ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਨੇ SARS- CoV-2 ਦੀ ਪਹਿਲੀ ਪੈਨ ਇੰਡੀਆ 1000 ਜੀਨੋਮ ਸੀਕੁਐਂਸਿੰਗ ਦੇ ਸਫ਼ਲਤਾਪੂਰਬਕ ਮੁਕੰਮਲ ਹੋਣ ਦਾ ਐਲਾਨ ਕੀਤਾ

ਬਾਇਓਟੈਕਨੋਲੋਜੀ ਵਿਭਾਗ ਦੁਆਰਾ ਰਿਕਾਰਡ ਸਮੇਂ ਵਿੱਚ ਸਥਾਪਿਤ ਪੰਜ ਸਮਰਪਿਤ ਕੋਵਿਡ–19 ਬਾਇਓਰੀਪੋਜ਼ਟਰੀਜ਼ ਦੇ ਸਭ ਤੋਂ ਵਿਸ਼ਾਲ ਨੈੱਟਵਰਕ ਦੀ ਸ਼ੁਰੂਆਤ ਵੀ ਕੀਤੀ ਤੇ ਰਾਸ਼ਟਰ ਨੂੰ ਸਮਰਪਿਤ ਕੀਤਾ

“ਡਾਟਾ ਮੁੱਲਾਂਕਣ, ਜੋ ਚਲ ਰਿਹਾ ਹੈ, ਤੋਂ ਕੋਵਿਡ–19 ਵਿਰੁੱਧ ਸਾਡੀ ਜੰਗ ਵਿੱਚ ਮਦਦ ਲਈ ਕੁਝ ਦਿਲਚਸਪ ਨਤੀਜੇ ਸਾਹਮਣੇ ਆ ਸਕਦੇ ਹਨ”: ਡਾ. ਹਰਸ਼ ਵਰਧਨ

Posted On: 01 AUG 2020 4:40PM by PIB Chandigarh

ਵਿਗਿਆਨ ਅਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਪ੍ਰਿਥਵੀ ਵਿਗਿਆਨ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਇੱਥੇ SARS- CoV-2 ਦੇ ਪੈਨਇੰਡੀਆ 1000 ਜੀਨੋਮ ਸੀਕੁਐਂਸਿੰਗ ਦੇ ਸਫ਼ਲਤਾਪੂਰਬਕ ਮੁਕੰਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ – DBT) ਨਾਲ ਬੈਠਕ ਦੌਰਾਨ ਡੀਬੀਟੀ, ਬਾਇਓਟੈਕਨੋਲੋਜੀ ਇੰਡਸਟ੍ਰੀ ਰੀਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ – BIRAC) ਅਤੇ ਡੀਬੀਟੀ ਦੇ ਖ਼ੁਦਮੁਖਤਿਆਰ ਸੰਸਥਾਨਾਂ (ਏਆਈਜ਼ – AIs) ਦੀਆਂ ਕੋਵਿਡ–19 ਨਾਲ ਸਬੰਧਿਤ ਗਤੀਵਿਧੀਆਂ ਦੀ ਸਮੀਖਿਆ ਕੀਤੀ।

ਇਸ ਬੈਠਕ ਦੌਰਾਨ, ਡਾ. ਹਰਸ਼ ਵਰਧਨ ਨੇ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਰਿਕਾਰਡ ਸਮੇਂ ਅੰਦਰ ਸਥਾਪਿਤ ਕੋਵਿਡ–19 ਨੂੰ ਸਮਰਪਿਤ ਪੰਜ ਬਾਇਓਰੀਪੋਜ਼ਿਟ੍ਰੀਜ਼ ਦੇ ਸਭ ਤੋਂ ਵਿਸ਼ਾਲ ਨੈੱਟਵਰਕ ਦੀ ਸ਼ੁਰੂਆਤ ਵੀ ਕੀਤੀ ਤੇ ਉਹ ਰਾਸ਼ਟਰ ਨੂੰ ਸਮਰਪਿਤ ਕੀਤਾ। ਇਹ ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ (ਟੀਐੱਚਐੱਸਟੀਆਈ – THSTI) ਫ਼ਰੀਦਾਬਾਦ, ਇੰਸਟੀਟਿਊਟ ਆਵ੍ ਲਾਈਫ਼ ਸਾਇੰਸਜ਼ (ਆਈਆਈਐੱਲਐੱਸ – IILS) ਭੂਬਨੇਸ਼ਵਰ, ਇੰਸਟੀਟਿਊਟ ਆਵ੍ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਆਈਐੱਲਬੀਐੱਸ – ILBS) ਨਵੀਂ ਦਿੱਲੀ, ਨੈਸ਼ਨਲ ਸੈਂਟਰ ਫ਼ਾਰ ਸੈੱਲ ਸਾਇੰਸਜ਼ (ਐੱਨਸੀਸੀਐੱਸ) ਪੁਣੇ ਅਤੇ ਇੰਸਟੀਟਿਊਟ ਫ਼ਾਰ ਸਟੈੱਮ ਸੈੱਲ ਸਾਇੰਸ ਐਂਡ ਰੀਜੈਨਰੇਟਿਵ ਮੈਡੀਸਨ (ਇਨਸਟੈੱਮ) ਬੰਗਲੌਰ ਚ ਹਨ। ਉਨ੍ਹਾਂ ਇਸ ਮਹਾਮਾਰੀ ਦਾ ਅਸਰ ਘਟਾਉਣ ਲਈ ਅਣਥੱਕ ਜੰਗਵਿੱਚ ਡੀਬੀਟੀ ਦੇ ਜਤਨਾਂ ਹਿਤ ਸ਼ੁਭਕਾਮਨਾਵਾਂ ਦਿੱਤੀਆਂ।

 

 

ਡਾ. ਹਰਸ਼ ਵਰਧਨ ਨੇ ਕਿਹਾ,‘ਕੋਵਿਡ–19 ਦੀ ਲਾਗ ਫੈਲਣ ਦੀ ਪ੍ਰਕਿਰਿਆ ਵਿੱਚ ਜਾਂਚ ਲਈ ਜ਼ਰੂਰੀ ਜਨਸਿਹਤ ਪ੍ਰਤੀਕਿਰਿਆ ਪਹਿਲਾਂ ਲਈ ਇਸ ਜਾਣਕਾਰੀ ਦੇ ਮਹੱਤਵ ਨੂੰ ਵੇਖਦਿਆਂ, ਸਮੁੱਚੇ ਸੰਸਾਰ ਦੇ ਖੋਜਕਾਰਾਂ ਦੀ ਵਰਤੋਂ ਲਈ ਸੀਕੁਐਂਸ ਡਾਟਾ ਛੇਤੀ ਹੀ ਗਲੋਬਲ ਇਨੀਸ਼ੀਏਟਿਵ ਔਨ ਸ਼ੇਅਰਿੰਗ ਆੱਲ ਇਨਫ਼ਲੂਐਂਜ਼ਾ ਡਾਟਾ’ (ਗਿਸਏਡ – GISAID) ਵਿੱਚ ਜਾਰੀ ਕੀਤਾ ਜਾਵੇਗਾ।ਉਨ੍ਹਾਂ ਅੱਗੇ ਕਿਹਾ,‘ਡਾਟਾਬੇਸ ਵਿੱਚ ਮੌਜੂਦ ਜਾਣਕਾਰੀ ਤੋਂ ਇਹ ਸਮਝਣ ਵਿੱਚ ਸੁਧਾਰ ਹੋਵੇਗਾ ਕਿ ਇਹ ਵਾਇਰਸ ਫੈਲ ਕਿਵੇਂ ਰਿਹਾ ਹੈ, ਇੰਝ ਆਖ਼ਰ ਵਿੱਚ ਇਸ ਦੇ ਫੈਲਣ ਦੀਆਂ ਲੜੀਆਂ ਨੂੰ ਰਾਹ ਵਿੱਚ ਹੀ ਰੋਕਣ, ਛੂਤ ਦੇ ਨਵੇਂ ਕੇਸਾਂ ਦੀ ਰੋਕਥਾਮ ਅਤੇ ਇਸ ਵਾਇਰਸ ਦੇ ਫੈਲਣ ਵਿੱਚ ਦਖ਼ਲ ਦੇ ਉਪਾਵਾਂ ਉੱਤੇ ਖੋਜ ਕਰਨ ਨੂੰ ਹੋਰ ਬਲ ਮਿਲੇਗਾ।ਮੰਤਰੀ ਨੇ ਇਹ ਨੁਕਤਾ ਵੀ ਉਠਾਇਆ,‘ਡਾਟਾ ਵਿਸ਼ਲੇਸ਼ਣ, ਜੋ ਚਲ ਰਿਹਾ ਹੈ, ਤੋਂ ਕੋਵਿਡ–19 ਵਿਰੁੱਧ ਸਾਡੀ ਜੰਗ ਵਿੱਚ ਮਦਦ ਲਈ ਕੁਝ ਦਿਲਚਸਪ ਨਤੀਜੇ ਸਾਹਮਣੇ ਆ ਸਕਦੇ ਹਨ।

ਡਾ. ਹਰਸ਼ ਵਰਧਨ ਨੇ ਇਹ ਵੀ ਉਜਾਗਰ ਕੀਤਾ ਕਿ ’16 ਵੈਕਸੀਨ ਉਮੀਦਵਾਰ ਵਿਕਾਸ ਦੇ ਵਿਭਿੰਨ ਪੜਾਵਾਂ ਵਿੱਚੋਂ ਲੰਘ ਰਹੇ ਹਨ। ਬੀਸੀਜੀ ਵੈਕਸੀਨ ਦਾ ਤੀਜੇ ਗੇੜ ਦਾ ਪ੍ਰੀਖਣ ਚਲ ਰਿਹਾ ਹੈ, ਜ਼ਾਇਡਸ ਕੈਡਿਲਾ ਡੀਐੱਨਏ ਵੈਕਸੀਨ ਪ੍ਰੀਖਣ ਦੇ I/II ਗੇੜ ਵਿੱਚ ਹੈ ਅਤੇ 4 ਵੈਕਸੀਨ ਉਮੀਦਵਾਰ ਪ੍ਰੀਕਲੀਨਿਕਲ ਅਧਿਐਨ ਦੇ ਅਗਾਂਹਵਧੂ ਪੜਾਵਾਂ ਉੱਤੇ ਹਨ।ਉਨ੍ਹਾਂ ਕਿਹਾ,‘5 ਗੁੱਡ ਕਲੀਨਿਕਲ ਲੈਬੋਰੇਟਰੀ ਪ੍ਰੈਕਟਿਸ (ਜੀਸੀਐੱਲਪੀ – GCLP) ਕਲੀਨਿਕਲ ਪ੍ਰੀਖਣ ਸਥਾਨ ਵਿਕਸਿਤ ਕੀਤੇ ਗਏ ਹਨ ਅਤੇ ਵੈਕਸੀਨ ਵਿਕਾਸ ਅਧਿਐਨਾਂ ਲਈ 6 ਪਸ਼ੂ ਮਾਡਲ ਵੀ ਤਿਆਰ ਹਨ।

ਬਾਇਓਟੈਕਨੋਲੋਜੀ ਵਿਭਾਗ ਨੇ ਇਸੇ ਵਰ੍ਹੇ ਮਈ ਮਹੀਨੇ ਇੱਕ ਪੈਨ ਇੰਡੀਆ 1000 SARS-CoV-2 RNA ਜੀਨੋਮ ਸੀਕੁਐਂਸਿੰਗ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀ, ਜਿਹੜਾ ਡੀਬੀਟੀ ਦੇ ਖ਼ੁਦਮੁਖਤਿਆਰ ਸੰਸਥਾਨਾਂ ਦੁਆਰਾ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਤੇ ਕਲੀਨਿਕਲ ਸੰਗਠਨਾਂ ਦੇ ਤਾਲਮੇਲ ਨਾਲ ਕੀਤਾ ਜਾਣਾ ਹੈ।

ਨੈਸ਼ਨਲ ਇੰਸਟੀਟਿਊਟ ਆਵ੍ ਬਾਇਓਮੈਡੀਕਲ ਜੀਨੋਮਿਕਸ (ਐੱਨਆਈਬੀਐੱਮਜੀਕਲਿਆਣੀ – NIBMG-Kalyani), ਪੱਛਮੀ ਬੰਗਾਲ ਅਤੇ ਪੰਜ ਹੋਰ ਰਾਸ਼ਟਰੀ ਸਮੂਹਾਂ, ਆਈਐੱਲਐੱਸਭੁਬਨੇਸ਼ਵਰ, ਸੈਂਟਰ ਫ਼ਾਰ ਡੀਐੱਨਏ ਫ਼ਿੰਗਰਪ੍ਰਿੰਟਿੰਗ ਐਂਡ ਡਾਇਓਗਨੌਸਟਿਕਸ (ਸੀਡੀਐੱਫ਼ਡੀ)ਹੈਦਰਾਬਾਦ, ਇਨਸਟੈੱਮਨੈਸ਼ਨਲ ਸੈਂਟਰ ਫ਼ਾਰ ਬਾਇਓਲੋਜੀਕਲ ਸਾਇੰਸਜ਼ (ਐੱਨਸੀਬੀਐੱਸ)ਆਈਆਈਐੱਸਸੀ ਬੰਗਲੌਰ ਅਤੇ ਐੱਨਸੀਸੀਐੱਸਪੁਣੇ ਦੇ ਤਾਲਮੇਲ ਨਾਲ ਤਿਆਰ ਕੀਤੇ ਗਏ ਸਮੂਹ ਦੇ ਇਹ ਸਾਰੇ ਅਦਾਰੇ ਸੀਕੁਐਂਸਿੰਗ ਅਤੇ ਮੁੱਲਾਂਕਣ ਵਿੱਚ ਸਰਗਰਮੀ ਨਾਲ ਭਾਗ ਲੈ ਰਹੇ ਹਨ। ਆਪਸੀ ਤਾਲਮੇਲ ਰੱਖਣ ਵਾਲੇ ਰਾਸ਼ਟਰੀ ਸੰਸਥਾਨ ਤੇ ਇਸ ਵਿੱਚ ਸ਼ਾਮਲ ਕਲੀਨਿਕਲ ਸੰਗਠਨ ਇਹ ਹਨ ਆਈਸੀਐੱਮਆਰ ਨੈਸ਼ਨਲ ਇੰਸਟੀਟਿਊਟ ਆਵ੍ ਕੌਲਰਾ ਐਂਡ ਐਂਟਰਿਕ ਡਿਜ਼ੀਜ਼ਸ, ਇੰਸਟੀਟਿਊਟ ਆਵ੍ ਪੋਸਟਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਆਈਪੀਜੀਐੱਮਈਆਰ) ਕੋਲਕਾਤਾ, ਆਈਆਈਐੱਸਸੀ ਬੰਗਲੌਰ, ਏਮਸ, ਰਿਸ਼ੀਕੇਸ਼ (ਉੱਤਰਾਖੰਡ), ਮੌਲਾਨਾ ਆਜ਼ਾਦ ਮੈਡੀਕਲ ਕਾਲਜ (ਐੱਮਏਐੱਮਸੀ) 6 ਦਿੱਲੀ, ਟੀਐੱਚਐੱਸਟੀਆਈ ਫ਼ਰੀਦਾਬਾਦ, ਗ੍ਰਾਂਟ ਮੈਡੀਕਲ ਕਾਲਜ (ਜੀਐੱਮਸੀ) ਔਰੰਗਾਬਾਦ, ਮਹਾਤਮਾ ਗਾਂਧੀ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਐੱਮਜੀਆਈਐੱਮਐੱਸ) ਵਰਧਾ, ਆਰਮਡ ਫ਼ੋਰਸੇਜ਼ ਮੈਡੀਕਲ ਕਾਲਜ (ਏਐੱਫ਼ਐੱਮਸੀ – AFMC) ਅਤੇ ਬਾਇਰਾਮਜੀ ਜੀਜਨਬਾਈ ਗਵਰਨਮੈਂਟ ਮੈਡੀਕਲ ਕਾਲਜ (ਬੀਜੇਐੱਮਸੀ) ਪੁਣੇ ਅਤੇ ਹੋਰ ਹਸਪਤਾਲ।

ਇਸ ਸਮੂਹ ਨੇ ਰੀਅਲ ਟਾਈਮ ਪੀਸੀਆਰ ਦੁਆਰਾ ਕੋਵਿਡ–19 ਲਈ ਟੈਸਟਾਂ ਦੌਰਾਨ ਪਾਜ਼ਿਟਿਵ ਆਏ ਵਿਅਕਤੀਆਂ ਤੋਂ ਇਕੱਠੇ ਕੀਤੇ ਨੇਜ਼ੋਫ਼ੇਰਿੰਗੀਅਲ ਅਤੇ ਓਰੋਫ਼ੇਰਿੰਗੀਅਲ ਸਵੈਬਸ ਤੋਂ 1000 SAS-CoV-2 ਜੀਨੋਮਜ਼ ਦੀ ਸੀਕੁਐਂਸਿੰਗ ਦਾ ਮੁਢਲਾ ਟੀਚਾ ਹਾਸਲ ਕਰ ਲਿਆ ਹੈ। ਇਹ ਸੈਂਪਲ ਭਾਰਤ ਦੇ 10 ਰਾਜਾਂ ਵਿੱਚ ਮੌਜੂਦ ਵਿਭਿੰਨ ਜ਼ੋਨਾਂ ਵਿੱਚੋਂ ਇਕੱਠੇ ਕੀਤੇ ਗਏ ਸਨ।

ਡੀਬੀਟੀ ਇੱਕ ਬਹੁਤ ਵਧੀਆ ਨੀਤੀਗਤ ਯੋਜਨਾ ਜ਼ਰੀਏ ਕੋਵਿਡ–19 ਬਾਇਓ ਰੀਪੋਜ਼ਿਟਰੀਜ਼ ਦੀ ਸਹਾਇਤਾ ਕਰ ਰਿਹਾ ਹੈ, ਤਾਂ ਜੋ ਨਵੇਂ ਟੈਕਨੋਲੋਜੀਕਲ ਦਖ਼ਲ ਸਮੇਂ ਸਿਰ ਵਿਕਸਿਤ ਕੀਤੇ ਜਾ ਸਕਣ। ਇਨ੍ਹਾਂ ਬਾਇਓਰੀਪੋਜ਼ਿਟਰੀਜ਼ ਦਾ ਮੁੱਖ ਉਦੇਸ਼ ਨੇਜ਼ੋਓਰੋਫ਼ੈਰਿੰਗੀਅਲ ਸਵੈਬਜ਼, ਮਲ, ਮੂਤਰ, ਲਾਰ, ਸੀਰਮ, ਪਲਾਜ਼ਮਾ, ਪੀਬੀਐੱਮਸੀ (PBMC) ਅਤੇ ਸੀਰਮ ਸਮੇਤ ਇਨਐਕਟੀਵੇਟਡ ਵਾਇਰਸ ਤੇ ਕਲੀਨਿਕਲ ਸੈਂਪਲਾਂ ਨੂੰ ਸੰਭਾਲ਼ ਕੇ ਰੱਖਣਾ ਹੈ।

ਇਹ ਮਨੋਨੀਤ ਬਾਇਓ ਰੀਪੋਜ਼ਟਰੀਜ਼ ਖੋਜ ਅਤੇ ਵਿਕਾਸ ਦੇ ਮੰਤਵ ਲਈ ਕਲੀਨਿਕਲ ਸੈਂਪਲਾਂ ਦੀ ਵਰਤੋਂ ਕਰਨਗੇ ਅਤੇ ਉਹ ਦੇਸ਼ ਲਈ ਲਾਭ ਯਕੀਨੀ ਬਣਾਉਣ ਤੇ ਬੇਨਤੀ ਦੇ ਉਦੇਸ਼ ਹਿਤ ਜਾਂਚਪੜਤਾਲ ਕਰਨ ਤੋਂ ਬਾਅਦ ਡਾਇਓਗਨੌਸਟਿਕਸ, ਥੈਰਾਪਿਊਟਿਕਸ, ਵੈਕਸੀਨਾਂ ਆਦਿ ਵਿਕਸਿਤ ਕਰਨ ਵਿੱਚ ਸ਼ਾਮਲ ਅਕਾਦਮਿਕ, ਉਦਯੋਗਿਕ ਤੇ ਵਪਾਰਕ ਇਕਾਈਆਂ ਨਾਲ ਸੈਂਪਲ ਸਾਂਝੇ ਕਰਨ ਵਾਸਤੇ ਅਧਿਕਾਰਤ ਹਨ। ਸੈਂਪਲ ਇਕੱਠਾ ਕਰਨ, ਆਵਾਜਾਈ, ਅਲਕੋਟਿੰਗ, ਭੰਡਾਰਣ ਅਤੇ ਸ਼ੇਅਰਿੰਗ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰਸ (ਐੱਸਓਪੀਜ਼ – SoPs) ਵਿਕਸਿਤ ਕੀਤੀਆਂ ਗਈਆਂ ਹਨ। ਅੱਜ ਦੀ ਤਰੀਕ ਤੱਕ, ਇਨ੍ਹਾਂ ਪੰਜ ਕੇਂਦਰਾਂ ਵਿੱਚ 44452 ਕਲੀਨਿਕਲ ਸੈਂਪਲ ਇਕੱਠੇ ਤੇ ਭੰਡਾਰ ਕੀਤੇ ਜਾ ਚੁੱਕੇ ਹਨ।  5,000 ਤੋਂ ਵੱਧ ਸੈਂਪਲ ਸਾਂਝੇ ਕੀਤੇ ਗਏ ਹਨ।

ਇਸ ਮੀਟਿੰਗ, ਜਿਸ ਵਿੱਚ ਡਾ. ਰੇਨੂ ਸਵਰੂਪ ਸਕੱਤਰ ਡੀਬੀਟੀ ਵੀ ਮੌਜੂਦ ਸਨ ਤੇ ਵੀਡੀਓਲਿੰਕਸ ਜ਼ਰੀਏ ਡੀਬੀਟੀ ਤੇ ਇਸ ਦੇ ਖ਼ੁਦਮੁਖਤਿਆਰ ਸੰਸਥਾਨਾਂ ਅਤੇ ਜਨਤਕ ਖੇਤਰ ਦੇ BIRAC ਅਤੇ BIBCOL ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ ਸਨ, ਦੌਰਾਨ ਮੰਤਰੀ ਨੂੰ ਡੀਬੀਟੀਬਿਰਾਕ (DBT-BIRAC) ਕੋਵਿਡ–19 ਖੋਜ ਸਮੂਹ ਬਾਰੇ ਤਾਜ਼ਾ ਜਾਣਕਾਰੀ ਦਿੱਤੀ ਗਈ, ਜਿਸ ਅਧੀਨ 150 ਖੋਜ ਸਮੂਹਾਂ ਦੀ ਮਦਦ ਕੀਤੀ ਗਈ ਹੈ; ਜਿਨ੍ਹਾਂ ਵਿੱਚ ਲਗਭਗ 80 ਉਦਯੋਗ / ਅਕਾਦਮਿਕ ਤਾਲਮੇਲ, 40 ਅਕਾਦਮਿਕ ਖੋਜ ਸੰਸਥਾਨ ਤੇ 25 ਤੋਂ ਵੱਧ ਸਟਾਰਟਅੱਪ ਰੀਸਰਚ ਗਰੁੱਪਸ ਸ਼ਾਮਲ ਹਨ।

ਇਸ ਸਮੂਹ ਨੇ ਪ੍ਰਤੀ ਦਿਨ 5 ਲੱਖ ਆਰਟੀਪੀਸੀਆਰ (RTPCR) ਡਾਇਓਗਨੌਸਟਿਕ ਕਿੱਟਾਂ ਤਿਆਰ ਕਰਨ ਵਿੱਚ ਸਫ਼ਲਤਾਪੂਰਬਕ 100 ਫ਼ੀ ਸਦੀ ਆਤਮਨਿਰਭਰਤਾ ਵਿਕਸਿਤ ਕਰ ਲਈ ਹੈ। ਡੀਬੀਟੀ ਦੇ ਖ਼ੁਦਮੁਖਤਿਆਰ ਸੰਸਥਾਨਾਂ ਦੀਆਂ 4 ਟੈਕਨੋਲੋਜੀਆਂ ਘਰੇਲੂ ਕਿੱਟਾਂ ਦੇ ਵਪਾਰਕ ਨਿਰਮਾਣ ਲਈ ਉਦਯੋਗ ਨੂੰ ਟ੍ਰਾਂਸਫ਼ਰ ਕੀਤੀਆਂ ਗਈਆਂ ਹਨ। ਡੀਬੀਟੀ ਦੇ ਖ਼ੁਦਮੁਖਤਿਆਰ ਸੰਸਥਾਨ ਡਾਇਓਗਨੌਸਟਿਕ ਟੈਸਟਿੰਗ, ਕਿੱਟ ਵੈਲਿਡੇਸ਼ਨ ਤੇ ਐਂਟੀਵਾਇਰਲ ਟੈਸਟਿੰਗ ਲਈ ਸੇਵਾਵਾਂ ਵੀ ਮੁਹੱਈਆ ਕਰਵਾ ਰਹੇ ਹਨ।

 

 

 

*****

ਐੱਨਬੀ/ਕੇਜੀਐੱਸ



(Release ID: 1642972) Visitor Counter : 217