ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸਮਾਰਟ ਇੰਡੀਆ ਹੈਕਾਥੌਨ 2020 ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕਰਨਗੇ

Posted On: 31 JUL 2020 1:04PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 1 ਅਗਸਤ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸਮਾਰਟ ਇੰਡੀਆ ਹੈਕਾਥੌਨ 2020 ਦੇ ਗ੍ਰੈਂਡ ਫਿਨਾਲੇ ਨੂੰ ਸੰਬੋਧਨ ਕਰਨਗੇ। ਇਸ ਅਵਸਰ ਤੇ ਉਹ ਵਿਦਿਆਰਥੀਆਂ ਨਾਲ ਗੱਲਬਾਤ ਵੀ ਕਰਨਗੇ।

 

ਸਮਾਰਟ ਇੰਡੀਆ ਹੈਕਾਥੌਨ ਇੱਕ ਰਾਸ਼ਟਰਵਿਆਪੀ ਪਹਿਲ ਹੈ ਜੋ ਵਿਦਿਆਰਥੀਆਂ ਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਆਉਣ ਵਾਲੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ ਅਤੇ ਇਸ ਤਰ੍ਹਾਂ ਉਤਪਾਦ ਇਨੋਵੇਸ਼ਨ ਦੇ ਸੱਭਿਆਚਾਰ ਨੂੰ ਹੁਲਾਰਾ ਦਿੰਦਾ ਹੈ ਅਤੇ ਸਮੱਸਿਆ ਨੂੰ ਸੁਲਝਾਉਣ ਦੀ ਮਾਨਸਿਕਤਾ ਵਿਕਸਿਤ ਕਰਦਾ ਹੈ। ਇਹ ਯੁਵਾ ਦਿਮਾਗ ਵਿੱਚ ਜਰਾ ਹਟ ਕੇ ਸੋਚਣ ਨੂੰ ਹੁਲਾਰਾ ਦੇਣ ਵਿੱਚ ਬੇਹੱਦ ਸਫਲ ਸਾਬਤ ਹੋਇਆ ਹੈ।

 

ਸਮਾਰਟ ਇੰਡੀਆ ਹੈਕਾਥੌਨ 2017 ਦੇ ਪਹਿਲੇ ਸੰਸਕਰਣ ਵਿੱਚ 42,000 ਵਿਦਿਆਰਥੀਆਂ ਦੀ ਭਾਗੀਦਾਰੀ ਦੇਖੀ ਗਈ ਜੋ 2018 'ਚ ਵਧ ਕੇ 1 ਲੱਖ ਅਤੇ 2019 ਵਿੱਚ 2 ਲੱਖ ਦੇ ਪਾਰ ਹੋ ਗਈ। ਸਮਾਰਟ ਇੰਡੀਆ ਹੈਕਾਥੌਨ 2020 ਦੇ ਪਹਿਲੇ ਦੌਰ ਵਿੱਚ 4.5 ਲੱਖ ਤੋਂ ਅਧਿਕ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਸਾਲ, ਸੌਫਟਵੇਅਰ ਸੰਸਕਰਣ ਦਾ ਗ੍ਰੈਂਡ ਫਿਨਾਲੇ ਪੂਰੇ ਦੇਸ਼ ਵਿੱਚ ਸਾਰੇ ਭਾਗੀਦਾਰਾਂ ਨੂੰ ਇੱਕ ਵਿਸ਼ੇਸ਼ ਤੌਰ 'ਤੇ ਬਣਾਏ ਅਡਵਾਂਸਡ ਪਲੈਟਫਾਰਮ 'ਤੇ ਇਕੱਠੇ ਜੋੜ ਕੇ ਔਨਲਾਈਨ ਆਯੋਜਿਤ ਕੀਤਾ ਜਾ ਰਿਹਾ ਹੈ। 37 ਕੇਂਦਰੀ ਸਰਕਾਰੀ ਵਿਭਾਗਾਂ, 17 ਰਾਜ ਸਰਕਾਰਾਂ ਅਤੇ 20 ਉਦਯੋਗਾਂ ਦੀਆਂ 243 ਸਮੱਸਿਆਵਾਂ ਨੂੰ ਹੱਲ ਕਰਨ ਲਈ 10,000 ਤੋਂ ਵੱਧ ਵਿਦਿਆਰਥੀ ਮੁਕਾਬਲਾ ਕਰ ਰਹੇ ਹਨ।

 

***

 

ਵੀਆਰਆਰਕੇ/ਐੱਸਐੱਚ



(Release ID: 1642670) Visitor Counter : 123