ਵਣਜ ਤੇ ਉਦਯੋਗ ਮੰਤਰਾਲਾ

ਸ੍ਰੀ ਪੀਯੂਸ਼ ਗੋਇਲ ਨੇ ਵਪਾਰੀਆਂ ਨੂੰ ਮੇਕ ਇਨ ਇੰਡੀਆ ਗੁਡਜ਼ ਨੂੰ ਉਤਸ਼ਾਹਿਤ ਕਰਨ ਲਈ ਗਾਹਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਲਈ ਕਿਹਾ; ਲਾਕਡਾਉਨ ਦੌਰਾਨ ਉਨ੍ਹਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ;
ਨੈਸ਼ਨਲ ਟਰੇਡਰਜ਼ ਵੈੱਲਫੇਅਰ ਬੋਰਡ ਦਾ ਗਠਨ ਜਲਦੀ ਹੀ ਕੀਤਾ ਜਾਵੇਗਾ

Posted On: 09 AUG 2020 2:29PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਤੇ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਵਪਾਰੀ ਭਾਈਚਾਰੇ ਨੂੰ ਆਤਮਨਿਰਭਾਰ ਭਾਰਤ ਮੁਹਿੰਮ ਵਿਚ ਪੂਰਾ ਯੋਗਦਾਨ ਦੇਣ  ਦੀ ਅਪੀਲ ਕੀਤੀ ਹੈ। ਅੱਜ ਰਾਸ਼ਟਰੀ ਵਪਾਰੀ ਦਿਵਸ ਮੌਕੇ 'ਤੇ  ਵਰਚੁਅਲ ਗੱਲਬਾਤ ਰਾਹੀਂ ਵਪਾਰੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਮੇਕ ਇਨ ਇੰਡੀਆ ਸਾਮਾਨ ਖਰੀਦਣ ਲਈ ਗਾਹਕ ਜਾਗਰੂਕਤਾ ਅਭਿਆਨ ਚਲਾਉਣ। ਸ੍ਰੀ ਗੋਇਲ ਨੇ ਅਜਿਹੇ ਵਪਾਰੀਆਂ ਅਤੇ ਕਾਰੋਬਾਰੀਆਂ ਦਾ ਪਰਦਾਫਾਸ਼ ਕਰਨ ਲਈ ਵਿਸਲ ਬਲੋਅਰਾਂ ਵਜੋਂ ਕੰਮ ਕਰਨ ਦਾ ਸੱਦਾ ਵੀ ਦਿੱਤਾ ਜੋ ਗੈਰ- ਦੋਸਤ ਦੇਸ਼ਾਂ ਤੋਂ ਮਾੜੀ-ਕੁਆਲਟੀ ਦੀਆਂ ਚੀਜ਼ਾਂ ਦਰਾਮਦ ਕਰਕੇ ਸਹੀ ਦਰਾਮਦਕਾਰਾਂ ਦੀਆਂ ਰਾਹਾਂ ਵਿਚ ਮੁਸ਼ਕਲਾਂ ਖੜੀਆਂ ਕਰਦੇ ਹਨ।

ਸ਼੍ਰੀ ਗੋਇਲ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਮੁਹਿੰਮ ਨਾਲ ਵਪਾਰ ਕਰਨ ਵਾਲੇ ਭਾਈਚਾਰੇ ਨੂੰ ਬਹੁਤ ਫਾਇਦਾ ਹੋਏਗਾ, ਕਿਉਂਕਿ ਭਾਰਤ ਵਿੱਚ ਬਣੇ ਚੰਗੇ ਗੁਣਾਂ ਵਾਲੇ ਉਤਪਾਦ ਅਰਥਚਾਰੇ ਦੇ ਪੈਮਾਨੇ ਵਿੱਚ ਵਾਧਾ ਕਰਨਗੇ, ਜਿਸ ਨਾਲ ਕੀਮਤਾਂ ਵਿੱਚ ਕਮੀ ਆਵੇਗੀ ਅਤੇ ਸਾਡੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਮੁਕਾਬਲੇਯੋਗ ਬਣਾਇਆ ਜਾ ਸਕੇਗਾ। ਇਸ ਨਾਲ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ, ਲੋਕਾਂ ਦੀ ਖੁਸ਼ਹਾਲੀ ਹੋਵੇਗੀ ਅਤੇ ਖਰੀਦ ਸ਼ਕਤੀ ਵਿੱਚ ਵਾਧਾ ਹੋਵੇਗਾ । ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਅਜਿਹੀਆਂ ਬਹੁਤ ਸਾਰੀਆਂ ਵਸਤਾਂ ਦੀ ਦਰਾਮਦ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿਨ੍ਹਾਂ ਦਾ ਉਤਪਾਦਨ ਦੇਸ਼ ਵਿਚ ਆਸਾਨੀ ਨਾਲ ਹੋ ਸਕਦਾ ਹੈ । ਜਿਵੇਂ ਕਿ ਅਗਰਬਤੀ, ਖੇਡਾਂ ਦਾ ਸਮਾਨ, ਟੀਵੀ, ਟੈਲੀਫੋਨ, ਟਾਇਰ ਆਦਿ। ਉਨ੍ਹਾਂ ਨੇ ਅਨੁਮਾਨ ਲਗਾਇਆ ਹੈ ਕਿ ਦੇਸੀ ਉਤਪਾਦਨ ਦੇ ਵਿੱਚੋਂ ਲਗਭਗ 10 ਲੱਖ ਕਰੋੜ ਰੁਪਏ ਦੇ  ਸਮਾਨ ਨੂੰ ਆਸਾਨੀ ਨਾਲ ਦਰਾਮਦਯੋਗ ਬਣਾਇਆ ਜਾ ਸਕਦਾ ਹੈ । ਉਨ੍ਹਾਂ ਨੇ ਵਪਾਰੀਆਂ ਨੂੰ ਪ੍ਰਧਾਨ ਮੰਤਰੀ ਦੇ “ਵੋਕਲ ਫਾਰ ਲੋਕਲ” ਦੇ ਸੱਦੇ ਨੂੰ ਹਲਾਸ਼ੇਰੀ ਦੇਣ ਲਈ ਕਿਹਾ।

ਸ੍ਰੀ ਗੋਇਲ ਨੇ ਕੋਵਿਡ ਮਹਾਮਾਰੀ ਦੌਰਾਨ ਵਪਾਰੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਖ਼ਾਸਕਰ ਲੋਕਡਾਉਣ ਦੇ ਅਰਸੇ ਦੌਰਾਨ, ਦੇਸ਼ ਦੇ ਹਰ ਕੋਨੇ ਵਿਚ ਜ਼ਰੂਰੀ ਚੀਜ਼ਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਂਣ ਲਈ ਆਮ ਹਾਲਾਤਾਂ ਤੋਂ ਵੱਧ ਕੇ ਉਪਰਾਲੇ ਕਰਨ ਦਾ ਸਦਾ ਦਿੱਤਾ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਮੁਸ਼ਕਲ ਸਮੇਂ ਵਿੱਚ ਵਪਾਰੀਆਂ ਵੱਲੋਂ ਨਿਭਾਈ ਮਹੱਤਵਪੂਰਣ ਭੂਮਿਕਾ ਨੂੰ ਵੀ ਮਾਨਤਾ ਦਿੱਤੀ ਹੈ ਅਤੇ ਮਨ ਕੀ ਬਾਤ ਵਿੱਚ ਇਸਦਾ ਵਿਸ਼ੇਸ ਤੌਰ 'ਤੇ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲ ਦੀ ਘੜੀ ਵਿੱਚ ਵਪਾਰੀਆਂ ਨੇ ਖਪਤਕਾਰਾਂ ਅਤੇ ਉਤਪਾਦਕਾਂ ਦਰਮਿਆਨ ਮਹੱਤਵਪੂਰਨ ਪੁਲ ਵਜੋਂ ਕੰਮ ਕੀਤਾ ਹੈ।

ਮੰਤਰੀ ਨੇ ਵਪਾਰੀਆਂ ਨੂੰ ਅਜਿਹੀਆਂ ਟੀਮਾਂ ਦਾ ਗਠਨ ਕਰਨ ਦਾ ਸੱਦਾ ਦਿੱਤਾ ਜੋ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸੁਝਾਅ ਇਕੱਠੇ ਕਰ ਸਕਦੀਆਂ ਹੋਣ ਅਤੇ ਵੱਖ-ਵੱਖ ਕਾਰੋਬਾਰਾਂ ਵਿਚਾਲੇ ਤਾਲਮੇਲ ਕਾਇਮ ਕਰਨ ਵਿਚ ਵੀ ਸਮਰਥ  ਹੋਣ ਹਨ । ਉਨ੍ਹਾਂ ਕਿਹਾ ਕਿ ਇਕ ਅਕਾਰ ਸਭਨਾਂ 'ਤੇ ਫਿੱਟ ਨਹੀਂ ਬੈਠਦਾ ਇਸ ਲਈ ਹਰੇਕ ਕਾਰੋਬਾਰ ਦੇ ਲਿਹਾਜ਼ ਨਾਲ ਵਿਸ਼ੇਸ਼ ਸਿਫਾਰਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ । ਸਰਕਾਰ ਅਜਿਹੀਆਂ ਸਿਫ਼ਾਰਸ਼ਾਂ 'ਤੇ ਬਹੁਤ ਹਮਦਰਦੀ ਭਰਪੂਰ ਵਤੀਰੇ ਨਾਲ ਵਿਚਾਰ-ਵਟਾਂਦਰਾ ਕਰੇਗੀ । ਉਨ੍ਹਾਂ ਕਿਹਾ ਕਿ ਲਾਇਸੈਂਸਾਂ ਨੂੰ ਆਨਲਾਈਨ ਜਾਰੀ ਕਰਨਾ, ਲਾਇਸੈਂਸ ਫੀਸ ਦਾ ਆਨਲਾਈਨ ਭੁਗਤਾਨ ਕਰਨਾ, ਲਾਇਸੈਂਸਾਂ ਦਾ ਕਾਰਜਕਾਲ ਲੰਮਾ ਰੱਖਣਾ, ਕਾਨੂੰਨਾਂ ਸਬੰਧਤ ਐਲਾਨ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਅਖਤਿਆਰੀ ਸ਼ਕਤੀਆਂ ਦਾ ਅੰਤ ਹੋਣਾ ਅਤੇ ਨਿਯਮਾਂ ਦਾ ਸਰਲੀਕਰਣ ਵਪਾਰੀਆਂ ਦੀਆਂ ਅਸਲ ਮੰਗਾਂ ਹਨ । ਉਨ੍ਹਾਂ ਨੇ ਵਪਾਰੀ ਭਾਈਚਾਰੇ ਨੂੰ ਦਿੱਤੇ ਲਾਭਾਂ ਅਤੇ ਅਧਿਕਾਰਾਂ ਦੀ ਦੁਰਵਰਤੋਂ ਕਰ ਵਾਲੇ ਅਨਸਰਾ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਕਰਨ ਦੀ ਸਲਾਹ ਵੀ ਦਿੱਤੀ , ਕਿਉ ਜੋ, ਗ਼ਲਤ ਕੰਮਾਂ ਦਾ ਸਹਾਰਾ ਲੈਣ ਦੇ ਬੁਰੇ ਨਤੀਜੇ ਸਾਰੇ ਵਪਾਰਕ ਭਾਈਚਾਰੇ ਨੂੰ ਭੁਗਤਣੇ ਪੈਂਦੇ ਹਨ।

ਮੰਤਰੀ ਨੇ ਵਪਾਰਕ ਭਾਈਚਾਰੇ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਰਾਹਤ ਦੇਣ ਲਈ ਵੱਖ ਵੱਖ ਪਹਿਲਕਦਮੀਆਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਹਾਲ ਹੀ ਵਿੱਚ ਐਲਾਨ ਕੀਤੀ ਗਈ ਆਤਮ ਨਿਰਭਰ ਸਕੀਮ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਰੇਲਵੇ ਨੇ ਪਾਰਸਲ ਰੇਲ ਗੱਡੀਆਂ ਚਲਾਉਣ, ਕਿਸਾਨ ਟ੍ਰੇਨ ਚਲਾਉਣ, ਮਾਲ ਗੱਡੀਆਂ ਦੀ ਤੇਜ਼ੀ ਨਾਲ ਆਵਾਜਾਈ, ਮਾਲ ਸ਼ੈੱਡ ਨੂੰ ਅਪਗ੍ਰੇਡ ਕਰਨ, ਵੱਖ-ਵੱਖ ਰੇਲਵੇ ਦਫ਼ਤਰਾਂ ਵਿਚ ਵਪਾਰਕ ਵਿਕਾਸ ਸੈੱਲ ਖੋਲ੍ਹਣ ਸਮੇਤ ਕਈ ਪਹਿਲਕਦਮੀਆਂ ਕੀਤੀਆਂ ਹਨ, ਜੋ ਮਾਲ ਦੀ ਆਸਾਨ ਅਤੇ ਸਸਤੀ ਆਵਾਜਾਈ ਵਿਚ ਸਹਾਇਤਾ ਕਰਨਗੇ । .

ਸ੍ਰੀ ਗੋਇਲ ਨੇ ਵਪਾਰਕ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਰਾਸ਼ਟਰੀ ਵਪਾਰੀ ਭਲਾਈ ਬੋਰਡ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਰਮਚਾਰੀਆਂ ਨੂੰ ਵੀ ਵਪਾਰੀ ਪੈਨਸ਼ਨ ਸਕੀਮ ਵਿੱਚ ਸ਼ਾਮਲ ਕਰਨ । ਮੰਤਰੀ ਨੇ ਵਪਾਰੀਆਂ ਨੂੰ ਜੀ.ਈ.ਐਮ. (GeM), ਸਰਕਾਰੀ ਖਰੀਦ ਪੋਰਟਲ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।

******

ਵਾਈਬੀ / ਏ.ਪੀ.(Release ID: 1644685) Visitor Counter : 31