ਸੈਰ ਸਪਾਟਾ ਮੰਤਰਾਲਾ

ਕੇਂਦਰੀ ਟੂਰਿਜ਼ਮ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਮਿਜ਼ੋਰਮ ਵਿੱਚ ਵਿਸ਼ਵ ਪੱਧਰੀ “ਥੇਨਜੋਲ ਗੋਲਫ਼ ਰਿਜ਼ੋਰਟ” ਪ੍ਰੋਜੈਕਟ ਦਾ ਉਦਘਾਟਨ ਕੀਤਾ

Posted On: 04 AUG 2020 3:08PM by PIB Chandigarh

ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਨਵੀਂ ਦਿੱਲੀ ਵਿੱਚ ਮਿਜ਼ੋਰਮ ਦੇ ਟੂਰਿਜ਼ਮ ਮੰਤਰੀ ਸ਼੍ਰੀ ਰਾਬਰਟ ਰੋਮਾਵਿਯਾ ਰਾਇਤੇ ਦੀ ਹਾਜ਼ਰੀ ਵਿੱਚ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੀ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਲਾਗੂ ਕੀਤੇ ਗਏ ਥੇਨਜੋਲ ਗੋਲਫ਼ ਰਿਜ਼ੋਰਟਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਕੀਤਾ। ਇਸ ਅਵਸਰਤੇ ਮਿਜ਼ੋਰਮ ਸਰਕਾਰ ਦੇ ਟੂਰਿਜ਼ਮ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵੀ ਹਾਜ਼ਰ ਸਨ।

 

2020-08-04 14:04:11.905000

ਸਵਦੇਸ਼ ਦਰਸ਼ਨ ਦੇ ਤਹਿਤ ਇਸ ਪ੍ਰੋਜੈਕਟ ਨੂੰ ਉੱਤਰ-ਪੂਰਬਖੇਤਰ ਦੇ ਲਈ ਨਿਊ ਈਕੋ ਟੂਰਿਜ਼ਮ ਇੰਟੀਗ੍ਰੇਟਡ ਡਿਵੈਲਪਮੈਂਟਦੇ ਤਹਿਤ 92.25 ਕਰੋੜ ਰੁਪਏ ਦੀ ਮਨਜ਼ੂਰਸ਼ੁਦਾ ਰਕਮ ਦੇ ਨਾਲ ਪ੍ਰਵਾਨਗੀ ਦਿੱਤੀ ਗਈ ਹੈਇਸ ਵਿੱਚੋਂ 64.48 ਕਰੋੜ ਰੁਪਏ ਦੀ ਰਕਮ ਥੇਨਜੋਲ ਅਤੇ ਗੋਲਫ਼ ਕੋਰਸ ਦੇ ਵੱਖ-ਵੱਖ ਘਟਕਾਂ ਦੇ ਲਈ ਅਲਾਟ ਕੀਤੀ ਗਈ ਹੈ

 

2020-08-04 14:04:41.494000

 

ਭਾਰਤ ਵਿੱਚ ਗੋਲਫ਼ ਟੂਰਿਜ਼ਮ ਦੀਆਂ ਕਾਫ਼ੀ ਮਜ਼ਬੂਤ ਸੰਭਾਵਨਾਵਾਂ ਹਨ ਕਿਉਂਕਿ ਜ਼ਿਆਦਾਤਰ ਦੇਸ਼ਾਂ ਦੀ ਤੁਲਨਾ ਵਿੱਚ ਇੱਥੇ ਮੌਸਮ ਦੀ ਸਥਿਤੀ ਵਧੇਰੇ ਅਨੁਕੂਲ ਹੈਦੇਸ਼ ਦੇ ਖੂਬਸੂਰਤ ਦ੍ਰਿਸ਼ ਅਤੇ ਬੇਮਿਸਾਲ ਪਰਾਹੁਣਚਾਰੀ ਸੇਵਾਵਾਂ ਵੀ ਭਾਰਤ ਵਿੱਚ ਗੋਲਫ਼ ਟੂਰਿਜ਼ਮ ਦਾ ਚੰਗਾ ਅਨੁਭਵ ਕਰਾਉਂਦੀਆਂ ਹਨਅੱਜ ਭਾਰਤ ਵਿੱਚ 230ਤੋਂ ਵੱਧ ਗੋਲਫ਼ ਕੋਰਸ ਹਨ। ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ ਦੇਸ਼ ਵਿੱਚ ਗੋਲਫ਼ ਟੂਰਿਜ਼ਮ ਦੇ ਵਿਕਾਸ ਅਤੇ ਇਸਨੂੰ ਵਧਾਵਾ ਦੇਣ ਲਈ ਸਰਗਰਮ ਰੂਪ ਨਾਲ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਕਈ ਗੋਲਫ਼ ਕੋਰਸ ਹਨਭਾਰਤ ਵਿੱਚ ਆਯੋਜਿਤ ਹੋਣ ਵਾਲੇ ਗੋਲਫ਼ ਮੁਕਾਬਲੇ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਵੀ ਆਕਰਸ਼ਿਤ ਕਰਦੀਆਂ ਹਨ। ਗੋਲਫ਼ ਟੂਰਿਜ਼ਮ ਵਿੱਚ ਵਧਦੀ ਰੁਚੀ ਦਾ ਫਾਇਦਾ ਲੈਣ ਲਈ, ਟੂਰਿਜ਼ਮ ਮੰਤਰਾਲਾ ਭਾਰਤ ਵਿੱਚ ਗੋਲਫ਼ ਟੂਰਿਜ਼ਮ ਨੂੰ ਵਧਾਵਾ ਦੇਣ ਦੇ ਲਈ ਇੱਕ ਢੁਕਵਾਂ ਅਤੇ ਤਾਲਮੇਲ ਵਾਲੀ ਰੂਪ ਰੇਖਾ ਤਿਆਰ ਕਰ ਰਿਹਾ ਹੈ, ਜੋ ਅੰਤਰਰਾਸ਼ਟਰੀ ਅਤੇ ਘਰੇਲੂ ਦੋਵੇਂ ਸੈਲਾਨੀਆਂ ਨੂੰ ਆਕਰਸ਼ਿਤ ਕਰੇਗੀ

http://static.pib.gov.in/WriteReadData/userfiles/image/image00307T0.jpg

 

ਥੇਨਜੋਲ ਵਿੱਚ ਗੋਲਫ਼ ਕੋਰਸ ਨੂੰ ਕਨੇਡਾ ਦੀ ਸਭ ਤੋਂ ਵੱਡੀ ਗੋਲਫ਼ ਕੋਰਸ ਆਰਕੀਟੈਕਚਰ ਕੰਪਨੀ ਗ੍ਰਾਹਮ ਕੁੱਕ ਐਂਡ ਐਸੋਸੀਏਟਸ ਦੁਆਰਾ ਡਿਜ਼ਾਈਨ ਕੀਤਾ ਗਿਆ ਹੈਇਹ ਕੁੱਲ 105 ਏਕੜ ਖੇਤਰ ਵਿੱਚ ਫੈਲਿਆ ਹੋਇਆ ਹੈਜਿਸ ਵਿੱਚ 75 ਏਕੜ ਖੇਡ ਖੇਤਰ ਹੈਇਸ ਵਿੱਚ- 18 ਹੋਲ ਗੋਲਫ਼ ਕੋਰਸ ਅਤੇ ਅਮਰੀਕਾ ਦੀ ਕੰਪਨੀ ਰੇਨ ਬਰਡ ਦੁਆਰਾ ਲਗਾਈ ਗਈ ਆਟੋਮੈਟਿਕ ਛਿੜਕਾਅ ਸਿੰਚਾਈ ਪ੍ਰਣਾਲੀ ਵੀ ਹੈਇਹ ਅੰਤਰਰਾਸ਼ਟਰੀ ਪੱਧਰ ਦੀਆਂ ਸੁਵਿਧਾਵਾਂ ਦੇ ਨਾਲ ਲੈਸ ਹੈਇੱਥੇ 30 ਈਕੋ-ਲੌਗ ਹੱਟਸ, ਕੈਫੇਟੇਰੀਆ, ਓਪਨ ਏਅਰ ਫੂਡ ਕੋਰਟ, ਰਿਸੈਪਸ਼ਨ ਏਰੀਆ ਅਤੇ ਵੇਟਿੰਗ ਲੌਂਜ ਵੀ ਹੈਇਨ੍ਹਾਂ ਨੂੰ ਸਾਇਬੇਰੀਅਨ ਪਾਈਨਵੁੱਡ ਨਾਲ ਬਣਾਇਆ ਗਿਆ ਹੈਇਨ੍ਹਾਂ ਅੰਦਰ ਰੱਖੇ ਗਏ ਫ਼ਰਨੀਚਰ ਵਿਸ਼ਵ ਪੱਧਰ ਦੇ ਹਨ

 

ਥੇਨਜੋਲ ਵਾਲੇ ਗੋਲਫ਼ ਕੋਰਸ ਹੋਰ ਗੋਲਫ਼ ਕੋਰਸਾਂ ਦੇ ਮੁਕਾਬਲੇ ਇਸ ਲਈ ਬਿਹਤਰ ਹਨ ਕਿ ਇੱਥੇ ਗੋਲਫ਼ ਖੇਡ ਦਾ ਆਨੰਦ ਲੈਣ ਦੇ ਲਈ ਉੱਚ ਗੁਣਵੱਤਾ ਵਾਲੀਆਂ ਵਿਸ਼ਵ ਪੱਧਰੀ ਸੁਵਿਧਾਵਾਂ ਉਚਿਤ ਕੀਮਤ ਤੇ ਉਪਲਬਧ ਕਰਵਾਈਆਂ ਗਈਆਂ ਹਨ

*******

ਐੱਨਬੀ / ਏਕੇਜੇ / ਓਏ


(Release ID: 1643393) Visitor Counter : 177