਂ ਲਈ ਇੱਕ ਵਾਧੂ ਖਿੱਚ ਹਨ।

ਦੋ ਸੁੰਦਰ ਕੌਟੇਜਾਂ ਦਾ ਨਿਰਮਾਣ 1907 ਵਿੱਚ ਹੋਇਆ ਸੀ, ਉਨ੍ਹਾਂ ਦੋ ਭਾਗਾਂ ਵਿੱਚ ਤਬਦੀਲ ਕਰ ਕੇ ਇਸ ਖੇਤਰ ਦੇ ਦੋ ਦਰਿਆਵਾਂ ਦੇ ਨਾਂਅ ਉੱਤੇ ਮਾਲਾਪ੍ਰਭਾ ਤੇ ਘਾਟਪ੍ਰਭਾ ਨਾਂਅ ਦਿੱਤਾ ਗਿਆ ਹੈ।

ਘਾਟਪ੍ਰਭਾ ਕੌਟੇਜ: ਇਹ ਕੌਟੇਜਸ ਪੁਰਾਣੇ ਸਮੇਂ ਦੀ ਸਰਬੋਤਮ ਖਿੱਚ ਨੂੰ ਪਰਿਭਾਸ਼ਿਤ ਕਰਦੀਆਂ ਹਨ ਤੇ ਇਸ ਵਿੱਚ ਇਨਡੋਰ ਕਲਾ–ਕ੍ਰਿਤਾਂ ਦਾ ਸੰਗ੍ਰਹਿ ਹੈ। ਘਾਟਪ੍ਰਭਾ ਕੌਟੇਜ ਵਿੱਚ ਇੱਕ ਆਦਰਸ਼ ਕਮਰਾ ਹੈ, ਜਿਸ ਵਿੱਚ ਦੌੜਦੀ ਰੇਲ, ਸਿਗਨਲ ਉਪਕਰਣ ਆਦਿ ਹਨ। ਰੇਲ ਇੰਜਣਾਂ, ਵੈਗਨਾਂ, ਕੋਚਜ਼ ਦਾ ਇਤਿਹਾਸ ਪੁਰਾਣੀਆਂ ਕਿਤਾਬਾਂ ਤੇ ਪੌਦਿਆਂ ਨਾਲ ਪੇਸ਼ ਕੀਤਾ ਗਿਆ ਹੈ। ਰੇਲਵੇ ਦੇ ਮੈਡੀਕਲ ਤੇ ਸੁਰੱਖਿਆ ਮੋਰਚਿਆਂ ਉੱਤੇ ਕੰਮਕਾਜ ਦੀਆਂ ਝਲਕੀਆਂ ਵੇਖੀਆਂ ਜਾ ਸਕਦੀਆਂ ਹਨ। ਬੱਚਿਆਂ ਲਈ ਮਜ਼ੇਦਾਰ ਤੱਥਾਂ ਵਾਲਾ ਇੱਕ ਗਤੀਵਿਧੀ ਕਮਰਾ ਵੀ ਘਾਟਪ੍ਰਭਾ ਦਾ ਹਿੱਸਾ ਹੈ। ਇੱਕ ਮੈਮੋਰਾਬਿਲੀਆ ਕਾਊਂਟਰ ਉੱਤੇ ਸੋਵੀਨਰ ਖ਼ਰੀਦੇ ਜਾ ਸਕਦੇ ਹਨ ਤੇ ਇਤਿਹਾਸ ਦਾ ਇੱਕ ਕੋਣਾ ਹੈ, ਜਿੱਥੇ ਰੇਲਵੇ ਕੰਪਨੀਆਂ ਦਾ ਇਤਿਹਾਸ ਇਸ ਕੌਟੇਜ ਵਿੱਚ ਦਰਸਾਇਆ ਗਿਆ ਹੈ।

ਮਾਲਾਪ੍ਰਭਾ ਕੌਟੇਜ: ਮਾਲਪ੍ਰਭਾ ਦੇ ਪ੍ਰਵੇਸ਼ ਦੁਆਰ ਉੱਤੇ ਆਰਟ ਗੈਲਰੀ ਵਿੱਚ ਚਾਰਕੋਲ ਨਾਲ ਕਈ ਸੁੰਦਰ ਸਕੈਚ ਬਣਾਏ ਗਏ ਹਨ। ਟਿਕਟ ਕਾਊਂਟਰ, ਪ੍ਰਿੰਟੇਡ ਟਿਕੇਟਾਂ, ਲੋਕੇ ਦੀਆਂ ਕੈਸ਼ ਅਲਮਾਰੀਆਂ ਵਾਲਾ ਬੁਕਿੰਗ ਆਫ਼ਿਸ ਕੁਝ ਦਹਾਕੇ ਪਹਿਲਾਂ ਟਿਕਟਿੰਗ ਦੀਆਂ ਯਾਦਾਂ ਨੂੰ ਪ੍ਰਤੀਬਿੰਬਤ ਕਰਦਾ ਹੈ। ਸਟੇਸ਼ਨ ਮਾਸਟਰ ਦਾ ਇੱਕ ਕਮਰਾ ਬਣਾਇਆ ਗਿਆ ਹੈ, ਜਿੱਥੇ ਪੈਨਲ, ਸਾਰੇ ਉਪਕਰਣ, ਰਜਿਸਟਰ, ਫ਼ਰਨੀਚਰ ਤੇ ਸਟੇਸ਼ਨ ਮਾਸਟਰ ਦੇ ਸਜੀਵ ਆਕਾਰ ਦੇ ਬੁਤੇ ਪੁਆਇੰਟਸ ਮੈਨ ਮੌਜੂਦ ਹਨ। ਇਸ ਦੇ ਨਾਲ ਹੀ ਇੱਕ ਹੋਰ ਕਮਰਾ ਵੇਟਿੰਗ ਰੂਮ ਦੇ ਵਿਸ਼ੇ ਉੱਤੇ ਡਿਜ਼ਾਇਨ ਕੀਤਾ ਗਿਆ ਹੈ, ਜਿੱਥੇ ਪ੍ਰਾਚੀਨ ਕਿਸਮ ਦਾ ਫ਼ਰਨੀਚਰ ਰੱਖਿਆ ਗਿਆ ਹੈ। ਇੱਕ ਪਾਰਸਲ ਦਫ਼ਤਰ ਵੀ ਤਿਆਰ ਕੀਤਾ ਗਿਆ ਹੈ, ਜਿੱਥੇ ਪਾਰਸਲਾਂ ਦਾ ਵਜ਼ਨ ਨਾਪਣ ਵਾਲੀ 150 ਸਾਲ ਪੁਰਾਣੀ ਮਸ਼ੀਨ ਪਈ ਹੈ।

ਸਥਾਈ ਮਾਰਗ, ਪਟੜੀਆਂ, ਸਲੀਪਰਜ਼, ਪਟੜੀ ਦੀਆਂ ਫ਼ਿਟਿੰਗ, ਦੂਰਸੰਚਾਰ, ਬਿਜਲੀ ਦੀਆਂ ਵਸਤਾਂ ਦੇ ਵਿਕਾਸ ਤੇ ਪ੍ਰਗਤੀ ਤੇ ਸਮਾਂ ਬੀਤਣ ਨਾਲ ਟੈਕਨੋਲੋਜੀ ਦੀ ਵਿਆਖਿਆ ਵੀ ਇਸ ਅਜਾਇਬਘਰ ’ਚ ਕੀਤੀ ਗਈ ਹੈ।

ਥੀਏਟਰਜ਼ ਤੇ ਰੈਸਟੋਰੈਂਟ ਕੋਚੇਜ਼ ਨਾਲ ਪਲੈਟਫ਼ਾਰਮ: ਸਜਾਵਟੀ ਥੰਮ੍ਹਾਂ ਉੱਤੇ ਖੜ੍ਹੇ ਇੱਕ ਸ਼ਾਹੀ ਮੰਚ ਰਾਹੀਂ ਰੈਸਟੋਰੈਂਟ ਕਾਰ ਤੇ ਥੀਏਟਰ ਕਾਰ ਤੱਕ ਜਾਇਆ ਜਾ ਸਕਦਾ ਹੈ। ਛੋਟੀਆਂ ਮਨੋਰੰਜਕ ਤੇ ਸਿੱਖਿਆਦਾਇਕ ਫ਼ਿਲਮਾਂ ਤੇ ਵੀਡੀਓਜ਼ ਵੀ ਕੋਚ ਥੀਏਟਰ ਵਿੱਚ ਤੈਅ ਸਮੇਂ ਵਿਖਾਈਆਂ ਜਾਣਗੀਆਂ।

ਖਿਡੌਣਾ ਰੇਲ–ਗੱਡੀ ਦੀ ਸਵਾਰੀ: ਭਾਫ਼ ਦੇ ਇੰਜਣ ਨਾਲ ਚੱਲਣ ਵਾਲੇ ਰੰਗ–ਬਿਰੰਗੇ ਕੈਰਿਜਸ ਯਕੀਨੀ ਤੌਰ ’ਤੇ ਬੱਚਿਆਂ ਤੇ ਬਜ਼ੁਰਗਾਂ ਦਾ ਮਨੋਰੰਜਨ ਕਰਨਗੇ। ਖਿਡੌਣਾ ਰੇਲ–ਗੱਡੀ ਹੁਬਲੀ ਦੀ ਵਰਕਸ਼ਾਪ ਨੇ ਤਿਆਰ ਕੀਤੀ ਹੈ। ਭਾਫ਼ ਨਾਲ ਚੱਲਣ ਵਾਲੀ ਇਸ ਖਿਡੌਣਾ ਰੇਲ ਦੀ ਆਵਾਜ਼ ਪੁਰਾਣੇ ਇੰਜਣ ਵਰਗੀ ਹੀ ਹੈ ਤੇ ਉਸ ਉੱਤੇ ਚੜ੍ਹ ਕੇ ਛੋਟਾ ਜਿਹਾ ਗੇੜਾ ਲਾਉਣ ਨਾਲ ਸੈਲਾਨੀਆਂ ਨੂੰ ਉਸ ਪੁਰਾਣੇ ਜੁੱਗ ਵਿੱਚ ਲੈ ਜਾਂਦੀ ਹੈ ਤੇ ਬੱਚਿਆਂ ਨੂੰ ਉਸ ਜੁੱਗ ਪ੍ਰਤੀ ਜਾਗਰੂਕ ਕਰਦੀ ਹੈ।

ਸੁਰੁਚੀ ਕੈਫ਼ੇਟੇਰੀਆ: ਮੁਲਾਕਾਤੀਆਂ ਨੂੰ ਸੁਆਦਲੇ ਖਾਣਿਆਂ ਨਾਲ ਸੰਤੁਸ਼ਟ ਕਰਨ ਲਈ ਅਜਾਇਬ ਘਰ ਵਿੱਚ ਸੁਰੁਚੀ ਕੈਫ਼ੇਟੇਰੀਆ ਪ੍ਰਦਾਨ ਕੀਤਾ ਗਿਆ ਹੈ; ਜਿੱਥੇ ਖੇਤਰੀ ਖਾਣਿਆਂ ਦਾ ਇੱਕ ਮੇਨਯੁ ਮੌਜੂਦ ਹੈ ਤੇ ਇਸ ਨੂੰ ਅੰਦਰੋਂ ਤੇ ਬਾਹਰੋਂ ਪੁਰਾਣੇ ਥੰਮ੍ਹ ਨਾਲ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਹੈ।

ਇਸ ਅਜਾਇਬਘਰ ਦੀ ਵਿਲੱਖਣ ਵਿਸ਼ੇਸ਼ਤਾ ਇਹ ਹੈ ਕਿ ਹਰੇਕ ਚੀਜ਼ ਉਪਲਬਧ ਸਰੋਤਾਂ ਨਾਲ ਸਮੱਗਰੀਆਂ ਤੇ ਮਾਨਵ ਸ਼ਕਤੀ ਨੂੰ ਗਤੀਸ਼ੀਲ ਕਰ ਕੇ ਤਿਆਰ ਕੀਤੀ ਜਾ ਰਹੀ ਹੈ।

ਕੋਵਿਡ ਮਹਾਮਾਰੀ ਕਾਰਣ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਦੇ ਮੱਦੇਨਜ਼ਰ ਇਸ ਅਜਾਇਬਘਰ ਵਿੱਚ ਇੱਕੋ ਵਾਰੀ ਵਿੱਚ ਸਿਰਫ਼ 30 ਮੈਂਬਰਾਂ ਨੂੰ ਹੀ ਜਾਣ ਦਿੱਤਾ ਜਾਂਦਾ ਹੈ। ਅਜਾਇਬਘਰ ਵਿੱਚ ਆਉਣ ਵਾਲੇ ਲੋਕਾਂ ਨੂੰ ਸੈਨੀਟਾਈਜ਼ਰ ਡਿਸਪੈਂਸਰਜ਼ ਨਾਲ ਆਪਣੇ ਹੱਥ ਵਾਰ–ਵਾਰ ਸੈਨੀਟਾਈਜ਼ ਕਰਨ ਤੇ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਬੇਨਤੀ ਕੀਤੀ ਜਾਵੇਗੀ। ਥੀਏਟਰ ਕੋਚ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਲੌਕਡਾਊਨ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ ਤੇ ਹਾਲਾਤ ਆਮ ਵਰਗੇ ਨਹੀਂ ਹੋ ਜਾਂਦੇ।

ਇਸ ਅਜਾਇਬਘਰ ਲਈ ਕੰਮਕਾਜ ਦਾ ਨਿਯਮਤ ਸਮਾਂ 11 ਅਗਸਤ, 2020 ਤੋਂ ਨਿਮਨਲਿਖਤ ਅਨੁਸਾਰ ਹੋਵੇਗਾ:

  • ਆਮ ਦਿਨ (ਮੰਗਲਵਾਰ ਤੋਂ ਸ਼ੁੱਕਰਵਾਰ) ਦੁਪਹਿਰ 12 ਵਜੇ ਤੋਂ ਸ਼ਾਮੀਂ 7 ਵਜੇ ਤੱਕ
  • ਵੀਕਐਂਡਜ਼ ਤੇ ਜਨਤਕ ਛੁੱਟੀਆਂ ਮੌਕੇ ਦੁਪਹਿਰ 12 ਵਜੇ ਤੋਂ ਸ਼ਾਮੀਂ 8 ਵਜੇ ਤੱਕ
  • ਹਰੇਕ ਸੋਮਵਾਰ ਛੁੱਟੀ ਹੈ

ਐਂਟਰੀ ਟਿਕਟ ਚਾਰਜਿਸ

  • ਬਾਲਗ਼ (12 ਸਾਲ ਤੋਂ ਉੱਪਰ) 20/– ਭਾਰਤੀ ਰੁਪਏ
  • ਬੱਚਾ (5–12 ਸਾਲ) 10/– ਭਾਰਤੀ ਰੁਪਏ
  • 5 ਸਾਲ ਤੋਂ ਘੱਟ        ਮੁਫ਼ਤ

ਥੀਏਟਰ ਕੋਚ

  • ਸ਼ੋਅ ਟਾਈਮਿੰਗਜ਼ (ਹਰੇਕ ਇੱਕ ਘੰਟਾ ਦੁਪਹਿਰ 12:00, 1 ਵਜੇ, 2 ਵਜੇ, 3 ਵਜੇ, 4 ਵਜੇ, 5 ਵਜੇ ਤੋਂ ਸ਼ੁਰੂ ਹੋ ਕੇ)
  • 10 ਮੈਂਬਰਾਂ ਦੇ ਸਮੂਹ ਵਿੱਚ ਹਰੇਕ ਟਿਕਟ ਦੀ ਕੀਮਤ 10/– ਭਾਰਤੀ ਰੁਪਏ
  • ਸ਼ੋਅ ਟਾਈਮ   15 ਮਿੰਟ

ਖਿਡੌਣਾ ਰੇਲ ਦਾ ਟਿਕਟ (ਇੱਕ ਟ੍ਰਿਪ)

  • ਹਰੇਕ ਟਿਕਟ  10/– ਭਾਰਤੀ ਰੁਪਏ

*ਤਿੰਨ ਗੇੜਿਆਂ ਦਾ ਇੱਕ ਟ੍ਰਿਪ ਹੋਵੇਗਾ

***

ਡੀਜੇਐੱਨ/ਐੱਮਕੇਵੀ


(Release ID: 1644689) ਵਿਜ਼ੀਟਰ ਕਾਊਂਟਰ : 179