ਆਯੂਸ਼

ਆਯੁਸ਼ ਮੰਤਰਾਲੇ ਨੇ ਰਾਸ਼ਟਰੀ ਆਯੁਸ਼ ਮਿਸ਼ਨ ਅਤੇ ਆਯੁਸ਼ ਸਿਹਤ ਤੇ ਤੰਦਰੁਸਤੀ ਕੇਂਦਰਾਂ ਦੇ ਸੰਚਾਲਨ ਦੀ ਸਮੀਖਿਆ ਕੀਤੀ

Posted On: 30 JUL 2020 7:12PM by PIB Chandigarh

ਆਯੁਸ਼ ਰਾਜ ਮੰਤਰੀ, ਸ਼੍ਰੀ ਸ਼੍ਰੀਪਦ ਯੈਸੋ ਨਾਇਕ ਨੇ ਰਾਸ਼ਟਰੀ ਆਯੁਸ਼ ਮਿਸ਼ਨ ਅਤੇ ਆਯੁਸ਼ ਸਿਹਤ ਤੇ ਤੰਦਰੁਸਤੀ ਕੇਂਦਰਾਂ ਦੇ ਸੰਚਾਲਨ ਦੀ ਕੇਂਦਰ ਸਪਾਂਸਰ ਯੋਜਨਾ ਦੀ ਸਮੀਖਿਆ ਕਰਨ ਲਈ ਅੱਜ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ/ਆਯੁਸ਼ ਮੰਤਰੀਆਂ ਨਾਲ ਇੱਕ ਵੈਬੀਨਾਰ ਦੀ ਪ੍ਰਧਾਨਗੀ ਕੀਤੀ।

 

ਇਸ ਅਵਸਰ ਤੇ ਸ਼੍ਰੀ ਨਾਇਕ ਨੇ ਰਾਸ਼ਟਰੀ ਆਯੁਸ਼ ਮਿਸ਼ਨ ਲਈ ਰਾਜ ਸਾਲਾਨਾ ਕਾਰਜ ਯੋਜਨਾ, ਉਪਯੋਗਤਾ ਪ੍ਰਮਾਣ ਪੱਤਰ, ਭੌਤਿਕ ਅਤੇ ਵਿੱਤੀ ਪ੍ਰਗਤੀ ਰਿਪੋਰਟ, ਡੀਬੀਟੀ ਆਦਿ ਨਾਲ ਸਬੰਧਿਤ ਜਾਣਕਾਰੀ ਮੰਤਰਾਲੇ ਕੋਲ ਜਮ੍ਹਾਂ ਕਰਵਾਉਣ ਲਈ ਔਨਲਾਈਨ ਮੋਡ ਵਿੱਚ ਇੱਕ ਸਮਰਪਿਤ ਵੈੱਬ-ਪੋਰਟਲ ਲਾਂਚ ਕੀਤਾ। ਆਯੁਸ਼ ਮੰਤਰਾਲੇ ਦੀ ਇਸ ਪਹਿਲ ਨਾਲ ਸਰਕਾਰ ਦੀ ਨੀਤੀ ਅਨੁਸਾਰ ਆਈਟੀ ਐਪਲੀਕੇਸ਼ਨਾਂ ਦਾ ਉਪਯੋਗ ਕਰਨ ਵਿੱਚ ਪਾਰਦਰਸ਼ਤਾ ਅਤੇ ਅਸਾਨੀ ਹੋਵੇਗੀ। ਮੰਤਰੀ ਨੇ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਸਥਾਪਨਾ ਲਈ ਸੰਚਾਲਨ ਦਿਸ਼ਾ-ਨਿਰਦੇਸ਼ਾਂ ਸਮੇਤ 4 ਪ੍ਰਕਾਸ਼ਨ ਵੀ ਜਾਰੀ ਕੀਤੇ।

 

 

 

ਵੈਬੀਨਾਰ ਵਿੱਚ 15 ਸਿਹਤ/ਆਯੁਸ਼ ਮੰਤਰੀਆਂ ਨੇ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੇ ਸੰਚਾਲਨ ਅਤੇ ਉਨ੍ਹਾਂ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਸ਼ਟਰੀ ਆਯੁਸ਼ ਮਿਸ਼ਨ ਦੀ ਪ੍ਰਗਤੀ ਅਤੇ ਲਾਗੂ ਕਰਨ ਤੇ ਆਪਣੇ ਵਿਚਾਰ ਸਾਂਝੇ ਕੀਤੇ।  ਸਿਹਤ/ਆਯੁਸ਼ ਮੰਤਰੀਆਂ ਨੇ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੇ ਸੰਚਾਲਨ ਅਤੇ ਰਾਸ਼ਟਰੀ ਆਯੁਸ਼ ਮਿਸ਼ਨ ਤਹਿਤ ਪ੍ਰਵਾਨ ਗਤੀਵਿਧੀਆਂ ਤੇ ਮਹੱਤਵਪੂਰਨ ਪ੍ਰਗਤੀ ਲਿਆਉਣ ਲਈ ਆਪਣਾ ਸੰਪੂਰਨ ਸਹਿਯੋਗ ਯਕੀਨੀ ਬਣਾਇਆ।

 

ਵੀਡਿਓ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਸ਼੍ਰੀਪਦ ਨਾਇਕ ਨੇ ਸਿਹਤ/ਆਯੁਸ਼ ਮੰਤਰੀਆਂ ਨੂੰ ਤਾਕੀਦ ਕੀਤੀ ਕਿ ਉਹ ਅਸਲ ਸਿਹਤ ਸੇਵਾ ਵਿਵਰਣ ਪ੍ਰਣਾਲੀ ਨੂੰ ਅਸਲੀ ਤੌਰ ਤੇ ਮਜ਼ਬੂਤ ਕਰਨ ਅਤੇ ਜ਼ਰੂਰਤਮੰਦਾਂ ਨੂੰ ਆਯੁਸ਼ ਸਿਹਤ ਦੇਖਭਾਲ਼ ਦਾ ਵਿਸਤਾਰ ਕਰਨ ਲਈ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਸ਼ੁਰੂਆਤੀ ਸਥਾਪਨਾ ਅਤੇ ਸੰਚਾਲਨ ਤੇ ਧਿਆਨ ਦੇਣ।

 

ਉਨ੍ਹਾਂ ਨੇ ਰਾਸ਼ਟਰੀ ਆਯੁਸ਼ ਮਿਸ਼ਨ ਅਤੇ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਤਹਿਤ ਪ੍ਰਵਾਨਿਤ ਕਾਰਜ ਦੀ ਗਤੀ ਨੂੰ ਤੇਜ਼ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਕਿ ਇਸਦਾ ਲਾਭ ਆਮ ਲੋਕਾਂ ਤੱਕ ਪਹੁੰਚ ਸਕੇ। ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਮੁੱਖ ਸਕੱਤਰਾਂ/ਸਕੱਤਰਾਂ (ਸਿਹਤ/ਆਯੁਸ਼) ਦੇ ਨਾਲ ਸਿਹਤ/ਆਯੁਸ਼ ਮੰਤਰੀਆਂ, ਕਮਿਸ਼ਨਰਾਂ/ਡਾਇਰੈਕਟਰਾਂ ਨੇ ਵੈਬੀਨਾਰ ਵਿੱਚ ਹਿੱਸਾ ਲਿਆ।

 

ਇਸ ਅਵਸਰ ਤੇ ਸਕੱਤਰ ਆਯੁਸ਼ ਵੀ. ਡੀ. ਰਾਜੇਸ਼ ਕੋਟੀਚਾ ਨੇ ਕਿਹਾ ਕਿ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਕੋਲ ਜਨਤਕ ਸਿਹਤ ਵਿੱਚ ਆਯੁਸ਼ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ਸਥਾਪਿਤ ਕਰਨ ਦਾ ਇੱਕ ਮੌਕਾ ਹੈ। ਉਨ੍ਹਾਂ ਨੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਰੀ ਕੀਤੇ ਫੰਡਾਂ ਦੀ ਸਮੇਂ ਸਿਰ ਵਰਤੋਂ ਤੇ ਜ਼ੋਰ ਦਿੱਤਾ। ਸੰਯੁਕਤ ਸਕੱਤਰ ਆਯੁਸ਼ ਸ਼੍ਰੀ ਰੋਸ਼ਨ ਜੱਗੀ ਨੇ ਰਾਸ਼ਟਰੀ ਆਯੁਸ਼ ਮਿਸ਼ਨ ਅਤੇ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਨੂੰ ਦਿੱਤੇ ਟੀਚਿਆਂ ਅਨੁਸਾਰ ਆਯੁਸ਼ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦਾ ਸਮੇਂ ਸਿਰ ਸੰਚਾਲਨ ਕਰਨ।

 

 

*****

 

ਐੱਮਵੀ/ਐੱਸਕੇ



(Release ID: 1642487) Visitor Counter : 162