PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 05 AUG 2020 6:34PM by PIB Chandigarh


Coat of arms of India PNG images free downloadhttps://static.pib.gov.in/WriteReadData/userfiles/image/image002SL1L.jpg

 

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

https://static.pib.gov.in/WriteReadData/userfiles/image/image005UG3B.jpghttps://static.pib.gov.in/WriteReadData/userfiles/image/image006DL0P.jpg

ਭਾਰਤ ਵਿਚ ਇਕ ਦਿਨ ਵਿਚ ਰਿਕਾਰਡ 51,706 ਰਿਕਵਰੀਆਂ ਹੋਈਆਂ; ਰਿਕਵਰੀ ਰੇਟ ਰਿਕਾਰਡ 67.19% ਉੱਤੇ ਪੁੱਜਾ; ਕੇਸ ਮੌਤ ਦਰ (ਸੀਐਫਆਰ) ਹੋਰ ਘੱਟ ਕੇ 2.09% ਉਤੇ ਆ ਗਈ

ਭਾਰਤ ਨੇ ਪਿਛਲੇ 24 ਘੰਟਿਆਂ ਵਿਚ ਕਿਸੇ ਇਕ ਦਿਨ ਵਿਚ ਸਭ ਤੋਂ ਵੱਧ ਰਿਕਵਰੀਆਂ ਦਾ ਰਿਕਾਰਡ ਕਾਇਮ ਕੀਤਾ। 51,706 ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਨਾਲ ਰਿਕਵਰੀ ਰੇਟ ਇਕ ਨਵੀਂ ਉਚਾਈ 67.19% ਉੱਤੇ ਪਹੁੰਚ ਗਿਆ ਅਤੇ ਰੋਜ਼ਾਨਾ ਇਸ ਵਿਚ ਸੁਧਾਰ ਹੋ ਰਿਹਾ ਹੈ। ਹੁਣ ਤਕ ਕੁਲ 12,82,215 ਮਰੀਜ਼ ਠੀਕ ਹੋ ਚੁੱਕੇ ਹਨ। ਇਹ ਗਿਣਤੀ ਸਰਗਰਮ ਕੇਸਾਂ ਤੋਂ ਦੁੱਗਣੀ ਤੋਂ ਜ਼ਿਆਦਾ ਹੈ। ਪਿਛਲੇ 14 ਦਿਨਾਂ ਵਿਚ ਕੇਸਾਂ ਵਿਚ 63.8% ਦਾ ਰਿਕਵਰਡ ਵਾਧਾ ਹੋਇਆ ਹੈ।  ਪਿਛਲੇ 14 ਦਿਨਾਂ ਵਿਚ 63%  ਤੋਂ ਵਧ ਕੇ 67% ਤੇ ਪਹੁੰਚ ਗਿਆ ਹੈ। ਰਿਕਵਰੀਆਂ ਵਿਚ ਨਿਰੰਤਰ ਤੌਰ ਤੇ ਵਾਧਾ ਹੋਣ ਨਾਲ ਠੀਕ ਹੋਏ ਮਰੀਜ਼ਾਂ ਅਤੇ ਸਰਗਰਮ ਕੋਵਿਡ-19 ਕੇਸਾਂ ਵਿਚਲਾ ਖੱਪਾ ਤਕਰੀਬਨ 7 ਲੱਖ ਤੇ ਪਹੁੰਚ ਗਿਆ ਹੈ। ਰਿਕਾਰਡ ਸਰਵਉੱਚ ਰੋਜ਼ਾਨਾ ਰਿਕਵਰੀਆਂ ਕਾਰਣ ਸਰਗਰਮ ਕੇਸਾਂ ਦੀ ਗਿਣਤੀ ਘਟ ਕੇ 5,86,244 ਤੇ ਆ ਗਈ ਹੈ (ਜੋ ਕਿ ਕਲ੍ਹ ਰਿਕਾਰਡ ਕੀਤੀ 5,86,298 ਗਿਣਤੀ ਤੋਂ ਘੱਟ ਹੈ) ਅਤੇ ਇਹ ਸਾਰੇ ਮਰੀਜ਼ ਮੈਡੀਕਲ ਨਿਗਰਾਨੀ ਹੇਠ ਹਨ। ਕੇਸ ਮੌਤ ਦਰ ਅੱਜ 2.09 ਫੀਸਦੀ ਉੱਤੇ ਖੜੀ ਹੈ।

For details: https://pib.gov.in/PressReleseDetail.aspx?PRID=1643507

ਭਾਰਤ ਨੇ ਲਗਾਤਾਰ ਦੂਜੇ ਦਿਨ 24 ਘੰਟਿਆਂ ਵਿਚ 6 ਲੱਖ ਤੋਂ ਵੱਧ ਟੈਸਟ ਕੀਤੇ; ਕੁਲ 2.14 ਕਰੋੜ ਤੋਂ ਵੱਧ ਸੈਂਪਲ ਟੈਸਟ ਕੀਤੇ ਗਏ; ਟੈਸਟ ਪ੍ਰਤੀ ਮਿਲੀਅਨ (ਟੀਪੀਐਮ) ਵਧ ਕੇ 15568 ਹੋਏ

ਭਾਰਤ ਨੇ ਲਗਾਤਾਰ ਦੂਜੇ ਦਿਨ 24 ਘੰਟਿਆਂ ਵਿਚ 6 ਲੱਖ ਤੋਂ ਵੱਧ ਟੈਸਟ ਕੀਤੇ।  ਪਿਛਲੇ 24 ਘੰਟਿਆਂ ਵਿਚ 6,19,652 ਟੈਸਟ ਕੀਤੇ ਗਏ ਅਤੇ ਕੁਲ ਟੈਸਟਿੰਗ ਅੱਜ ਤੱਕ 2,14,84,402 ਉੱਤੇ ਪਹੁੰਚ ਗਈ। ਪ੍ਰਤੀ ਮਿਲੀਅਨ ਟੈਸਟਿੰਗ ਵਿਚ ਤੇਜ਼ੀ ਨਾਲ ਵਾਧਾ ਹੋਇਆ ਅਤੇ ਇਹ 15,568 ਉੱਤੇ ਪਹੁੰਚੀ। ਅੱਜ ਤੱਕ ਲੈਬ ਨੈੱਟਵਰਕ ਵਿਚ ਦੇਸ਼ ਵਿਚ ਕੁਲ 1366 ਲੈਬਜ਼ ਹਨ ਜਿਨ੍ਹਾਂ ਵਿਚੋਂ 920 ਸਰਕਾਰੀ ਅਤੇ 446 ਪ੍ਰਾਈਵੇਟ ਖੇਤਰ ਦੀਆਂ ਲੈਬਜ਼ ਹਨ। 

For details: https://pib.gov.in/PressReleseDetail.aspx?PRID=1643522

ਪ੍ਰਧਾਨ ਮੰਤਰੀ ਨੇ ‘ਸ਼੍ਰੀ ਰਾਮ ਜਨਮਭੂਮੀ ਮੰਦਿਰ’ ਵਿਖੇ ਭੂਮੀ ਪੂਜਨ ਕੀਤਾ; ਮੰਦਿਰ ਦਾ ਨਿਰਮਾਣ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੀ ਨੀਂਹ ’ਤੇ ਹੋਣਾ ਚਾਹੀਦਾ ਹੈ: ਪ੍ਰਧਾਨ ਮੰਤਰੀ

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਯੁੱਧਿਆ ਵਿਖੇ ‘ਸ਼੍ਰੀ ਰਾਮ ਜਨਮਭੂਮੀ ਮੰਦਿਰ’ ਵਿਖੇ ਭੂਮੀ ਪੂਜਨ ਕੀਤਾ। ਇਸ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਅੱਜ ਇੱਕ ਸ਼ਾਨਦਾਰ ਅਧਿਆਇ ਦੀ ਸ਼ੁਰੂਆਤ ਕਰ ਰਿਹਾ ਹੈ, ਜਦੋਂ ਸਾਰੇ ਦੇਸ਼ ਦੇ ਲੋਕ ਆਖਿਰਕਾਰ ਉਹ ਪ੍ਰਾਪਤ ਕਰ ਕੇ ਖ਼ੁਸ਼ ਅਤੇ ਭਾਵੁਕ ਹਨ ਜਿਸ ਦਾ  ਉਹ ਸਦੀਆਂ ਤੋਂ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਮੰਦਿਰ ਆਉਣ ਵਾਲੇ ਯੁੱਗਾਂ ਲਈ ਸਮੁੱਚੀ ਮਾਨਵਤਾ ਲਈ ਪ੍ਰੇਰਣਾ ਦਾ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ‘ਸਬਕਾ ਸਾਥ’ ਰਾਹੀਂ ਅਤੇ ‘ਸਬਕਾ ਵਿਸ਼ਵਾਸ’ਦੇ ਨਾਲ, ਸਾਨੂੰ ‘ਸਬਕਾ  ਵਿਕਾਸ’ ਹਾਸਲ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੰਦਿਰ ਦੇ ਨਿਰਮਾਣ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦੀ ਨੀਂਹ ’ਤੇ ਹੋਣੀ ਚਾਹੀਦੀ ਹੈ।  ਉਨ੍ਹਾਂ ਨੇ ਕਿਹਾ ਕਿ ਰਾਮ ਮੰਦਿਰ ਸਾਡੇ ਸੱਭਿਆਚਾਰ, ਸਦੀਵੀ ਵਿਸ਼ਵਾਸ, ਰਾਸ਼ਟਰੀ ਭਾਵਨਾ ਅਤੇ ਸਮੂਹਿਕ ਇੱਛਾ ਸ਼ਕਤੀ ਦਾ ਆਧੁਨਿਕ ਪ੍ਰਤੀਕ ਹੋਵੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ। ਮੰਦਿਰ ਦੇ ਨਿਰਮਾਣ ਨਾਲ ਸਾਰੇ ਖੇਤਰਾਂ ਵਿੱਚ ਕਈ ਅਵਸਰ ਖੁੱਲ੍ਹਣਗੇ ਅਤੇ ਖੇਤਰ ਦੀ ਅਰਥਵਿਵਸਥਾ ਵਿੱਚ ਤਬਦੀਲੀ ਆਵੇਗੀ। ਪ੍ਰਧਾਨ ਮੰਤਰੀ ਨੇ ਕੋਵਿਡ ਦੇ ਵਰਤਮਾਨ ਪਿਛੋਕੜ ਵਿੱਚ ਸ਼੍ਰੀ ਰਾਮ ਦੇ ‘ਮਰਯਾਦਾ’ ਮਾਰਗ ਦੇ ਮਹੱਤਵ ਨੂੰ ਯਾਦ ਕਰਦੇ ਹੋਏ ਸਭ ਲੋਕਾਂ ਨੂੰ ‘ਦੋ ਗਜ਼ ਦੀ ਦੂਰੀ ਹੈ ਜ਼ਰੂਰੀ ਅਤੇ ਮਾਸਕ ਹੈ ਜ਼ਰੂਰੀ’ਦੀ ਮਰਯਾਦਾ ਦਾ ਪਾਲਣ ਕਰਨ ਦਾ ਸੱਦਾ ਦਿੱਤਾ।

For details: https://pib.gov.in/PressReleseDetail.aspx?PRID=1643501

 

For details:

 

ਉਪ ਰਾਸ਼ਟਰਪਤੀ ਦੇ ਪਰਿਵਾਰ ਨੇ 10 ਲੱਖ ਰੁਪਏ ਦਾਨ ਕੀਤੇ 5-5 ਲੱਖ ਰੁਪਏ ਕੋਵਿਡ-19 ਖ਼ਿਲਾਫ਼ ਲੜਾਈ ਅਤੇ ਅਯੁੱਧਿਆ ਮੰਦਿਰ ਲਈ

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਕੋਵਿਡ-19 ਖ਼ਿਲਾਫ਼ ਲੜਾਈ ਅਤੇ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਲਈ 10 ਲੱਖ ਰੁਪਏ ਦਾਨ ਕੀਤੇ।ਪਹਿਲਾਂ ਵੀ ਮਾਰਚ ਵਿੱਚ ਸ਼੍ਰੀ ਨਾਇਡੂ ਨੇ ਪੀਐੱਮ ਕੇਅਰਸ ਫੰਡ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਦਾਨ ਕੀਤੀ ਸੀ ਅਤੇ ਕੋਵਿਡ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਕਦਮ ਉਠਾਉਣ ਲਈ ਹਰ ਮਹੀਨੇ ਆਪਣੀ 30% ਤਨਖਾਹ ਦਾਨ ਦੇਣ ਦਾ ਐਲਾਨ ਕੀਤਾ ਸੀ।

For details: https://pib.gov.in/PressReleseDetail.aspx?PRID=1643542

 ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਅਪ੍ਰੈਲ-ਜੂਨ, 2020 ਦੇ ਸਮੇਂ ਲਈ ਅਲਾਟ ਹੋਏ ਅਨਾਜ ਵਿਚੋਂ 93.5 % ਐਨਐਫਐਸਏ ਲਾਭਕਾਰੀਆਂ ਦਰਮਿਆਨ ਵੰਡਿਆ : ਭਾਰਤੀ ਖੁਰਾਕ ਨਿਗਮ

ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਮਿਲਕੇ 118 ਲੱਖ ਮੀਟ੍ਰਿਕ ਟਨ (99%) 3 ਮਹੀਨੇ ਦੇ ਅਨਾਜ ਦੇ ਕੋਟੇ ਨੂੰ ਐਫਸੀਆਈ ਡਿਪੂਆਂ /ਕੇਂਦਰੀ ਪੂਲ ਵਿਚੋਂ ਐਨਐਫਐਸਏ ਲਾਭਕਾਰੀਆਂ ਨੂੰ ਵਾਧੂ ਤੌਰ ਤੇ ਮੁਫਤ ਅਨਾਜ ਵੰਡਣ ਲਈ ਚੁੱਕਿਆ। ਇਸ ਤੋਂ ਇਲਾਵਾ ਅਪ੍ਰੈਲ-ਜੂਨ 2020 ਦੌਰਾਨ ਸਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਮਿਲਕੇ 111.52 ਲੱਖ ਮੀਟ੍ਰਿਕ ਟਨ (93.5%) ਅਲਾਟ ਹੋਇਆ ਅਨਾਜ ਵੰਡਿਆ। ਐਫਸੀਆਈ ਅਨੁਸਾਰ 37.5 ਲੱਖ ਮੀਟ੍ਰਿਕ ਟਨ (94%) ਅਨਾਜ ਅਪ੍ਰੈਲ ਅਤੇ ਮਈ 2020 ਮਹੀਨਿਆਂ ਵਿਚ 75 ਕਰੋੜ ਲਾਭਕਾਰੀਆਂ ਨੂੰ ਪ੍ਰਤੀ ਮਹੀਨੇ ਲਈ ਵੰਡਿਆ ਅਤੇ 36.54 ਲੱਖ ਮੀਟ੍ਰਿਕ ਟਨ (92%) ਅਨਾਜ ਜੂਨ ਮਹੀਨੇ ਵਿਚ 73 ਕਰੋੜ ਲਾਭਕਾਰੀਆਂ ਨੂੰ ਵੰਡਿਆ। ਇਸ ਤੋਂ ਪਹਿਲਾਂ ਮਾਰਚ, 2020 ਵਿਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ (ਪੀਐਮਜੀਕੇਪੀ) ਦੇ ਇਸ ਐਲਾਨ ਕਿ ਗਰੀਬਾਂ ਅਤੇ ਲੋੜਵੰਦਾਂ ਨੂੰ ਦੇਸ਼ ਵਿਚ ਫੈਲੇ ਕੋਵਿਡ-19 ਕਾਰਣ ਜੋ ਤਕਲੀਫਾਂ ਝਲਣੀਆਂ ਪੈ ਰਹੀਆਂ ਹਨ ਉਨ੍ਹਾਂ ਨੂੰ ਦੂਰ ਕਰਨ ਲਈ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ "ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐਮ-ਜੀਕੇਏਵਾਈ)" ਨੂੰ 3 ਮਹੀਨਿਆਂ ਭਾਵ ਕਿ ਅਪ੍ਰੈਲ, ਮਈ ਅਤੇ ਜੂਨ 2020 ਲਈ ਲਾਗੂ ਕਰਨ ਦਾ ਕੰਮ ਸ਼ੁਰੂ ਕੀਤਾ ਤਾਕਿ ਐਨਐਫਐਸਏ ਅਧੀਨ ਗਰੀਬ ਅਤੇ ਨਾਜ਼ੁਕ ਲਾਭਕਾਰੀਆਂ ਨੂੰ ਅਨਾਜ ਦੀ ਗੈਰ ਮੌਜੂਦਗੀ ਕਾਰਣ ਇਕ ਅਸਧਾਰਨ ਸੰਕਟ ਸਮੇਂ ਕਸ਼ਟ ਨਾ ਸਹਿਣਾ ਪਵੇ।

For details: https://pib.gov.in/PressReleseDetail.aspx?PRID=1643542

 

INPUTS FROM FIELD OFFICES

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ 

  • ਚੰਡੀਗੜ੍ਹ: ਚੰਡੀਗੜ੍ਹ ਯੂਟੀ ਪ੍ਰਸ਼ਾਸਕ ਨੇ ਪ੍ਰਮੁੱਖ ਸਕੱਤਰ ਸਿਹਤ ਨੂੰ ਹਦਾਇਤ ਦਿੱਤੀ ਹੈ ਕਿ ਕੋਵਿਡ ਮਰੀਜ਼ਾਂ ਲਈ ਸਮਰਪਿਤ ਡਾਇਲਾਸਿਸ ਦੀ ਸਹੂਲਤ ਸ਼ੁਰੂ ਕੀਤੀ ਜਾਵੇ, ਜਿਨ੍ਹਾਂ ਨੂੰ ਬਾਕਾਇਦਾ ਡਾਇਲਾਸਿਸ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਵਾਧੂ ਸਹੂਲਤਾਂ ਨੂੰ ਲੱਭਣ ਲਈ ਨਿਰਦੇਸ਼ ਦਿੱਤੇ ਹਨ, ਜਿੱਥੇ ਕੋਵਿਡ ਦੇ ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਹੋਵੇ, ਕਿਉਂਕਿ ਅਜਿਹੀਆਂ ਵਧੇਰੇ ਸਹੂਲਤਾਂ ਦੀ ਜ਼ਰੂਰਤ ਹੋਵੇਗੀ| ਉਨ੍ਹਾਂ ਨੇ ਦੱਸਿਆ ਕਿ ਇਸ ਮਕਸਦ ਲਈ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਸਥਿਤ ਕਮਿਊਨਿਟੀ ਹਾਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

  • ਪੰਜਾਬ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਸਾਉਣੀ ਦੀ ਬਿਜਾਈ ਦੇ ਮੌਸਮ ਦੌਰਾਨ ਝੋਨੇ ਦੇ ਰਵਾਇਤੀ ਰਕਬੇ ਵਿੱਚੋਂ ਲਗਭਗ 2.28 ਲੱਖ ਹੈਕਟੇਅਰ ਰਕਬੇ ਵਿੱਚ ਫ਼ਸਲ ਦੀ ਸਫ਼ਲ ਵਿਭਿੰਨਤਾ ਲਈ ਰਾਜ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਕਿਸਾਨਾਂ ਨੇ ਕੋਵਿਡ ਸੰਕਟ ਦੇ ਵਿਚਕਾਰ 2020 ਵਿੱਚ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਦੇ ਸਫ਼ਲਤਾਪੂਰਵਕ ਮੁਕੰਮਲ ਹੋਣ ਨੂੰ ਯਕੀਨੀ ਬਣਾਇਆ ਹੈ।

  • ਕੇਰਲ: ਇਨ੍ਹਾਂ ਖ਼ਬਰਾਂ ਦੇ ਮੱਦੇਨਜ਼ਰ ਕਿ ਅਗਸਤ ਤੋਂ ਸਤੰਬਰ ਦੌਰਾਨ ਕੋਵਿਡ -19 ਦੇ ਹੋਰ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ, ਅੱਜ ਦੀ ਰਾਜ ਮੰਤਰੀ ਮੰਡਲ ਦੀ ਬੈਠਕ ਵਿੱਚ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਰੋਕਥਾਮ ਦੇ ਉਪਾਵਾਂ ਨੂੰ ਕਈ ਗੁਣਾ ਵਧਾਇਆ ਜਾਵੇਗਾ। ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਪੁਲਿਸ ਫ਼ੋਰਸ ਨੂੰ ਕੰਟੈਨਮੈਂਟ ਦੀ ਰਣਨੀਤੀ ਵਿੱਚ ਵਧੇਰੇ ਜ਼ਿੰਮੇਵਾਰੀ ਦੇਣ ਬਾਰੇ ਕੈਬਨਿਟ ਨੂੰ ਦਲੀਲ ਦਿੱਤੀ| ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਮਹਾਂਮਾਰੀ ਦੇ ਫੈਲਣ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ, ਕੰਟੈਨਮੈਂਟ ਜ਼ੋਨਾਂ ਨੂੰ ਵਧਾਉਣ ਦੇ ਬਾਵਜੂਦ ਰਾਜਧਾਨੀ ਦੇ ਦਿਹਾਤੀ ਖੇਤਰਾਂ ਵਿੱਚ ਇਹ ਵਾਇਰਸ ਬੇਲੋੜਾ ਫੈਲ ਰਿਹਾ ਹੈ| ਇਸ ਦੌਰਾਨ ਰਾਜ ਦੇ ਮਲਾੱਪੁਰਮ ਵਿੱਚ ਅੱਜ ਇੱਕ ਹੋਰ ਕੋਵਿਡ ਮਰੀਜ਼ ਦੀ ਮੌਤ ਦੀ ਖ਼ਬਰ ਮਿਲੀ ਹੈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 88 ਹੋ ਗਈ ਹੈ। ਕੱਲ ਤਕਰੀਬਨ 1,083 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਭਰ ਵਿੱਚ 11,540 ਮਰੀਜ਼ ਹਾਲੇ ਵੀ ਇਲਾਜ ਅਧੀਨ ਹਨ ਅਤੇ 1.45 ਲੱਖ ਲੋਕ ਨਿਰੀਖਣ ਅਧੀਨ ਹਨ|

  • ਤਮਿਲ ਨਾਡੂ: ਸ਼ਨੀਵਾਰ ਰਾਤ ਨੂੰ ਤਮਿਲ ਨਾਡੂ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿੱਚ ਕੋਵਿਡ -19 ਲਈ ਪੌਜ਼ਿਟਿਵ ਟੈਸਟ ਪਾਇਆ ਗਿਆ ਸੀ ਅਤੇ ਹਾਲੇ ਵੀ ਉਨ੍ਹਾਂ ਵਿੱਚ ਕੋਈ ਲੱਛਣ ਦਿਖਾਈ ਨਹੀਂ ਦੇ ਰਿਹਾ| ਤੀਬਰ ਟੈਸਟਿੰਗ ਅਤੇ ਬੁਖਾਰ ਕੈਂਪਾਂ ਨੇ ਰਾਜ ਵਿੱਚ ਪਿਛਲੇ ਦਿਨਾਂ ਵਿੱਚ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਨੂੰ ਘਟਾਉਣ ਵਿੱਚ ਸਹਾਇਤਾ ਕੀਤੀ ਹੈ; ਸਿਹਤ ਸਕੱਤਰ ਨੇ ਕਿਹਾ ਕਿ ਮਰੀਜ਼ਾਂ ਦੀ ਨਿਰੰਤਰ ਟ੍ਰੈਕਿੰਗ, ਟ੍ਰੇਸਿੰਗ ਅਤੇ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰੱਖਣਾ ਵੀ ਮਹੱਤਵਪੂਰਣ ਸੀ| ਰਾਜ ਵਿੱਚ ਮਾਮਲਿਆਂ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ ਹੈ ਕਿਉਂਕਿ ਕੱਲ 6501 ਮਰੀਜ਼ ਰਿਕਵਰ ਹੋਏ ਹਨ ਅਤੇ 5,063 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ। ਕੱਲ 108 ਹੋਰ ਮੌਤਾਂ ਹੋਈਆਂ ਹਨ ਜਿਨ੍ਹਾਂ ਨਾਲ ਮੌਤਾਂ ਦੀ ਕੁੱਲ ਗਿਣਤੀ 4,349 ਹੋ ਗਈ ਹੈ| ਕੁੱਲ ਕੇਸ: 2,68,285; ਐਕਟਿਵ ਕੇਸ: 55,152; ਮੌਤਾਂ: 4349|

  • ਕਰਨਾਟਕ: ਆਈਸੀਐੱਮਆਰ ਦੁਆਰਾ ਮਨਜ਼ੂਰਸ਼ੁਦਾ ਦੇਸ਼ ਦੀ ਪਹਿਲੀ ਮੋਬਾਇਲ ਕੋਵਿਡ ਟੈਸਟਿੰਗ ਲੈਬ ਦਾ ਉਦਘਾਟਨ ਮੈਡੀਕਲ ਸਿੱਖਿਆ ਮੰਤਰੀ ਡਾ. ਕੇ. ਸੁਧਾਕਰ ਨੇ ਅੱਜ ਬੰਗਲੌਰ ਵਿਖੇ ਕੀਤਾ। ਆਈਆਈਐੱਸਸੀ ਦੁਆਰਾ ਵਿਕਸਤ ਲੈਬ ਚਾਰ ਘੰਟਿਆਂ ਵਿੱਚ ਨਤੀਜੇ ਦੇਵੇਗੀ ਅਤੇ ਇਸ ਨਾਲ ਰੋਜ਼ਾਨਾ 400 ਟੈਸਟ ਕੀਤੇ ਜਾ ਸਕਦੇ ਹਨ| ਕੋਵਿਡ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ, ਬੀਬੀਐੱਮਪੀ ਨੇ ਸਾਰੇ ਪ੍ਰਾਈਵੇਟ ਕੋਵਿਡ ਹਸਪਤਾਲਾਂ ਵਿੱਚ ਹੈਲਪ ਡੈਸਕ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ| ਮੰਗਲਵਾਰ ਨੂੰ ਰਾਜ ਵਿੱਚ ਨਵੇਂ ਮਾਮਲਿਆਂ ਦੇ ਮੁਕਾਬਲੇ ਸਭ ਤੋਂ ਵੱਧ ਮਰੀਜ਼ਾਂ ਦੀ ਰਿਕਵਰੀ ਦੇਖਣ ਨੂੰ ਮਿਲੀ ਹੈ| ਕੱਲ 6259 ਨਵੇਂ ਕੇਸ ਆਏ, 6777 ਡਿਸਚਾਰਜ ਹੋਏ ਅਤੇ 110 ਮੌਤਾਂ ਹੋਈਆਂ ਹਨ। ਕੁੱਲ ਕੇਸ: 1,45,830; ਐਕਟਿਵ ਕੇਸ: 73,846; ਮੌਤਾਂ: 2704|

  • ਆਂਧਰ ਪ੍ਰਦੇਸ਼: ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਚੇਤਾਵਨੀ ਦਿੱਤੀ ਹੈ ਕਿ ਅਜਿਹੀਆਂ ਘਟਨਾਵਾਂ ਪਾਈਆਂ ਜਾਣ ਵਾਲੇ ਪ੍ਰਾਈਵੇਟ ਹਸਪਤਾਲਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਰਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ, ਪੈਰਾ ਮੈਡੀਕਲ ਅਤੇ ਨਰਸਿੰਗ ਸਟਾਫ਼ ਦੀਆਂ 17,000 ਅਸਾਮੀਆਂ ਦੀ ਭਰਤੀ ਲਈ ਤਿਆਰ ਹੈ, ਤਾਂ ਜੋ ਕੋਵਿਡ -19 ਦੇ ਵੱਧ ਰਹੇ ਮਾਮਲਿਆਂ ’ਤੇ ਨਜ਼ਰ ਰੱਖੀ ਜਾ ਸਕੇ। ਰਾਜ ਦੇ ਬਿਜਲੀ ਮੰਤਰੀ ਕੋਰੋਨਾ ਵਾਇਰਸ ਲਈ ਪੌਜ਼ਿਟਿਵ ਪਾਏ ਗਏ ਹਨ| ਤਿਰੂਪਤੀ ਸ਼ਹਿਰ 14 ਅਗਸਤ ਤੱਕ ਇੱਕ ਕੰਟੇਨਮੈਂਟ ਜ਼ੋਨ ਬਣਿਆ ਰਹੇਗਾ ਅਤੇ ਲੌਕਡਾਉਨ ਲੱਗਿਆ ਰਹੇਗਾ। ਰਾਜ ਭਰ ਵਿੱਚ ਡਾਕਟਰਾਂ ਅਤੇ ਏਐੱਨਐੱਮਜ਼ ਨਾਲ ਗੱਲਬਾਤ ਕਰਨ ਅਤੇ ਕੁਆਰੰਟੀਨ ਅਤੇ ਆਈਸੋਲੇਸ਼ਨ ਕੇਂਦਰਾਂ ਦੇ ਵੇਰਵਿਆਂ ਬਾਰੇ ਜਾਣਨ ਲਈ ਰਾਜ ਨੇ ਕੋਵਿਡ ਐਮਰਜੈਂਸੀ ਨੰਬਰ ਜਾਰੀ ਕੀਤੇ ਹਨ। ਕੱਲ 7822 ਨਵੇਂ ਕੇਸ ਆਏ, 5786 ਡਿਸਚਾਰਜ ਹੋਏ ਅਤੇ 63 ਮੌਤਾਂ ਹੋਈਆਂ ਹਨ। ਕੁੱਲ ਕੇਸ: 1,66,586; ਐਕਟਿਵ ਕੇਸ: 76,377; ਮੌਤਾਂ: 1537|

  • ਤੇਲੰਗਾਨਾ: ਹਾਲਾਂਕਿ ਤੇਲੰਗਾਨਾ ਵਿੱਚ ਬਹੁਤ ਘੱਟ ਔਰਤਾਂ ਵਿੱਚ ਕੋਰੋਨਾ ਵਾਇਰਸ ਦਾ ਸੰਕਰਮਣ ਹੋਇਆ ਹੈ, ਪਰ ਔਰਤਾਂ ਵਿੱਚ 21-30 ਸਾਲ ਦਾ ਉਮਰ ਸਮੂਹ ਦੂਜੇ ਉਮਰ ਸਮੂਹਾਂ ਨਾਲੋਂ ਵਧੇਰੇ ਕਮਜ਼ੋਰ ਜਾਪਦਾ ਹੈ| ਰਾਜ ਦੇ ਕੁੱਲ ਪੌਜ਼ਿਟਿਵ ਮਾਮਲਿਆਂ ਵਿੱਚੋਂ 65.6% ਮਰਦ ਹਨ, ਜਦੋਂਕਿ 34.4% ਕੇਸ ਔਰਤਾਂ ਦੇ ਹਨ। ਔਰਤਾਂ ਦੇ ਕੇਸਾਂ ਵਿੱਚੋਂ ਸਭ ਤੋਂ ਵੱਧ 22% ਕੇਸ 21-30 ਸਾਲ ਦੇ ਉਮਰ ਸਮੂਹ ਨਾਲ ਸੰਬੰਧਤ ਹਨ| ਪਿਛਲੇ 24 ਘੰਟਿਆਂ ਦੌਰਾਨ 2012 ਨਵੇਂ ਕੇਸ ਆਏ, 1139 ਰਿਕਵਰ ਹੋਏ ਅਤੇ 13 ਮੌਤਾਂ ਹੋਈਆਂ ਹਨ; 2012 ਮਾਮਲਿਆਂ ਵਿੱਚੋਂ, ਜੀਐੱਚਐੱਮਸੀ ਤੋਂ 532 ਕੇਸ ਆਏ ਹਨ। ਕੁੱਲ ਕੇਸ 70,958; ਐਕਟਿਵ ਕੇਸ: 19,568; ਮੌਤਾਂ: 576; ਡਿਸਚਾਰਜ: 50,814|

  • ਮਣੀਪੁਰ: ਮਣੀਪੁਰ ਦੇ ਮੁੱਖ ਸਕੱਤਰ ਨੇ ਕੋਵਿਡ 19 ਨਾਲ ਮੁਕਾਬਲਾ ਕਰਨ ਦੀ ਰਣਨੀਤੀ ਤਿਆਰ ਕਰਨ ਲਈ ਰਾਜ ਪੁਲਿਸ, ਸੈਨਾ ਅਤੇ ਅਰਧ ਸੈਨਿਕ ਬਲਾਂ ਦੇ ਉੱਚ ਅਧਿਕਾਰੀਆਂ ਨਾਲ ਇੱਕ ਸਮੀਖਿਆ ਬੈਠਕ ਕੀਤੀ ਹੈ।

  • ਨਾਗਾਲੈਂਡ: ਨਾਗਾਲੈਂਡ ਵਿੱਚ ਅੱਜ 94 ਨਵੇਂ ਕੋਵਿਡ 19 ਪੌਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ| ਇਨ੍ਹਾਂ ਵਿੱਚੋਂ 89 ਦੀਮਾਪੁਰ ਤੋਂ ਅਤੇ 5 ਕੋਹਿਮਾ ਤੋਂ ਹਨ। ਲੋੜੀਂਦੀ ਸੰਪਰਕ ਟ੍ਰੇਸਿੰਗ ਨੂੰ ਐਕਟਿਵ ਕਰ ਦਿੱਤਾ ਗਿਆ ਹੈ ਅਤੇ ਸਾਰੇ ਪ੍ਰਾਇਮਰੀ ਸੰਪਰਕ ਕੁਆਰੰਟੀਨ ਅਧੀਨ ਹਨ|

  • ਮਹਾਰਾਸ਼ਟਰ: ਰਾਜ ਵਿੱਚ ਹੁਣ ਐਕਟਿਵ ਮਾਮਲਿਆਂ ਨਾਲੋਂ ਰਿਕਵਰਡ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੈ, ਰਾਜ ਵਿੱਚ ਰਿਕਵਰੀ ਦੀ ਦਰ 65% ਹੈ ਜੋ ਕਿ ਰਾਸ਼ਟਰੀ ਔਸਤ 66% ਵੱਲ ਵੱਧ ਰਹੀ ਹੈ। ਰਾਜ ਵਿੱਚ ਆਏ ਕੁੱਲ 4.57 ਲੱਖ ਕੇਸਾਂ ਵਿੱਚੋਂ 2.99 ਲੱਖ ਮਰੀਜ਼ ਰਿਕਵਰ ਕਰ ਗਏ ਹਨ, ਅਤੇ 1.42 ਲੱਖ ਐਕਟਿਵ ਮਾਮਲੇ ਰਹਿ ਗਏ ਹਨ। ਮੁੰਬਈ ਵਿੱਚ ਮਾਹੌਲ ਨੂੰ ਸਾਧਾਰਣ (ਪਹਿਲਾਂ ਵਾਂਗ) ਕਰਨ ਲਈ ਇੱਕ ਮਹੱਤਵਪੂਰਣ ਫੈਸਲੇ ਵਿੱਚ, ਸ਼ਹਿਰ ਦੀ ਨਾਗਰਿਕ ਸੰਸਥਾ ਨੇ ਅੱਜ ਤੋਂ ਵੱਖ-ਵੱਖ ਵਪਾਰਕ ਗਤੀਵਿਧੀਆਂ ਦੀ ਆਗਿਆ ਦੇ ਕੇ ਲੌਕਡਾਉਨ ਨਿਯਮਾਂ ਨੂੰ ਸੌਖਾ ਕਰ ਦਿੱਤਾ ਹੈ| ਦੁਕਾਨਾਂ ਲਈ ਓਡ-ਈਵਨ ਨਿਯਮ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਮੌਲਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ|

  • ਗੁਜਰਾਤ: ਲਘੂ ਕੰਟੇਨਮੈਂਟ ਜ਼ੋਨਾਂ ਦੇ ਨਵੇਂ ਖੇਤਰਾਂ ਵਿੱਚ ਘਰ-ਘਰ ਜਾ ਕੇ ਨਿਗਰਾਨੀ ਕਰਨ ਨਾਲ ਅਤੇ ਜਨਤਕ ਜਾਂਚ ਕਰਨ ਦੇ ਨਾਲ ਗੁਜਰਾਤ ਵਿੱਚ ਕੋਵਿਡ 19 ਟੈਸਟਿੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ। ਕੱਲ 20,735 ਟੈਸਟ ਕੀਤੇ ਗਏ ਸਨ ਅਤੇ ਹੁਣ ਤੱਕ ਕੁੱਲ 8.54 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। ਗੁਜਰਾਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 14,811 ਹੈ|

  • ਰਾਜਸਥਾਨ: ਰਾਜਸਥਾਨ ਵਿੱਚ ਸਰਕਾਰ ਦੀ ਅਨਲੌਕ 3.0 ਯੋਜਨਾ ਦੇ ਹਿੱਸੇ ਵਜੋਂ ਰਾਜ ਦੇ ਸਾਰੇ ਯੋਗਾ ਕੇਂਦਰ ਅਤੇ ਜਿੰਮ ਅੱਜ ਮੁੜ ਖੋਲ੍ਹ ਦਿੱਤੇ ਗਏ ਹਨ। ਸਿਹਤ ਮੰਤਰੀ ਰਘੂ ਸ਼ਰਮਾ ਨੇ ਦੱਸਿਆ ਹੈ ਕਿ ਪਲਾਜ਼ਮਾ ਥੈਰੇਪੀ ਲੈਣ ਵਾਲੇ ਕੋਵਿਡ ਮਰੀਜ਼ਾਂ ਦੀ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ। ਰਾਜ ਵਿੱਚ 13,115 ਐਕਟਿਵ ਕੇਸ ਹਨ|

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਨਾਗਰਿਕਾਂ ਨੂੰ ਕੋਰੋਨਾ ਲਾਗ ਤੋਂ ਬਚਾਉਣ ਦੇ ਮਕਸਦ ਨਾਲ ਇੱਕ ‘ਏਕ ਮਾਸਕ - ਅਨੇਕ ਜ਼ਿੰਦਗੀ’ ਮੁਹਿੰਮ ਤਹਿਤ ਹੁਣ ਤੱਕ 413 ਮਾਸਕ ਬੈਂਕ ਸਥਾਪਤ ਕੀਤੇ ਗਏ ਹਨ। ਇਸ ਮੁਹਿੰਮ ਤਹਿਤ ਹੁਣ ਤੱਕ ਵੱਖ-ਵੱਖ ਸੰਸਥਾਵਾਂ ਅਤੇ ਨਾਗਰਿਕਾਂ ਦੁਆਰਾ ਇੱਕ ਲੱਖ 30 ਹਜ਼ਾਰ ਤੋਂ ਵੱਧ ਮਾਸਕ ਦਾਨ ਕੀਤੇ ਜਾ ਚੁੱਕੇ ਹਨ, ਜਿਸ ਨੂੰ ਇੱਕ ਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਹੈ। ਮੰਗਲਵਾਰ ਨੂੰ ਰਾਜ ਵਿੱਚ 797 ਨਵੇਂ ਕੇਸ ਸਾਹਮਣੇ ਆਏ ਹਨ।

https://static.pib.gov.in/WriteReadData/userfiles/image/image007GHSR.jpg https://static.pib.gov.in/WriteReadData/userfiles/image/image008GX0C.jpg

https://static.pib.gov.in/WriteReadData/userfiles/image/image0091A0J.jpghttps://static.pib.gov.in/WriteReadData/userfiles/image/image010GOSW.jpg

 

 

    • ImageImage

****

ਵਾਈਬੀ



(Release ID: 1644296) Visitor Counter : 183