ਰੇਲ ਮੰਤਰਾਲਾ

ਰੇਲਵੇ ਮੰਤਰਾਲੇ ਨੇ ਪਹਿਲੀ ਵਾਰ ਵਰਚੁਅਲ ਪਲੈਟਫਾਰਮ 'ਤੇ ਸਾਰੇ ਜ਼ੋਨ / ਡਿਵਿਜ਼ਨ / ਉਤਪਾਦਨ ਇਕਾਈਆਂ ਨੂੰ ਆਪਸ ਵਿੱਚ ਜੋੜ ਕੇ 2320 ਸੇਵਾਮੁਕਤ ਅਧਿਕਾਰੀਆਂ ਦੇ ਲਈ 'ਵਰਚੁਅਲ ਰਿਟਾਇਰਮੈਂਟ ਸਮਾਰੋਹ' ਦਾ ਆਯੋਜਨ ਕੀਤਾ

ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਰੇਲਵੇ ਦੇ ਲਈ ਸਮਰਪਿਤ ਸੇਵਾਵਾਂ ਅਤੇ ਮਹੱਤਵਪੂਰਨ ਯੋਗਦਾਨ ਦੇਣ ਦੇ ਲਈ ਸੇਵਾਮੁਕਤ ਅਧਿਕਾਰੀਆਂ ਦੀ ਪ੍ਰਸ਼ੰਸਾ ਕੀਤੀ


ਸੇਵਾਮੁਕਤ ਅਧਿਕਾਰੀਆਂ ਨੂੰ ਤਾਕੀਦ ਕੀਤੀ ਗਈ ਕਿ ਉਹ ਨਿਰੰਤਰ ਅਜਿਹੇ ਕਾਰਜ ਕਰਦੇ ਰਹਿਣ ਜਿਨ੍ਹਾਂ ਨਾਲ ਸਮਾਜ ਨੂੰ ਵੱਡੇ ਪੱਧਰ 'ਤੇ ਲਾਭ ਹੋਵੇ ਅਤੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਹੋਰ ਅੱਗੇ ਵਧੇ


ਸੇਵਾਮੁਕਤ ਹੋ ਰਹੇ ਅਧਿਕਾਰੀਆਂ ਨੇ ਇਸ ਆਯੋਜਨ ਵਿੱਚ ਭਾਗ ਲੈਣ ਅਤੇ ਇਸ ਨੂੰ ਯਾਦਗਾਰੀ ਬਣਾਉਣ ਲਈ ਸ਼੍ਰੀ ਪੀਯੂਸ਼ ਗੋਇਲ ਦਾ ਧੰਨਵਾਦ ਕੀਤਾ

Posted On: 02 AUG 2020 12:57PM by PIB Chandigarh

ਰੇਲਵੇ ਮੰਤਰਾਲੇ ਨੇ ਆਪਣੀ ਤਰ੍ਹਾਂ ਦੇ ਪਹਿਲੇ ਆਯੋਜਨ ਵਿੱਚ 31 ਜੁਲਾਈ, 2020 ਨੂੰ ਸੇਵਾਮੁਕਤ ਹੋਏ ਭਾਰਤੀ ਰੇਲਵੇ ਦੇ ਅਧਿਕਾਰੀਆਂ/ਕਰਮਚਾਰੀਆਂ ਲਈ ਇੱਕ ਵਰਚੁਅਲ ਰਿਟਾਇਰਮੈਂਟ ਸਮਾਰੋਹ ਦਾ ਆਯੋਜਨ ਕੀਤਾ। ਇਹ ਇੱਕ ਵਿਸ਼ੇਸ਼ ਆਯੋਜਨ ਸੀ, ਜਿਸ ਵਿੱਚ ਸਾਰੇ ਜ਼ੋਨਾਂ/ਡਿਵਿਜ਼ਨਾਂ/ਉਤਪਾਦਨ ਇਕਾਈਆਂ  ਨੂੰ ਇੱਕ ਹੀ ਪਲੈਟਫਾਰਮ 'ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਜੋੜਿਆ ਗਿਆ ਸੀ। ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਰੇਲ ਮੰਤਰੀ ਨੇ 31 ਜੁਲਾਈ, 2020 ਨੂੰ ਸੇਵਾਮੁਕਤ ਹੋਏ ਸਾਰੇ 2320 ਅਧਿਕਾਰੀਆਂ /ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਇਸ ਸਮਾਰੋਹ ਵਿੱਚ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਰੇਲਵੇ ਰਾਜ ਮੰਤਰੀ ਸ਼੍ਰੀ ਸੁਰੇਸ਼ ਸੀ ਅੰਗਦੀ, ਰੇਲਵੇ ਬੋਰਡ ਦੇ ਸਕੱਤਰ, ਸ਼੍ਰੀ ਸੁਸ਼ਾਂਤ ਕੁਮਾਰ ਮਿਸ਼ਰਾ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ।

 

 

 

https://ci5.googleusercontent.com/proxy/XyNrRSqOx4C36UO_w86P3TYeeZO8lHNOuSqi-FZj4RM1CgqUwqayJSuINCJw5qsVwAOeGCbr-lo0HlIWbpBBKuigWp0wcB3NZQKqP7YPqjrnBs4J4KMXTQ7a=s0-d-e1-ft#http://static.pib.gov.in/WriteReadData/userfiles/image/image001LCRQ.jpg

 

ਇਸ ਅਵਸਰ 'ਤੇ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ, 'ਇਹ ਖੁਸ਼ੀ ਅਤੇ ਗਮ ਦਾ ਦਿਨ ਹੈ। ਇਹ ਖੁਸ਼ੀ ਦਾ ਅਵਸਰ ਇਸ ਲਈ ਹੈ ਕਿਉਂਕਿ ਇਨ੍ਹਾਂ ਪਦ-ਅਧਿਕਾਰੀਆਂ ਨੇ ਵੱਖ-ਵੱਖ ਖੇਤਰਾਂ ਵਿੱਚ, ਵੱਖ-ਵੱਖ ਅਹੁਦਿਆਂ 'ਤੇ, ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਲੰਬੇ ਸਮੇਂ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਰੇਲਵੇ ਨੂੰ ਬਿਹਤਰ ਰੇਲਵੇ ਬਣਾਉਣ ਵਿੱਚ ਤੁਹਾਡੇ ਯੋਗਦਾਨ ਅਤੇ ਭਵਿੱਖ ਲਈ ਰੇਲਵੇ ਨੂੰ ਤਿਆਰ ਕਰਨ ਵਿੱਚ ਤੁਹਾਡੀ ਭੂਮਿਕਾ ਨੂੰ ਸਦਾ ਯਾਦ ਰੱਖਿਆ ਜਾਵੇਗਾ। ਪਿਛਲੇ ਕੁਝ ਵਰ੍ਹਿਆਂ ਵਿੱਚ ਰੇਲਵੇ ਨੇ ਆਪਣੀ ਕਾਰਜਸ਼ੈਲੀ ਵਿੱਚ ਜ਼ਿਕਰਯੋਗ ਸੁਧਾਰ ਦਰਸਾਇਆ ਹੈ।

 

ਕੋਵਿਡ ਕਾਲ ਵਿੱਚ ਮਾਲਗੱਡੀਆਂ, ਪਾਰਸਲ ਟ੍ਰੇਨਾਂ, ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ ਸਨ। ਰੇਲਵੇ ਨੇ ਮਹਾਮਾਰੀ ਦੇ ਦੌਰਾਨ ਦੇਸ਼ ਦੀ ਸੇਵਾ ਲਈ ਆਪਣੀ ਤਰਫੋਂ ਸਰਬਸ੍ਰੇਸ਼ਠ ਯਤਨ ਕੀਤੇ ਹਨ। ਰੇਲ ਕਰਮਚਾਰੀ ਦਰਅਸਲ ਕੋਰੋਨਾ ਜੋਧਿਆਂ ਤੋਂ ਘੱਟ ਨਹੀਂ ਹਨ। ਮੈਂ ਕੋਵਿਡ ਦੇ ਖ਼ਿਲਾਫ਼ ਲੜਾਈ ਦੌਰਾਨ ਸਰਬਸ੍ਰੇਸ਼ਠ ਯਤਨ ਕਰਨ ਲਈ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦਾ ਹਾਂ। '

 

ਸ਼੍ਰੀ ਗੋਇਲ ਨੇ ਕਿਹਾ ਕਿ ਇਹ ਸੇਵਾਮੁਕਤੀ ਦਰਅਸਲ ਕਿਸੇ ਦੀ ਵੀ ਜੀਵਨ ਯਾਤਰਾ ਵਿੱਚ ਇੱਕ ਮੱਧਵਰਤੀ ਸਟੇਸ਼ਨ ਹੁੰਦਾ ਹੈ, ਇਸ ਯਾਤਰਾ ਦੇ ਬਾਅਦ ਦਾ ਅੱਧਾ ਹਿੱਸਾ ਦਿਲਚਸਪ ਹੋ ਸਕਦਾ ਹੈ, ਬਸ਼ਰਤੇ ਕਿ ਕੋਈ ਦੇਸ਼ ਦੇ ਲਈ ਕੁਝ ਬਿਹਤਰ ਕਰਨ ਦਾ ਫੈਸਲਾ ਕਰਦਾ ਹੈ ਅਤੇ ਵਿਆਪਕ ਪਰਿਵਰਤਨ ਲਿਆਉਣ ਵਿੱਚ ਮੋਹਰੀ ਬਣ ਜਾਂਦਾ ਹੈ। ਜੇ ਅਸੀਂ ਆਪਣੇ ਜੀਵਨ ਵਿੱਚ ਕੁਝ ਸਮਾਂ ਬਚਾਈਏ ਅਤੇ ਆਪਣੇ ਜੀਵਨ ਵਿੱਚ ਪ੍ਰਾਪਤ ਆਪਣੇ ਅਨੁਭਵਾਂ ਦੀ ਵਰਤੋਂ ਰਾਸ਼ਟਰ ਦੀ ਸੇਵਾ ਵਿੱਚ ਕਰੀਏ, ਤਾਂ ਸਾਡੇ ਦੇਸ਼ ਦਾ ਭਵਿੱਖ ਉੱਜਵਲ ਹੋ ਸਕਦਾ ਹੈ। ਅਸੀਂ ਅਗਲੀ ਪੀੜ੍ਹੀ ਨੂੰ ਬਿਹਤਰ ਤਰੀਕੇ ਨਾਲ ਪ੍ਰੋਤਸਾਹਿਤ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਇੱਕ ਬਿਹਤਰ ਦੇਸ਼ ਵਿਰਾਸਤ ਵਿੱਚ ਦੇ ਸਕਦੇ ਹਾਂ।

 

ਉਨ੍ਹਾਂ ਨੇ ਇੱਕ ਛੋਟੇ ਜਿਹੇ ਕੰਮ 'ਸਵੱਛਤਾ' ਦਾ ਜ਼ਿਕਰ ਕੀਤਾ ਜਿਸ ਸਦਕਾ ਵਿਆਪਕ ਬਦਲਾਅ ਆਇਆ। ਉਨ੍ਹਾਂ ਨੇ ਸੇਵਾਮੁਕਤ ਲੋਕਾਂ ਨੂੰ ਬਰਸਾਤੀ ਪਾਣੀ ਦੀ ਸਟੋਰੇਜ, ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਅਤੇ ਕਿਸਾਨਾਂ ਦੀ ਫਸਲ ਪੈਦਾਵਾਰ ਵਧਾਉਣ ਦੇ ਲਈ ਅਭਿਨਵ ਤਰੀਕੇ ਸੋਚਣ ਜਿਹੇ ਕਾਰਜ ਨਿਰੰਤਰ ਕਰਦੇ ਰਹਿਣ ਦੀ ਤਾਕੀਦ ਕੀਤੀ ਜਿਸ ਨਾਲ ਸਮਾਜ ਵਿੱਚ ਸਪਸ਼ਟ ਨਜ਼ਰ ਆਉਣ ਵਾਲੇ ਬਦਲਾਅ ਆਉਣ।

 

ਉਨ੍ਹਾਂ ਨੇ ਸੁਝਾਅ ਦਿੰਦੇ ਹੋਏ ਇਹ ਵੀ ਕਿਹਾ ਕਿ ਰੇਲਵੇ ਤੋਂ ਸੇਵਾਮੁਕਤ ਹੋਣ ਵਾਲੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਰਕਾਰੀ ਖੇਤਰ ਵਿੱਚ ਕੰਮ ਕਰਨ ਦਾ ਵਿਆਪਕ ਅਨੁਭਵ ਹੈ। ਉਹ ਭਾਰਤ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਆਮ ਲੋਕਾਂ ਨੂੰ ਸੂਚਿਤ ਅਤੇ ਸਿੱਖਿਅਤ ਕਰ ਸਕਦੇ ਹਨ, ਤਾਕਿ ਆਮ ਆਦਮੀ ਲਾਭ ਪ੍ਰਾਪਤ ਕਰ ਸਕੇ ਅਤੇ ਆਤਮਨਿਰਭਰ ਬਣ ਸਕੇ। ਇਹ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਇੱਕ ਵੱਡਾ ਯੋਗਦਾਨ ਹੋ ਸਕਦਾ ਹੈ।

 

ਸ਼੍ਰੀ ਗੋਇਲ ਨੇ 31 ਜੁਲਾਈ, 2020 ਨੂੰ ਸੇਵਾਮੁਕਤ ਹੋਏ ਅਧਿਕਾਰੀਆਂ/ਕਰਮਚਾਰੀਆਂ ਦੇ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਅੱਗੇ ਦਾ ਜੀਵਨ ਚੰਗਾ ਹੋਣ ਦੀ ਮੰਗਲ-ਕਾਮਨਾ ਕੀਤੀ।

 

ਸ਼੍ਰੀ ਸੁਰੇਸ਼ ਸੀ. ਅੰਗਦੀ ਨੇ ਸੇਵਾਮੁਕਤ ਹੋਏ ਪਦ-ਅਧਿਕਾਰੀਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ, 'ਤੁਹਾਡੇ ਸਾਰਿਆਂ ਵਿੱਚ ਰਹਿਣਾ ਬਹੁਤ ਖੁਸ਼ੀ ਦੀ ਗੱਲ ਹੈ। ਰੇਲਵੇ ਦੇ ਨਾਲ-ਨਾਲ, ਦੇਸ਼ ਵੀ ਉਨ੍ਹਾਂ ਸੇਵਾਵਾਂ ਨੂੰ ਕਦੇ ਨਹੀਂ ਭੁੱਲ ਸਕਦਾ ਜੋ ਰੇਲਵੇ ਕਰਮਚਾਰੀਆਂ ਨੇ ਅਣਥੱਕ ਤੌਰ 'ਤੇ ਪ੍ਰਦਾਨ ਕੀਤੀਆਂ ਹਨ। ਯੁਵਾ ਕਰਮਚਾਰੀਆਂ ਨੂੰ ਪ੍ਰੇਰਿਤ ਕਰਨ ਲਈ ਤੁਹਾਡੀ ਸਲਾਹ/ਸੁਝਾਅ ਦਾ ਹਮੇਸ਼ਾ ਸੁਆਗਤ ਹੈ। ਮੈਂ ਈਸ਼ਵਰ ਤੋਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਸ਼ਕਤੀ ਦੇਣ ਅਤੇ ਸਦਾ ਖੁਸ਼ਹਾਲ ਰੱਖਣ। ਇੱਕ ਰੇਲਕਰਮੀ ਸਦਾ ਇੱਕ ਰੇਲਕਰਮੀ ਹੁੰਦਾ ਹੈ।'

 

ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਰੇਲਵੇ ਮੰਤਰੀ ਅਤੇ ਰੇਲਵੇ ਰਾਜ ਮੰਤਰੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਰਿਟਾਇਰਮੈਂਟ ਸਮਾਰੋਹ ਨੂੰ ਇੱਕ ਯਾਦਗਾਰੀ ਰਿਟਾਇਰਮੈਂਟ ਸਮਾਰੋਹ ਬਣਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਸਦਾ 'ਰੇਲ ਪਰਿਵਾਰ' ਦਾ ਹਿੱਸਾ ਬਣੇ ਰਹਿਣਗੇ।

 

ਕੁੱਲ੍ਹ 2320 ਅਧਿਕਾਰੀ/ਕਰਮਚਾਰੀ ਭਾਰਤੀ ਰੇਲਵੇ ਤੋਂ ਸੇਵਾਮੁਕਤ ਹੋਏ।

 

*****

 

ਡੀਜੇਐੱਨ/ਐੱਮਕੇਵੀ



(Release ID: 1643108) Visitor Counter : 208