ਗ੍ਰਹਿ ਮੰਤਰਾਲਾ

ਭਾਰਤ ਸਰਕਾਰ ਨੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸ਼ਾਨਦਾਰ ਕਾਰਜਾਂ ਲਈ “ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ” ਲਈ ਨਾਮਜ਼ਦਗੀਆਂ ਦਾ ਸੱਦਾ ਦਿੱਤਾ

ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ’ਤੇ ਕੀਤਾ ਜਾਂਦਾ ਹੈ



ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਨਾਮਜ਼ਦਗੀਆਂ 31 ਅਗਸਤ 2020 ਤੱਕ “www.dmawards.ndma.gov.in” ’ਤੇ ਅੱਪਲੋਡ ਕੀਤੀਆਂ ਜਾ ਸਕਦੀਆਂ ਹਨ

Posted On: 30 JUL 2020 11:39AM by PIB Chandigarh

ਭਾਰਤ ਸਰਕਾਰ ਨੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸ਼ਾਨਦਾਰ ਕਾਰਜਾਂ ਲਈ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰਲਈ ਨਾਮਜ਼ਦਗੀਆਂ ਦਾ ਸੱਦਾ ਦਿੱਤਾ ਹੈ। ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਲਈ ਆਨਲਾਈਨ ਅਰਜ਼ੀ ਦੇਣ ਦੀ ਪ੍ਰਕਿਰਿਆ ਇਸ ਸਮੇਂ ਖੁੱਲ੍ਹੀ ਹੈ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਨਾਮਜ਼ਦਗੀਆਂ 31 ਅਗਸਤ 2020 ਤੱਕ “www.dmawards.ndma.gov.in” ’ਤੇ ਅੱਪਲੋਡ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਤੇ ਕੀਤਾ ਜਾਂਦਾ ਹੈ।

 

ਭਾਰਤ ਸਰਕਾਰ ਨੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਕੀਤੇ ਸ਼ਾਨਦਾਰ ਕਾਰਜ ਨੂੰ ਮਾਨਤਾ ਦੇਣ ਲਈ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਦੀ ਸ਼ੁਰੂਆਤ ਕੀਤੀ ਹੈ। ਸਰਟੀਫਿਕੇਟ ਤੋਂ ਇਲਾਵਾ, ਇਸ ਪੁਰਸਕਾਰ ਵਿੱਚ ਇੱਕ ਸੰਸਥਾ ਲਈ 51 ਲੱਖ ਰੁਪਏ ਅਤੇ ਇੱਕ ਵਿਅਕਤੀ ਲਈ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ

 

ਇੱਕ ਵਿਅਕਤੀ ਪੁਰਸਕਾਰ ਲਈ ਅਰਜ਼ੀ ਦੇ ਨਾਲ-ਨਾਲ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਨੂੰ ਵੀ ਨਾਮਜ਼ਦ ਕਰ ਸਕਦਾ ਹੈ ਨਾਮਜ਼ਦ ਵਿਅਕਤੀ ਜਾਂ ਸੰਸਥਾ ਨੇ ਭਾਰਤ ਵਿੱਚ ਕਿਸੇ ਵੀ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਕੰਮ ਕੀਤਾ ਹੋਣਾ ਚਾਹੀਦਾ ਹੈ, ਜਿਵੇਂ ਕਿ ਰੋਕਥਾਮ ਕਰਨਾ, ਅਸਰ ਘੱਟ ਕਰਨਾ, ਤਿਆਰੀ, ਬਚਾਅ, ਜਵਾਬ, ਰਾਹਤ, ਪੁਨਰਵਾਸ, ਖੋਜ, ਕਾਢ ਜਾਂ ਮੁੱਢਲੀ ਚੇਤਾਵਨੀ ਆਦਿ ਦੇਣਾ

 

ਆਪਦਾ ਸਾਡੇ ਸਮੁੱਚੇ ਸਮਾਜ ਵਿੱਚ ਜੀਵਨ, ਜਾਨ-ਮਾਲ ਅਤੇ ਜਾਇਦਾਦ ਨੂੰ ਪ੍ਰਭਾਵਤ ਕਰਦੀ ਹੈ ਆਪਦਾ ਦੇਸ਼ ਭਰ ਵਿੱਚ ਹਮਦਰਦੀ ਅਤੇ ਨਿਰਸੁਆਰਥ ਸੇਵਾ ਦੀ ਭਾਵਨਾ ਨੂੰ ਵੀ ਪੈਦਾ ਕਰਦੀ ਹੈ ਕਿਸੇ ਆਪਦਾ ਤੋਂ ਬਾਅਦ, ਸਾਡੇ ਸਮਾਜ ਦੇ ਵੱਖ-ਵੱਖ ਵਰਗ ਇਕੱਠੇ ਹੋ ਕੇ ਤਬਾਹੀ ਤੋਂ ਪ੍ਰਭਾਵਿਤ ਲੋਕਾਂ ਦੇ ਦੁੱਖ ਦੂਰ ਕਰਨ ਲਈ ਕੰਮ ਕਰਦੇ ਹਨ ਕਮਿਊਨਿਟੀ ਅਧਾਰਿਤ ਸੰਸਥਾਵਾਂ, ਨਿਰਸੁਆਰਥ ਵਲੰਟੀਅਰਾਂ, ਸਮਰਪਿਤ ਗੈਰ ਸਰਕਾਰੀ ਸੰਗਠਨਾਂ, ਨੇਕ ਦਿਲ ਕਾਰਪੋਰੇਟਾਂ, ਅਕਾਦਮਿਕ ਅਤੇ ਖੋਜ ਸੰਸਥਾਵਾਂ ਅਤੇ ਵਿਅਕਤੀਆਂ ਦੀ ਮਿਹਨਤ ਸਦਕਾ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੀਤੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਜਿਵੇਂ ਕਿ ਅਸਰ ਘੱਟ ਕਰਨਾ, ਜੋਖ਼ਮ ਘਟਾਉਣਾ, ਪ੍ਰਭਾਵਸ਼ਾਲੀ ਪ੍ਰਤੀਕਿਰਿਆ ਦੇਣਾ ਅਤੇ ਬਿਹਤਰ ਢਾਂਚੇ ਦੇ ਜ਼ਰੀਏ ਵੱਖ-ਵੱਖ ਯਤਨਾਂ ਨੂੰ ਵਧਾਇਆ ਜਾਂਦਾ ਹੈ ਬਹੁਤ ਸਾਰੀਆਂ ਸੰਸਥਾਵਾਂ ਅਤੇ ਵਿਅਕਤੀ ਚੁੱਪ-ਚਾਪ ਪਰ ਦ੍ਰਿੜ੍ਹਤਾ ਨਾਲ ਨਿਗਰਾਨੀ ਅਤੇ ਆਪਦਾ ਦੀ ਆਗਾਮੀ ਤਿਆਰੀ ਵਿੱਚ ਕੰਮ ਕਰ ਰਹੇ ਹਨ ਤਾਂ ਜੋ ਭਵਿੱਖ ਦੀਆਂ ਆਫ਼ਤਾਂ ਦੇ ਪ੍ਰਭਾਵਾਂ ਨੂੰ ਘਟਾਇਆ ਜਾ ਸਕੇ ਉਨ੍ਹਾਂ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਦੇਣ ਦੀ ਜ਼ਰੂਰਤ ਹੈ ਜੋ ਆਪਦਾ ਕਰਕੇ ਹੋਏ ਮਨੁੱਖੀ ਦੁੱਖਾਂ ਨੂੰ ਦੂਰ ਕਰਨ ਲਈ ਦ੍ਰਿੜ੍ਹਤਾ ਨਾਲ ਕੰਮ ਕਰ ਰਹੇ ਹਨ।

 

 

*****

 

 

ਐੱਨਡਬਲਿਊ / ਆਰਕੇ/ ਪੀਕੇ/ ਡੀਡੀਡੀ/ ਏਡੀ



(Release ID: 1642478) Visitor Counter : 150