ਬਿਜਲੀ ਮੰਤਰਾਲਾ

ਐੱਨਟੀਪੀਸੀ ਗਰੁੱਪ ਨੇ ਜੁਲਾਈ ਮਹੀਨੇ ਕੁੱਲ ਬਿਜਲੀ ਉਤਪਾਦਨ ’ਚ 13.3% ਵਾਧਾ ਦਰਜ ਕੀਤਾ

Posted On: 04 AUG 2020 6:24PM by PIB Chandigarh

ਐੱਨਟੀਪੀਸੀ ਗਰੁੱਪ ਦਾ ਮਾਸਿਕ ਬਿਜਲੀ ਉਤਪਾਦਨ ਜੁਲਾਈ 2020 ਦੇ ਮਹੀਨੇ ਦੌਰਾਨ 13.3% ਵਧ ਕੇ 26.73 ਬਿਲੀਅਨ ਯੂਨਿਟ ਹੋ ਗਿਆ ਹੈ, ਜਦ ਕਿ ਜੂਨ 2020 ’ਚ ਇਹ 23.59 ਬਿਲੀਅਨ ਯੂਨਿਟ ਸੀ।

 

ਐੱਨਟੀਪੀਸੀ ਲਿਮਿਟਿਡ ਦੁਆਰਾ ਜਾਰੀ ਇੱਕ ਬਿਆਨ ਅਨੁਸਾਰ, ਐੱਨਟੀਪੀਸੀ ਕੋਲ ਸਟੇਸ਼ਨਾਂ ਵਿੱਚ 21.89  ਬਿਲੀਅਨ ਯੂਨਿਟ ਦੇ ਉਤਪਾਦਨ ਨਾਲ ਸਾਲਦਰਸਾਲ ਦੇ ਬਿਜਲੀ ਉਤਪਾਦਨ ਦੇ ਅਧਾਰ ਤੇ 5.6% ਦਾ ਵਾਧਾ ਦਰਜ ਕੀਤਾ ਗਿਆ ਹੈ, ਜਦ ਕਿ ਇਸ ਦੇ ਮੁਕਾਬਲੇ ਜੁਲਾਈ 2019 ’ਚ ਇਹ 20.74  ਬਿਲੀਅਨ ਯੂਨਿਟ ਸੀ। ਛੱਤੀਸਗੜ੍ਹ ਚ ਐੱਨਟੀਪੀਸੀ ਕੋਰਬਾ (2,600 ਮੈਗਾਵਾਟ) ਨੇ ਜੁਲਾਈ 2020 ਮਹੀਨੇ ਦੌਰਾਨ 100% ਤੋਂ ਵੱਧ ਪੀਐੱਲਐੱਫ਼ ਹਾਸਲ ਕੀਤਾ।

 

62,910 ਮੈਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਨਾਲ, ਐੱਨਟੀਪੀਸੀ ਗਰੁੱਪ ਦੇ 70 ਬਿਜਲੀ ਸਟੇਸ਼ਨ ਹਨ; ਜਿਨ੍ਹਾਂ ਵਿੱਚੋਂ 25 ਸਹਾਇਕ ਤੇ ਜੇਵੀ ਪਾਵਰ ਸਟੇਸ਼ਨਾਂ ਸਮੇਤ 24 ਕੋਲੇ, 7 ਸਾਂਝੇ ਸਾਈਕਲ ਗੈਸ/ਤਰਲ ਈਂਧਣ, 1 ਹਾਈਡ੍ਰੋ, 13 ਅਖੁੱਟ ਊਰਜਾ ਨਾਲ ਚਲਣ ਵਾਲੇ ਹਨ।

 

***********

 

ਆਰਸੀਜੇ/ਐੱਮ



(Release ID: 1643390) Visitor Counter : 164