ਨੀਤੀ ਆਯੋਗ

ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਨੇ ਏਟੀਐਲ ਟਿੰਕਰਿੰਗ ਮੈਰਾਥਨ, 2019 ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ।

ਇਸ ਪ੍ਰਮੁੱਖ ਪਹਿਲਕਦਮੀ ਦਾ ਉਦੇਸ਼ ਨੌਜਵਾਨ ਵਿਦਿਆਰਥੀਆਂ ਨੂੰ ਨਵੀਨਤਾ ਲਈ ਉਤਸ਼ਾਹਤ ਕਰਨਾ ਹੈ।

Posted On: 05 AUG 2020 6:26PM by PIB Chandigarh

ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਨੇ ਦੇਸ਼ ਭਰ ਵਿਚ 5000 ਤੋਂ ਵੱਧ ਅਟਲ ਟਿੰਕਰਿੰਗ ਲੈਬਜ਼ ਦੀ ਰਾਸ਼ਟਰੀ ਸਲਾਨਾ ਇਨੋਵੇਸ਼ਨ ਮੈਰਾਥਨ ਚੈਲੇਂਜ ਦੇ ਨਤੀਜਿਆਂ ਦੀ ਘੋਸ਼ਣਾ ਕੀਤੀ ਅਤੇ ਮੈਰਾਥਨ ਦੇ 150 ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ  ਇਸ ਸਾਲ, ਏਆਈਐਮ ਰਾਹੀਂ ਮਾਈਗੋਵ ਦੇ ਇਨੋਵੇਟ ਪਲੇਟਫਾਰਮ 'ਤੇ ਮਾਈਜੀਓਵੀ ਦੀ ਭਾਈਵਾਲੀ ਨਾਲ  ਚੁਣੌਤੀ ਨੂੰ ਅੰਜਾਮ ਦਿੱਤਾ ਗਿਆ

"ਖੋਜ, ਵਿਚਾਰ, ਨਵਾਚਾਰ, ਲਾਗੂ ਕਰਨਾ- ਸਮੱਗਰ ਹਿੱਤ ਲਈ ਯਾਦਗਾਰ ਨਵਾਚਾਰ" ਦੇ ਕੇਂਦਰੀ ਵਿਸ਼ੇ ਦੇ ਨਾਲ, ਇਸ ਸਾਲ ਦੀ ਮੈਰਾਥਨ ਵਿਲੱਖਣ ਰੂਪ ਵਿੱਚ ਵਿਦਿਆਰਥੀਆਂ ਵਲੋਂ ਤਿਆਰ ਕੀਤੀ ਗਈ ਸੀ ਚੁਣੌਤੀ ਦੇ ਪਹਿਲੇ ਪੜਾਅ ਵਿੱਚ ਵਿਦਿਆਰਥੀਆਂ ਨੇ ਆਲੇ ਦੁਆਲੇ ਦੀਆਂ ਸਮੱਸਿਆਵਾਂ ਨੂੰ ਜੁਟਾਇਆ ਸੀ ਪਹਿਲੇ ਪੜਾਅ ਲਗਭਗ 4300ਤੋਂ ਵੱਧ ਦਾਖਲੇ ਹੋਏ ਦੂਜੇ ਪੜਾਅ ਵਿੱਚ ਚੋਣਵੀਆਂ ਸਮੱਸਿਆਵਾਂ 'ਤੇ ਵੋਟਿੰਗ ਸ਼ਾਮਲ ਸੀ ਲਗਭਗ 5000 ਤੋਂ ਵੱਧ ਵੋਟਾਂ ਇਕੱਠੀਆਂ ਹੋਈਆਂ ਸਨ ਕਿਉਂਕਿ ਵਿਦਿਆਰਥੀਆਂ ਨੇ ਉਨ੍ਹਾਂ ਸਮੱਸਿਆਵਾਂ ਦੀ ਚੋਣ ਕੀਤੀ ਜਿਨ੍ਹਾਂ ਦਾ ਉਨ੍ਹਾਂ ਨੂੰ ਸਭ ਤੋਂ ਵੱਧ ਸਾਹਮਣਾ ਕਰਨਾ ਪੈਂਦਾ ਸੀ ਮੈਰਾਥਨ ਵਿੱਚ ਇਸ ਸਾਲ ਨਵਾਚਾਰ ਤੋਂ ਪਹਿਲਾਂ ਦੀ ਖੋਜ ਉੱਤੇ ਜ਼ੋਰ ਦਿੱਤਾ ਗਿਆ ਸੀ

ਪੜਾਅ ਇੱਕ ਅਤੇ ਪੜਾਅ ਦੋ ਦੇ ਅਧਾਰ ਤੇ ਚਾਰ ਵੱਖ-ਵੱਖ ਸਮੱਸਿਆ ਵਾਲੇ ਖੇਤਰਾਂ ਨੂੰ ਸੂਚੀਬੱਧ ਕੀਤਾ ਗਿਆ ਸੀ - ਇੱਕ ਸਥਿਰ ਵਾਤਾਵਰਣ ਅਤੇ ਨਿਆਂ ਨੂੰ ਸਮਰੱਥ ਬਣਾਉਣਾ, ਨਤੀਜਿਆਂ ਰਾਹੀਂ ਚਲਾਏ ਜਾਣ ਵਾਲੇ ਗੁਣਾਂ ਦੀ ਸਿੱਖਿਆ ਨੂੰ ਸਮਰੱਥ ਕਰਨਾ, ਸਿਹਤ ਅਤੇ ਸਫਾਈ ਨੂੰ ਵਧਾਉਣਾ, ਸ਼ਾਮਲ ਕਰਨਾ ਅਤੇ ਸਮਾਨਤਾ ਨੂੰ ਯਕੀਨੀ ਬਣਾਉਣਾ  ਵਿਦਿਆਰਥੀਆਂ ਨੇ ਉਪਰੋਕਤ ਚਾਰ ਸਮੱਸਿਆਵਾਂ ਵਾਲੇ ਖੇਤਰਾਂ ਵਿਚੋਂ ਇਕ ਜਾਂ ਵਧੇਰੇ ਵਿਚ ਆਪਣੀ ਪਸੰਦ ਦੀਆਂ ਕਮਿਊਨਿਟੀ ਸਮੱਸਿਆਵਾਂ ਦੀ ਪਛਾਣ ਕੀਤੀ ਅਤੇ ਵਰਕਿੰਗ ਪ੍ਰੋਟੋਟਾਈਪਾਂ ਜਾਂ ਘੱਟੋ ਘੱਟ ਵਿਵਹਾਰਕ ਉਤਪਾਦ (ਐਮਵੀਪੀ) ਦੇ ਰੂਪ ਵਿਚ ਨਵੀਨਤਾਕਾਰੀ ਹੱਲ ਵਿਕਸਿਤ ਕੀਤੇ

ਹੱਲ ਦੇ ਵਿਕਾਸ ਦੇ ਆਖ਼ਰੀ ਪੜਾਅ ਲਈ ਦੇਸ਼ ਦੇ 29 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 1191 ਤੋਂ ਵੱਧ ਵਿਦਿਆਰਥੀਆਂ ਨੇ ਪ੍ਰਵੇਸ਼ ਪ੍ਰਾਪਤ ਕੀਤੇ ਮਜ਼ਬੂਤ ਮੁਲਾਂਕਣ ਪ੍ਰਕਿਰਿਆ ਤੋਂ ਬਾਅਦ, ਚੋਟੀ ਦੀਆਂ 150 ਟੀਮਾਂ ਦੀ ਚੋਣ ਕੀਤੀ ਗਈ  ਜੇਤੂ ਟੀਮਾਂ ਵਿਚੋਂ 42 ਫ਼ੀਸਦ ਪੇਂਡੂ ਖੇਤਰਾਂ ਦੀਆਂ ਹਨ ਅਤੇ 57 ਫ਼ੀਸਦ ਸਰਕਾਰੀ ਸਕੂਲਾਂ ਦੀਆਂ ਹਨ ਜੇਤੂ ਟੀਮ ਦੇ ਲਗਭਗ 45 ਫ਼ੀਸਦ  ਵਿਦਿਆਰਥਣਾਂ ਹਨ

ਜੇਤੂ ਟੀਮਾਂ ਨੂੰ ਕਈ ਪੁਰਸਕਾਰਾਂ ਦੀ ਪੇਸ਼ਕਸ਼ ਕੀਤੀ ਗਈ ਹੈ ਤਾਂ ਜੋ ਉਹ ਉਨ੍ਹਾਂ ਦੇ ਨਵੀਨਤਾਕਾਰੀ ਹੱਲਾਂ ਨੂੰ ਅਗਲੇ ਪੱਧਰ ਤੱਕ ਲੈ ਜਾ ਸਕਣ ਅਤੇ ਉਨ੍ਹਾਂ ਨੂੰ ਰਾਸ਼ਟਰੀ ਪੱਧਰ ਦੇ ਵੱਖ ਵੱਖ ਪਲੇਟਫਾਰਮਾਂ ਤੇ ਪੇਸ਼ ਕਰਨ

ਚੋਟੀ ਦੀਆਂ 150 ਟੀਮਾਂ ਦਾ ਐਲਾਨ ਇੱਕ ਨਵੀਨਤਾਕਾਰੀ ਵਰਚੁਅਲ ਸਮਾਗਮ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਸਰਕਾਰ ਅਤੇ ਨਿੱਜੀ ਖੇਤਰ ਦੇ ਏਆਈਐਮ ਦੇ ਭਾਈਵਾਲਾਂ ਵਾਲੇ ਪੈਨਲਿਸਟਾਂ ਦੇ ਵੱਖ-ਵੱਖ ਸਮੂਹ ਸ਼ਾਮਿਲ ਹੋਏ ਸਨ ਇਸ ਪ੍ਰੋਗਰਾਮ ਵਿੱਚ ਮਾਈਗੋਵ ਦੇ ਸੀਈਓ ਸ਼੍ਰੀ ਅਭਿਸ਼ੇਕ ਸਿੰਘ, ਆਈ ਬੀ ਐਮ ਇੰਡੀਆ / ਦੱਖਣੀ ਏਸ਼ੀਆ ਦੇ ਜਨਰਲ ਮੈਨੇਜਰ  ਅਤੇ ਆਈ ਬੀ ਐਮ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੰਦੀਪ ਪਟੇਲ, ਆਰ ਐਂਡ ਡੀ ਡੈੱਲ ਟੈਕਨੋਲੋਜੀਜ਼ ਦੇ ਉਪ-ਪ੍ਰਧਾਨ ਸ੍ਰੀ ਬੀ ਰੁਦਰਮਾਨੀ,ਕਰੀਏਟਿਵ ਕਲਾਉਡ ਪ੍ਰੋਡਕਟ ਐਟ ਅਡੋਬ ਇੰਡੀਆ ਦੇ ਉਪ ਪ੍ਰਧਾਨ ਸ਼੍ਰੀ ਸ਼ਨਮੁਘ ਨਟਰਾਜਨ , ਏਆਈਸੀ ਏਲੈਪ ਵੀ-ਹੱਬ ਦੀ ਚੇਅਰਪਰਸਨ ਅਤੇ  ਏਆਈਸੀ ਅਮ੍ਰਿਤਾ ਟੀਬੀਆਈ ਦੇ ਸੀਓਓ  ਸ੍ਰੀਮਤੀ ਕੇ ਰਾਮਾ ਦੇਵੀ ਨੇ ਸ਼ਿਰਕਤ ਕੀਤੀ

ਇਸ ਮੌਕੇ ਸੰਬੋਧਨ ਕਰਦਿਆਂ ਮਿਸ਼ਨ ਦੇ ਡਾਇਰੈਕਟਰ ਏਆਈਐਮ ਆਰ ਰਮਨਨ ਨੇ ਕਿਹਾ, “ਏਟੀਐਲ ਟਿੰਕਰਿੰਗ ਮੈਰਾਥਨ ਸਾਰੇ ਏਟੀਐਲ ਵਿਦਿਆਰਥੀਆਂ ਵਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਲਈ ਬਹੁਤ ਜ਼ਿਆਦਾ ਧਿਆਨ ਦੇਣ ਵਾਲੀ ਬਣ ਗਈ ਹੈ ਕਿਉਂਕਿ ਇਹ ਉਨ੍ਹਾਂ ਦੀ ਕਲਪਨਾ ਅਤੇ ਸਿਰਜਣਾਤਮਕ ਸਮਰੱਥਾ ਦਾ ਅਭਿਆਸ ਕਰਨ ਦਾ ਅਨੋਖਾ ਮੌਕਾ ਪ੍ਰਦਾਨ ਕਰਦਾ ਹੈ ਇਸ ਸਾਲ ਇੱਕ ਵੱਖਰਾ ਰਵਈਆ ਅਪਣਾਇਆ ਗਿਆ, ਜਿਸ ਵਿੱਚ ਅਸੀਂ ਚਾਹੁੰਦੇ ਸੀ ਕਿ ਅਗਲੀ ਪੀੜ੍ਹੀ ਆਪਣੇ ਆਪ ਨੂੰ ਸਮੱਸਿਆਵਾਂ ਦੇ ਹੱਲ ਲਈ ਸੋਚੇ ਅਤੇ ਉਨ੍ਹਾਂ ਦੀ ਪਛਾਣ ਕਰੇ

ਉਨ੍ਹਾਂ ਅੱਗੇ ਕਿਹਾ, “ਤੁਹਾਡੀ ਨਵਾਚਾਰ ਯਾਤਰਾ ਸਿਰਫ ਸ਼ੁਰੂ ਹੋਈ ਹੈ  ਤੁਸੀਂ ਲੋੜੀਂਦੀ ਖੋਜ ਕੀਤੀ ਹੈ, ਤੁਸੀਂ ਆਦਰਸ਼ ਬਣਾਇਆ ਹੈ, ਤੁਸੀਂ ਇੱਕ ਨਵੀਨਤਾ ਬਣਾਈ ਹੈ ਹੁਣ ਯਾਤਰਾ ਨਵੀਨਤਾ ਨੂੰ ਬਾਜ਼ਾਰ ਵਿੱਚ ਤਿਆਰ ਉਤਪਾਦ ਵਿੱਚ ਕਿਵੇਂ ਬਦਲਿਆ ਜਾਵੇ, ਬਾਰੇ ਹੈ ਅਸੀਂ ਤੁਹਾਡੇ ਵਿੱਚੋਂ ਹਰੇਕ ਦੀ ਸ਼ਲਾਘਾ ਕਰਦੇ ਹਾਂ ਅਤੇ ਤੁਹਾਨੂੰ ਅੱਗੇ ਦੀ ਯਾਤਰਾ ਲਈ ਪ੍ਰੇਰਿਤ ਰਹਿਣ ਲਈ ਆਖਦੇ ਹਾਂ ਕਿ ਮੁਕਾਬਲੇ ਵਿਚ ਭਾਵੇਂ ਜਿੱਤ ਹੋਵੇ ਜਾਂ ਨਾ ਹੋਵੇ

ਉਨ੍ਹਾਂ ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸੰਸਥਾਵਾਂ ਨਾਲ ਸਾਂਝੇਦਾਰੀ ਕਰਕੇ ਹੀ ਸੰਭਵ ਹੋਇਆ ਹੈ ਉਨ੍ਹਾਂ ਅੱਗੇ ਕਿਹਾ ਕਿ ਇਹ ਭਾਈਵਾਲ ਏਆਈਐਮ,ਨੀਤੀ ਆਯੋਗ ਨੂੰ ਸਿਖਰ ਦੀਆਂ 150 ਟੀਮਾਂ ਨੂੰ ਨਵੀਨਤਾ ਅਤੇ ਉੱਦਮਤਾ ਦੇ ਉੱਨਤ ਪੱਧਰਾਂ ਵਿੱਚ ਅੱਗੇ ਵਧਾਉਣ ਵਿੱਚ ਸਹਾਇਤਾ ਕਰਨਗੇ

ਜੇਤੂਆਂ ਨੂੰ ਵਧਾਈ ਦਿੰਦਿਆਂ ਮਾਈ ਗੋਵ ਦੇ ਸੀਈਓ ਅਭਿਸ਼ੇਕ ਸਿੰਘ ਨੇ ਕਿਹਾ, “ਇਹ ਸਿਰਫ ਮੈਰਾਥਨ ਜਿੱਤਣ ਬਾਰੇ ਹੀ ਨਹੀਂ ਹੈ ਮੈਰਾਥਨ ਦੌੜਨਾ ਉਨਾ ਹੀ ਮਹੱਤਵਪੂਰਣ ਹੈ ਜਿੰਨਾ ਇਸ ਨੂੰ ਜਿੱਤਣਾ ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਵੀ ਦੇਣਾ ਚਾਹਾਂਗਾ ਜਿਨ੍ਹਾਂ ਨੇ ਵਿਚਾਰਾਂ ਦੀ ਕ੍ਰਾਊਡ ਸੋਰਸਿੰਗ ਵਿਚ ਹਿੱਸਾ ਪਾਇਆ ਮੈਂ ਏਆਈਐਮ ਦੀ ਪੂਰੀ ਟੀਮ ਨੂੰ ਇੰਨਾ ਵਧੀਆ ਕੰਮ ਕਰਨ ਲਈ ਵਧਾਈ ਵੀ ਦਿੰਦਾ ਹਾਂ ਦੇਸ਼ ਭਰ ਵਿਚ ਨਵੀਨਤਾ ਦਾ ਸਭਿਆਚਾਰ ਪੈਦਾ ਕਰਨ ਲਈ ਇਸ ਮੈਰਾਥਨ ਦਾ ਹਰ ਕਦਮ ਮਹੱਤਵਪੂਰਨ ਸੀ

ਜੇਤੂ ਟੀਮਾਂ ਨੂੰ ਏਆਈਐਮ ਦੇ ਭਾਗੀਦਾਰਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਪ੍ਰੋਟੋਟਾਈਪ ਨੂੰ ਤੇਜ਼ ਕਰਨ ਦੇ ਕਈ ਮੌਕੇ ਪ੍ਰਦਾਨ ਕੀਤੇ ਜਾਣਗੇ  ਇਨ੍ਹਾਂ ਵਿੱਚ ਅਟਲ ਇਨਕਿਊਬੇਸ਼ਨ ਸੈਂਟਰਾਂ ਵਾਲਾ ਇੱਕ ਵਿਦਿਆਰਥੀ ਇਨੋਵੇਟਰ ਪ੍ਰੋਗਰਾਮ, ਆਈਬੀਐਮ ਨਾਲ ਵਿਦਿਆਰਥੀ ਇੰਟਰਨਸ਼ਿਪ ਪ੍ਰੋਗਰਾਮ, ਅਡੋਬ ਨਾਲ ਡਿਜੀਟਲ ਇੰਟਰਨਸ਼ਿਪ ਪ੍ਰੋਗਰਾਮ ਸ਼ਾਮਲ ਹਨ  ਇਸ ਤੋਂ ਇਲਾਵਾ, ਚੋਟੀ ਦੀਆਂ ਲੜਕੀਆਂ ਦੀਆਂ ਟੀਮਾਂ ਨੂੰ ਡੈੱਲ ਟੈਕਨੋਲੋਜੀ ਦੀ ਅਗਵਾਈ ਵਿਚ ਆਪਣੇ ਵਿਚਾਰਾਂ ਵਿੱਚ ਸੁਧਾਰ ਕਰਨ ਦਾ ਇਕ ਵਿਸ਼ੇਸ਼ ਮੌਕਾ ਮਿਲੇਗਾ

ਪ੍ਰੋਗਰਾਮ ਨੂੰ ਵੇਖਣ ਲਈ ਇੱਥੇ ਕਲਿੱਕ ਕਰੋਏਟੀਐਲ ਮੈਰਾਥਨ 2019 ਦੇ ਜੇਤੂਆਂ ਦੇ ਵੇਰਵਿਆਂ ਲਈ ਹੇਠਾਂ ਕਲਿੱਕ ਕਰੋ

https://aim.gov.in/ATLMarathon2019Announcement.pdf

                                                                                     ****

VRRK/KP


(Release ID: 1643763)