ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ -19 ਦੇ ਵਿੱਤੀ ਪੈਕੇਜ ਦੀ ਦੂਜੀ ਕਿਸ਼ਤ ਦੇ ਰੂਪ ਵਿੱਚ 890. 32 ਕਰੋੜ ਰੁਪਏ ਜਾਰੀ ਕੀਤੇ

Posted On: 06 AUG 2020 1:00PM by PIB Chandigarh

ਭਾਰਤ ਸਰਕਾਰ ਨੇ ਦੇਸ਼ ਦੇ 22 ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਵਿਡ-19 ਦੇ ਐਮਰਜੈਂਸੀ ਜਵਾਬ ਅਤੇ ਸਿਹਤ ਪ੍ਰਣਾਲੀ ਦੀ ਤਿਆਰੀ ਲਈ ਵਿੱਤੀ ਪੈਕੇਜ ਦੀ ਦੂਜੀ ਕਿਸ਼ਤ ਦੇ ਰੂਪ ਵਿੱਚ 890.32 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀ ਕੀਤੀ ਹੈ। ਇਨ੍ਹਾਂ ਵਿਚ ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ, ਤੇਲੰਗਾਨਾ, ਆਂਧਰਾ ਪ੍ਰਦੇਸ਼, ਗੋਆ, ਗੁਜਰਾਤ, ਕਰਨਾਟਕ, ਕੇਰਲ, ਪੰਜਾਬ, ਤਾਮਿਲਨਾਡੂ, ਪੱਛਮੀ ਬੰਗਾਲ, ਦਾਦਰਾ ਤੇ ਨਾਗਰ ਹਵੇਲੀ,ਅਤੇ ਦਮਨ ਤੇ ਦਿਉ, ਅਰੁਣਾਚਲ ਪ੍ਰਦੇਸ਼, ਆਸਾਮ, ਮੇਘਾਲਿਆ, ਮਣੀਪੁਰ, ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ ਸ਼ਾਮਲ ਹਨ। ਵਿੱਤੀ ਸਹਾਇਤਾ ਦੀ ਰਾਸ਼ੀ ਇਨ੍ਹਾਂ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਤੇ ਆਧਾਰਤ ਹੈ।

ਸਰਕਾਰ ਦੀ ਸਮੁੱਚੀ ਪਹੁੰਚ ਦੇ ਹਿੱਸੇ ਦੇ ਰੂਪ ਵਿੱਚ ਜਿੱਥੇ ਸਰਕਾਰ ਕੋਵਿਡ-19 ਦੇ ਜਵਾਬ ਅਤੇ ਪ੍ਰਬੰਧਨ ਦੀ ਅਗਵਾਈ ਕਰ ਰਹੀ ਹੈ, ਉੱਥੇ ਹੀ ਤਕਨੀਕੀ ਤੇ ਵਿੱਤੀ ਸਰੋਤਾਂ ਰਾਹੀਂ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਹਾਇਤਾ ਕਰ ਰਹੀ ਹੈ। ਕੋਵਿਡ -19 ਐਮਰਜੈਂਸੀ ਰਿਸਪਾਂਸ ਅਤੇ ਹੈਲਥ ਪ੍ਰੀਪੇਅਰਡਨੇਸ ਪੈਕੇਜ ਦਾ ਐਲਾਨ ਪ੍ਰਧਾਨਮੰਤਰੀ ਵੱਲੋਂ ਕੀਤਾ ਗਿਆ ਸੀ। 24 ਮਾਰਚ 2020 ਨੂੰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਇਲਾਜ ਅਤੇ ਦੇਸ਼ ਦੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 15 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ। ਇਹ ਕੋਰੋਨਾ ਟੈਸਟਿੰਗ ਸਹੂਲਤਾਂ, ਪਰਸਨਲ ਪ੍ਰੋਟੈਕਟਿਵ ਉਪਕਰਣਾਂ (ਪੀਪੀਈ), ਆਈਸੋਲੇਸ਼ਨ ਬੈੱਡਾਂ, ਆਈਸੀਯੂ ਬੈੱਡਾਂ, ਵੈਂਟੀਲੇਟਰਾਂ ਅਤੇ ਹੋਰ ਜ਼ਰੂਰੀ ਉਪਕਰਣਾਂ ਦੀ ਗਿਣਤੀ ਨੂੰ ਤੇਜ਼ੀ ਨਾਲ ਵਧਾਉਣ ਦੀ ਇਜਾਜ਼ਤ ਦੇਵੇਗਾ। ਇਸ ਦੇ ਨਾਲ ਹੀ ਮੈਡੀਕਲ ਅਤੇ ਪੈਰਾ ਮੈਡੀਕਲ ਮਨੁੱਖੀ ਸ਼ਕਤੀ ਦੀ ਸਿਖਲਾਈ ਦਾ ਪ੍ਰਬੰਧ ਵੀ ਹੋਵੇਗਾ। ਮੈਂ ਰਾਜ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਿਰਫ ਸਿਹਤ ਸੰਭਾਲ ਨੂੰ ਹੀ ਹੁਣ ਉਨ੍ਹਾਂ ਦੀ ਪਹਿਲੀ ਅਤੇ ਸਭ ਤੋਂ ਵੱਡੀ ਤਰਜੀਹ ਮੰਨਿਆ ਜਾਵੇਗਾ।

ਦੂਜੀ ਕਿਸ਼ਤ ਦੇ ਹਿੱਸੇ ਵਜੋਂ ਵਿੱਤੀ ਸਹਾਇਤਾ ਦੀ ਵਰਤੋਂ ਜਨਤਕ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਕੀਤੀ ਜਾਏਗੀ, ਜਿਸ ਵਿੱਚ ਟੈਸਟਿੰਗ ਲਈ ਆਰਟੀ-ਪੀਸੀਆਰ ਮਸ਼ੀਨਾਂ, ਆਰਐਨਏ ਐਕਸਟ੍ਰੇਕਸ਼ਨ ਕਿੱਟਾਂ, ਟਰੂਨਾਟ ਤੇ ਸੀਬੀਨਾਟ ਮਸ਼ੀਨਾਂ ਅਤੇ ਬੀ ਐਸ ਐਲ - II ਕੈਬਿਨਟਾਂ ਦੀ ਖਰੀਦ ਅਤੇ ਸਥਾਪਨਾ ਆਦਿ; ਇਲਾਜ਼ ਅਤੇ ਆਈਸੀਯੂ ਬੈਡਾਂ ਦੇ ਵਿਕਾਸ, ਆਕਸੀਜਨ ਜਨਰੇਟਰਾਂ, ਕਰਾਇਓਜੇਨਿੱਕ ਆਕਸੀਜਨ ਟੈਂਕਾਂ ਅਤੇ ਮੈਡੀਕਲ ਗੈਸ ਕੰਸਨਟ੍ਰੇਟਰਾਂ ਆਦਿ ਨਾਲ ਜਨਤਕ ਸਿਹਤ ਸਹੂਲਤਾਂ ਨੂੰ ਮਜਬੂਤ ਕਰਨਾ; ਅਤੇ ਲੋੜੀਂਦੇ ਮਨੁੱਖੀ ਸਰੋਤਾਂ ਦੀ ਭਰਤੀ, ਸਿਖਲਾਈ ਤੇ ਸਮਰੱਥਾ ਨਿਰਮਾਣ ਅਤੇ ਕੋਵਿਡ ਡਿਊਟੀ ਤੇ ਆਸ਼ਾ ਵਰਕਰਾਂ ਸਮੇਤ ਸਿਹਤ ਕਾਮਿਆਂ ਤੇ ਵਲੰਟਰੀਆਂ ਨੂੰ ਪ੍ਰੋਤਸਾਹਨ (ਇੰਸੈਂਟਿਵ) ਦੇਣਾ ਆਦਿ ਵੀ ਸ਼ਾਮਲ ਹੈ। ਜਿੱਥੇ ਵੀ ਜਰੂਰੀ ਹੋਵੇ, ਕੋਵਿਡ ਵਾਰੀਅਰਜ਼ ਪੋਰਟਲ ਤੇ ਰਜਿਸਟਰਡ ਵਲੰਟੀਅਰਾਂ ਨੂੰ ਵੀ ਕੋਵਿਡ ਡਿਊਟੀ ਤੇ ਲਗਾਇਆ ਜਾ ਸਕਦਾ ਹੈ।

3000 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਅਪ੍ਰੈਲ 2020 ਵਿਚ ਸਾਰੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਹਾਇਤਾ ਹਿਤ ਉਨ੍ਹਾਂ ਨੂੰ ਟੈਸਟਿੰਗ ਸਹੂਲਤਾਂ ਵਿੱਚ ਤੇਜੀ ਲਿਆਉਣ, ਹਸਪਤਾਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਜਰੂਰੀ ਉਪਕਰਣਾਂ, ਦਵਾਈਆਂ ਦੀ ਖਰੀਦ ਤੇ ਹੋਰ ਚੀਜਾਂ ਦੀ ਸਪਲਾਈ ਦੇ ਨਾਲ ਨਾਲ ਨਿਗਰਾਨੀ ਗਤੀਵਿਧੀਆਂ ਦੇ ਸੰਚਾਲਨ ਲਈ ਜਾਰੀ ਕੀਤੀ ਗਈ ਸੀ।

ਇਸ ਪੈਕੇਜ ਦੇ ਹਿੱਸੇ ਵਜੋਂ, ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 5,80,342 ਆਈਸੋਲੇਸ਼ਨ ਬੈਡਾਂ, 1,36,068 ਆਕਸੀਜਨ ਦੀ ਸਹੂਲਤ ਵਾਲੇ ਬੈਡਾਂ ਅਤੇ 31,255 ਆਈਸੀਯੂ ਬੈਡਾਂ ਨਾਲ ਮਜ਼ਬੂਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਵੱਲੋਂ 86,88,357 ਟੈਸਟਿੰਗ ਕਿੱਟਾਂ ਅਤੇ 79,88,366 ਵਾਇਲ ਟਰਾਂਸਪੋਰਟ ਮੀਡੀਆ (ਵੀਟੀਐਮ) ਦੀ ਖਰੀਦ ਕੀਤੀ ਗਈ ਹੈ। ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਗਭਗ 96,557 ਮਨੁੱਖੀ ਸਰੋਤ ਸ਼ਾਮਲ ਕੀਤੇ ਗਏ ਹਨ ਅਤੇ 6,65,799 ਐਚਆਰ ਨੂੰ ਪ੍ਰੋਤਸਾਹਨ ਦਿੱਤਾ ਗਿਆ ਹੈ। ਪੈਕੇਜ ਨੇ 11,821 ਮੁਲਾਜ਼ਮਾਂ (ਸਟਾਫ਼)ਲਈ ਗਤੀਸ਼ੀਲਤਾ ਸਹਾਇਤਾ ਦੀ ਵਿਵਸਥਾ ਵੀ ਕੀਤੀ ਹੈ।

ਐਮ ਵੀ(Release ID: 1643918) Visitor Counter : 194