ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਮਾਈਗੌਵ ਦੁਆਰਾ ਨਵੀਂਆਂ ਖੋਜਾਂ ਤੇ ਆਤਮਨਿਰਭਰਤਾ ਲਈ ਕਰਵਾਇਆ ਜਾਵੇਗਾ ‘ਆਤਮਨਿਰਭਰ ਭਾਰਤ ਲੋਗੋ ਡਿਜ਼ਾਈਨ ਮੁਕਾਬਲਾ’

प्रविष्टि तिथि: 31 JUL 2020 6:14PM by PIB Chandigarh

ਭਾਰਤ ਸਰਕਾਰ ਆਤਮਨਿਰਭਰ ਭਾਰਤ ਅਭਿਯਾਨਨੂੰ ਇੱਕ ਵਿਲੱਖਣ ਪਹਿਚਾਣ ਦੇਣ ਲਈ MyGov.in ਦੁਆਰਾ ਕਰਵਾਏ ਜਾ ਰਹੇ ਆਤਮਨਿਰਭਰ ਭਾਰਤ ਲੋਗੋ ਡਿਜ਼ਾਈਨ ਮੁਕਾਬਲਾਜ਼ਰੀਏ ਦੇਸ਼ ਦੇ ਨਾਗਰਿਕਾਂ ਤੋਂ ਇੱਕ ਸਿਰਜਣਾਤਮਕ ਤੇ ਨਵੀਨ ਖੋਜ ਨਾਲ ਸਬੰਧਿਤ ਇਨਪੁਟਸ ਦੇ ਅਧਾਰਿਤ ਇੱਕ ਲੋਗੋ ਵਿਕਸਤ ਕਰਵਾਉਣ ਜਾ ਰਹੀ ਹੈ। ਇੰਦਰਾਜ਼ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਰੀਕ 5 ਅਗਸਤ, 2020 ਨੂੰ ਰਾਤੀਂ 11:45 ਵਜੇ ਤੱਕ ਹੈ। ਜੇਤੂ ਲੋਗੋ ਨੂੰ 25,000/– ਰੁਪਏ ਤੱਕ ਦਾ ਨਕਦ ਇਨਾਮ ਦਿੱਤਾ ਜਾਵੇਗਾ।

 

ਮਾਈਗੌਵ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਰਾਸ਼ਟਰ ਦੇ ਸ਼ਾਸਨ ਤੇ ਵਿਕਾਸ ਵਿੱਚ ਭਾਰਤੀ ਨਾਗਰਿਕਾਂ ਦੀ ਸਰਗਰਮ ਸ਼ਮੂਲੀਅਤ ਨੂੰ ਹੁਲਾਰਾ ਦੇਣ ਲਈ ਇੱਕ ਨਾਗਰਿਕ ਸਮਾਵੇਸ਼ ਮੰਚ ਹੈ। ਮਾਈਗੌਵ ਨੇ ਵਿਭਿੰਨ ਵਿਭਾਗਾਂ ਅਤੇ ਸਵੱਛ ਭਾਰਤ, ਦੇਖੋਅਪਨਾਦੇਸ਼, ਲੋਕਪਾਲ ਅਤੇ ਹੋਰ ਬਹੁਤ ਸਾਰੀਆਂ ਅਜਿਹੀਆਂ ਪਹਿਲਾਂ ਦੇ ਬਹੁਤ ਸਾਰੇ ਲੋਗੋ ਆਮ ਨਾਗਰਿਕਾਂ ਤੋਂ ਹੀ ਤਿਆਰ ਕਰਵਾਏ ਹਨ।

 

ਆਤਮਨਿਰਭਰ ਭਾਰਤਬਾਰੇ ਪ੍ਰਧਾਨ ਮੰਤਰੀ ਦੀ ਦੂਰਦ੍ਰਿਸ਼ਟੀ ਅਧੀਨ, ਭਾਰਤ ਨੇ ਇਹ ਪ੍ਰਦਰਸ਼ਿਤ ਕਰ ਵਿਖਾਇਆ ਹੈ ਕਿ ਉਹ ਕਿਵੇਂ ਚੁਣੌਤੀਆਂ ਦਾ ਸਾਹਮਣਾ ਕਰ ਸਕਦਾ ਹੈ ਅਤੇ ਉਸੇ ਦੌਰਾਨ ਨਵੇਂ ਮੌਕਿਆਂ ਦਾ ਲਾਭ ਵੀ ਲੈ ਸਕਦਾ ਹੈ। ਭਾਰਤ ਨੇ ਕੋਵਿਡ–19 ਦੀ ਸਥਿਤੀ ਦਾ ਸਾਹਮਣਾ ਬਹੁਤ ਹੌਸਲੇ ਅਤੇ ਆਤਮਨਿਰਭਰਤਾ ਦੀ ਭਾਵਨਾ ਨਾਲ ਕੀਤਾ ਹੈ; ਇਹ ਗੱਲ ਇਸੇ ਤੱਥ ਤੋਂ ਜ਼ਾਹਿਰ ਹੈ ਕਿ ਮਾਰਚ 2020 ਤੋਂ ਪਹਿਲਾਂ ਦੇਸ਼ ਵਿੱਚ ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ’ (ਪੀਪੀਈ – PPE) ਦਾ ਉਤਪਾਦਨ ਬਿਲਕੁਲ ਵੀ ਨਹੀਂ ਹੁੰਦਾ ਸੀ ਪਰ ਅੱਜ ਭਾਰਤ ਨੇ ਰੋਜ਼ਾਨਾ 2 ਲੱਖ ਪੀਪੀਈ ਕਿਟਾਂ ਤਿਆਰ ਕਰਨ ਦੀ ਸਮਰੱਥਾ ਪੈਦਾ ਕਰ ਲਈ ਹੈ, ਜੋ ਕਿ ਸਥਿਰਤਾ ਨਾਲ ਵਧਦੀ ਵੀ ਜਾ ਰਹੀ ਹੈ।

 

ਇਸ ਤੋਂ ਇਲਾਵਾ, ਭਾਰਤ ਨੇ ਇਹ ਦਰਸਾਇਆ ਹੈ ਕਿ ਉਹ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰ ਸਕਦਾ ਹੈ ਤੇ ਉਨ੍ਹਾਂ ਵਿੱਚ ਹੀ ਮੌਜੂਦ ਮੌਕਿਆਂ ਦਾ ਲਾਭ ਕਿਵੇਂ ਲੈ ਸਕਦਾ ਹੈ; ਇਹ ਤੱਥ ਜੀਵਨਬਚਾਊ ਵੈਂਟੀਲੇਟਰ ਬਣਾਉਣ ਵਿੱਚ ਤਾਲਮੇਲ ਲਈ ਆਟੋਮੋਬਾਈਲ ਖੇਤਰ ਦੇ ਵਿਭਿੰਨ ਉਦਯੋਗਾਂ ਨੂੰ ਮੁੜਉਦੇਸ਼ਿਤ ਕੀਤੇ ਜਾਣ ਤੋਂ ਪ੍ਰਤੱਖ ਹੈ।

 

ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ, ਕਿਰਪਾ ਕਰਕੇ ਸੰਪਰਕ ਕਰੋ:

connect@mygov.nic.in

 

*****

 

ਆਰਸੀਜੇ/ਐੱਮ


(रिलीज़ आईडी: 1642768) आगंतुक पटल : 206
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Tamil , Telugu , Malayalam