ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਜੰਮੂ,ਕਸ਼ਮੀਰ ਅਤੇ ਲੱਦਾਖ ਵਿੱਚ ਸ਼ਾਂਤੀ,ਪ੍ਰਗਤੀ ਅਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸਵੇਰ : ਸੜਕ ਅਤੇ ਰਾਜਮਾਰਗ ਪ੍ਰਾਜੈਕਟਾਂ ਦੀ ਇੱਕ ਲੜੀ ਵਿਕਾਸ ਨੂੰ ਗਤੀ ਪ੍ਰਦਾਨ ਕਰਨ ਦੇ ਲਈ

Posted On: 07 AUG 2020 1:21PM by PIB Chandigarh

ਸ਼੍ਰੀ ਅਸ਼ੋਕ ਟੰਡਨ, ਇੱਕ ਸੀਨੀਆ ਪੱਤਰਕਾਰ ਅਤੇ ਪ੍ਰਸਾਰ ਭਾਰਤੀ ਬੋਰਡ ਦੇ ਮੈਂਬਰ ਦੇ ਇੱਕ ਲੇਖ ਦਾ ਟਾਈਟਲ ਹੈ,ਜਿਸਦਾ ਟਾਈਟਲ 'ਡਾਨ ਆਫ ਏ ਨਿਊ ਅੇਰਾ ਆਫ ਪੀਸ,ਜੰਮੂ,ਕਸ਼ਮੀਰ ਅਤੇ ਲੱਦਾਖ ਵਿੱਚ ਸ਼ਾਂਤੀ,ਪ੍ਰਗਤੀ ਅਤੇ ਖੂਸਹਾਲੀ : ਸੜਕ ਅਤੇ ਰਾਜਮਾਰਗ ਪ੍ਰਾਜੈਕਟਾਂ ਦੀ ਇੱਕ ਲੜੀ' ਹੈ । ਵਿਕਾਸ ਨੂੰ ਗਤੀ ਦੇਣ ਦੇ ਲਈ :

ਭਾਰਤੀ ਜਨਸੰਘ (ਵਰਤਮਾਨ ਭਾਰਤੀਯ ਜਨਤਾ ਪਾਰਟੀ ਦੇ ਪੂਰਵਗਾਮੀ )  ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ, ਨੇ ਜੰਮੂ-ਕਸ਼ਮੀਰ ਰਾਜ ਨੂੰ ਭਾਰਤੀ ਸੰਘ ਵਿੱਚ  ਪੂਰਣ ਏਕੀਕਰਣ ਦੀ ਮੰਗ ਕਰਦੇ ਹੋਏ ਦੇਸ਼ ਵਿਆਪੀ ਸੱਤਿਆਗ੍ਰਹਿ (ਅਹਿੰਸਕ ਅੰਦੋਲਨ) ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।

ਡਾ. ਮੁਖਰਜੀ ਨੇ 10 ਮਈ, 1953 ਨੂੰ ਜੰਮੂ ਕਸ਼ਮੀਰ ਸੀਮਾ 'ਤੇ ਸਰਕਾਰ ਦੇ ਐਂਟਰੀ-ਪਰਮਿਟ ਆਦੇਸ਼ ਨੂੰ ਠੁਕਰਾ ਦਿੱਤਾ ਸੀ,ਅਤੇ "ਏਕ ਦੇਸ਼ ਮੇਂ ਦੋ ਵਿਧਾਨ,ਦੋ ਪ੍ਰਧਾਨ ਅਤੇ ਦੋ ਨਿਸ਼ਾਨ ਨਹੀਂ ਚਲੇਗੇ" (ਦੋ ਸੰਵਿਧਾਨ,ਦੋ ਪ੍ਰਧਾਨ ਮੰਤਰੀ ਅਤੇ ਇੱਕ ਰਾਸ਼ਟਰ ਵਿੱਚ ਦੋ ਝੰਡੇ ਨਹੀਂ ਹੋ ਸਕਦੇ) ਕਹਿੰਦੇ ਹੋਏ ਗ੍ਰਿਫਤਾਰੀ ਦਿੱਤੀ ।

ਉਨ੍ਹਾ ਨੂੰ ਸ਼੍ਰੀਨਗਰ ਜੇਲ ਲਿਜਾਂਦਾ ਗਿਆ ਜਿੱਥੇ 23 ਜੂਨ 1953 ਨੂੰ ਰਹੱਸਮਈ ਹਾਲਤ ਵਿੱਚ ਉਨ੍ਹਾ ਦੀ ਮੌਤ ਹੋ ਗਈ।

ਡਾ. ਮੁਖਰਜੀ ਨੇ ਉਦੋਂ ਮਹਿਸੂਸ ਕੀਤਾ ਹੋਵੇਗਾ ਕਿ ਉਨ੍ਹਾ ਦਾ ਮਿਸ਼ਨ ਤਦ ਪੂਰਾ ਹੋਵੇਗਾ ਜਦ ਗੁਜਰਾਤ ਵਿੱਚ ਦੂਜੀ ਪੀੜ੍ਹੀ ਦੇ ਪਾਰਟੀ ਨੇਤਾ ਕੇਂਦਰ ਵਿੱਚ ਪਾਰਟੀ ਦੀ ਪੂਰਨ ਬਹੁਗਿਣਤੀ ਦੇ ਨਾਲ ਸੱਤਾ ਵਿੱਚ ਆਉਣਗੇ।

5 ਅਗਸਤ 2019 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਐੱਨਡੀਏ ਸਰਕਾਰ ਨੇ ਭਾਰਤੀ ਸੰਵਿਧਾਨ ਦੇ ਆਰਟੀਕਲ 370 ਦੇ ਤਹਿਤ ਜੰਮੂ ਅਤੇ ਕਸ਼ਮੀਰ ਰਾਜ ਨੁੰ ਦਿੱਤੇ ਗਏ ਵਿਸ਼ੇਸ਼ ਦਰਜੇ ਨੂੰ ਰੱਦ ਕਰ ਦਿੱਤਾ, ਜਿਸ ਨਾਲ ਰਾਜ ਦੇ ਲੋਕਾਂ ਨੂੰ ਰਾਖਵਾਂਕਰਨ ਦੇ ਅਧਿਕਾਰ ਸਹਿਤ ਸਾਰੇ ਕੇਂਦਰ ਸਰਕਾਰ ਦੇ ਪ੍ਰੋਗਰਾਮਾਂ ਅਤੇ ਕਾਨੂੰਨਾਂ, ਘੱਟੋ ਘੱਟ ਉਜਰਤ ਐਕਟ ਅਤੇ ਘੱਟ ਗਿਣਤੀ ਐਕਟ ਤੋਂ ਇਲਾਵਾ, ਡਿਸਇੰਪਾਵਰਡ,ਸਿੱਖਿਆ ਦੇ ਅਧਿਕਾਰ ਅਤੇ ਸੂਚਨਾ ਅਧਿਕਾਰ ਦਾ ਉਪਯੋਗ ਕਰਨ ਦੇ ਸਮਰੱਥ ਬਣਾਇਆ ਗਿਆ।

ਰਾਜ ਨੂੰ ਦਿੱਤੀ ਗਈ ਖੁਦਮੁਖਤਿਆਰੀ ਦੇ ਸਾਰੇ ਪ੍ਰਬੰਧਾਂ ਨੂੰ ਰੱਦ ਕਰਦਿਆਂ ਇਤਿਹਾਸਕ ਰਾਸ਼ਟਰਪਤੀ ਦੇ ਆਦੇਸ਼ ਦਾ ਇੱਕ ਹੋਰ ਮਹੱਤਵਪੂਰਣ  ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਣ ਰਾਜ ਪੁਨਰਗਠਨ, 2019 ਸੀ, ਜਿਸ ਨਾਲ ਰਾਜ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵੰਡਿਆ ਗਿਆ।

ਉਦੋਂ ਤੋਂ ਐੱਨਡੀਏ ਸਰਕਾਰ ਪਿਛਲੇ ਇੱਕ ਸਾਲ  ਤੋਂ ਸਰਹੱਦ 'ਤੇ ਸੁਰੱਖਿਆ,ਜੰਮੂ-ਕਸ਼ਮੀਰ ਮੁੱਦੇ 'ਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਉਸਾਰੂ ਸਾਂਝੇਦਾਰੀ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਤਬਦੀਲ ਕਰਨ ਦੇ ਲਈ ਘਰੇਲੂ ਰਾਜਨੀਤਕ ਪ੍ਰਤੀਰੋਧ ਸਹਿਤ ਵਿਭਿੰਨ ਮੋਰਚਿਆਂ 'ਤੇ ਕਈ ਚੁਣੌਤੀਆਂ ਨਾਲ ਜੂਝ ਰਹੀ ਹੈ।

ਅਤੇ ਫਿਰ ਤਿੰਨੋਂ ਖਿੱਤਿਆਂ ਵਿੱਚ ਸ਼ਾਂਤੀ,ਖੂਸ਼ਹਾਲੀ ਅਤੇ ਲੋਕਾਂ ਦੀ ਭਲਾਈ ਸੁਨਿਸ਼ਚਿਤ ਕਰਨ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਮੁਹੱਈਆ ਕਰਾਉਣ ਵਾਲੇ ਸਰਬਪੱਖੀ ਵਿਕਾਸ ਨੂੰ ਤੇਜ਼ੀ ਨਾਲ ਨਜਿੱਠਣ ਦੀ ਚੁਣੌਤੀ ਸੀ।

ਕੇਂਦਰ ਸਰਕਾਰ ਨੇ ਇਨ੍ਹਾਂ ਚੁਣੌਤੀਆਂ ਨੂੰ ਜੰਮੂ-ਕਸ਼ਮੀਰ ਦੇ ਨਾਲ ਨਾਲ ਲੱਦਾਖ ਦੇ ਲੋਕਾਂ ਨਾਲ, ਪਰਿਵਾਰਕ ਸੰਚਾਲਿਤ  ਰਾਜਨੀਤਕ ਪਾਰਟੀਆਂ ਦੁਆਰਾ ਪਿਛਲੇ ਸੱਤ ਦਹਾਕਿਆਂ ਤੋਂ ਰਾਜ ਦੀਆਂ ਧਾਰਾਵਾਂ 370 ਦੇ ਨਾਮ 'ਤੇ ਕੀਤੇ ਵਿਸਵਾਸ਼ਘਾਤ ਨੂੰ ਖਤਮ ਕਰਨ ਲਈ ਇੱਕ ਅਵਸਰ ਵਿੱਚ ਬਦਲ ਦਿੱਤਾ।

ਇਸ ਖੇਤਰ ਵਿੱਚ ਪ੍ਰਧਾਨ ਮੰਤਰੀ  ਵਿਅਕਤੀਗਤ ਅਪੀਲ,ਵਿਸ਼ੇਸ਼ ਕਰਕੇ ਘਾਟੀ iੱਵਚ ਗੁੰਮਰਾਹ ਕਰਨ ਵਾਲੇ ਤੱਤਾਂ ਨੂੰ "ਇਸ ਇਤਿਹਾਸਕ ਯਾਤਰਾ ਦਾ ਹਿੱਸਾ ਬਣਨ ਅਤੇ ਜ਼ਿਆਦਾ ਤੋਂ ਜ਼ਿਆਦਾ ਇਕੱਠੇ ਚਲਣ ਦੇ ਲਈ " ਜਮੀਨੀ ਤੌਰ 'ਤੇ ਠੋਸ ਨਤੀਜੇ ਦਰਸਾਏ ਹਨ।

ਕੇਂਦਰ ਸ਼ਾਸਤ ਪ੍ਰਦੇਸ਼ ਦੇ ਰੂਪ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ (ਜੰਮੂ ਅਤੇ ਕਸ਼ਮੀਰ ਸਥਾਈ ਰੂਪ ਵਿੱਚ) ਦੋਵਾਂ ਨੇ ਕੇਂਦਰ ਦੇ ਅਧੀਨ, ਮੋਦੀ ਸਰਕਾਰ ਨੇ ਪੂਰੇ ਖੇਤਰ ਵਿੱਚ ਸਮਾਂਵੇਸ਼ੀ ਵਿਕਾਸ ਅਤੇ ਪਾਰਦਰਸ਼ੀ ਸ਼ਾਸਨ ਦੇ ਨਵੇਂ ਯੁੱਗ ਵਿੱਚ ਸ਼ਾਂਤੀ ਦੇ ਇੱਕ ਅਭਿਲਾਸ਼ੀ ਰੋਡਮੈਪ ਨੁੰ ਅੱਗੇ ਵਧਾਇਆ।

ਟੀਮ-ਮੋਦੀ ਨੇ ਅਤਿਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਲਈ ਏਕੀਕ੍ਰਿਤ ਦ੍ਰਿਸ਼ਟੀਕੋਣ ਅਪਣਾਇਆ ਅਤੇ ਵਿਸ਼ੇਸ਼ ਰੂਪ ਨਾਲ ਲਘੁ,ਮੱਧਮ ਅਤੇ ਸੂਖਮ ਉੱਦਮਾਂ (ਐੱਮਐੱਸਐੱਮਈ) ਸਹਿਤ,ਫਾਸਟ ਟਰੈਕ ਸਮਾਜਿਕ ਕਲਿਆਣ ਅਤੇ ਰੋਜ਼ਗਾਰ ਉਤਪੰਨ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੀ ਇੱਕ ਲੜੀ ਤਿਆਰ ਕੀਤੀ।ਕੁਟੀਰ,ਦਸਤਕਾਰੀ,ਹੈਂਡਲੂਮ ਅਤੇ ਬਾਗਵਾਨੀ ਉੱਦਮ ,ਜਿਨਾਂ੍ਹ ਦਾ ਉਦੇਸ਼ ਤਿੰਨ ਵੱਖ-ਵੱਖ ਸੈਕਟਰਾਂ ਵਿੱਚ ਸਮਾਜ ਦੇ ਵਾਂਝੇ ਵਰਗਾਂ ਦੇ ਵਿਆਪਕ ਵਾਧੇ ਅਤੇ ਸਮਾਜਿਕ-ਆਰਥਿਕ ਮੁਕਤੀ ਹੈ।

ਹੁਣ ਤੱਕ ਦੀ ਘਾਟ ਵਾਲੇ ਅੰਤਰ-ਖੇਤਰ ੳਤੇ ਇੰਟਰਾ-ਖੇਤਰ ਸੰਪਰਕ ਨੂੰ ਵਧਾਉਣ ਵਾਲੀ ਚੰਗੀ ਗੁਣਵੱਤਾ ਵਾਲੀਆਂ ਸਾਰੇ ਮੌਸਮਾਂ ਦੀਆਂ ਸੜਕਾਂ ਅਤੇ ਰਾਸ਼ਟਰੀ ਰਾਜਮਾਰਗਾਂ ਵਿੱਚ ਵਿਭਾਜਨ ਤੋਂ ਬਾਅਦ ਦੀ ਮਿਆਦ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਅਤੇ ਉਤਸ਼ਾਹਿਤ ਕਰਨ ਵਿੱਚ ਇੱਕ ਲੰਬਾ ਰਾਸਤਾ ਤੈਅ ਕੀਤਾ ਗਿਆ ਹੈ।

ਪਿਛਲੇ ਇੱਕ ਸਾਲ ਦੌਰਾਨ ਕੀਤੇ ਗਏ ਵਾਅਦਿਆਂ ਦਾ ਖੇਤਰ-ਵਾਰ ਪ੍ਰਦਰਸ਼ਨ-ਆਡਿਟ, ਕਾਫੀ ਵਧੀਆ ਖਾਤਾ ਦਿੰਦਾ ਹੈ ਹਾਂਲਾਕਿ ਇਸ ਖੂਬਸੂਰਤ ਖੇਤਰ ਦੇ ਲੈਂਡਸਕੇਪ ਵਿੱਚ ਇੱਕ ਸੰਪੂਰਨ ਤਬਦੀਲੀ ਸਾਰੇ ਚਲ ਰਹੇ ਪ੍ਰਾਜੈਕਟਾਂ,ਖਾਸ ਕਰਕੇ ਕਈ ਰਣਨੀਤਕ ਮਹੱਤਵਪੂਰਨ ਰਾਸ਼ਟਰੀ ਰਾਜਮਾਰਗਾਂ ਦੇ ਇੱਕ ਵਾਰ ਕੈਨਵਸ 'ਤੇ ਹੋਵੇਗਾ। ਕਠਿਨ ਇਲਾਕਿਆਂ ਵਿੱਚ ਸੁਰੰਗਾਂ ਸ਼ਹਿਤ,ਚਰਮ ਮੌਸਮ ਦੀ ਸਥਿਤੀ ਦਾ ਸਾਹਮਣਾ ਕਰਨ ਦੇ ਸਮਰੱਥ ਹੋ ਜਾਂਦੇ ਹਨ।

ਕਸ਼ਮੀਰ : ਰਿਸ਼ੀ ਕਸ਼ਯਪ ਦੀ ਧਰਤੀ :

ਆਸਟਰੇਲੀਆ ਦੇ ਮਸ਼ਹੂਰ ਖੋਜਕਰਤਾ ਅਤੇ ਕਸ਼ਮੀਰ ਬਾਰੇ ਕਈ ਕਿਤਾਬਾਂ ਦੇ ਲੇਖਕ ਕ੍ਰਿਸਟੋਫਰ ਸਨੇਡਨ ਦੇ ਅਨੁਸਾਰ, ਇਹ ਨਾਮ ਕਸ਼ਯਪ ਮੀਰ (ਰਿਸ਼ੀ ਕਸ਼ਯਪ ਦੀ ਝੀਲ) ਦਾ ਛੋਟਾ ਰੂਪ ਹੋ ਸਕਦਾ ਸੀ।

ਅਤੇ ਮਸ਼ਹੂਰ ਭਾਰਤੀ ਸੂਫੀ ਕਵੀ ਅਤੇ ਵਿਦਵਾਨ ਅਮੀਰ ਖੁਸਰੋ ਨੇ ਕਸ਼ਮੀਰ ਦੀ ਸੁੰਦਰਤਾ ਦਾ ਵਰਨਣ ਹੇਠ ਲਿਖੇ ਸਬਦਾਂ ਵਿੱਚ ਕੀਤਾ ਹੈ :

ਅਗਰ ਫਿਰਦੋਸ ਬਾਰ ਰੂ-ਏ ਜ਼ੇਮੀਨ ਅਸ਼ਟ,

ਹਮੀਨ ਅਸ਼ਟ-ਓ ਹਮੀਨ ਅਸ਼ਟ-ਓ ਹਮੀਨ ਅਸ਼ਟ

(ਜੇ ਧਰਤੀ ਉੱਤੇ ਸਵਰਗ ਹੈ, ਇਹ ਇੱਥੇ ਹੈ,ਇਹ ਇੱਥੇ ਹੈ)

ਸੈਰ ਸਪਾਟਾ ਹਮੇਸ਼ਾ ਤੋਂ ਹੀ ਕਸ਼ਮੀਰ ਅਰਥਵਿਵਸਥਾ ਦੀ ਜੀਵਨਰੇਖਾ ਰਿਹਾ ਹੈ ਅਤੇ ਵਧਿਆ ਹੋਇਆ ਬੁਨਿਆਦੀ ਢਾਂਚਾ ਘਾਟੀ ਤੋਂ ਨਿਰਯਾਤ ਨੂੰ ਹੁਲਾਰਾ ਦੇਣ ਵਿੱਚ ਇਸਦੀ ਸਫਲਤਾ ਦੀ ਕੁੰਜੀ ਸਾਬਤ ਹੋ ਰਿਹਾ ਹੈ।ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ, ਐੱਨਐੱਚਏਆਈ ਅਤੇ ਐੱਨਐੱਚਆਈਡੀਸੀਐੱਲ ਵਰਗੀਆਂ ਬਾਹਵਾਂ ਨਾਲ, ਬੀਆਰਓ ਅਤੇ ਰਾਜ ਦੇ ਲੋਕ ਨਿਰਮਾਣ ਵਿਭਾਗ ਨਾਲ ਸਾਂਝੇ ਤੌਰ 'ਤੇ ਇਸ ਸਮੇਂ ਕਈ ਪਾਜੈਕਟਾਂ ਦੀ ਲੜੀ ਨੂੰ ਪੂਰਾ ਕਰਨ ਵਿੱਚ ਲੱਗੇ ਹੋਏ ਹਨ ਜੋ ਵਿਕਾਸ ਨੂੰ ਹੁਲਾਰਾ ਦੇਣਗੇ ਅਤੇ ਸੇਰੀਕਲਚਰ,ਕੋਲਡ ਵਾਟਰ ਫਿਸ਼ਰੀਜ਼, ਲੱਕੜ ਦਾ ਕੰਮ, ਕ੍ਰਿਕਟ ਬੱਲੇ, ਕੇਸਰ, ਦਸਤਕਾਰੀ ਅਤੇ ਬਾਗਵਾਨੀ ਉਤਪਾਦਾਂ ਦੇ ਹੋਰ ਵਿਕਾਸ 'ਤੇ ਫੋਕਸ ਸਥਾਪਿਤ ਕਰਨ ਵਿੱਚ ਨਿਰਮਾਣ ਕੰਪਨੀਆਂ ਨੂੰ ਮਦਦ ਕਰਨਗੇ।

ਚੱਲ ਰਹੇ ਪ੍ਰਾਜੈਕਟਾਂ ਵਿੱਚ ਸ਼੍ਰੀਨਗਰ-ਜੰਮੂ-ਲਖਨਪੁਰ ਹਾਈਵੇ; ਕਾਜ਼ੀਗੁੰਡ-ਬਨਿਹਾਲ ਸੁਰੰਗ ਅਤੇ ਸ਼੍ਰੀਨਗਰ ਰਿੰਗ ਰੋਡ ਸ਼ਾਮਲ ਹਨ।

ਜੰਮੂ :

ਮੰਦਰਾਂ ਦਾ ਸੁੰਦਰ ਸ਼ਹਿਰ, ਪਹਿਲਾਂ ਜਾਮਬੂਪੁਰਾ ਦੇ ਨਾਲ ਨਾਲ ਜਾਣਿਆ ਜਾਂਦਾ ਸੀ, ਬਾਹੂ ਲੋਚਨ ਦੇ ਭਰਾ ਰਾਜਾ ਜੰਬੂ ਲੋਚਨ ਦੀ ਰਾਜਧਾਨੀ ਸੀ, ਜਿਸ ਨੇ ਤਵੀ ਦਰਿਆ ਦੇ ਕਿਨਾਰੇ 'ਤੇ ਬਾਹੂ ਕਿਲ੍ਹਾ ਬਣਾਇਆ ਸੀ। ਮੰਨਿਆ ਜਾਂਦਾ ਹੈ ਕਿ ਇਹ ਭਰਾ ਭਗਵਾਨ ਰਾਮ ਦੇ ਉੱਤਰਾਧਿਕਾਰੀ ਸਨ।

ਜੰਮੂ ਰਿੰਗ ਰੋਡ ਸਣੇ ਤੇਜ਼ੀ ਨਾਲ ਵੱਧ ਰਹੇ ਰੇਲ ਅਤੇ ਸੜਕੀ ਸੰਪਰਕ ਨਾਲ, ਜੰਮੂ ਧਾਰਨਿਕ ਸੈਰ-ਸਪਾਟਾ ਅਤੇ ਵੁੱਡ ਗਰੇਨ ਵਰਕ,ਮਿੱਲਾਂ, ਬਾਸਮਤੀ ਚਾਵਲ ਦੇ ਵਪਾਰ,ਚਾਵਲ ਮਿੱਲਾਂ,ਕਾਰਪੈਟਾਂ, ਇਲੈੱਕਟਰੋਨਿਕਸ ਵਸਤੂਆਂ, ਇਲੈਕਟ੍ਰਿਕ ਸਮਾਨ ਜਿਹੇ ਕਾਰੋਬਾਰਾਂ ਵਿੱਚ ਸਟਾਰ ਅੱਪਸ ਨਾਲ ਆਪਣੀ ਆਰਥਿਕਤਾ ਨੂੰ ਭਾਰੀ ਹੁਲਾਰਾ ਦੇ ਰਿਹਾ ਹੈ।

ਲੱਦਾਖ :

ਲਾਡਵੈਗਜ਼, ਹਾਈ ਪਾਸਿਜ਼ ਦੀ ਧਰਤੀ ਅਤੇ ਨਗਰੀ ( ਨਗਰੀ ਦਾ ਲੋਅਲੈਂਡ) ਦੀ ਮੈਰੀਉਲ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਜਿਸ ਦੀ ਰਣਨੀਤਕ ਸੰਵੇਦਨਾ ਹੈ।ਇਹ ਖੇਤਰ ਕਸ਼ਮੀਰ ਘਾਟੀ ਵਿੱਚ ਸੱਤਾਧਾਰੀ ਕੁਲੀਨ ਪਰਿਵਾਰ ਦੁਆਰਾ ਮਤਰੇਈ ਮਾਂ ਵਾਲੇ ਸਲੂਕ ਦਾ ਸ਼ਿਕਾਰ ਰਿਹਾ ਹੈ।

ਲੱਦਾਖ ਨੂੰ ਵੱਖਰਾ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੇ ਮੋਦੀ ਸਰਕਾਰ ਦੇ ਫੈਸਲੇ ਨੇ ਖੇਤਰ ਦੇ ਸ਼ਾਂਤੀ ਪਸੰਦ ਲੋਕਾਂ ਲਈ ਸ਼ਾਂਤੀ,ਤਰੱਕੀ ਅਤੇ ਖੁਸ਼ਹਾਲੀ ਦੀ ਸ਼ੁਰਆਤ ਅਤੇ ਵਿਕਾਸ ਅਤੇ ਆਰਥਿਕ ਵਿਕਾਸ ਦੇ ਮਾਮਲਿਆਂ ਵਿੱਚ ਖੇਤਰੀ ਅਸੰਤੁਲਨ ਨੂੰ ਦਰੁਸਤ ਕਰਨ ਦੀ ਸ਼ੂਰੂਆਤ ਕੀਤੀ ਹੈ।

ਲੱਦਾਖ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਬੇਮਿਸਾਲ ਹੁਲਾਰਾ ਵੇਖ ਰਿਹਾ ਹੈ ਜਿਸ ਵਿੱਚ ਸਾਰੇ ਮੌਸਮ ਸੜਕਾਂ ਅਤੇ ਰਾਜਮਾਰਗ ਨੈੱਟਵਰਕ ਕਠਿਨ ਇਲਾਕਿਆਂ ਅਤੇ ਰਣਨੀਤਕ ਥਾਵਾਂ 'ਤੇ ਵੱਡੇ ਪੱਧਰ 'ਤੇ ਆ ਰਹੇ ਹਨ।ਲੱਦਾਖ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਸੈਰ-ਸਪਾਟਾ ਪ੍ਰਮੋਸ਼ਨ ਨੂੰ ਵੱਡਾ ਹੁਲਾਰਾ ਦਿੱਤਾ ਗਿਆ ਹੈ।

ਅਸਮਾਨ ਲੱਦਾਖ ਵਿੱਚ ਕੇਂਦਰੀ ਵਿੱਤੀ ਪੈਕੇਜਾਂ ਦੀ ਸੀਮਾ ਜਾਪਦਾ ਹੈ ਜਿਸ ਦੇ ਨਤੀਜੇ ਵਜੋਂ ਖੇਤੀਬਾੜੀ ਅਤੇ ਪਸ਼ੂਧਨ ਦੀਆਂ ਦੀਆ ਵਧੀਆਂ ਗਤੀਵਿਧੀਆਂ ਦੁਆਰਾ ਇਸ ਦੀ ਖੇਤੀ ਅਧਾਰਿਤ ਆਰਥਿਕਤਾ ਵਿੱਚ ਆਸਾਧਾਰਣ ਵਾਧਾ ਹੋਇਆ ਹੈ।

ਬਾਗਵਾਨੀ ਅਤੇ ਨਕਦ ਫਸਲਾਂ ਲਈ ਸਿੰਚਾਈ ਸਹੂਲਤ ਨੇ ਉਤਪਾਦਕਤਾ ਵਿੱਚ ਸੁਧਾਰ ਕੀਤਾ ਹੈ ਜਿਸ ਨਾਲ ਕਿਸਾਨਾਂ ਦੀ ਜੇਬ ਵਿੱਚ ਵਾਧੂ ਪੈਸਾ ਆਇਆ ਹੈ।

ਆਖਰੀ ਪਰ ਘੱਟੋ ਘੱਟ ਨਹੀਂ, ਧਾਰਾ 370 ਨੁੰ ਖਤਮ ਕਰਨ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਨੇ ਸਾਰੇ ਤਿੰਨ ਖੇਤਰਾਂ ਵਿੱਚ ਸਥਾਨਕ ਭਾਈਚਾਰਿਆਂ ਨੂੰ ਜਨਤਕ ਭਾਸ਼ਣ ਵਿੱਚ ਹਿੱਸਾ ਲੈਣ ਦੀ ਜ਼ਿਆਦਾ ਸਮਝ ਦਿੱਤੀ ਹੈ।ਇਹ ਵਾਦੀ ਵਿੱਚ ਨੌਜਵਾਨਾਂ ਦੇ ਨਾਲ ਸੁਰੱਖਿਆ ਬਲਾਂ ਅਤੇ ਨਾਗਰਿਕ ਸੇਵਾਵਾਂ ਵਿੱਚ ਸ਼ਾਮਲ ਹੋਣ ਅਤੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਹੀ ਸਮਝ ਵਿੱਚ ਆਉਂਦਾ ਹੈ।

ਅੱਜ ਕਸ਼ਮੀਰ ਦੇ ਨਾਲ-ਨਾਲ ਲੱਦਾਖ ਵਿੱਚ ਵੀ ਮਹਿਲਾ ਅਧਿਕਾਰਾਂ ਅਤੇ ਲੜਕੀਆਂ ਦੀ ਸਿੱਖਿਆ ਦੇ ਬਾਰੇ ਵਿੱਚ ਵਿੱਚ ਜ਼ਿਆਦਾ ਜਾਗਰੂਕਤਾ ਹੈ।

ਅਸਮਾਜਿਕ ਤੱਤਾਂ ਨੂੰ ਅਲੱਗ-ਅਲੱਗ ਕਰਨ ਅਤੇ ਨੌਜਵਾਨਾਂ ਦੇ ਕੱਟੜਪੰਥੀਕਰਨ ਵਿੱਚ ਪਾਕਿਸਤਾਨ-ਸਪਾਂਸਰ ਕੀਤੀਆਂ ਕੋਸ਼ਿਸ਼ਾਂ ਨੁੰ ਬੇਕਨਾਬ ਕਰਨ ਦੇ ਲਈ ਲੋਕ ਸਥਾਨਕ ਪ੍ਰਸ਼ਾਸਨ ਨਾਲ ਹੱਥ ਮਿਲਾਉਣ ਦੇ ਲਈ ਅੱਗੇ ਆ ਰਹੇ ਹਨ।

 

ਆਰਸੀਜੇ/ਐੱਮਐੱਸ



(Release ID: 1644682) Visitor Counter : 185