ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੀ ਕੋਵਿਡ -19 ਸਿਹਤਯਾਬ ਦਰ 67.62 ਤੱਕ ਪਹੁੰਚੀ, ਕੁੱਲ ਠੀਕ ਹੋਣ ਵਾਲਿਆਂ ਦੀ ਗਿਣਤੀ 13.2 ਲੱਖ ਤੋਂ ਪਾਰ

ਮੌਤ ਦੇ ਮਾਮਲਿਆਂ ਦੀ ਦਰ (ਸੀ ਐਫ਼ ਆਰ) ਵਿੱਚ ਗਿਰਾਵਟ ਜਾਰੀ, 2.07% ਤੱਕ ਸੁਧਰੀ

Posted On: 06 AUG 2020 2:37PM by PIB Chandigarh

ਪਿੱਛਲੇ 24 ਘੰਟਿਆਂ ਦੌਰਾਨ 46,121 ਕੋਵਿਡ -19 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੇ ਜਾਣ ਨਾਲ ਦੇਸ਼ ਵਿੱਚ ਸਿਹਤਯਾਬ ਹੋਣੇ ਵਾਲੇ ਕੋਵਿਡ -19 ਮਰੀਜਾਂ ਦੀ ਕੁੱਲ ਗਿਣਤੀ 13,28,336 ਹੋ ਗਈ ਹੈ। ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਵਿੱਚ ਅਜਿਹੇ ਲਗਾਤਾਰ ਵਾਧੇ ਨਾਲ ਠੀਕ ਹੋਣ ਵਾਲੇ ਅਤੇ ਕੋਵਿਡ -19 ਦੇ ਐਕਟਿਵ ਮਾਮਲਿਆਂ ਵਿਚਾਲੇ ਪਾੜਾ 7,32,835 ਤੱਕ ਪਹੁੰਚ ਗਿਆ ਹੈ। ਠੀਕ ਹੋਣ ਦੀ ਦਰ ਨੇ ਕੋਵਿਡ -19 ਮਰੀਜਾਂ ਵਿੱਚ 67.62% ਦੀ ਇੱਕ ਹੋਰ ਰਿਕਾਰਡ ਉੰਚਾਈ ਤੱਕ ਪਹੁੰਚਣ ਲਈ ਆਪਣੀ ਉਤਾਂਹਵਧੂ ਯਾਤਰਾ ਜਾਰੀ ਰੱਖੀ ਹੈ।

 

ਦੇਸ਼ ਵਿੱਚ ਵਾਸਤਵਿਕ ਮਾਮਲਿਆਂ ਦਾ ਬੋਝ, ਇਸਦੇ ਸਰਗਰਮ (ਐਕਟਿਵ) 5,95,501 ਮਾਮਲੇ ਹਨ, ਜੋ ਕੁੱਲ ਪੌਜ਼ਿਟਿਵ ਮਾਮਲਿਆਂ ਦਾ 30.31% ਹਨ। ਉਹ ਜਾਂ ਤਾਂ ਹਸਪਤਾਲਾਂ ਵਿੱਚ ਮੈਡੀਕਲ ਨਿਗਰਾਨੀ ਹੇਠ ਹਨ ਜਾਂ ਫੇਰ ਘਰਾਂ 'ਚ ਇਕਾਂਤਵਾਸ (ਹੋਮ ਆਈਸੋਲੇਸ਼ਨ) ਵਿੱਚ ਹਨ।

ਕੁੱਲ ਮਾਮਲਿਆਂ ਵਿੱਚੋਂ ਜੇਕਰ ਐਕਟਿਵ ਮਾਮਲਿਆਂ ਨੂੰ ਪ੍ਰਤੀਸ਼ਤ ਦੇ ਰੂਪ ਵਿੱਚ ਵੇਖਿਆ ਜਾਵੇ ਤਾਂ 24 ਜੁਲਾਈ 2020 ਨੂੰ ਇਸਦੇ 34.17% ਮਾਮਲਿਆਂ ਵਿੱਚ ਮਹੱਤਵਪੂਰਨ ਗਿਰਾਵਟ ਵੇਖਣ ਨੂੰ ਮਿਲੀ ਹੈ ਜੋ ਅੱਜ 30.31% ਹਨ।

 

ਸਰਕਾਰ ਦੀ ਕੁੱਲ ਪਹੁੰਚ ਤਹਿਤ, ਜਨਤਕ ਅਤੇ ਨਿੱਜੀ ਖੇਤਰ ਦੇ ਸਰੋਤਾਂ ਨੂੰ ਕੇਂਦਰ ਦੀ ਅਗਵਾਈ ਵਾਲੀ ਰਣਨੀਤੀ ਤਹਿਤ ਕੋਵਿਡ -19 ਪ੍ਰਤੀਕ੍ਰਮ (ਜਵਾਬ) ਅਤੇ ਪ੍ਰਬੰਧਨ ਨਾਲ ਜੋੜਿਆ ਜਾਂਦਾ ਹੈ। ਕੇਂਦਰ ਅਤੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਵੱਲੋਂ ਟੈਸਟ ਟ੍ਰੈਕ ਟ੍ਰੀਟਰਣਨੀਤੀ ਨੂੰ ਲਾਗੂ ਕਰਨ ਤੇ ਧਿਆਨ ਕੇਂਦ੍ਰਿਤ ਕਰਦਿਆਂ ਹਸਪਤਾਲ ਦੇ ਬੁਨਿਆਦੀ ਢਾਂਚੇ ਅਤੇ ਟੈਸਟਿੰਗ ਸਹੂਲਤਾਂ ਨੂੰ ਵਧਾ ਦਿੱਤਾ ਗਿਆ ਹੈ ਅਤੇ ਕੇਂਦਰ ਵੱਲੋਂ ਸਟੈਂਡਰਡ ਆਫ਼ ਕੇਅਰ ਪ੍ਰੋਟੋਕੋਲ ਰਾਹੀਂ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੇ ਇਲਾਜ ਤੇ ਜ਼ੋਰ ਦਿਤਾ ਗਿਆ ਹੈ ਤਾਂ ਜੋ ਪ੍ਰਭਾਵਸ਼ਾਲੀ ਢੰਗ ਨਾਲ ਕੋਵਿਡ-19 ਮਰੀਜਾਂ ਦੀਆਂ ਮੌਤਾਂ ਨੂੰ ਰੋਕਿਆ ਜਾਣਾ ਯਕੀਨੀ ਬਣਾਇਆ ਜਾ ਸਕੇ। ਨਤੀਜੇ ਵਜੋਂ, ਵਿਸ਼ਵਵਿਆਪੀ ਪਰਿਪੇਖ ਦੀ ਤੁਲਨਾ ਵਿਚ ਮੌਤ ਦੇ ਮਾਮਲਿਆਂ ਦੀ ਦਰ (ਸੀ.ਐੱਫ.ਆਰ.) ਘੱਟ ਰਹੀ ਹੈ। ਮੌਤ ਦਰ ਅੱਜ 2.07% ਹੈ।

ਕੋਵਿਡ-19 ਨਾਲ ਸੰਬੰਧਤ ਸਾਰੇ ਤਕਨੀਕੀ ਮੁੱਦਿਆਂ,ਦਿਸ਼ਾ ਨਿਰਦੇਸ਼ਾਂ ਅਤੇ ਅਡਵਾਈਜਰੀਆਂ ਬਾਰੇ ਸਾਰੀ ਪ੍ਰਮਾਣਿਕ ਅਤੇ ਨਵੀਨਤਮ ਜਾਣਕਾਰੀ ਹਾਸਲ ਕਰਨ ਲਈ ਕਿਰਪਾ ਕਰਕੇ ਨਿਯਮਿਤ ਤੌਰ ਤੇ ਸਾਡੀ ਵੈਬਸਾਈਟ https://www.mohfw.gov.in/ and @MoHFW_INDIA.ਵੇਖੋ।

ਕੋਵਿਡ -19 ਨਾਲ ਸੰਬੰਧਤ ਤਕਨੀਕੀ ਪ੍ਰਸ਼ਨ ਹੇਠ ਦਿੱਤੀ ਵੈਬਸਾਈਟ ਤੇ ਭੇਜੇ ਜਾ ਸਕਦੇ ਹਨ।

ਕੋਵਿਡ -19 'ਤੇ ਕੋਈ ਪ੍ਰਸ਼ਨ ਹੋਣ ਦੀ ਸਥਿਤੀ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਹੈਲਪਲਾਈਨ ਨੰਬਰ +91-11-23978046 ਜਾਂ 1075 (ਟੋਲ ਫ੍ਰੀ) ਤੇ ਸੰਪਰਕ ਕਰੋ

ਕੋਵਿਡ -19 ਲਈ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ

https://www.mohfw.gov.in/pdf/coronvavirushelplinenumber.pdf. ਤੇ ਉਪ੍ਲੱਬਧ ਹੈ।

 

 

ਐਮ ਵੀ /ਐਸ ਜੀ


(Release ID: 1643921) Visitor Counter : 181