ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਯੋਧਿਆ ਵਿੱਚ ਰਾਮ ਮੰਦਰ ਭੂਮੀ ਪੂਜਨ ਭਾਰਤ ਲਈ ਇੱਕ ਇਤਿਹਾਸਕ ਅਤੇ ਮਾਣ ਵਾਲਾ ਦਿਨ
ਭੂਮੀ ਪੂਜਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਵਿਸ਼ਾਲ ਰਾਮ ਮੰਦਰ ਦੇ ਨੀਂਹ ਪੱਥਰ ਸਮਾਰੋਹ ਨੇ ਮਹਾਨ ਭਾਰਤੀ ਸੱਭਿਆਚਾਰ ਅਤੇ ਸੱਭਿਅਤਾ ਦੇ ਇਤਿਹਾਸ ਵਿੱਚ ਸੁਨਹਿਰੀ ਅਧਿਆਇ ਲਿਖਿਆ ਹੈ ਅਤੇ ਇਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ
“ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਵਿੱਚ ਰਾਮ ਮੰਦਰ ਦੇ ਭੂਮੀ ਪੂਜਨ ਦੁਆਰਾ ਅਰਬਾਂ ਲੋਕਾਂ ਦੇ ਵਿਸ਼ਵਾਸ ਦਾ ਸਤਿਕਾਰ ਕਰਨ ਲਈ ਧੰਨਵਾਦ ਕਰਦਾ ਹਾਂ”
“ਰਾਮ ਮੰਦਰ ਦੇ ਨਿਰਮਾਣ ਨਾਲ, ਅਯੋਧਿਆ ਦੀ ਪਵਿੱਤਰ ਧਰਤੀ ਇੱਕ ਵਾਰ ਫਿਰ ਪੂਰੀ ਸ਼ਾਨ ਨਾਲ ਵਿਸ਼ਵ ਭਰ ਵਿੱਚ ਉੱਭਰੇਗੀ। ਧਰਮ ਅਤੇ ਵਿਕਾਸ ਦੇ ਇਕੱਠੇ ਹੋਣ ਨਾਲ ਨੌਕਰੀ ਦੇ ਮੌਕੇ ਪੈਦਾ ਹੋਣਗੇ।”
“ਮਹਾਨ ਪ੍ਰਭੂ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਮਜ਼ਬੂਤ ਅਤੇ ਨਿਰਣਾਇਕ ਲੀਡਰਸ਼ਿਪ ਦਾ ਪ੍ਰਤੀਬਿੰਬ ਹੈ”
“ਸਾਰੇ ਭਾਰਤੀਆਂ ਨੂੰ ਇਸ ਨਾ ਭੁੱਲਣ ਵਾਲੇ ਦਿਨ ਲਈ ਮੇਰੀਆਂ ਸ਼ੁੱਭਕਾਮਨਾਵਾਂ। ਮੋਦੀ ਸਰਕਾਰ ਭਾਰਤੀ ਸੱਭਿਆਚਾਰ ਅਤੇ ਇਸ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਅਤੇ ਬਚਾਅ ਲਈ ਹਮੇਸ਼ਾਂ ਵਚਨਬੱਧ ਰਹੇਗੀ”
“ਮੈਂ ਉਨ੍ਹਾਂ ਸਾਰਿਆਂ ਅੱਗੇ ਝੁਕਦਾ ਹਾਂ ਜਿਹੜੇ ‘ਸਨਾਤਨ’ (ਅਨਾਦਿ ਧਰਮ) ਦੀ ਅਨਮੋਲ ਵਿਰਾਸਤ ਲਈ ਲੜਦੇ ਰਹੇ ਸਨ”

Posted On: 05 AUG 2020 8:35PM by PIB Chandigarh

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਯੋਧਿਆ ਵਿੱਚ ਰਾਮ ਮੰਦਰ ਭੂਮੀ ਪੂਜਨ ਭਾਰਤ ਲਈ ਇੱਕ ਇਤਿਹਾਸਕ ਅਤੇ ਮਾਣ ਵਾਲਾ ਦਿਨ ਹੈ। ਟਵੀਟਾਂ ਦੀ ਇੱਕ ਲੜੀ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਪ੍ਰਭੂ ਸ਼੍ਰੀ ਰਾਮ ਜੀ ਦੇ ਜਨਮ ਸਥਾਨ ਉੱਤੇ ਵਿਸ਼ਾਲ ਰਾਮ ਮੰਦਰ ਦੇ ਭੂਮੀ ਪੂਜਨ ਅਤੇ ਨੀਂਹ ਪੱਥਰ ਸਮਾਰੋਹ ਨੇ ਮਹਾਨ ਭਾਰਤੀ ਸੱਭਿਆਚਾਰ ਅਤੇ ਸੱਭਿਅਤਾ ਦੇ ਇਤਿਹਾਸ ਵਿੱਚ ਸੁਨਹਿਰੀ ਅਧਿਆਇ ਲਿਖਿਆ ਹੈ ਅਤੇ ਇਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ|

ਇਹ ਦੱਸਦੇ ਹੋਏ ਕਿ ਅਯੋਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਸਦੀਆਂ ਤੋਂ ਵਿਸ਼ਵ ਭਰ ਦੇ ਹਿੰਦੂਆਂ ਲਈ ਵਿਸ਼ਵਾਸ ਦਾ ਪ੍ਰਤੀਕ ਰਹੀ ਹੈ, ਸ਼੍ਰੀ ਅਮਿਤ ਸ਼ਾਹ ਨੇ ਕਿਹਾ “ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਵਿੱਚ ਰਾਮ ਮੰਦਰ ਦੇ ਭੂਮੀ ਪੂਜਨ ਦੁਆਰਾ ਅਰਬਾਂ ਲੋਕਾਂ ਦੇ ਵਿਸ਼ਵਾਸ ਦਾ ਸਤਿਕਾਰ ਕਰਨ ਲਈ ਧੰਨਵਾਦ ਕਰਦਾ ਹਾਂ”

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, “ਪ੍ਰਭੂ ਸ਼੍ਰੀ ਰਾਮ ਦੇ ਆਦਰਸ਼ ਅਤੇ ਵਿਚਾਰ ਭਾਰਤ ਦੀ ਰੂਹ ਵਿੱਚ ਵਸਦੇ ਹਨ। ਉਨ੍ਹਾਂ ਦਾ ਚਰਿੱਤਰ ਅਤੇ ਦਰਸ਼ਨ ਭਾਰਤੀ ਸੱਭਿਆਚਾਰ ਦੀ ਬੁਨਿਆਦ ਹੈ| ਰਾਮ ਮੰਦਰ ਦੇ ਨਿਰਮਾਣ ਨਾਲ, ਅਯੋਧਿਆ ਦੀ ਪਵਿੱਤਰ ਧਰਤੀ ਇੱਕ ਵਾਰ ਫਿਰ ਪੂਰੀ ਸ਼ਾਨ ਨਾਲ ਵਿਸ਼ਵ ਭਰ ਵਿੱਚ ਉੱਭਰੇਗੀ। ਧਰਮ ਅਤੇ ਵਿਕਾਸ ਦੇ ਇਕੱਠੇ ਹੋਣ ਨਾਲ ਨੌਕਰੀ ਦੇ ਮੌਕੇ ਪੈਦਾ ਹੋਣਗੇ।”

ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਸਾਰੇ ਭਾਰਤੀਆਂ ਨੂੰ ਇਸ ਨਾ ਭੁੱਲਣ ਵਾਲੇ ਦਿਨ ਲਈ ਮੇਰੀਆਂ ਸ਼ੁੱਭਕਾਮਨਾਵਾਂ। ਮਹਾਨ ਪ੍ਰਭੂ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਮਜ਼ਬੂਤ ਅਤੇ ਨਿਰਣਾਇਕ ਲੀਡਰਸ਼ਿਪ ਦਾ ਪ੍ਰਤੀਬਿੰਬ ਹੈ। ਮੋਦੀ ਸਰਕਾਰ ਭਾਰਤੀ ਸੱਭਿਆਚਾਰ ਅਤੇ ਇਸ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਅਤੇ ਬਚਾਅ ਲਈ ਹਮੇਸ਼ਾਂ ਵਚਨਬੱਧ ਰਹੇਗੀ

ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਮੰਦਰ ਦੀ ਉਸਾਰੀ ਸਦੀਆਂ ਤੋਂ ਅਣਗਿਣਤ ਜਾਣੇ-ਪਛਾਣੇ ਅਤੇ ਅਣਜਾਣ ਰਾਮ ਭਗਤਾਂ ਦੇ ਅਣਥੱਕ ਸੰਘਰਸ਼ ਅਤੇ ਕੁਰਬਾਨੀਆਂ ਦਾ ਸਿੱਟਾ ਹੈ। ਇਸ ਮੌਕੇ ’ਤੇ, ਮੈਂ ਉਨ੍ਹਾਂ ਸਾਰਿਆਂ ਅੱਗੇ ਝੁਕਦਾ ਹਾਂ ਜਿਹੜੇ ਬਹੁਤ ਸਾਰੇ ਸਾਲਾਂ ਤੋਂ ਸਨਾਤਨ’ (ਅਨਾਦਿ ਧਰਮ) ਸੱਭਿਆਚਾਰ ਦੀ ਅਨਮੋਲ ਵਿਰਾਸਤ ਲਈ ਲੜਦੇ ਰਹੇ| ਜੈ ਸ਼੍ਰੀ ਰਾਮ!

*****

ਐੱਨਡਬਲਿਊ / ਆਰਕੇ / ਪੀਕੇ / ਡੀਡੀਡੀ(Release ID: 1643765) Visitor Counter : 21