ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸੀਰਮ ਇੰਸਟੀਟਿਊਟ, ਪੁਣੇ ਦੁਆਰਾ ਆਕਸਫ਼ੋਰਡ ਯੂਨੀਵਰਸਿਟੀ ਦੀ ਵੈਕਸੀਨ ਦੇ II+III ਗੇੜ ਦੇ ਪ੍ਰੀਖਣਾਂ ਨੂੰ ਡੀਸੀਜੀਆਈ ਨੇ ਦਿੱਤੀ ਪ੍ਰਵਾਨਗੀ
ਭਾਰਤ ਦੀ ਕੇਸ ਮੌਤ ਦਰ (ਸੀਐੱਫ਼ਆਰ) ਹੋਰ ਘਟ ਕੇ 2.11% ਹੋਈ
ਠੀਕ ਹੋਏ ਮਰੀਜ਼ਾਂ ਦੀ ਸੰਖਿਆ 11.8 ਲੱਖ ਤੋਂ ਵੱਧ
Posted On:
03 AUG 2020 1:10PM by PIB Chandigarh
ਡ੍ਰੱਗਸ ਕੰਟਰੋਲਰ ਜਨਰਲ ਆਵ੍ ਇੰਡੀਆ (ਡੀਸੀਜੀਆਈ – DCGI) ਨੇ ਸੀਰਮ ਇੰਸਟੀਟਿਊਟ ਆਵ੍ ਇੰਡੀਆ, ਪੁਣੇ ਨੂੰ ਭਾਰਤ ਵਿੱਚ ਕੋਵਿਡ–19 ਦੀ ਔਕਸਫ਼ੋਰਡ ਯੂਨੀਵਰਸਿਟੀ–ਐਸਟ੍ਰਾ ਜ਼ੈਨੇਕਾ ਵੈਕਸੀਨ (ਕੋਵੀਸ਼ੀਲਡ – COVISHIELD) ਦੇ ਗੇੜ I+III ਦੇ ਕਲੀਨਿਕਲ ਪ੍ਰੀਖਣ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਕੋਵਿਡ–19 ਵੈਕਸੀਨ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ।
ਭਾਰਤ ਵਿੱਚ ‘ਕੇਸ ਮੌਤ ਦਰ’ (ਸੀਐੱਫ਼ਆਰ – CFR) ’ਚ ਲਗਾਤਾਰ ਸੁਧਾਰ ਹੋ ਰਿਹਾ ਹੈ ਤੇ ਇਸ ਨੇ ਦੁਨੀਆ ਵਿੱਚ ਖ਼ੁਦ ਨੂੰ ਕੋਵਿਡ ਮੌਤਾਂ ਦੀ ਸਭ ਤੋਂ ਘੱਟ ਦਰਾਂ ਵਿੱਚੋਂ ਇੱਕ ਵਾਲੇ ਦੇਸ਼ ਵਜੋਂ ਕਾਇਮ ਰੱਖਿਆ ਹੈ। ‘ਕੇਸ ਮੌਤ ਦਰ’ (ਸੀਐੱਫ਼ਆਰ – CFR) ਅੱਜਹੋਰ ਘਟ ਕੇ 2.11% ਰਹਿ ਗਈ। ਇਹ ‘ਟੈਸਟ, ਟ੍ਰੈਕ ਤੇ ਟ੍ਰੀਟ’ (ਟੈਸਟ ਕਰਨ, ਕੋਵਿਡ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਭਾਲ਼ ਕਰਨ ਤੇ ਇਲਾਜ ਕਰਨ) ਦੀ ਵਧੀਆ ਢੰਗ ਨਾਲ ਤਿਆਰ ਕੀਤੀ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦਾ ਨਤੀਜਾ ਹੈ, ਜਿਸ ਨੇ ਦੇਸ਼ ਵਿੱਚ ਕੋਵਿਡ ਪ੍ਰਬੰਧ ਦਾ ਮਾਰਗ–ਦਰਸ਼ਨ ਕੀਤਾ ਹੈ।
ਕੋਵਿਡ–19 ਦੀ ਪ੍ਰਬੰਧ ਰਣਨੀਤੀ; ਮਰੀਜ਼ਾਂ ਦੇ ਇਲਾਜ ਦੇ ਬੇਰੋਕ ਪ੍ਰਬੰਧ ਅਤੇ ਖੇਤਰੀ ਸਿਹਤ–ਸੰਭਾਲ਼ ਕਾਮਿਆਂ ਦਾ ਉਪਯੋਗ ਕਰਦਿਆਂ ਮਰੀਜ਼ਾਂ ਦਾ ਛੇਤੀ ਪਤਾ ਲਾਉਣ ਅਤੇ ਉਨ੍ਹਾਂ ਨੂੰ ਏਕਾਂਤਵਾਸ ਵਿੱਚ ਰੱਖ ਕੇ ਵਧੇਰੇ ਖ਼ਤਰੇ ਵਾਲੀ ਆਬਾਦੀ ਦੀ ਦੇਖਭਾਲ਼ ਨੂੰ ਤਰਜੀਹ ਦੇਣ ਉੱਤੇ ਵੀ ਧਿਆਨ ਕੇਂਦ੍ਰਿਤ ਕਰਦਾ ਹੈ, ਜਿਸ ਕਰਕੇ ਪੂਰੇ ਦੇਸ਼ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵਧ ਗਈ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 40,574 ਤੋਂ ਵੱਧ ਮਰੀਜ਼ ਠੀਕ ਹੋਏ ਹਨ। ਇੰਝ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਕੁੱਲ ਸੰਖਿਆ 11,86,203 ਤੇ ਕੋਵਿਡ–19 ਮਰੀਜ਼ਾਂ ਦੇ ਠੀਕ ਹੋਣ ਦੀ ਦਰ 65.77% ਹੋ ਗਈ ਹੈ।
ਮਰੀਜ਼ਾਂ ਦੇ ਠੀਕ ਹੋਣ ਦੀ ਸੰਖਿਆ ’ਚ ਸੁਧਾਰ ਹੋਣ ਨਾਲ, ਠੀਕ ਹੋਏ ਮਾਮਲਿਆਂ ਤੇ ਇਸ ਵੇਲੇ ਜ਼ੇਰੇ ਇਲਾਜ ਕੇਸਾਂ ਵਿਚਲਾ ਫ਼ਰਕ ਵਧ ਕੇ 6 ਲੱਖ ਤੋਂ ਵੱਧ ਦਾ ਹੋ ਗਿਆ ਹੈ। ਇਸ ਵੇਲੇ, ਇਹ ਫ਼ਰਕ 6,06846 ਦਾ ਹੈ। ਇਸ ਦਾ ਅਰਥ ਹੈ ਕਿ ਇਸ ਵੇਲੇ ਜ਼ੇਰੇ ਇਲਾਜ ਮਰੀਜ਼ਾਂ ਦੀ ਅਸਲ ਸੰਖਿਆ 5,79,357 ਹੈ ਅਤੇ ਇਹ ਸਾਰੇ ਮੈਡੀਕਲ ਨਿਗਰਾਨੀ ਅਧੀਨ ਹਨ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਸੰਸ਼ੋਧਿਤ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਨੇ 24 ਮਈ, 2020 ਨੂੰ ਇਸੇ ਵਿਸ਼ੇ ’ਤੇ ਜਾਰੀ ਕੀਤੇ ਗਏ ਦਿਸ਼ਾ–ਨਿਰਦੇਸ਼ਾਂ ਦੀ ਥਾਂ ਲੈਣੀ ਹੈ। ਉਹ 8 ਅਗਸਤ, 2020 ਤੋਂ ਲਾਗੂ ਹੋਣਗੇ। ਹੋਰ ਵੇਰਵਿਆਂ ਲਈ:
https://www.mohfw.gov.in/pdf/RevisedguidelinesforInternationalArrivals02082020.pdf
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
****
ਐੱਮਵੀ/ਐੱਸਜੀ
(Release ID: 1643259)
Visitor Counter : 202