ਰੱਖਿਆ ਮੰਤਰਾਲਾ
ਐਮਓਡੀ ਨੇ ਜਨਤਕ ਸ਼ਿਕਾਇਤਾਂ ਦੇ ਭਵਿੱਖਬਾਣੀ ਵਿਸ਼ਲੇਸ਼ਣ ਲਈ ਆਈਆਈਟੀ ਖੜਗਪੁਰ ਅਤੇ ਏਆਰਪੀਜੀ ਵਿਭਾਗ ਨਾਲ ਤਿੰਨਪੱਖੀ ਸਮਝੌਤਾ ਸਹੀਬੱਧ ਕੀਤਾ
Posted On:
04 AUG 2020 1:56PM by PIB Chandigarh
ਰੱਖਿਆ ਮੰਤਰਾਲਾ (ਐਮਓਡੀ) ਨੇ ਜਨਤਕ ਸ਼ਿਕਾਇਤਾਂ ਦਾ ਪੂਰਵ ਅਨੁਮਾਨ ਲਗਾਉਣ ਅਤੇ ਵਿਸ਼ਲੇਸ਼ਨਾਤਮਕ ਅਧਿਐਨ ਆਈਆਈਟੀ ਖੜਗਪੁਰ ਅਤੇ ਏਆਰਪੀਜੀ ਦੇ ਵਿਭਾਗ ਨਾਲ ਤਿੰਨ-ਪੱਖੀ ਸਮਝੌਤਾ ਸਹੀਬੱਧ ਕੀਤਾ ।
ਅੱਜ ਤਿੰਨ-ਪੱਖੀ ਸਮਝੌਤਾ ਪੱਤਰ (ਐਮਓਯੂ) 'ਤੇ, ਰੱਖਿਆ ਵਿਭਾਗ (ਡੀਓਡੀ) - ਰੱਖਿਆ ਮੰਤਰਾਲੇ (ਐਮਓਡੀ), ਪ੍ਰਬੰਧਕੀ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਏਆਰਪੀਜੀ) ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਕਾਨਪੁਰ (ਆਈਆਈਟੀਕੇ) ਨੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਰਾਜ ਮੰਤਰੀ (ਐਮਓਐਸ)- (ਸੁਤੰਤਰ ਚਾਰਜ)-ਉੱਤਰ ਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰਾਲਾ , ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ ਮੰਤਰੀ, ਅਮਲੇ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ ਡਾਕਟਰ ਜਤਿੰਦਰ ਸਿੰਘ ਦੀ ਹਾਜ਼ਰੀ ਵਿੱਚ ਦਸਤਖਤ ਕੀਤੇ । ਦੋਵਾਂ ਮੰਤਰੀਆਂ ਨੇ ਸਮਝੌਤਾ ਪੱਤਰ ‘ਤੇ ਦਸਤਖਤ ਕਰਨ ‘ਤੇ ਤਸੱਲੀ ਪ੍ਰਗਟ ਕੀਤੀ।
ਸਮਝੌਤਾ ਪੱਤਰ ਅਨੁਸਾਰ, ਆਈਆਈਟੀ ਕਾਨਪੁਰ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (ਐਮਐਲ) ਤਕਨੀਕਾਂ ਦੇ ਅਧਾਰ ਤੇ ਐਮਓਡੀ ਨਾਲ ਸਬੰਧਤ ਇੱਕ ਵੈੱਬ ਅਧਾਰਤ ਕੇਂਦਰੀ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਐਮਐਸ) ਵਿਕਸਤ ਕਰੇਗੀ । ਜਿਹੜਾ ਜਨਤਕ ਸ਼ਿਕਾਇਤਾਂ ਦੀ ਖੋਜ ਅਤੇ ਪੂਰਵ ਅਨੁਮਾਨ ਵਿਸ਼ਲੇਸ਼ਣ ਵਿਚ ਸਹਾਇਤਾ ਕਰੇਗਾ । ਜਨਤਕ ਸ਼ਿਕਾਇਤਾਂ ਬਾਰੇ ਨੀਤੀਗਤ ਪਹਿਲਕਦਮੀਆਂ ਅਤੇ ਵੈਬ ਅਧਾਰਤ ਸੀ.ਪੀ.ਜੀ.ਆਰ.ਐੱਮ.ਐੱਸ. ਪੋਰਟਲ 'ਤੇ ਅੰਕੜਿਆਂ ਦੇ ਰਖਵਾਲਿਆਂ ਦੇ ਸਬੰਧ ਵਿਚ ਭਾਰਤ ਸਰਕਾਰ ਦਾ ਨੋਡਲ ਵਿਭਾਗ ਡੀ.ਆਰ.ਪੀ.ਜੀ. ਉਨ੍ਹਾਂ ਦੇ ਵਿਸ਼ਲੇਸ਼ਣ ਦੀ ਸਹੂਲਤ ਲਈ ਐਮ.ਆਈ.ਡੀ. ਨੂੰ ਐਮ.ਓ.ਡੀ. ਨਾਲ ਸਬੰਧਤ ਜਨਤਕ ਸ਼ਿਕਾਇਤਾਂ' ਤੇ ਡਾਟਾ ਡੰਪ ਮੁਹੱਈਆ ਕਰਵਾਏਗਾ।
ਪ੍ਰੋਜੈਕਟ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਐਮਓਡੀ ਨੂੰ ਸ਼ਿਕਾਇਤਾਂ ਦੇ ਕਾਰਨ ਅਤੇ ਸੁਭਾਅ ਦੀ ਪਛਾਣ ਕਰਨ ਅਤੇ ਜਿੱਥੇ ਵੀ ਜ਼ਰੂਰਤ ਹੋਏ ਪ੍ਰਣਾਲੀਗਤ ਤਬਦੀਲੀਆਂ ਅਤੇ ਨੀਤੀਗਤ ਦਖਲਅੰਦਾਜ਼ੀ ਕਰਨ ਵਿੱਚ ਸਹਾਇਤਾ ਮਿਲੇਗੀ ।
ਏਬੀਬੀ / ਐਨਏਐਮਪੀਆਈ / ਏਕੇ / ਸਾਵੀ / ਏਡੀਏ
(Release ID: 1643395)
Visitor Counter : 215