ਪ੍ਰਧਾਨ ਮੰਤਰੀ ਦਫਤਰ

ਸਮਾਰਟ ਇੰਡੀਆ ਹੈਕਾਥੌਨ 2020 ਦੇ ਗ੍ਰੈਂਡ ਫਿਨਾਲੇ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ–ਪਾਠ

Posted On: 01 AUG 2020 7:08PM by PIB Chandigarh

ਆਪ ਏਕ ਸੇ ਬੜ੍ਹਕਰ ਏਕ Solutions ‘ਤੇ ਕੰਮ ਕਰ ਰਹੇ ਹੋ।  ਦੇਸ਼  ਦੇ ਸਾਹਮਣੇ ਜੋ Challenges ਹਨਇਹ ਉਨ੍ਹਾਂ ਦਾ Solution ਤਾਂ ਦਿੰਦੇ ਹੀ ਹਨ,  Data,  Digitization ਅਤੇ Hi-tech Future ਨੂੰ ਲੈ ਕੇ ਭਾਰਤ ਦੀਆਂ Aspirations ਨੂੰ ਵੀ ਮਜ਼ਬੂਤ ਕਰਦੇ ਹਨ।

 

ਸਾਥੀਓਸਾਨੂੰ ਹਮੇਸ਼ਾ ਤੋਂ ਮਾਣ ਰਿਹਾ ਹੈ ਕਿ ਬੀਤੀਆਂ ਸਦੀਆਂ ਵਿੱਚ ਅਸੀਂ ਦੁਨੀਆ ਨੂੰ ਏਕ ਸੇ ਬੜ੍ਹਕਰ ਏਕ ਬਿਹਤਰੀਨ ਸਾਇੰਟਿਸਟਬਿਹਤਰੀਨ Technicians,  Technology Enterprise leaders ਦਿੱਤੇ ਹਨ।  ਲੇਕਿਨ ਇਹ 21ਵੀਂ ਸਦੀ ਹੈ ਅਤੇ ਤੇਜ਼ੀ ਨਾਲ ਬਦਲਦੀ ਹੋਈ ਦੁਨੀਆ ਵਿੱਚਭਾਰਤ ਨੂੰ ਆਪਣੀ ਉਹੀ ਪ੍ਰਭਾਵੀ ਭੂਮਿਕਾ ਨਿਭਾਉਣ ਲਈ ਉਤਨੀ ਹੀ ਤੇਜ਼ੀ ਨਾਲ ਸਾਨੂੰ ਖੁਦ ਨੂੰ ਵੀ ਬਦਲਣਾ ਹੋਵੇਗਾ।

 

ਇਸੇ ਸੋਚ ਨਾਲ ਹੁਣ ਦੇਸ਼ ਵਿੱਚ Innovation ਦੇ ਲਈ,  Research ਦੇ  ਲਈ,  Design ਦੇ ਲਈ,  Development ਦੇ ਲਈ,  Enterprise ਦੇ ਲਈ ਜ਼ਰੂਰੀ Eco-system ਤੇਜ਼ੀ ਨਾਲ ਤਿਆਰ ਕੀਤਾ ਜਾ ਰਿਹਾ ਹੈ।  ਹੁਣ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ Quality of Education ‘ਤੇ21ਵੀਂ ਸਦੀ ਦੀ Technology ਨੂੰ ਨਾਲ ਲੈ ਕੇ21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ Education system ਵੀ ਉਤਨਾ ਹੀ ਜ਼ਰੂਰੀ ਹੈ ।

 

ਪ੍ਰਧਾਨ ਮੰਤਰੀ ਈ-ਵਿਦਯਾ ਕਾਰਜਕ੍ਰਮ ਹੋਵੇ ਜਾਂ ਫਿਰ ਅਟਲ ਇਨੋਵੇਸ਼ਨ ਮਿਸ਼ਨਦੇਸ਼ ਵਿੱਚ ਸਾਇੰਟਿਫਿਕ ਟੈਂਪਰਾਮੈਂਟ ਵਧਾਉਣ ਦੇ ਲਈ ਅਨੇਕ ਖੇਤਰਾਂ ਵਿੱਚ ਸਕਾਲਰਸ਼ਿਪ ਦਾ ਵਿਸਤਾਰ ਹੋਵੇਜਾਂ ਸਪੋਰਟਸ ਦੀ ਦੁਨੀਆ ਨਾਲ ਜੁੜੇ Talent ਨੂੰ ਮਾਡਰਨ ਫੈਸਿਲਿਟੀਜ ਅਤੇ ਆਰਥਿਕ ਮਦਦਰਿਸਰਚ ਨੂੰ ਹੁਲਾਰਾ ਦੇਣ ਵਾਲੀਆਂ ਯੋਜਨਾਵਾਂ ਹੋਣ ਜਾਂ ਫਿਰ ਭਾਰਤ ਵਿੱਚ ਵਰਲਡ ਕਲਾਸ 20 Institutes of Eminence  ਦੇ ਨਿਰਮਾਣ ਦਾ ਮਿਸ਼ਨਔਨਲਾਈਨ ਐਜੂਕੇਸ਼ਨ ਲਈ ਨਵੇਂ ਸੰਸਾਧਨਾਂ ਦਾ ਨਿਰਮਾਣ ਹੋਵੇ ਜਾਂ ਫਿਰ ਸਮਾਰਟ ਇੰਡੀਆ ਹੈਕਾਥੌਨ ਜਿਹੇ ਇਹ ਅਭਿਯਾਨਪ੍ਰਯਤਨ ਇਹੀ ਹੈ ਕਿ ਭਾਰਤ ਦੀ Education ਹੋਰ ਆਧੁਨਿਕ ਬਣੇਮਾਡਰਨ ਬਣੇਇੱਥੋਂ ਦੇ Talent ਨੂੰ ਪੂਰਾ ਅਵਸਰ ਮਿਲੇ।

 

ਸਾਥੀਓਇਸ ਕੜੀ ਵਿੱਚ ਕੁਝ ਦਿਨ ਪਹਿਲਾਂ ਦੇਸ਼ ਦੀ ਨਵੀਂ Education Policy ਦਾ ਐਲਾਨ ਕੀਤਾ ਗਿਆ ਹੈ।  ਇਹ ਪਾਲਿਸੀ21ਵੀਂ ਸਦੀ  ਦੇ ਨੌਜਵਾਨਾਂ ਦੀ ਸੋਚਉਨ੍ਹਾਂ ਦੀਆਂ ਜ਼ਰੂਰਤਾਂਉਨ੍ਹਾਂ ਦੀਆਂ ਆਸਾਂ-ਉਮੀਦਾਂ ਅਤੇ ਆਕਾਂਖਿਆਵਾਂ ਨੂੰ ਦੇਖਦੇ ਹੋਏ ਬਣਾਉਣ ਦਾ ਵਿਆਪਕ ਯਤਨ ਹੋਇਆ ਹੈ।  5 ਸਾਲ ਤੱਕ ਦੇਸ਼-ਭਰ ਵਿੱਚ ਇਸ ਦੇ ਹਰ ਬਿੰਦੂ ਤੇ ਵਿਆਪਕ Debate ਅਤੇ Discussions ਹੋਏ ਹਨਹਰ ਪੱਧਰ ਤੇ ਹੋਏਤਾਂ ਜਾ ਕੇ ਇਹ ਨੀਤੀ ਬਣੀ ਹੈ।

 

ਇਹ ਸੱਚੇ ਅਰਥ ਵਿੱਚ ਪੂਰੇ ਭਾਰਤ ਨੂੰਭਾਰਤ  ਦੇ ਸੁਪਨਿਆਂ ਨੂੰਭਾਰਤ  ਦੇ ਭਾਵੀ ਪੀੜ੍ਹੀ ਦੀਆਂ ਆਸਾਂ ਆਕਾਂਖਿਆਵਾਂ ਨੂੰ ਆਪਣੇ ਵਿੱਚ ਸਮੇਟੇ ਹੋਏ ਨਵੇਂ ਭਾਰਤ ਦੀ ਸਿੱਖਿਆ ਨੀਤੀ ਆਈ ਹੈ। ਇਸ ਵਿੱਚ ਹਰ ਖੇਤਰਹਰ ਰਾਜ ਦੇ ਵਿਦਵਾਨਾਂ  ਦੇ ਵਿਚਾਰਾਂ ਨੂੰ ਸਮਾਹਿਤ ਕੀਤਾ ਗਿਆ ਹੈ।  ਇਸ ਲਈ ਇਹ ਸਿਰਫ ਇੱਕ Policy Document ਨਹੀਂ ਹੈ ਬਲਕਿ 130 ਕਰੋੜ ਤੋਂ ਅਧਿਕ ਭਾਰਤੀਆਂ ਦੀਆਂ Aspirations ਦਾ Reflection ਵੀ ਹੈ।

 

ਸਾਥੀਓਤੁਸੀਂ ਵੀ ਆਪਣੇ ਆਸਪਾਸ ਦੇਖਦੇ ਹੋਵੋਗੇਅੱਜ ਵੀ ਅਨੇਕ ਬੱਚਿਆਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਇੱਕ ਅਜਿਹੇ ਵਿਸ਼ੇ  ਦੇ ਅਧਾਰ ਤੇ ਜੱਜ ਕੀਤਾ ਜਾਂਦਾ ਹੈਜਿਸ ਵਿੱਚ ਉਸ ਦਾ ਇੰਟਰੈਸਟ ਹੀ ਨਹੀਂ ਹੈ।  ਮਾਂ - ਬਾਪ ਦਾਰਿਸ਼ਤੇਦਾਰਾਂ ਦਾਦੋਸਤਾਂ ਦਾਪੂਰੇ environment ਦਾ ਪ੍ਰੈਸ਼ਰ ਹੁੰਦਾ ਹੈ ਤਾਂ ਉਹ ਦੂਸਰਿਆਂ ਦੁਆਰਾ ਚੁਣੇ ਗਏ ਸਬਜੈਕਟਸ ਪੜ੍ਹਨ ਲਗਦੇ ਹਨ।  ਇਸ ਅਪ੍ਰੋਚ ਨੇ ਦੇਸ਼ ਨੂੰ ਇੱਕ ਬਹੁਤ ਵੱਡੀ ਆਬਾਦੀ ਅਜਿਹੀ ਦਿੱਤੀ ਹੈਜੋ ਪੜ੍ਹੀ - ਲਿਖੀ ਤਾਂ ਹੈਲੇਕਿਨ ਜੋ ਉਸ ਨੇ ਪੜ੍ਹਿਆ ਹੈ ਉਸ ਵਿੱਚੋਂ ਜ਼ਿਆਦਾਤਰਉਸ ਦੇ ਕੰਮ ਨਹੀਂ ਆਉਂਦਾ।  ਡਿਗਰੀਆਂ  ਦੇ ਅੰਬਾਰ  ਦੇ ਬਾਅਦ ਵੀ ਉਹ ਆਪਣੇ ਆਪ ਵਿੱਚ ਇੱਕ ਅਧੂਰਾਪਨ ਮਹਿਸੂਸ ਕਰਦਾ ਹੈ।  ਉਸ ਦੇ ਅੰਦਰ ਜੋ ‍ਆਤਮਵਿਸ਼ਵਾਸ ਪੈਦਾ ਹੋਣਾ ਚਾਹੀਦਾ ਹੈਜੋ Confidence ਆਉਣਾ ਚਾਹੀਦਾ ਹੈਉਸ ਦੀ ਕਮੀ ਉਹ ਮਹਿਸੂਸ ਕਰਦਾ ਹੈ।  ਇਸ ਦਾ ਪ੍ਰਭਾਵ ਉਸ ਦੀ ਪੂਰੀ ਲਾਈਫ ਦੀ Journey ‘ਤੇ ਪੈਂਦਾ ਹੈ।

 

ਸਾਥੀਓਨਵੀਂ ਐਜੂਕੇਸ਼ਨ ਪਾਲਿਸੀ  ਜ਼ਰੀਏ ਇਸੇ ਅਪ੍ਰੋਚ ਨੂੰ ਬਦਲਣ ਦਾ ਯਤਨ ਕੀਤਾ ਜਾ ਰਿਹਾ ਹੈਪਹਿਲਾਂ ਦੀਆਂ ਕਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ।  ਭਾਰਤ ਦੀ ਸਿੱਖਿਆ ਵਿਵਸਥਾ ਵਿੱਚ ਹੁਣ ਇੱਕ ਸਿਸਟੇਮੈਟਿਕ ਰਿਫਾਰਮਸਿੱਖਿਆ ਦਾ Intent ਅਤੇ Content,  ਦੋਹਾਂ ਨੂੰ Transform ਕਰਨ ਦੀ ਪ੍ਰਯਤਨ ਹੈ।

 

 

ਸਾਥੀਓਸਾਡੇ ਸੰਵਿਧਾਨ ਦੇ ਮੁੱਖ ਸ਼ਿਲਪੀਸਾਡੇ ਦੇਸ਼  ਦੇ ਮਹਾਨ ਸਿੱਖਿਆਸਾਸ਼ਤਰੀ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਸਨ ਕਿ ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਸਾਰਿਆਂ ਦੀ ਪਹੁੰਚ ਵਿੱਚ ਹੋਵੇਸਾਰਿਆਂ ਲਈ ਸੁਲਭ ਹੋਵੇ।  ਇਹ ਸਿੱਖਿਆ ਨੀਤੀਉਨ੍ਹਾਂ  ਦੇ  ਇਸ ਵਿਚਾਰ ਨੂੰ ਵੀ ਸਮਰਪਿਤ ਹੈ।  ਇਹ Education Policy,  Job seekers  ਦੀ ਬਜਾਏ Job Creators ਬਣਾਉਣ ਤੇ ਬਲ ਦਿੰਦੀ ਹੈ।  ਯਾਨੀ ਇੱਕ ਤਰ੍ਹਾਂ ਨਾਲ ਇਹ ਸਾਡੇ Mindset ਵਿੱਚਸਾਡੀ ਅਪ੍ਰੋਚ ਵਿੱਚ ਹੀ ਰਿਫਾਰਮ ਲਿਆਉਣ ਦਾ ਪ੍ਰਯਤਨ ਹੈ।  ਇਸ ਪਾਲਿਸੀ  ਦੇ ਫੋਕਸ ਵਿੱਚ ਇੱਕ ਅਜਿਹੇ ਆਤਮਨਿਰਭਰ ਯੁਵਾ ਦਾ ਨਿਰਮਾਣ ਕਰਨਾ ਹੈਜੋ ਇਹ ਤੈਅ ਕਰ ਸਕੇਗਾ ਕਿ ਉਸ ਨੇ Job ਕਰਨੀ ਹੈ,  Service ਕਰਨੀ ਹੈ ਜਾਂ ਫਿਰ Entrepreneur ਬਣਨਾ ਹੈ।

 

ਸਾਥੀਓਸਾਡੇ ਦੇਸ਼ ਵਿੱਚ ਭਾਸ਼ਾ-Language ਹਮੇਸ਼ਾ ਤੋਂ ਇੱਕ ਸੰਵੇਦਨਸ਼ੀਲ ਵਿਸ਼ਾ ਰਹੀ ਹੈ।  ਇਸ ਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਸਾਡੇ ਇੱਥੇ ਸਥਾਨਕ ਭਾਸ਼ਾ ਨੂੰ ਆਪਣੇ ਹਾਲ ਤੇ ਹੀ ਛੱਡ ਦਿੱਤਾ ਗਿਆਉਸ ਨੂੰ ਪਨਪਣ ਅਤੇ ਅੱਗੇ ਵਧਣ ਦਾ ਮੌਕਾ ਬਹੁਤ ਘੱਟ ਮਿਲਿਆ।  ਹੁਣ ਐਜੂਕੇਸ਼ਨ ਪਾਲਿਸੀ ਵਿੱਚ ਜੋ ਬਦਲਾਅ ਲਿਆਂਦੇ ਗਏ ਹਨਉਨ੍ਹਾਂ ਨਾਲ ਭਾਰਤ ਦੀਆਂ ਭਾਸ਼ਾਵਾਂ ਅੱਗੇ ਵਧਣਗੀਆਂਉਨ੍ਹਾਂ ਦਾ ਹੋਰ ਵਿਕਾਸ ਹੋਵੇਗਾ। ਇਹ ਭਾਰਤ  ਦੇ ਗਿਆਨ ਨੂੰ ਤਾਂ ਵਧਾਉਣਗੀਆਂ ਹੀਭਾਰਤ ਦੀ ਏਕਤਾ ਨੂੰ ਵੀ ਵਧਾਉਣਗੀਆਂ।  ਸਾਡੀਆਂ ਭਾਰਤੀ ਭਾਸ਼ਾਵਾਂ ਵਿੱਚ ਕਿੰਨੀਆਂ ਹੀ ਸਮ੍ਰਿੱਧ ਰਚਨਾਵਾਂ ਹਨਸਦੀਆਂ ਦਾ ਗਿਆਨ ਹੈਅਨੁਭਵ ਹੈਇਨ੍ਹਾਂ ਸਭ ਦਾ ਹੁਣ ਹੋਰ ਵਿਸਤਾਰ ਹੋਵੇਗਾ।  ਇਸ ਨਾਲ ਵਿਸ਼ਵ ਦਾ ਵੀ ਭਾਰਤ ਦੀਆਂ ਸਮ੍ਰਿੱਧ ਭਾਸ਼ਾਵਾਂ ਨਾਲ ਪਰਿਚੈ ਹੋਵੇਗਾ। ਅਤੇ ਇੱਕ ਬਹੁਤ ਵੱਡਾ ਲਾਭ ਇਹ ਹੋਵੇਗਾ ਕਿ ਵਿਦਿਆਰਥੀਆਂ ਨੂੰ ਆਪਣੇ ਸ਼ੁਰੂਆਤੀ ਸਾਲਾਂ ਵਿੱਚ ਆਪਣੀ ਹੀ ਭਾਸ਼ਾ ਵਿੱਚ ਸਿੱਖਣ ਨੂੰ ਮਿਲੇਗਾ।

 

 

ਇਸ ਨਾਲ ਉਨ੍ਹਾਂ ਦਾ ਟੈਲੇਂਟ ਹੋਰ ਵਧੇਗਾ ਤੇ ਪ੍ਰਫੁੱਲਿਤ ਹੋਣ ਲਈ ਮੈਂ ਸਮਝਦਾ ਹਾਂ ਬਹੁਤ ਅਵਸਰ ਹੋਣਗੇਉਹ ਸਹਿਜ ਹੋ ਕੇਬਿਨਾ ਦਬਾਅ  ਦੇ ਨਵੀਆਂ ਚੀਜ਼ਾਂ ਸਿੱਖਣ ਲਈ ਪ੍ਰੇਰਿਤ ਹੋਵੇਗਾਦੇ ਸਿੱਖਿਆ ਨਾਲ ਜੁੜ ਸਕਣਗੇ।  ਵੈਸੇ ਵੀ ਅੱਜ GDP  ਦੇ ਅਧਾਰ ਤੇ ਵਿਸ਼ਵ  ਦੇ top 20 ਦੇਸ਼ਾਂ ਦੀ ਲਿਸਟ ਦੇਖੀਏ ਤਾਂ ਜ਼ਿਆਦਾਤਰ ਦੇਸ਼ ਆਪਣੀ ਗ੍ਰਹਿ ਭਾਸ਼ਾਮਾਤ੍ਰ ਭਾਸ਼ਾ ਵਿੱਚ ਹੀ ਸਿੱਖਿਆ ਦਿੰਦੇ ਹਨ।  ਇਹ ਦੇਸ਼ ਆਪਣੇ ਦੇਸ਼ ਵਿੱਚ ਨੌਜਵਾਨਾਂ ਦੀ ਸੋਚ ਅਤੇ ਸਮਝ ਨੂੰ ਆਪਣੀ ਭਾਸ਼ਾ ਵਿੱਚ ਵਿਕਸਿਤ ਕਰਦੇ ਹਨ ਅਤੇ ਦੁਨੀਆ  ਨਾਲ ਸੰਵਾਦ ਲਈ ਦੂਜੀਆਂ ਭਾਸ਼ਾਵਾਂ ਤੇ ਵੀ ਬਲ ਦਿੰਦੇ ਹਾਂ।  ਇਹੀ ਨੀਤੀ ਅਤੇ ਰਣਨੀਤੀ 21ਵੀਂ ਸਦੀ ਦੇ ਭਾਰਤ ਦੇ ਲਈ ਵੀ ਬਹੁਤ ਉਪਯੋਗੀ ਹੋਣ ਵਾਲੀ ਹੈ।  ਭਾਰਤ  ਦੇ ਪਾਸ ਤਾਂ ਭਾਸ਼ਾਵਾਂ ਦਾ ਅਦਭੁਤ ਖਜ਼ਾਨਾ ਹੈਜਿਨ੍ਹਾਂ ਨੂੰ ਸਿੱਖਣ ਲਈ ਇੱਕ ਜੀਵਨ ਵੀ ਘੱਟ ਪੈ ਜਾਂਦਾ ਹੈ ਅਤੇ ਅੱਜ ਦੁਨੀਆ ਵੀ ਉਸ ਦੇ ਲਈ ਲਲਾਇਤ ਹੈ।

 

ਸਾਥੀਓਨਵੀਂ ਸਿੱਖਿਆ ਨੀਤੀ ਦੀ ਇੱਕ ਹੋਰ ਖਾਸ ਗੱਲ ਹੈ।  ਇਸ ਵਿੱਚ Local ‘ਤੇ ਜਿਤਨਾ ਫੋਕਸ ਹੈ, ਉਤਨਾ ਹੀ ਉਸ ਨੂੰ Global ਦੇ  ਨਾਲ Integrate ਕਰਨ ਤੇ ਵੀ ਬਲ ਦਿੱਤਾ ਗਿਆ ਹੈ।  ਇੱਕ ਪਾਸੇ ਜਿੱਥੇ ਸਥਾਨਕ ਲੋਕ ਕਲਾਵਾਂ ਅਤੇ ਵਿੱਦਿਆਵਾਂਸ਼ਾਸਤਰੀ ਕਲਾ ਅਤੇ ਗਿਆਨ ਨੂੰ ਸੁਭਾਵਿਕ ਸਥਾਨ ਦੇਣ ਦੀ ਗੱਲ ਹੈ ਤਾਂ ਉੱਥੇ ਹੀ Top Global Institutions ਨੂੰ ਭਾਰਤ ਵਿੱਚ campus ਖੋਲ੍ਹਣ ਦਾ ਸੱਦਾ ਵੀ ਹੈ।  ਇਸ ਨਾਲ ਸਾਡੇ ਨੌਜਵਾਨਾਂ ਨੂੰ ਭਾਰਤ ਵਿੱਚ ਹੀ Word Class Exposure ਅਤੇ Opportunities ਵੀ ਮਿਲਣਗੀਆਂ ਅਤੇ Global Competition ਲਈ ਜ਼ਿਆਦਾ ਤਿਆਰੀ ਵੀ ਹੋ ਸਕੇਗੀ।  ਇਸ ਨਾਲ ਭਾਰਤ ਵਿੱਚ ਵਿਸ਼ਵ ਪੱਧਰੀ ਸੰਸਥਾਨ ਦੇ ਨਿਰਮਾਣ ਵਿੱਚਭਾਰਤ ਨੂੰ ਗਲੋਬਲ ਐਜੂਕੇਸ਼ਨ ਦਾ ਹੱਬ ਬਣਾਉਣ ਵਿੱਚ ਵੀ ਬਹੁਤ ਸਹਾਇਤਾ ਮਿਲੇਗੀ।

 

ਸਾਥੀਓਦੇਸ਼ ਦੀ ਯੁਵਾ ਸ਼ਕਤੀ ਤੇ ਮੈਨੂੰ ਹਮੇਸ਼ਾ ਤੋਂ ਬਹੁਤ ਭਰੋਸਾ ਰਿਹਾ ਹੈ। ਇਹ ਭਰੋਸਾ ਕਿਉਂ ਹੈਇਹ ਦੇਸ਼ ਦੇ ਨੌਜਵਾਨਾਂ ਨੇ ਵਾਰ-ਵਾਰ ਸਾਬਤ ਕੀਤਾ ਹੈ।  ਹਾਲ ਹੀ ਵਿੱਚ ਕੋਰੋਨਾ ਤੋਂ ਬਚਾਅ ਲਈ ਫੇਸ ਸ਼ੀਲਡਸ ਦੀ ਡਿਮਾਂਡ ਇਕਦਮ ਵਧ ਗਈ ਸੀ।  ਇਸ ਡਿਮਾਂਡ ਨੂੰ 3D Printing ਟੈਕਨੋਲੋਜੀ ਨਾਲ ਪੂਰਾ ਕਰਨ ਲਈ ਵੱਡੇ ਪੈਮਾਨੇ ਤੇ ਦੇਸ਼ ਦੇ ਨੌਜਵਾਨ ਅੱਗੇ ਆਏ।  PPEs ਅਤੇ ਦੂਜੇ Medical Devices ਲਈ ਜਿਸ ਤਰ੍ਹਾਂ ਦੇਸ਼  ਦੇ ਯੁਵਾ ਇਨੋਵੇਟਰਸਯੁਵਾ Entrepreneurs ਸਾਹਮਣੇ ਆਏ ਹਨਉਸ ਦੀ ਚਰਚਾ ਹਰ ਤਰਫ ਹੈ।  ਆਰੋਗਯ ਸੇਤੂ ਐਪ ਦੇ ਰੂਪ ਵਿੱਚ ਯੁਵਾ ਡਿਵੈਲਪਰਸ ਨੇ ਕੋਵਿਡ ਦੀ ਟ੍ਰੈਕਿੰਗ ਦੇ ਲਈ ਇੱਕ ਬਿਹਤਰੀਨ ਮੀਡੀਅਮ  ਦੇਸ਼ ਨੂੰ ਬਹੁਤ ਘੱਟ ਸਮੇਂ ਵਿੱਚ ਤਿਆਰ ਕਰਕੇ ਦਿੱਤਾ ਹੈ। 

 

ਸਾਥੀਓਆਪ ਸਭ ਯੁਵਾਆਤਮਨਿਰਭਰਤਾ ਦੇ ਲਈ ਭਾਰਤ ਦੀ Aspiration ਦੀ ਊਰਜਾ ਹੋ। ਦੇਸ਼  ਦੇ  ਗ਼ਰੀਬ ਨੂੰ ਇੱਕ Better Life ਦੇਣ  ਦੇ,  Ease of Living  ਦੇ ਸਾਡੇ ਲਕਸ਼ ਨੂੰ ਹਾਸਲ ਕਰਨ ਵਿੱਚ ਤੁਸੀਂ ਸਭ ਨੌਜਵਾਨਾਂ ਦੀ ਭੂਮਿਕਾ ਬਹੁਤ ਅਹਿਮ ਹੈ।  ਮੇਰਾ ਹਮੇਸ਼ਾ ਤੋਂ ਇਹ ਮੰਨਣਾ ਰਿਹਾ ਹੈ ਕਿ ਦੇਸ਼ ਦੇ ਸਾਹਮਣੇ ਆਉਣ ਵਾਲੀ ਅਜਿਹੀ ਕੋਈ ਚੁਣੌਤੀ ਨਹੀਂ ਹੈ ਜਿਸ ਨਾਲ ਸਾਡਾ ਯੁਵਾ ਟੱਕਰ ਨਾ ਲੈ ਸਕੇਉਸ ਦਾ ਸਮਾਧਾਨ ਨਾ ਢੂੰਡ ਸਕੇ।  ਹਰ ਜ਼ਰੂਰਤ  ਦੇ ਸਮੇਂ ਜਦੋਂ ਵੀ ਦੇਸ਼ ਨੇ ਆਪਣੇ ਯੁਵਾ ਇਨੋਵੇਟਰਸ ਦੀ ਤਰਫ ਦੇਖਿਆ ਹੈਉਨ੍ਹਾਂ ਨੇ ਨਿਰਾਸ਼ ਨਹੀਂ ਕੀਤਾ ਹੈ। 

 

ਸਮਾਰਟ ਇੰਡੀਆ ਹੈਕਾਥੌਨ ਜ਼ਰੀਏ  ਵੀ ਬੀਤੇ ਸਾਲਾਂ ਵਿੱਚ ਅਦੁਭੁਤ Innovations ਦੇਸ਼ ਨੂੰ ਮਿਲੇ ਹਨ।  ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸ Hackathon  ਦੇ ਬਾਅਦ ਵੀ ਆਪ ਸਭ ਯੁਵਾ ਸਾਥੀਦੇਸ਼ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏਦੇਸ਼ ਨੂੰ ਆਤਮਨਿਰਭਰ ਬਣਾਉਣ ਲਈਨਵੇਂ-ਨਵੇਂ solutions ‘ਤੇ ਕੰਮ ਕਰਦੇ ਰਹੋਗੇ।

 

ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਬਹੁਤ - ਬਹੁਤ ਧੰਨਵਾਦ।

 

*****

 

ਵੀਆਰਆਰਕੇ/ਕੇਪੀ


(Release ID: 1642962) Visitor Counter : 282