ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਖੇਤੀਬਾੜੀ ਮਸ਼ੀਨਰੀ ਲਈ ਨਿਕਾਸੀ ਦੇ ਵੱਖਰੇ ਨਿਯਮਾਂ ਅਤੇ ਨਿਕਾਸੀ ਦੇ ਨਿਯਮਾਂ ਦੀ ਪਰਿਭਾਸ਼ਿਕ ਸ਼ਬਦਾਵਲੀ ਬਦਲਣ ਬਾਰੇ ਜਨਤਾ ਤੋਂ ਸੁਝਾਅ ਮੰਗੇ

Posted On: 09 AUG 2020 1:35PM by PIB Chandigarh

ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਜੀਐੱਸਆਰ 491(ਈ) ਮਿਤੀ 5 ਅਗਸਤ, 2020 ਰਾਹੀਂ ਸੀਐੱਮਵੀਆਰ 1989 ਵਿੱਚ ਨਿਮਨਲਿਖਤ ਸੋਧ ਲਈ ਇੱਕ ਡ੍ਰਾਫ਼ਟ ਨੋਟੀਫਿਕੇਸ਼ਨ ਦੀ ਤਜਵੀਜ਼ ਬਾਰੇ ਜਨਤਾ ਅਤੇ ਸਾਰੀਆਂ ਸਬੰਧਤ ਧਿਰਾਂ ਤੋਂ ਸੁਝਾਅ ਤੇ ਟਿੱਪਣੀਆਂ ਮੰਗੀਆਂ ਹਨ–

  1. ਖੇਤੀਬਾੜੀ ਮਸ਼ੀਨਰੀ (ਖੇਤੀਬਾੜੀ ਟਰੈਕਟਰਜ਼, ਪਾਵਰ ਟਿੱਲਰਜ਼ ਤੇ ਕੰਬਾਈਂਡ ਹਾਰਵੈਸਟਰਜ਼) ਅਤੇ ਨਿਰਮਾਣ ਉਪਕਰਣ ਵਾਹਨਾਂ ਲਈ ਨਿਕਾਸੀ ਦੇ ਨਿਯਮਾਂ ਨੂੰ ਵੱਖਰਾ ਕਰਨਾ ਅਤੇ
  2.  ਨਿਕਾਸੀ ਨਿਯਮਾਂ ਦੀ ਪਰਿਭਾਸ਼ਿਕ ਸ਼ਬਦਾਵਲੀ ਨੂੰ ਭਾਰਤ ਸਟੇਜ (ਸੀਈਵੀ/ਟੀਆਰਈਐੱਮ)– IV ਅਤੇ ਭਾਰਤ ਸਟੇਜ (CEV$TREM) ਤੋਂ ਬਦਲ ਕੇ ਨਿਮਨਲਿਖਤ ਅਨੁਸਾਰ ਕਰਨਾ–

ੳ. ਟੀਆਰਈਐੱਮ ਸਟੇਜ–IV ਅਤੇ ਟੀਆਰਈਐੱਮ ਸਟੇਜ–V ਖੇਤੀਬਾੜੀ ਟਰੈਕਟਰਾਂ ਤੇ ਹੋਰ ਉਪਕਰਣਾਂ ਲਈ,

ਅ.  ਸੀਈਵੀ ਸਟੇਜ – IV ਅਤੇ ਸੀਈਵੀ ਸਟੇਜ–V ਨਿਰਮਾਣ ਉਪਕਰਣ ਵਾਹਨਾਂ ਲਈ

ਅਜਿਹਾ ਬੀਐੱਸ ਨਿਯਮਾਂ ਵਾਲੇ ਹੋਰ ਮੋਟਰ ਵਾਹਨਾਂ ਦੇ ਨਿਕਾਸੀ ਨਿਯਮਾਂ ਵਿਚਾਲੇ ਕਿਸੇ ਭੰਬਲਭੂਸੇ ਤੋਂ ਬਚਣ ਲਈ ਕੀਤਾ ਗਿਆ ਹੈ।

 

iii. ਇਸ ਦੇ ਨਾਲ ਹੀ, ਖੇਤੀਬਾੜੀ ਮੰਤਰਾਲੇ ਦੀ ਬੇਨਤੀ ਉੱਤੇ ਵਿਚਾਰ ਕਰਦਿਆਂ, ਟਰੈਕਟਰ ਨਿਰਮਾਤਾਵਾਂ ਤੇ ਖੇਤੀਬਾੜੀ ਐਸੋਸੀਏਸ਼ਨਾਂ ਨੂੰ ਟਰੈਕਟਰਾਂ ਲਈ ਅਗਲੇ ਪੜਾਅ ਦੇ ਨਿਕਾਸੀ ਨਿਯਮ (ਟੀਆਰਈਐੱਮ ਸਟੇਜ–IV) 01 ਅਕਤੂਬਰ, 2020 ਤੋਂ ਲਾਗੂ ਕਰਨ ਹਿਤ ਕੁਝ ਹੋਰ ਸਮਾਂ ਦੇਣ ਦੇ ਮਾਮਲੇ ’ਤੇ ਇਸ ਨੂੰ 01 ਅਕਤੂਬਰ, 2021 ਤੱਕ ਮੁਲਤਵੀ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਸੀਈਵੀਜ਼ (CEVs) ਲਈ ਵੀ ਨਿਕਾਸੀ ਦੇ ਨਿਯਮਾਂ ਦੇ ਅਗਲੇ ਗੇੜ ਦੀ ਵਿਵਹਾਰਕਤਾ ਨੂੰ ਛੇ ਮਹੀਨਿਆਂ ਤੱਕ ਮੁਲਤਵੀ ਕਰ ਕੇ 1 ਅਪ੍ਰੈਲ, 2021 ਤੋਂ ਲਾਗੂ ਕਰਨ ਦਾ ਪ੍ਰਸਤਾਵ ਰੱਖਿਆ ਜਾਂਦਾ ਹੈ।

ਇਸ ਸਬੰਧੀ ਸੁਝਾਅ ਜਾਂ ਟਿੱਪਣੀਆਂ ਸੰਯੁਕਤ ਸਕੱਤਰ (ਐੱਮਵੀਐੱਲ – MVL), ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲਾ, ਟ੍ਰਾਂਸਪੋਰਟ ਭਵਨ, ਸੰਸਦ ਮਾਰਗ, ਨਵੀਂ ਦਿੱਲੀ–110001 (email: jspb-morth[at]gov[dot]in) ਨੋਟੀਫ਼ਿਕੇਸ਼ਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਭੇਜੀਆਂ ਜਾ ਸਕਦੀਆਂ ਹਨ।

***

RCJ/MS.
 



(Release ID: 1644656) Visitor Counter : 124