ਉਪ ਰਾਸ਼ਟਰਪਤੀ ਸਕੱਤਰੇਤ
ਪਰਿਵਾਰਕ ਪ੍ਰਣਾਲੀ ਅਤੇ ਕਦਰਾਂ-ਕੀਮਤਾਂ ’ਤੇ ਜ਼ੋਰ ਭਾਰਤੀ ਸੱਭਿਆਚਾਰ ਦੀ ਇੱਕ ਵਿਲੱਖਣ ਵਿਸ਼ੇਸ਼ਤਾ ਹੈ : ਉਪ ਰਾਸ਼ਟਰਪਤੀ
ਪਰਿਵਾਰਕ ਕਦਰਾਂ-ਕੀਮਤਾਂ ਨੂੰ ਸੰਭਾਲਣ ਅਤੇ ਪ੍ਰੋਤਸਾਹਨ ਦੇਣ ਵਿੱਚ ਤਿਉਹਾਰਾਂ ਦੀ ਮਹੱਤਵਪੂਰਨ ਭੂਮਿਕਾ ਹੈ: ਉਪ ਰਾਸ਼ਟਰਪਤੀ
ਨੌਜਵਾਨ ਪੀੜ੍ਹੀ ਨੂੰ ਸਾਡੇ ਤਿਉਹਾਰਾਂ ਦੇ ਮਹੱਤਵ ਅਤੇ ਇਤਿਹਾਸਿਕ ਮਹੱਤਵ ਤੋਂ ਜਾਣੂ ਕਰਾਉਣ ’ਤੇ ਜ਼ੋਰ ਦੇਣ ਦੀ ਲੋੜ
ਰੱਖੜੀ ਭੈਣਾਂ ਅਤੇ ਭਰਾਵਾਂ ਵਿਚਕਾਰ ਸਬੰਧਾਂ ਨੂੰ ਤਾਜ਼ਗੀ ਦੇਣ ਅਤੇ ਅਨੰਦਿਤ ਕਰਨ ਦਾ ਇੱਕ ਮੌਕਾ ਹੈ: ਉਪ ਰਾਸ਼ਟਰਪਤੀ
ਮਹਾਮਾਰੀ ਨੇ ਸਾਨੂੰ ਆਪਣੇ ਰੰਗਾਰੰਗ ਜਸ਼ਨਾਂ ’ਤੇ ਵਿਰਾਮ ਲਗਾਉਣ ਲਈ ਮਜਬੂਰ ਕੀਤਾ
ਵਿਵੇਕ ਅਤੇ ਸਾਵਧਾਨੀ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ: ਉਪ ਰਾਸ਼ਟਰਪਤੀ
प्रविष्टि तिथि:
03 AUG 2020 1:26PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਪਰਿਵਾਰਕ ਪ੍ਰਣਾਲੀ ਅਤੇ ਕਦਰਾਂ-ਕੀਮਤਾਂ ’ਤੇ ਜ਼ੋਰ ਦੇਣਾ ਭਾਰਤੀ ਸੱਭਿਆਚਾਰ ਦੀ ਵਿਲੱਖਣ ਵਿਸ਼ੇਸ਼ਤਾ ਹੈ ਅਤੇ ਇਨ੍ਹਾਂ ਕਦਰਾਂ-ਕੀਮਤਾਂ ਨੂੰ ਸੰਭਾਲਣ ਅਤੇ ਪ੍ਰੋਤਸਾਹਨ ਦੇਣ ਵਿੱਚ ਤਿਉਹਾਰਾਂ ਦੀ ਮਹੱਤਵਪੂਰਨ ਭੂਮਿਕਾ ਹੈ।
ਰੱਖੜੀ ਦੇ ਮੌਕੇ ’ਤੇ ਇੱਕ ਫੇਸਬੁੱਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਇਸ ਨੂੰ ਸਾਰੀਆਂ ਭੈਣਾਂ ਅਤੇ ਉਨ੍ਹਾਂ ਦੇ ਭਰਾਵਾਂ ਲਈ ਬਹੁਤ ਖਾਸ ਦਿਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਭਰਾ-ਭੈਣਾਂ ਵਿਚਕਾਰ ਸਬੰਧਾਂ ਨੂੰ ਤਾਜ਼ਗੀ ਦੇਣ ਅਤੇ ਆਨੰਦਿਤ ਕਰਨ ਦਾ ਮੌਕਾ ਹੈ।
ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸਾਡੇ ਤਿਉਹਾਰਾਂ ਦੇ ਮਹੱਤਵ ਅਤੇ ਇਤਿਹਾਸਿਕ ਮਹੱਤਵ ਬਾਰੇ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ : ‘‘ਇਸ ਤਰ੍ਹਾਂ ਦੇ ਤਿਉਹਾਰਾਂ ਉਨ੍ਹਾਂ ਨੂੰ ਕਦਰਾਂ ਕੀਮਤਾਂ ਨੂੰ ਸਹੀ ਢੰਗ ਨਾਲ ਸਿੱਖਣ ਅਤੇ ਨੈਤਿਕਤਾ ਅਪਣਾਉਣ ਵਿੱਚ ਸਮਰੱਥ ਕਰੇਗਾ।’’
ਰਾਮਾਇਣ ਤੋਂ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਦੀਆਂ ਤੋਂ ਇਨ੍ਹਾਂ ਪਰਿਵਾਰਕ ਕਦਰਾਂ ਕੀਮਤਾਂ ਨੂੰ ਮਹਾਂਕਾਵਿ, ਲੋਕ ਕਥਾਵਾਂ, ਸਮਾਜਿਕ ਰੀਤੀ ਰਿਵਾਜਾਂ ਅਤੇ ਤਿਉਹਾਰਾਂ ਰਾਹੀਂ ਸੰਭਾਲ਼ਿਆ ਅਤੇ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਭਾਰਤ ਦੀ ਵਿਸ਼ਵ ਪ੍ਰਸਿੱਧ ਸੰਯੁਕਤ ਪਰਿਵਾਰਕ ਪ੍ਰਣਾਲੀ ਨਾ ਸਿਰਫ਼ ਕਦਰਾਂ-ਕੀਮਤਾਂ ਦੇ ਅੰਦਰੂਨੀ ਸੰਚਾਰ ਨੂੰ ਯਕੀਨੀ ਬਣਾਉਂਦੀ ਹੈ, ਬਲਕਿ ਆਪਣੇ ਮੈਂਬਰਾਂ ਲਈ ਇੱਕ ਸਮਾਜਿਕ ਸੁਰੱਖਿਆ ਪ੍ਰਦਾਤਾ ਦੇ ਰੂਪ ਵਿੱਚ ਵੀ ਕੰਮ ਕਰਦੀ ਹੈ। ਉਨ੍ਹਾਂ ਨੇ ਕਿਹਾ, ‘‘ਇਹ ਪ੍ਰੇਮ, ਸਨਮਾਨ, ਬਲੀਦਾਨ ਅਤੇ ਕਰਤੱਵਾਂ ਨਾਲ ਭਰਪੂਰ ਪ੍ਰਣਾਲੀ ਹੈ।’’
ਕਈ ਭਾਰਤੀ ਤਿਉਹਾਰਾਂ ਜਿਵੇਂ ਕਿ ਕਰਵਾ ਚੌਥ, ਅਹੋਈ ਅਸ਼ਟਮੀ, ਗੁਰੂ ਪੂਰਣਿਮਾ ਜਿਨ੍ਹਾਂ ਰਾਹੀਂ ਵਿਸ਼ੇਸ਼ ਮਨੁੱਖੀ ਰਿਸ਼ਤਿਆਂ ਨੂੰ ਮਨਾਇਆ ਜਾਂਦਾ ਹੈ, ਬਾਰੇ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ ਰਕਸ਼ਾ ਬੰਧਨ (ਰੱਖੜੀ) ਇੱਕ ਅਜਿਹੇ ਸਮੇਂ ’ਤੇ ਆਇਆ ਹੈ ਜਦੋਂ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ। ਉਨ੍ਹਾਂ ਨੇ ਕਿਹਾ, ‘‘ਲੋਕਾਂ ਦੇ ਜੀਵਨ ਅਤੇ ਆਜੀਵਿਕਾ ਨੂੰ ਬੇਹੱਦ ਪ੍ਰਭਾਵਿਤ ਕਰਨ ਦੇ ਇਲਾਵਾ, ਵਾਇਰਸ ਨੇ ਵਿਭਿੰਨ ਤਿਉਹਾਰਾਂ ਦੇ ਜਸ਼ਨਾਂ ਨੂੰ ਪ੍ਰਭਾਵਿਤ ਕੀਤਾ ਹੈ।’’
ਕਿਸੇ ਦੇ ਅਜ਼ੀਜ਼ਾਂ ਦੀ ਰੱਖਿਆ ਕਰਨ ਅਤੇ ਵਾਇਰਸ ਨੂੰ ਹਰਾਉਣ ਲਈ ਪਰਿਵਾਰਕ ਅਤੇ ਸਮਾਜਿਕ ਸਮਾਗਮਾਂ ਤੋਂ ਬਚਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਵੇਕ ਅਤੇ ਸਾਵਧਾਨੀ ਨਾਲ ਕੰਮ ਕਰਨ ਦੇ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ।
ਮਹਾਮਾਰੀ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਨੇ ਸਾਨੂੰ ਆਪਣੇ ਰੰਗਾਰੰਗ ਜਸ਼ਨਾਂ ’ਤੇ ਵਿਰਾਮ ਲਗਾਉਣ ਲਈ ਮਜਬੂਰ ਕੀਤਾ ਹੈ। ਸ਼੍ਰੀ ਨਾਇਡੂ ਨੇ ਕਿਹਾ : ਸਾਨੂੰ ਸਾਰਿਆਂ ਨੂੰ ਜ਼ਿਆਦਾ ਦ੍ਰਿੜ੍ਹਤਾ ਦੇ ਸੰਕਲਪ ਨਾਲ ਅਤੇ ਇਕਜੁੱਟ ਤਰੀਕੇ ਨਾਲ ਵਾਇਰਸ ਨੂੰ ਹਰਾਉਣ ਦੀ ਜ਼ਰੂਰਤ ਹੈ।’’ ਉਦੋਂ ਤੱਕ ਉਨ੍ਹਾਂ ਨੇ ਹਰੇਕ ਨਾਗਰਿਕ ਨੂੰ ਸੁਰੱਖਿਅਤ ਰਹਿਣ ਅਤੇ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਾਰੇ ਮਿਆਰਾਂ ਅਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਤਾਕੀਦ ਕੀਤੀ ਜਿਸ ਵਿੱਚ ਸਮਾਜਿਕ ਦੂਰੀ ਵੀ ਸ਼ਾਮਲ ਹੈ।
****
ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ
(रिलीज़ आईडी: 1643260)
आगंतुक पटल : 258