ਰੇਲ ਮੰਤਰਾਲਾ

ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਸ਼੍ਰੀ ਪੀਯੂਸ਼ ਗੋਇਲ ਨੇ ਹੋਰ ਸ਼ਖ਼ਸੀਅਤਾਂ ਨਾਲ ਪਹਿਲੀ ਸਪੈਸ਼ਲ ਪਾਰਸਲ ਰੇਲ ‘ਕਿਸਾਨ ਰੇਲ’ ਨੂੰ ਦੇਵਲਾਲੀ (ਮਹਾਰਾਸ਼ਟਰ) ਤੋਂ ਦਾਨਾਪੁਰ (ਬਿਹਾਰ) ਲਈ ਰਵਾਨਾ ਕੀਤਾ

‘ਕਿਸਾਨ ਰੇਲ ਸਮੁੱਚੇ ਦੇਸ਼ ਵਿੱਚ ਖੇਤੀਬਾੜੀ ਉਤਪਾਦਾਂ ਦੀ ਤੇਜ਼ ਢੋਆ ਢੁਆਈ ਨੂੰ ਯਕੀਨੀ ਬਣਾ ਕੇ ਗੇਮ ਚੇਂਜਰ ਬਣੇਗੀ’’-ਸ਼੍ਰੀ ਨਰੇਂਦਰ ਸਿੰਘ ਤੋਮਰ
ਭਾਰਤੀ ਰੇਲਵੇ ਅਤੇ ਭਾਰਤੀ ਕਿਸਾਨ ਕੋਵਿਡ ਦੀਆਂ ਚੁਣੌਤੀਆਂ ਖਿਲਾਫ਼ ਲੜਾਈ ਵਿੱਚ ਸਭ ਤੋਂ ਅੱਗੇ। ਕੋਵਿਡ ਮਹਾਮਾਰੀ ਦੌਰਾਨ ਖਾਧ ਪਦਾਰਥਾਂ ਦਾ ਭਾੜਾ ਦੁੱਗਣਾ ਕੀਤਾ। ਕਿਸਾਨ ਰੇਲ ਕਿਸਾਨਾਂ ਨੂੰ ਹੋਰ ਖੁਸ਼ਹਾਲ ਬਣਾਉਣ ਵੱਲ ਇੱਕ ਕਦਮ’’-ਸ਼੍ਰੀ ਪੀਯੂਸ਼ ਗੋਇਲ
ਉਤਸੁਕਤਾ ਨਾਲ ਉਹ ਦਿਨ ਦੇਖਣ ਲਈ ਇੰਤਜ਼ਾਰ ਕਰ ਰਿਹਾ ਹਾਂ ਜਦੋਂ ਕਸ਼ਮੀਰ ਦੇ ਸੇਬ ਕਿਸਾਨ ਰੇਲ ਰਾਹੀਂ ਕੰਨਿਆਕੁਮਾਰੀ ਪਹੁੰਚਣਗੇ-ਸ਼੍ਰੀ ਪੀਯੂਸ਼ ਗੋਇਲ
ਇਹ ਰੇਲ ਨਾਸ਼ਵਾਨ ਉਪਜ ਦੀ ਨਿਰਵਿਘਨ ਸਪਲਾਈ ਚੇਨ ਪ੍ਰਦਾਨ ਕਰੇਗੀ, ਕਿਸਾਨਾਂ ਨੂੰ ਬਹੁਤ ਮਦਦ ਮਿਲੇਗੀ ਕਿਉਂਕਿ ਇਸ ਰੇਲ ਦੇ ਭਾੜੇ ’ਤੇ ਆਮ ਰੇਲ ਦੇ ਪਾਰਸਲ ਟੈਰਿਫ ਅਨੁਸਾਰ ‘ਪੀ’ ਸਕੇਲ ’ਤੇ ਭਾੜਾ ਲਿਆ ਜਾਵੇਗਾ

Posted On: 07 AUG 2020 3:35PM by PIB Chandigarh

ਭਾਰਤੀ ਰੇਲਵੇ ਨੇ ਦੇਵਲਾਲੀ ਤੋਂ ਦਾਨਾਪੁਰ ਲਈ ਅੱਜ ਮਿਤੀ 07/08/2020 ਨੂੰ ਪਹਿਲੀਕਿਸਾਨ ਰੇਲਸ਼ੁਰੂ ਕੀਤੀ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ, ਗ੍ਰਾਮੀਣ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਰੇਲ ਅਤੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਵੱਲੋਂ ਵੀਡਿਓ ਕਾਨਫਰੰਸਿੰਗ ਰਾਹੀਂ ਰੇਲ ਨੂੰ ਰਵਾਨਾ ਕੀਤਾ ਗਿਆ

ਇਸ ਸਮਾਗਮ ਵਿੱਚ ਰੇਲ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ. ਅੰਗਦੀ, ਪੰਚਾਇਤੀ ਰਾਜ, ਖੇਤੀਬਾੜੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਸ਼੍ਰੀ ਪ੍ਰਸ਼ੋਤਮ ਰੁਪਾਲਾ, ਖੇਤੀਬਾੜੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ, ਖਪਤਕਾਰ ਮਾਮਲੇ, ਫੂਡ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀ ਰਾਓਸਾਹਿਬ ਪਾਟਿਲ ਦਾਨਵੇ, ਮਹਾਰਾਸ਼ਟਰ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਦਵੇਂਦਰ ਫੜਨਵੀਸ, ਮਹਾਰਾਸ਼ਟਰ ਸਰਕਾਰ ਦੇ ਫੂਡ, ਸਿਵਲ ਸਪਲਾਈ ਅਤੇ ਖਪਤਕਾਰ ਸੁਰੱਖਿਆ ਮੰਤਰੀ ਸ਼੍ਰੀ ਛਗਨ ਭੁਜਬਲ ਅਤੇ ਹੋਰ ਅਹਿਮ ਲੋਕ ਮੌਜੂਦ ਸਨ

ਇਹ ਰੇਲ ਸਪਤਾਹਿਕ ਅਧਾਰਤੇ 10+1 ਵੀਪੀ ਦੀ ਸ਼ੁਰੂਆਤੀ ਸੰਰਚਨਾ ਨਾਲ ਚੱਲੇਗੀ ਰੇਲ 18.45 ਵਜੇ ਦਾਨਾਪੁਰ ਪਹੁੰਚੀ ਕੱਲ 1519 ਕਿਲੋਮੀਟਰ ਦੀ ਯਾਤਰਾ ਕਵਰ ਕਰਕੇ ਇਹ 31.45 ਵਜੇ ਪਹੁੰਚੇਗੀ

ਇਸ ਮੌਕੇਤੇ ਬੋਲਦੇ ਹੋਏ ਸ਼੍ਰੀ ਨਰੇਂਦਰ ਤੋਮਰ ਨੇ ਕਿਹਾ, ‘‘ਇਹ ਕਿਸਾਨਾਂ ਲਈ ਇੱਕ ਮਹਾਨ ਦਿਨ ਹੈ ਬਜਟ ਵਿੱਚ ਕਿਸਾਨ ਰੇਲ ਦਾ ਐਲਾਨ ਕੀਤਾ ਗਿਆ ਸੀ ਖੇਤੀ ਉਪਜ ਨੂੰ ਸਰਵੋਤਮ ਸੰਭਾਲ ਵੰਡ ਅਤੇ ਰਿਟਰਨ ਦੀ ਲੋੜ ਹੁੰਦੀ ਹੈ ਭਾਰਤੀ ਕਿਸਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਦੇ ਵੀ ਕਿਸੇ ਸੰਕਟ ਜਾਂ ਚੁਣੌਤੀ ਤੋਂ ਨਹੀਂ ਡਰਨਗੇ ਕਿਸਾਨ ਰੇਲ ਇਹ ਯਕੀਨੀ ਕਰੇਗੀ ਕਿ ਖੇਤੀ ਉਤਪਾਦ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚਣ ਇਹ ਰੇਲ ਕਿਸਾਨਾਂ ਅਤੇ ਖਪਤਕਾਰਾਂ ਨੂੂੰ ਵੀ ਫਾਇਦਾ ਪਹੁੰਚਾਵੇਗੀ’’

ਕਿਸਾਨ ਰੇਲ ਪੂਰੇ ਦੇਸ਼ ਵਿੱਚ ਖੇਤੀ ਉਤਪਾਦਾਂ ਦੀ ਤੇਜੀ ਨਾਲ ਆਵਾਜਾਈ ਯਕੀਨੀ ਕਰਨ ਵਿੱਚ ਗੇਮ ਚੇਂਜਰ ਹੋਵੇਗੀ ਸ਼੍ਰੀ ਤੋਮਰ ਨੇ ਕੋਵਿਡ ਦੇ ਸਮੇਂ ਖਾਧ ਸਪਲਾਈ ਚੇਨ ਦੀ ਸਾਂਭ ਸੰਭਾਲ ਲਈ ਭਾਰਤੀ ਰੇਲਵੇ ਦੀ ਪ੍ਰਸੰਸਾ ਕੀਤੀ

ਇਸ ਮੌਕੇਤੇ ਬੋਲਦੇ ਹੋਏ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ, ‘‘ਭਾਰਤੀ ਰੇਲਵੇ ਨੇ ਕਿਸਾਨਾਂ ਦੀ ਸੇਵਾ ਵਿੱਚ ਰੇਲਾਂ ਲਗਾਈਆਂ ਹਨ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਮਾਰਗਦਰਸ਼ਨ ਅਤੇ ਪ੍ਰੇਰਣਾ ਸੀ ਕਿ ਭਾਰਤੀ ਰੇਲਵੇ ਨੇ ਕਿਸਾਨ ਰੇਲ ਸ਼ੁਰੂ ਕੀਤੀ ਹੈ ਇਹ ਟਰੇਨ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਮੀਲ ਪੱਥਰ ਦੇ ਰੂਪ ਵਿੱਚ ਕੰਮ ਕਰੇਗੀ ਭਾਰਤੀ ਰੇਲਵੇ ਅਤੇ ਕਿਸਾਨ ਕੋਵਿਡ ਦੀਆਂ ਚੁਣੌਤੀਆਂ ਖਿਲਾਫ਼ ਲੜਾਈ ਵਿੱਚ ਸਭ ਤੋਂ ਅੱਗੇ ਹਨ ਇਸ ਸਮੇਂ ਦੌਰਾਨ ਖਾਧ ਅਨਾਜ ਦਾ ਭਾੜਾ ਦੁੱਗਣਾ ਹੋ ਗਿਆ ਭਾਰਤੀ ਕਿਸਾਨਾਂ ਦੀ ਰੁਚੀ ਪਹਿਲਾਂ ਦੀ ਤਰ੍ਹਾਂ ਦੇਖੀ ਜਾ ਰਹੀ ਹੈ ਮੈਂ ਉਸ ਦਿਨ ਨੂੰ ਦੇਖਣ ਲਈ ਉਤਸੁਕ ਹਾਂ ਜਦੋਂ ਕਸ਼ਮੀਰ ਦੇ ਸੇਬ ਕਿਸਾਨ ਰੇਲ ਰਾਹੀਂ ਕੰਨਿਆਕੁਮਾਰੀ ਤੱਕ ਪਹੁੰਚਣਗੇ’’

ਮੱਧ ਰੇਲਵੇ ਦੇ ਉੱਪਰ ਭੁਸਾਵਲ ਡਿਵੀਜਨ ਮੁੱਖ ਰੂਪ ਨਾਲ ਇੱਕ ਖੇਤੀ ਅਧਾਰਿਤ ਹਿੱਸਾ ਹੈ ਨਾਸਿਕ ਅਤੇ ਆਸਪਾਸ ਦੇ ਖੇਤਰ ਵਿੱਚ ਤਾਜ਼ੀਆਂ ਸਬਜ਼ੀਆਂ, ਫਲ, ਫੁੱਲ, ਹੋਰ ਨਾਸ਼ਵਾਨ ਵਸਤਾਂ, ਪਿਆਜ਼ ਅਤੇ ਹੋਰ ਖੇਤੀ ਉਤਪਾਦਾਂ ਦਾ ਵੱਡੇ ਪੱਧਰਤੇ ਉਤਪਾਦਨ ਹੁੰਦਾ ਹੈ ਇਨ੍ਹਾਂ ਨਾਸ਼ਵਾਨ ਉਤਪਾਦਾਂ ਨੂੰ ਮੁੱਖ ਰੂਪ ਨਾਲ ਪਟਨਾ, ਪ੍ਰਯਾਗਰਾਜ, ਕਟਨੀ, ਸਤਨਾ ਆਦਿ ਖੇਤਰਾਂ ਦੇ ਆਸਪਾਸ ਲੈ ਕੇ ਜਾਇਆ ਜਾਂਦਾ ਹੈ

ਇਸ ਟਰੇਨ ਨੂੰ ਨਾਸਿਕ ਰੋਡ, ਮਨਮਾਡ, ਜਲਗਾਓਂ, ਭੁਸਾਵਲ, ਬੁਰਹਾਨਪੁਰ, ਖੰਡਵਾ, ਇਤਾਰਸੀ, ਜਬਲਪੁਰ, ਸਤਨਾ, ਕਟਨੀ, ਮਾਨਿਕਪੁਰ, ਪ੍ਰਯਾਗਰਾਜ ਛੋਕੀ, ਪੰਡਿਤ ਦੀਨਦਿਆਲ ਉਪਾਧਿਆਏ ਨਗਰ ਅਤੇ ਬਕਸਰ ਲਈ ਪ੍ਰਦਾਨ ਕੀਤਾ ਗਿਆ ਹੈ

ਭਾਰਤੀ ਰੇਲਵੇ ਦਾ ਉਦੇਸ਼ ਕਿਸਾਨ ਰੇਲ ਦੀ ਸ਼ੁਰੂਆਤ ਕਰਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਮਦਦ ਕਰਨਾ ਹੈ ਇਹ ਰੇਲ ਨਾਸ਼ਵਾਨ ਖੇਤੀ ਉਤਪਾਦਾਂ ਜਿਵੇਂ ਸਬਜ਼ੀਆਂ, ਫਲਾਂ ਨੂੰ ਘੱਟ ਸਮੇਂ ਵਿੱਚ ਮਾਰਕੀਟ ਤੱਕ ਪਹੁੰਚਾਉਣ ਵਿੱਚ ਮਦਦ ਕਰੇਗੀ ਇਹ ਰੇਲ ਫਰੋਜਨ ਕੰਟੇਨਰਾਂ ਨਾਲ ਮੱਛੀ, ਮਾਸ ਅਤੇ ਦੁੱਧ ਸਮੇਤ ਹੋਰ ਨਾਸ਼ਵਾਨ ਵਸਤਾਂ ਲਈ ਇੱਕ ਸਹਿਰ ਰਾਸ਼ਟਰੀ ਕੋਲਡ ਸਪਲਾਈ ਚੇਨ ਬਣਨ ਦੀ ਉਮੀਦ ਹੈ

 

ਪ੍ਰਮੁੱਖ ਸਟੇਸ਼ਨਾਂ ਲਈ ਚਾਰਜ ਦਰਾਂ ਨਿਮਨ ਅਨੁਸਾਰ ਹਨ:

ਪ੍ਰਤੀ ਟਨ ਭਾੜਾ

ਨਾਸਿਕ ਰੋਡ/ਦੇਵਲਾਲੀ ਤੋਂ ਦਾਨਾਪੁਰ 

4001 ਰੁਪਏ

ਮਨਮਾਡ ਤੋਂ ਦਾਨਾਪੁਰ

3849 ਰੁਪਏ

ਜਲਗਾਓਂ ਤੋਂ ਦਾਨਾਪੁਰ

3513 ਰੁਪਏ

ਭੂਸਾਵਾਲ ਤੋਂ ਦਾਨਾਪੁਰ

3459 ਰੁਪਏ

ਬੁਰਹਾਨਪੁਰ ਤੋਂ ਦਾਨਾਪੁਰ

3323 ਰੁਪਏ

ਖੰਡਵਾ ਤੋਂ ਦਾਨਾਪੁਰ

3148 ਰੁਪਏ

 

ਭਾਰਤੀ ਰੇਲਵੇ ਇਸਤੋਂ ਪਹਿਲਾਂ ਸਿੰਗਲ ਵਸਤੂ ਸਪੈਸ਼ਲ ਟਰੇਨਾਂ ਚਲਾਉਂਦੀ ਹੈ ਜਿਵੇਂ  ਕੇਲਾ ਸਪੈਸ਼ਲ ਆਦਿ। ਪਰ ਇਹ ਪਹਿਲੀ ਬਹੁ ਵਸਤੂਆਂ ਵਾਲੀ ਟਰੇਨ ਹੋਵੇਗੀ ਅਤੇ ਇਸ ਵਿੱਚ ਅਨਾਰ, ਕੇਲਾ, ਅੰਗੂਰ ਆਦਿ ਵਰਗੇ ਫਲ ਅਤੇ ਸਬਜ਼ੀਆਂ ਜਿਵੇਂ ਕਿ ਸ਼ਿਮਲਾ ਮਿਰਚ, ਫੁੱਲ ਗੋਭੀ, ਡਰੱਮਸਟਿੱਕਸ, ਗੋਭੀ, ਪਿਆਜ਼, ਮਿਰਚਾਂ ਆਦਿ ਹੋਣਗੀਆਂ। ਸਥਾਨਕ ਕਿਸਾਨਾਂ, ਲੋਡਰਾਂ, ਏਪੀਐੱਮਸੀ ਅਤੇ ਵਿਅਕਤੀਆਂ ਨਾਲ ਤੇਜ ਮਾਰਕੀਟਿੰਗ ਕੀਤੀ ਜਾ ਰਹੀ ਹੈ। ਮੰਗ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਟਰੇਨ ਨੂੰ ਚੰਗੀ ਤਰ੍ਹਾਂ ਨਾਲ ਸੰਭਾਲਿਆ ਜਾਵੇਗਾ ਅਤੇ ਕਿਸਾਨਾਂ ਨੂੰ ਬਹੁਤ ਮਦਦ ਮਿਲੇਗੀ ਕਿਉਂਕਿ ਇਸ ਰੇਲ ਦਾ ਭਾੜਾ ਆਮ ਰੇਲ (ਪੀ ਸਕੇਲ) ਦੇ ਪਾਰਸਲ ਟੈਰਿਫ ਅਨੁਸਾਰ ਵਸੂਲਿਆ ਜਾਵੇਗਾ।  

 

***

DJN/MKV(Release ID: 1644288) Visitor Counter : 128