ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੋਵਿਡ-19 ਤੋਂ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ 14.2 ਲੱਖ ਤੋਂ ਪਾਰ।
ਸਿਹਤਯਾਬ ਹੋਣ ਦੀ ਦਰ ਵਿਚ ਲਗਾਤਾਰ ਸੁਧਾਰ ਜਾਰੀ, ਇਹ ਦਰ ਅੱਜ 68.32ਫ਼ੀਸਦ ਤੇ ਪੁੱਜੀ।
ਰਾਸ਼ਟਰੀ ਪੱਧਰ 'ਤੇ ਕੇਸਾਂ ਦੀ ਮੌਤ ਦਰ 2.04 ਫ਼ੀਸਦ ਤੱਕ ਘੱਟ ਹੋਈ।
Posted On:
08 AUG 2020 5:02PM by PIB Chandigarh
ਕੇਂਦਰ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਵਲੋਂ ਕੰਨਟੇਨਮੈਂਟ, ਟੈਸਟਿੰਗ , ਆਇਸੋਲੇਸ਼ਨ ਅਤੇ ਇਲਾਜ ਦੀਆਂ ਕੇਂਦਰਿਤ ਅਤੇ ਪ੍ਰਭਾਵਸ਼ਾਲੀ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਸਿਹਤਯਾਬ ਹੋਣ ਦੀ ਦਰ ਵਿੱਚ ਵਾਧਾ ਹੋਇਆ ਹੈ ਅਤੇ ਮੌਤ ਦਰ ਵਿੱਚ ਲਗਾਤਾਰ ਗਿਰਾਵਟ ਆਈ ਹੈ।
ਪ੍ਰਭਾਵਸ਼ਾਲੀ ਨਿਗਰਾਨੀ ਅਤੇ ਬਿਹਤਰ ਟੈਸਟਿੰਗ ਨੈਟਵਰਕ ਨੇ ਮਾਮਲਿਆਂ ਦੀ ਛੇਤੀ ਜਾਂਚ ਨੂੰ ਯਕੀਨੀ ਬਣਾਇਆ ਹੈ ਅਤੇ ਸਿੱਟੇ ਵਜੋਂ ਗੰਭੀਰ ਅਤੇ ਨਾਜ਼ੁਕ ਮਾਮਲਿਆਂ ਦਾ ਸਮੇਂ ਸਿਰ ਕਲੀਨਿਕਲ ਪ੍ਰਬੰਧਨ ਸੰਭਵ ਹੋਇਆ ਹੈ। ਵਿਸ਼ਵਵਿਆਪੀ ਮੁਕਾਬਲੇ ਵਿੱਚ, ਭਾਰਤ ਵਿਚ ਪ੍ਰਤੀ ਮਿਲੀਅਨ 1468 ਕੇਸ ਹਨ ,ਜਦਕਿ ਵਿਸ਼ਵਵਿਆਪੀ ਔਸਤ 2425 ਹੈ।
ਕੇਂਦਰ ਅਤੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਵਲੋਂ “ਟੈਸਟ ਟ੍ਰੈਕ ਟ੍ਰੀਟ” ਰਣਨੀਤੀ ਦੇ ਤਾਲਮੇਲ ਨੇ ਯਕੀਨੀ ਬਣਾਇਆ ਹੈ ਕਿ ਵਿਸ਼ਵਵਿਆਪੀ ਪੱਧਰ ਦੀ ਤੁਲਨਾ ਵਿੱਚ ਸੀਐੱਫਆਰ ਘੱਟ ਹੈ ਅਤੇ ਇਹ ਹੌਲੀ-ਹੌਲੀ ਘਟਦੀ ਜਾ ਰਹੀ ਹੈ। ਕੇਸਾਂ ਦੀ ਮੌਤ ਦਰ ਅੱਜ 2.04 ਫ਼ੀਸਦ ਤੇ ਪੁੱਜ ਗਈ ਹੈ।
ਕੋਵਿਡ-19 ਕਾਰਨ ਮੌਤਾਂ ਨੂੰ ਘਟਾਉਣ ਦੇ ਧਿਆਨ ਕੇਂਦਰਤ ਯਤਨਾਂ ਨਾਲ, ਭਾਰਤ ਵਿੱਚ ਪ੍ਰਤੀ ਮਿਲੀਅਨ 30 ਮੌਤਾਂ ਦਰਜ ਕੀਤੀਆਂ ਹਨ,ਜੋ ਆਲਮੀ ਔਸਤ 91 ਮੌਤਾਂ ਤੋਂ ਸਭ ਤੋਂ ਘੱਟ ਹੈ।
ਕੋਵਿਡ -19 ਦੀ ਰਿਕਵਰੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ 48,900 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ,ਦੇਸ਼ ਵਿੱਚ ਕੋਵਿਡ -19 ਤੋਂ ਸਿਹਤਯਾਬ ਹੋਣ ਦਾ ਅੰਕੜਾ 14,27,005 ਤੱਕ ਪੁੱਜ ਗਿਆ ਹੈ। ਸਿਹਤਯਾਬ ਹੋਣ ਦੀ ਦਰ ਨਿਰੰਤਰ ਵੱਧ ਰਹੀ ਹੈ ,ਜੋ 68.32 ਫ਼ੀਸਦ ਹੈ।
ਦੇਸ਼ ਵਿੱਚ ਸਰਗਰਮ ਮਾਮਲੇ 6,19,088 ਹਨ ਜੋ ਕੁੱਲ ਪੌਜੇਟਿਵ ਕੇਸਾਂ ਦਾ 29.64 ਫ਼ੀਸਦ ਬਣਦੇ ਹਨ। ਇਹ ਕੇਸ ਹਸਪਤਾਲਾਂ ਵਿਚ ਜਾਂ ਘਰੇਲੂ ਇਕਾਂਤਵਾਸ ਵਿਚ ਡਾਕਟਰੀ ਨਿਗਰਾਨੀ ਅਧੀਨ ਹਨ।
ਡਾਇਗਨੋਸਟਿਕ ਲੈਬ ਦੇ ਫੈਲਾਏ ਗਏ ਨੈਟਵਰਕ ਅਤੇ ਦੇਸ਼ ਭਰ ਵਿੱਚ ਆਸਾਨ ਟੈਸਟਿੰਗ ਦੀ ਸੁਵਿਧਾ ਦੇ ਨਤੀਜੇ ਵਜੋਂ ਭਾਰਤ ਨੇ ਕੋਵਿਡ -19 ਦੀ ਲਾਗ ਦੇ ਕੁੱਲ 2,33,87,171 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ 5,98,778 ਟੈਸਟ ਕੀਤੇ ਗਏ ਹਨ। ਅੱਜ ਪ੍ਰਤੀ ਮਿਲੀਅਨ ਟੈਸਟਾਂ ਵਿੱਚ 16947 ਦਾ ਤੇਜ਼ ਵਾਧਾ ਦਰਜ਼ ਹੋਇਆ ਹੈ।
ਇਸ ਵਿਆਪਕ ਪਰੀਖਣ ਦਾ ਇੱਕ ਮੁੱਖ ਕਾਰਕ ਡਾਇਗਨੌਸਟਿਕ ਲੈਬਾਂ ਦਾ ਨਿਰੰਤਰ ਵਧ ਰਿਹਾ ਨੈੱਟਵਰਕ ਹੈ। ਸਰਕਾਰੀ ਖੇਤਰ ਵਿਚ 936 ਲੈਬਾਂ ਅਤੇ 460 ਨਿੱਜੀ ਲੈਬਾਂ ਸਮੇਤ ਭਾਰਤ ਵਿੱਚ ਕੋਵਿਡ -19 ਟੈਸਟਿੰਗ ਲਈ ਕੁੱਲ 1396 ਲੈਬਾਂ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:•
*ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਤ ਟੈਸਟਿੰਗ ਲੈਬਾਂ :711 (ਸਰਕਾਰੀ 428 + ਪ੍ਰਾਈਵੇਟ 283)
*ਟਰੂਨੈਟ ਅਧਾਰਤ ਟੈਸਟਿੰਗ ਲੈਬਾਂ :574 (ਸਰਕਾਰੀ 476 + ਪ੍ਰਾਈਵੇਟ 98)
*ਸੀਬੀਐਨਏਏਟੀ ਅਧਾਰਤ ਟੈਸਟਿੰਗ ਲੈਬਾਂ :111 (ਸਰਕਾਰੀ 32 + ਨਿਜੀ 79)
ਕੋਵਿਡ -19 ਨਾਲ ਜੁੜੇ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਸਲਾਹ ਸੰਬੰਧੀ ਸਾਰੀਆਂ ਪ੍ਰਮਾਣਿਕ ਅਤੇ ਤਾਜ਼ਾ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਿਤ ਤੌਰ ਤੇ ਦੇਖੋ : https://www.mohfw.gov.in/ ਅਤੇ @MOHFW_INDIA
ਕੋਵਿਡ -19 ਨਾਲ ਸੰਬੰਧਤ ਤਕਨੀਕੀ ਜਾਣਕਾਰੀ ਲਈ technicalquery.covid19[at]gov[dot]in ਅਤੇ ਹੋਰ ਜਾਣਕਾਰੀ ਲਈ ncov2019[at]gov[dot]in ਅਤੇ @CovidIndiaSeva 'ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ।
ਕੋਵਿਡ -19 'ਤੇ ਕਿਸੇ ਵੀ ਪ੍ਰਸ਼ਨ ਸਬੰਧੀ, ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ + 91-11-23978046 ਜਾਂ 1075 (ਟੋਲ-ਫ੍ਰੀ) ਨੰਬਰਾਂ 'ਤੇ ਫ਼ੋਨ ਕਰੋ। ਕੋਵਿਡ -19 ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf' ਤੇ ਉਪਲਬਧ ਹੈ।
*****
MV/SG
(Release ID: 1644658)
Visitor Counter : 228