ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਭਾਰਤ ਨੂੰ ਅਗਰਬੱਤੀ ਬਣਾਉਣ ਵਿੱਚ ਆਤਮਨਿਰਭਰ ਬਣਾਉਣ ਲਈ ਇੱਕ ਨਵੀਂ ਸਕੀਮ ਨੂੰ ਪ੍ਰਵਾਨਗੀ ਦਿੱਤੀ

ਕੇਵੀਆਈਸੀ ਦੁਆਰਾ ਜਲਦੀ ਹੀ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਕਿ ਹਜ਼ਾਰਾਂ ਨੌਕਰੀਆਂ ਪੈਦਾ ਹੋ ਸਕਣ ਅਤੇ ਦਰਾਮਦ ਉੱਤੇ ਨਿਰਭਰਤਾ ਘਟੇ

Posted On: 02 AUG 2020 2:19PM by PIB Chandigarh

ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੁਆਰਾ ਭਾਰਤ ਨੂੰ ਅਗਰਬਤੀ ਨਿਰਮਾਣ ਵਿੱਚ ਆਤਮਨਿਰਭਰ ਬਣਾਉਣ ਬਾਰੇ ਪ੍ਰਸਤਾਵਤ ਇੱਕ ਅਨੋਖੀ ਰੋਜ਼ਗਾਰ ਪੈਦਾ ਕਰਨ ਵਾਲੀ ਯੋਜਨਾ  ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਪ੍ਰੋਗਰਾਮ ਦਾ ਨਾਮ  "ਖਾਦੀ ਅਗਰਬੱਤੀ ਆਤਮਨਿਰਭਰ ਮਿਸ਼ਨ" ਹੈ ਅਤੇ ਇਸ ਦਾ ਉਦੇਸ਼ ਬੇਰੋਜ਼ਗਾਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਜ਼ਗਾਰ ਪੈਦਾ ਕਰਨਾ  ਅਤੇ ਦੇਸ਼ ਵਿੱਚ ਅਗਰਬਤੀ ਦੇ ਉਤਪਾਦਨ ਵਿੱਚ ਭਾਰੀ ਵਾਧਾ ਕਰਨਾ ਹੈ ਇਹ ਪ੍ਰਸਤਾਵ ਪਿਛਲੇ ਮਹੀਨੇ ਹੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲਾ ਨੂੰ ਭੇਜਿਆ ਗਿਆ ਸੀ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਜਲਦੀ ਹੀ ਹੋਵੇਗੀ ਅਤੇ ਪ੍ਰੋਜੈਕਟ ਦੇ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਅਗਰਬੱਤੀ ਉਦਯੋਗ ਵਿੱਚ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ

 

ਇਸ ਸਕੀਮ ਦਾ ਡਿਜ਼ਾਈਨ ਕੇਵੀਆਈਸੀ ਦੁਆਰਾ ਪੀਪੀਪੀ ਮੋਡ ਵਿੱਚ  ਤਿਆਰ ਕੀਤਾ ਗਿਆ ਹੈ ਅਤੇ ਇਹ ਹਿਸਾਬ ਨਾਲ ਅਨੋਖਾ ਹੈ ਕਿ  ਬਹੁਤ ਥੋੜ੍ਹਾ ਨਿਵੇਸ਼ ਕਰਕੇ  ਨਿਜੀ ਅਗਰਬੱਤੀ ਨਿਰਮਾਤਾ ਆਪਣਾ ਅਗਰਬੱਤੀ ਨਿਰਮਾਣ ਦਾ ਕੰਮ ਵਧਾ ਸਕਣਗੇ ਅਤੇ ਉਨ੍ਹਾਂ ਨੂੰ ਕੋਈ ਪੂੰਜੀ ਨਿਵੇਸ਼ ਵੀ ਨਹੀਂ ਕਰਨਾ ਪਵੇਗਾ ਸਕੀਮ ਤਹਿਤ ਕੇਵਾਈਆਈਸੀ ਦੁਆਰਾ  ਆਟੋਮੈਟਿਕ ਅਗਰਬਤੀ ਨਿਰਮਾਣ ਮਸ਼ੀਨਾਂ ਅਤੇ ਪਾਊਡਰ ਮਿਕਸਿੰਗ ਮਸ਼ੀਨਾਂ ਕਾਰੀਗਰਾਂ ਨੂੰ ਸਫਲ ਪ੍ਰਾਈਵੇਟ ਅਗਰਬਤੀ ਨਿਰਮਾਤਾਵਾਂ ਰਾਹੀਂ ਪ੍ਰਦਾਨ ਕੀਤੀਆਂ ਜਾਣਗੀਆਂ ਜੋ ਕਿ ਇਸ ਕੰਮ ਵਿੱਚ ਵਪਾਰਕ ਭਾਈਵਾਲ ਵਜੋਂ ਸਮਝੋਤੇ ਉੱਤੇ ਦਸਤਖਤ ਕਰਨਗੇ ਕੇਵੀਆਈਸੀ ਨੇ ਫੈਸਲਾ ਕੀਤਾ ਹੈ ਕਿ ਉਹ ਸਿਰਫ ਸਥਾਨਕ ਪੱਧਰ ਉੱਤੇ,  ਭਾਰਤੀ ਨਿਰਮਾਤਾਵਾਂ ਦੁਆਰਾ ਬਣੀਆਂ ਮਸ਼ੀਨਾਂ ਹੀ ਖਰੀਦੇਗਾ ਜਿਸ ਦਾ ਉਦੇਸ਼ ਸਥਾਨਕ ਉਤਪਾਦਨ ਨੂੰ ਵੀ ਉਤਸ਼ਾਹਿਤ ਕਰਨਾ ਹੈ

 

ਕੇਵੀਆਈਸੀ ਦੁਆਰਾ ਮਸ਼ੀਨ ਦੀ ਲਾਗਤ ਉੱਤੇ 25 ਪ੍ਰਤੀਸ਼ਤ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ ਅਤੇ ਬਾਕੀ ਬਚਦੀ 75 ਪ੍ਰਤੀਸ਼ਤ ਲਾਗਤ ਕਾਰੀਗਰਾਂ ਤੋਂ ਹਰ ਮਹੀਨੇ ਅਸਾਨ ਕਿਸ਼ਤਾਂ ਵਿੱਚ ਵਸੂਲੀ ਜਾਵੇਗੀ ਵਪਾਰਕ ਭਾਈਵਾਲ ਦੁਆਰਾ ਕਾਰੀਗਰਾਂ  ਨੂੰ ਅਗਰਬੱਤੀ ਬਣਾਉਣ ਲਈ ਕੱਚਾ ਸਮਾਨ ਸਪਲਾਈ ਕੀਤਾ ਜਾਵੇਗਾ ਅਤੇ ਨਾਲ ਹੀ ਉਹ  ਜੌਬ ਵਰਕ ਅਧਾਰ ਉੱਤੇ ਤਨਖਾਹਾਂ ਵੀ ਦੇਵੇਗਾ ਕਾਰੀਗਰਾਂ ਦੀ ਟ੍ਰੇਨਿੰਗ ਦੀ ਲਾਗਤ ਕੇਵੀਆਈਸੀ ਅਤੇ ਨਿਜੀ  ਵਪਾਰਕ ਭਾਈਵਾਲ ਦੁਆਰਾ ਮਿਲਕੇ ਬਰਦਾਸ਼ਤ ਕੀਤੀ ਜਾਵੇਗੀ, ਜਿਸ ਵਿੱਚੋਂ ਕੇਵੀਆਈਸੀ ਨੂੰ 75 ਪ੍ਰਤੀਸ਼ਤ ਅਤੇ ਬਾਕੀ 25 ਪ੍ਰਤੀਸ਼ਤ ਵਪਾਰਕ ਭਾਈਵਾਲ ਨੂੰ ਦੇਣੇ ਪੈਣਗੇ

 

ਹਰ ਆਟੋਮੈਟਿਕ ਅਗਰਬੱਤੀ ਮਸ਼ੀਨ ਇਕ ਦਿਨ ਵਿੱਚ ਤਕਰੀਬਨ 80 ਕਿਲੋਗ੍ਰਾਮ ਅਗਰਬੱਤੀਆਂ ਬਣਾਉਂਦੀ ਹੈ ਜਿਸ ਕੰਮ ਵਿੱਚ 4 ਲੋਕਾਂ ਨੂੰ ਸਿੱਧਾ ਰੋਜ਼ਗਾਰ ਮਿਲਦਾ ਹੈ ਇੱਕ ਪਾਵਰ ਮਿਕਸਿੰਗ ਮਸ਼ੀਨ,  ਜੋ ਕਿ 5 ਅਗਰਬਤੀ ਬਣਾਉਣ ਵਾਲੀਆਂ ਮਸ਼ੀਨਾਂ ਦੇ ਸੈੱਟ ਉੱਤੇ ਪ੍ਰਦਾਨ ਕੀਤੀ ਜਾਂਦੀ ਹੈ, ਉਸ ਉੱਤੇ ਦੋ ਲੋਕਾਂ ਨੂੰ ਰੋਜ਼ਗਾਰ ਮਿਲੇਗਾ

 

ਇਸ ਵੇਲੇ ਅਗਰਬਤੀ ਬਣਾਉਣ ਦਾ ਰੇਟ 15 ਰੁਪਏ ਪ੍ਰਤੀ ਕਿਲੋ ਹੈ ਇਸ ਰੇਟ ਉੱਤੇ ਇਕ ਆਟੋਮੈਟਿਕ ਮਸ਼ੀਨ ਉੱਤੇ ਕੰਮ ਕਰਨ ਵਾਲੇ  4 ਕਾਰੀਗਰ 80 ਕਿਲੋਗ੍ਰਾਮ ਅਗਰਬੱਤੀਆਂ ਰੋਜ਼ਾਨਾ ਬਣਾਕੇ 1200 ਰੁਪਏ ਕਮਾਉਣਗੇ ਇਸ ਤਰ੍ਹਾਂ ਹਰ ਕਾਰੀਗਰ ਰੋਜ਼ਾਨਾ ਘੱਟੋ ਘੱਟ 300 ਰੁਪਏ ਕਮਾਵੇਗਾ ਇਸੇ ਤਰ੍ਹਾਂ ਪਾਊਡਰ ਮਿਕਸਿੰਗ ਮਸ਼ੀਨ ਉੱਤੇ ਹਰ ਕਾਰੀਗਰ ਨੂੰ ਰੋਜ਼ਾਨਾ 250 ਰੁਪਏ ਦੀ ਫਿਕਸ ਰਕਮ ਮਿਲੇਗੀ

 

ਸਕੀਮ ਅਨੁਸਾਰ ਕਾਰੀਗਰਾਂ ਦੀਆਂ ਤਨਖਾਹਾਂ  ਵਪਾਰਕ ਭਾਈਵਾਲ ਦੁਆਰਾ ਸਪਤਾਹਿਕ ਅਧਾਰ ਉੱਤੇ ਡੀਬੀਟੀ ਰਾਹੀਂ ਉਨਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀਆਂ  ਜਾਣਗੀਆਂ ਕਾਰੀਗਰਾਂ ਨੂੰ ਕੱਚਾ ਸਮਾਨ ਸਪਲਾਈ ਕਰਨ,   ਲੌਜਿਸਟਿਕਸ, ਕਵਾਲਟੀ ਕੰਟਰੋਲ ਅਤੇ ਅੰਤਮ ਉਤਪਾਦ ਦੀ ਵਿਕਰੀ ਦੀ ਜ਼ਿੰਮੇਵਾਰੀ ਵਪਾਰਕ ਭਾਈਵਾਲ ਦੀ ਹੋਵੇਗੀ  ਲਾਗਤ ਦੇ75 ਪ੍ਰਤੀਸ਼ਤ ਦੀ ਵਸੂਲੀ ਹੋ ਜਾਣ ਉੱਤੇ ਮਸ਼ੀਨਾਂ ਦੀ ਮਾਲਕੀ ਆਟੋਮੈਟੇਕਲੀ ਕਾਰੀਗਰ ਦੇ ਨਾਮ ਤਬਦੀਲ ਹੋ ਜਾਵੇਗੀ

 

ਇਸ ਸਬੰਧ ਵਿੱਚ ਇਕ ਦੋ-ਪਾਰਟੀ ਸਮਝੌਤੇ ਉੱਤੇ ਦਸਤਖਤ  ਕੇਵੀਆਈਸੀ  ਅਤੇ ਨਿਜੀ ਅਗਰਬੱਤੀ ਨਿਰਮਾਤਾ ਦੁਆਰਾ ਕੀਤੇ ਜਾਣਗੇ ਤਾਂਕਿ ਪ੍ਰੋਜੈਕਟ ਸਫਲਤਾ ਨਾਲ ਪੀਪੀਪੀ ਮੋਡ ਉੱਤੇ ਚਲ ਸਕੇ

 

ਇਸ ਸਕੀਮ ਦਾ ਡਿਜ਼ਾਈਨ ਦੋ ਪ੍ਰਮੁੱਖ ਫੈਸਲਿਆਂ ਦੇ ਅਧਾਰ ਉੱਤੇ ਕੀਤਾ ਗਿਆ ਹੈ-ਅਗਰਬੱਤੀ ਦੇ ਕੱਚੇ ਸਮਾਨ ਦੀ ਦਰਾਮਦ ਉੱਤੇ ਰੋਕਾਂ ਅਤੇ ਬਾਂਸ ਦੀਆਂ ਡੰਡੀਆਂ ਉੱਤੇ ਦਰਾਮਦ ਡਿਊਟੀ ਵਿੱਚ ਵਾਧਾ-ਇਹ ਫੈਸਲੇ ਵਣਜ ਅਤੇ ਵਿੱਤ ਮੰਤਰਾਲਿਆਂ ਦੁਆਰਾ ਸ਼੍ਰੀ  ਗਡਕਰੀ ਦੀ ਪਹਿਲ ਉੱਤੇ ਲਏ ਗਏ ਹਨ

 

ਕੇਵੀਆਈਸੀ ਦੇ ਚੇਅਰਮੈਨ ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦੋਵੇਂ ਫੈਸਲਿਆਂ ਨੇ ਅਗਰਬੱਤੀ ਉਦਯੋਗ ਵਿੱਚ ਰੋਜ਼ਗਾਰ ਦੇ ਭਾਰੀ ਮੌਕੇ ਪੈਦਾ ਕੀਤੇ ਹਨ

 

ਰੋਜ਼ਗਾਰ ਦੇ  ਪੈਦਾ ਹੋਏ "ਇਨ੍ਹਾਂ ਭਾਰੀ ਮੌਕਿਆਂ ਦਾ ਲਾਭ ਉਠਾਉਣ ਲਈ,  ਕੇਵੀਆਈਸੀ ਨੇ ਇਕ ਪ੍ਰੋਗਰਾਮ ਤਿਆਰ ਕੀਤਾ ਜਿਸ ਦਾ ਨਾਂ  'ਖਾਦੀ ਅਗਰਬਤੀ ਆਤਮਨਿਰਭਰ ਮਿਸ਼ਨ' ਰੱਖਿਆ ਗਿਆ ਜੋ ਕਿ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰਾਲਾ  ਕੋਲ  ਪ੍ਰਵਾਨਗੀ ਲਈ ਭੇਜਿਆ ਗਿਆ," ਸ਼੍ਰੀ  ਸਕਸੈਨਾ ਨੇ ਦੱਸਿਆ

 

ਇਸ ਪ੍ਰੋਗਰਾਮ ਦਾ ਉਦੇਸ਼ ਕਾਰੀਗਰਾਂ ਦਾ ਹੱਥ ਫੜਨਾ ਅਤੇ ਸਥਾਨਕ ਅਗਰਬੱਤੀ ਉਦਯੋਗ ਦੀ ਮਦਦ ਕਰਨਾ ਹੈ ਦੇਸ਼ ਵਿੱਚ ਅਗਰਬੱਤੀ ਦੀ ਰੋਜ਼ਾਨਾ ਖਪਤ 1490 ਐੱਮਟੀ ਪ੍ਰਤੀ ਦਿਨ ਹੈ,  ਪਰ ਭਾਰਤ ਵਿੱਚ ਰੋਜ਼ਾਨਾ ਉਤਪਾਦਨ 760 ਸਿਰਫ ਐੱਮਟੀ ਹੈ  ਮੰਗ ਅਤੇ ਸਪਲਾਈ ਵਿੱਚ ਵੱਡਾ ਫਰਕ ਹੈ, ਇਸ ਲਈ ਨੌਕਰੀਆਂ ਪੈਦਾ ਹੋਣ ਦੇ ਭਾਰੀ ਮੌਕੇ ਹਨ

 

****

 

ਆਰਸੀਜੇ /ਐੱਸਕੇਪੀ /ਆਈਏ


(Release ID: 1643109) Visitor Counter : 270