PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 30 JUL 2020 7:00PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image002GNUZ.jpg

 

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਭਾਰਤ ਵਿੱਚ ਕੋਵਿਡ-19 ਤੋਂ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ ਨੇ 10 ਲੱਖ ਦੇ ਮਹੱਤਵਪੂਰਨ ਅੰਕੜੇ ਨੂੰ ਪਾਰ ਕੀਤਾ।

  • ਲਗਾਤਾਰ ਸੱਤਵੇਂ ਦਿਨ 30,000 ਤੋਂ ਜ਼ਿਆਦਾ ਲੋਕ ਠੀਕ ਹੋਏ।

  • 16 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਠੀਕ ਹੋਣ ਦੀ ਔਸਤ ਦਰ,  ਰਾਸ਼ਟਰੀ ਔਸਤ 64.44% ਤੋਂ ਅਧਿਕ।

  • ਭਾਰਤ ਵਿੱਚ ਕੁੱਲ 1.82 ਕਰੋੜ ਸੈਂਪਲ ਟੈਸਟ ਕੀਤੇ ਗਏ; ਪ੍ਰਤੀ ਦਸ ਲੱਖ ‘ਤੇ ਟੈਸਟ  (ਟੀਪੀਐੱਮ)  ਵਧ ਕੇ 13,181 ਹੋਏ।

  • 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਸੰਕ੍ਰਮਣ ਦੀ ਪਾਜ਼ਿਟੀਵਿਟੀ ਦਰ 10% ਤੋਂ ਘੱਟ।

  • ਗ੍ਰਹਿ ਮੰਤਰਾਲੇ ਨੇ ਅਨਲੌਕ 3 ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ,  ਸੰਕ੍ਰਮਣ ਪ੍ਰਭਾਵਿਤ ਖੇਤਰਾਂ ਦੇ ਬਾਹਰ ਜ਼ਿਆਦਾ ਗਤੀਵਿਧੀਆਂ ਦਾ ਸੰਚਾਲਨ ਹੋਵੇਗਾ;  ਸੰਕ੍ਰਮਣ ਪ੍ਰਭਾਵਿਤ ਖੇਤਰਾਂ ਵਿੱਚ 31 ਅਗਸਤ,  2020 ਤੱਕ ਸਖ਼ਤੀ ਨਾਲ ਲੌਕਡਾਊਨ ਜਾਰੀ ਰਹੇਗਾ। 

https://static.pib.gov.in/WriteReadData/userfiles/image/image005EJOB.jpg

 

ਭਾਰਤ ਵਿੱਚ ਕੋਵਿਡ-19 ਤੋਂ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ ਨੇ 10 ਲੱਖ ਦੇ ਮਹੱਤਵਪੂਰਨ ਅੰਕੜੇ ਨੂੰ ਪਾਰ ਕੀਤਾ; ਲਗਾਤਾਰ ਸੱਤਵੇਂ ਦਿਨ 30,000 ਤੋਂ ਜ਼ਿਆਦਾ ਲੋਕ ਠੀਕ ਹੋਏ; 16 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਠੀਕ ਹੋਣ ਦੀ ਔਸਤ ਦਰ,  ਰਾਸ਼ਟਰੀ ਔਸਤ 64.44% ਤੋਂ ਅਧਿਕ

ਭਾਰਤ ਵਿੱਚ ਕੋਵਿਡ-19 ਤੋਂ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ ਨੇ,  10 ਲੱਖ ਦੇ ਮਹੱਤਵਪੂਰਨ ਅੰਕੜੇ ਨੂੰ ਪਾਰ ਕਰ ਲਿਆ ਹੈ।   ਲਗਾਤਾਰ 7ਵੇਂ ਦਿਨ ਨਿਰਵਿਘਨ ਰੂਪ ਨਾਲ 30,000 ਤੋਂ ਜ਼ਿਆਦਾ ਲੋਕ ਠੀਕ ਹੋਏ ਹਨ।  ਠੀਕ ਹੋਏ ਲੋਕਾਂ ਦੀ ਔਸਤ ਸੰਖਿਆ ਵਿੱਚ ਲਗਾਤਾਰ ਵਾਧਾ ਹੋਣ ਦੀ ਪ੍ਰਵਿਰਤੀ ਦੇਖੀ ਜਾ ਰਹੀ ਹੈ,  ਜੋ ਕਿ ਔਸਤ ਰੂਪ ਨਾਲ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਲਗਭਗ 15,000 ਤੋਂ ਵਧ ਕੇ ਅੰਤਿਮ ਹਫ਼ਤੇ ਵਿੱਚ ਲਗਭਗ 35,000 ਹੋ ਗਈ ਹੈ। 16 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਠੀਕ ਹੋਣ ਦੀ ਦਰ,  ਰਾਸ਼ਟਰੀ ਔਸਤ ਦਰ ਤੋਂ ਜ਼ਿਆਦਾ ਹੈ। ਭਾਰਤ ਦੁਨੀਆ  ਦੇ ਸਭ ਤੋਂ ਘੱਟ ਮੌਤ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।  ਵਰਤਮਾਨ ਵਿੱਚ ਜਿੱਥੇ ਗਲੋਬਲ ਔਸਤ ਮੌਤ ਦਰ 4% ਹੈ ਉੱਥੇ ਹੀ ਭਾਰਤ ਵਿੱਚ ਇਹ 2.21% ਹੈ।  ਜਦੋਂ ਕਿ,  24 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਔਸਤ ਮੌਤ ਦਰ,  ਰਾਸ਼ਟਰੀ ਔਸਤ ਤੋਂ ਵੀ ਘੱਟ ਹੈ ਉੱਥੇ ਹੀ 8 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਔਸਤ ਮੌਤ ਦਰ 1% ਤੋਂ ਵੀ ਘੱਟ ਹੈ।

https://pib.gov.in/PressReleseDetail.aspx?PRID=1642388

 

ਭਾਰਤ ਵਿੱਚ ਕੁੱਲ 1.82 ਕਰੋੜ ਸੈਂਪਲ ਟੈਸਟ ਕੀਤੇ ਗਏ; ਪ੍ਰਤੀ ਦਸ ਲੱਖ ‘ਤੇ ਟੈਸਟ  (ਟੀਪੀਐੱਮ)  ਵਧ ਕੇ 13,181 ਹੋਏ; 21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਸੰਕ੍ਰਮਣ ਦੀ ਪਾਜ਼ਿਟੀਵਿਟੀ ਦਰ 10% ਤੋਂ ਘੱਟ

 

ਪਿਛਲੇ 24 ਘੰਟਿਆਂ ਵਿੱਚ 4,46,642 ਸੈਂਪਲ ਟੈਸਟ ਕੀਤੇ ਗਏ।  ਔਸਤ ਰੋਜ਼ਾਨਾ ਟੈਸਟ ( ਹਫ਼ਤੇ  ਦੇ ਅਧਾਰ ‘ਤੇ)  ਜੁਲਾਈ  ਦੇ ਪਹਿਲੇ ਹਫ਼ਤੇ ਵਿੱਚ 2.4 ਲੱਖ ਤੋਂ ਵਧ ਕੇ ਜੁਲਾਈ  ਦੇ ਅੰਤਿਮ ਹਫ਼ਤੇ ਵਿੱਚ 4.68 ਲੱਖ ਤੋਂ ਅਧਿਕ ਹੋ ਗਏ ਹਨ। ਦੇਸ਼ ਵਿੱਚ ਟੈਸਟਿੰਗ ਲੈਬਾਂ ਦਾ ਨੈੱਟਵਰਕ ਲਗਾਤਾਰ ਮਜ਼ਬੂਤ ਹੋ ਰਿਹਾ ਹੈ।  ਦੇਸ਼ ਵਿੱਚ ਅੱਜ ਤੱਕ 1321 ਲੈਬਾਂ ਹਨ ਜਿਨ੍ਹਾਂ ਵਿੱਚ ਸਰਕਾਰੀ ਖੇਤਰ ਦੀਆਂ 907 ਅਤੇ ਪ੍ਰਾਈਵੇਟ ਖੇਤਰ ਦੀਆਂ 414 ਲੈਬਾਂ ਸ਼ਾਮਲ ਹਨ।   ਟੈਸਟਿੰਗ ਕਾਰਜ ਵਿੱਚ ਤੇਜ਼ੀ ਸਦਕਾ ਦੇਸ਼ ਭਰ ਵਿੱਚ ਕੋਵਿਡ ਸੰਕ੍ਰਮਣ ਦੀ ਦਰ ਵਿੱਚ ਕਮੀ ਆਈ ਹੈ।  ਵਰਤਮਾਨ ਵਿੱਚ,  21 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਸੰਕ੍ਰਮਣ ਦੀ ਪਾਜ਼ਿਟੀਵਿਟੀ ਦਰ 10%  ਤੋਂ ਘੱਟ ਦਰਜ ਕੀਤੀ ਗਈ ਹੈ।

https://pib.gov.in/PressReleseDetail.aspx?PRID=1642386

 

ਗ੍ਰਹਿ ਮੰਤਰਾਲੇ ਨੇ ਅਨਲੌਕ 3 ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ,  ਸੰਕ੍ਰਮਣ ਪ੍ਰਭਾਵਿਤ ਖੇਤਰਾਂ ਦੇ ਬਾਹਰ ਜ਼ਿਆਦਾ ਗਤੀਵਿਧੀਆਂ ਦਾ ਸੰਚਾਲਨ ਹੋਵੇਗਾ;  ਸੰਕ੍ਰਮਣ ਪ੍ਰਭਾਵਿਤ ਖੇਤਰਾਂ ਵਿੱਚ 31 ਅਗਸਤ,  2020 ਤੱਕ ਸਖ਼ਤੀ ਨਾਲ ਲੌਕਡਾਊਨ ਜਾਰੀ ਰਹੇਗਾ

ਗ੍ਰਹਿ ਮੰਤਰਾਲਾ  ਨੇ ਸੰਕ੍ਰਮਣ ਪ੍ਰਭਾਵਿਤ ਖੇਤਰਾਂ  (ਕੰਟੇਨਮੈਂਟ ਜ਼ੋਨ)   ਦੇ ਬਾਹਰ  ਦੇ ਖੇਤਰਾਂ ਵਿੱਚ ਜ਼ਿਆਦਾ ਗਤੀਵਿਧੀਆਂ ਸ਼ੁਰੂ ਕੀਤੇ ਜਾਣ ਲਈ ਅੱਜ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।  ਅਨਲੌਕ 3 ਅਗਲੇ 1 ਅਗਸਤ,  2020 ਤੋਂ ਪ੍ਰਭਾਵੀ ਹੋ ਜਾਵੇਗਾ,  ਜਿਸ ਦੇ ਲਈ ਗਤੀਵਧੀਆਂ ਨੂੰ ਚਰਣਬੱਧ ਤਰੀਕੇ ਨਾਲ ਫਿਰ ਤੋਂ ਖੋਲ੍ਹਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਗਿਆ ਹੈ।  ਅੱਜ ਜਾਰੀ ਨਵੇਂ ਦਿਸ਼ਾ-ਨਿਰਦੇਸ਼ ਰਾਜਾਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਤੋਂ ਮਿਲੀ ਫੀਡਬੈਕ ਅਤੇ ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ  ਨਾਲ ਹੋਏ ਵਿਆਪਕ ਸਲਾਹ-ਮਸ਼ਵਰੇ ‘ਤੇ ਅਧਾਰਿਤ ਹਨ।

 

ਨਵੀਂ ਦਿਸ਼ਾ-ਨਿਰਦੇਸ਼ਾਂ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ ਰਾਤ  ਦੇ ਦੌਰਾਨ ਲੋਕਾਂ ਦੀ ਆਵਾਜਾਈ ‘ਤੇ ਰੋਕ ਯਾਨੀ ਨਾਈਟ ਕਰਫਿਊ ਨੂੰ ਹਟਾ ਦਿੱਤਾ ਗਿਆ ਹੈ।  ਸਕੂਲ,  ਕਾਲਜ ਅਤੇ ਕੋਚਿੰਗ ਸੰਸਥਾਨਾਂ ਨੂੰ 31 ਅਗਸਤ,  2020 ਤੱਕ ਬੰਦ ਰੱਖਿਆ ਜਾਵੇਗਾ।

 

ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਆਦਿ ਹੋਰ ਸਿਹਤ ਪ੍ਰੋਟੋਕੋਲਾਂ ਦੇ ਪਾਲਣ  ਦੇ ਨਾਲ ਸੁਤੰਤਰਤਾ ਦਿਵਸ ਸਮਾਰੋਹ  ਦੇ ਆਯੋਜਨ ਲਈ ਆਗਿਆ ਦਿੱਤੀ ਜਾਵੇਗੀ।  ਇਸ ਸੰਬਧ ਵਿੱਚ ਗ੍ਰਹਿ ਮੰਤਰਾਲੇ ਦੁਆਰਾ 21.07.2020 ਨੂੰ ਜਾਰੀ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ।

ਸੰਕ੍ਰਮਣ ਪ੍ਰਭਾਵਿਤ ਖੇਤਰਾਂ ਵਿੱਚ 31 ਅਗਸਤ,  2020 ਤੱਕ ਲੌਕਡਾਊਨ ਦਾ ਸਖ਼ਤੀ ਨਾਲ ਲਾਗੂਕਰਨ ਜਾਰੀ ਰਹੇਗਾ।  ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ/ਕੇਂਦਰ ਸ਼ਾਸਿਤ ਖੇਤਰਾਂ ਦੀਆਂ ਸਰਕਾਰਾਂ ਨੂੰ ਕੋਵਿਡ-19  ਦੇ ਪ੍ਰਸਾਰ ਉੱਤੇ ਰੋਕਥਾਮ  ਦੇ ਉਦੇਸ਼ ਨਾਲ ਸੰਕ੍ਰਮਣ ਪ੍ਰਭਾਵਿਤ ਖੇਤਰਾਂ  ( ਕੰਟੇਨਮੈਂਟ ਜ਼ੋਨ )  ਦਾ ਸਾਵਧਾਨੀਪੂਰਵਕ ਸੀਮਾਂਕਣ ਕਰਨਾ ਹੋਵੇਗਾ।

 

https://pib.gov.in/PressReleseDetail.aspx?PRID=1642115

 

ਅਖਿਲ ਭਾਰਤੀ ਆਯੁਰਵੇਦ ਸੰਸਥਾਨ (ਏਆਈਆਈਏ) ਨੇ ਕੋਵਿਡ-19 ਮਰੀਜ਼ਾਂ ਦੀ ਮੁਫ਼ਤ ਟੈਸਟਿੰਗ ਅਤੇ ਇਲਾਜ ਸ਼ੁਰੂ ਕੀਤਾ

ਅਖਿਲ ਭਾਰਤੀ ਆਯੁਰਵੇਦ ਸੰਸਥਾਨ (ਏਆਈਆਈਏ), ਨਵੀਂ ਦਿੱਲੀ ਨੇ ਹਾਲ ਹੀ ਵਿੱਚ ਆਪਣੇ ਕੋਵਿਡ-19 ਹੈਲਥ ਸੈਂਟਰ (ਸੀਐੱਚਸੀ) ਵਿੱਚ ਮਰੀਜ਼ਾਂ ਨੂੰ ਮੁਫ਼ਤ ਜਾਂ ਫ੍ਰੀ ਟੈਸਟਿੰਗ ਅਤੇ ਇਲਾਜ ਸੁਵਿਧਾ ਪ੍ਰਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੀ ਨਾਇਕ ਨੇ 28 ਜੁਲਾਈ 2020 ਨੂੰ ਸੀਐੱਚਸੀ ਦਾ ਦੌਰਾ ਕੀਤਾ, ਤਾਕਿ ਕੋਵਿਡ-19 ਰੋਗੀਆਂ ਦੇ ਇਲਾਜ ਲਈ ਇਸ ਕੇਂਦਰ ਵਿੱਚ ਕੀਤੀ ਗਈ ਵਿਵਸਥਾ ਦਾ ਜਾਇਜ਼ਾ ਲਿਆ ਜਾ ਸਕੇ। ਇਸ ਦੌਰਾਨ ਮੰਤਰੀ ਨੇ ਐਲਾਨ ਕੀਤਾ ਕਿ ਸੀਐੱਚਸੀ ਸਾਰੇ ਰੋਗੀਆਂ ਨੂੰ ਫ੍ਰੀ ਟੈਸਟਿੰਗ ਅਤੇ ਇਲਾਜ ਸੁਵਿਧਾਵਾਂ ਪ੍ਰਦਾਨ ਕਰੇਗਾ। ਉਨ੍ਹਾਂ ਨੇ ਸੀਐੱਚਸੀ ਦੀ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਦਾ ਵੀ ਉਦਘਾਟਨ ਕੀਤਾ ਜੋ ਵੈਂਟੀਲੇਟਰ ਸੁਵਿਧਾ ਅਤੇ ਆਈਸੀਯੂ ਦੀਆਂ ਹੋਰ ਸਾਰੀਆਂ ਮਿਆਰੀ ਵਿਵਸਥਾਵਾਂ ਨਾਲ ਲੈਸ ਹੈ। ਇਹੀ ਨਹੀਂ, ਏਆਈਆਈਏ ਨੂੰ ਵੀ ਦਿੱਲੀ ਸਰਕਾਰ ਦੁਆਰਾ ਕੋਵਿਡ-19 ਟੈਸਟਿੰਗ ਕੇਂਦਰ (ਆਰਟੀ - ਪੀਸੀਆਰ ਅਤੇ ਰੈਪਿਡ ਐਂਟੀਜੈੱਨ ਟੈਸਟਿੰਗ) ਦੇ ਰੂਪ ਵਿੱਚ ਨਿਰਧਾਰਿਤ ਕੀਤਾ ਗਿਆ ਹੈ। ਇਸ ਦੇ ਇਲਾਵਾ,  ਆਮ ਜਨਤਾ ਦੁਆਰਾ ਟੈਲੀਫੋਨ ਦੇ ਜ਼ਰੀਏ ਪੁੱਛੇ ਜਾਣ ਵਾਲੇ ਕੋਵਿਡ-19 ਨਾਲ ਸਬੰਧਿਤ ਸਵਾਲਾਂ ਦਾ ਸਟੀਕ ਉੱਤਰ ਦੇਣ ਲਈ ਏਆਈਆਈਏ ਵਿੱਚ ਇੱਕ ‘ਕੋਵਿਡ ਕਾਲ ਸੈਂਟਰ’ ਸਥਾਪਿਤ ਕੀਤਾ ਗਿਆ ਹੈ। ਆਯੁਸ਼ ਮੰਤਰਾਲੇ ਦੀ ਸਰਪ੍ਰਸਤੀ ਤਹਿਤ  ਦਿੱਲੀ ਪੁਲਿਸ ਦੇ 80,000 ਕਰਮੀਆਂ ਲਈ ਸ਼ੁਰੂ ਕੀਤੇ ਗਏ ਰੋਗਨਿਰੋਧੀ ਪ੍ਰੋਗਰਾਮ ‘ਆਯੁਰਰਕਸ਼ਾ’ (‘AYURAKSHA’) ਵੀ ਚੱਲ ਰਿਹਾ ਹੈ। ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਫਰੰਟਲਾਈਨ ਜੋਧੇ ਹੋਣ ਦੇ ਨਾਤੇ ਦਿੱਲੀ ਪੁਲਿਸ ਨੂੰ ‘ਆਯੁਰਰਕਸ਼ਾ’ ਕਿੱਟ ਦਿੱਤੀ ਜਾ ਰਹੀ ਹੈ, ਤਾਕਿ ਇਸ ਮਹਾਮਾਰੀ ਦੇ ਖ਼ਿਲਾਫ਼ ਪ੍ਰਤੀਰੋਧਕ ਸਮਰੱਥਾ ਅਤੇ ਜੀਵਨ ਦੀ ਗੁਣਵੱਤਾ ਬਿਹਤਰ ਕੀਤੇ ਜਾ ਸਕਣ।

https://pib.gov.in/PressReleseDetail.aspx?PRID=1642256

 

ਪ੍ਰਧਾਨ ਮੰਤਰੀ ਨੇ ਬੈਂਕਾਂ ਅਤੇ ਐੱਨਬੀਐੱਫਸੀ’ਜ਼ ਦੇ ਹਿਤਧਾਰਕਾਂ ਨਾਲ ਗੱਲਬਾਤ ਕੀਤੀ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਬੈਂਕਾਂ ਅਤੇ ਐੱਨਬੀਐੱਫਸੀ ਦੇ ਹਿਤਧਾਰਕਾਂ ਨਾਲ ਭਵਿੱਖ ਲਈ ਨਜ਼ਰੀਆ ਅਤੇ ਰੋਡਮੈਪ ’ਤੇ ਵਿਚਾਰ ਚਰਚਾ ਕਰਨ ਲਈ ਜੁੜੇ।ਵਿਕਾਸ ਵਿੱਚ ਸਹਾਇਤਾ ਲਈ ਵਿੱਤੀ ਅਤੇ ਬੈਂਕਿੰਗ ਪ੍ਰਣਾਲੀ ਦੀ ਮਹੱਤਵਪੂਰਨ ਭੂਮਿਕਾ ’ਤੇ ਚਰਚਾ ਕੀਤੀ ਗਈ। ਇਹ ਵੀ ਕਿਹਾ ਗਿਆ ਕਿ ਛੋਟੇ ਉੱਦਮੀਆਂ, ਐੱਸਐੱਚਜੀ’ਜ਼, ਕਿਸਾਨਾਂ ਨੂੰ ਉਨ੍ਹਾਂ ਦੀਆਂ ਕਰਜ਼ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਵਿਕਾਸ ਲਈ ਸੰਸਥਾਗਤ ਕਰਜ਼ ਦਾ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਹਰੇਕ ਬੈਂਕ ਨੂੰ ਸਥਿਰ ਕਰਜ਼ ਵਾਧਾ ਯਕੀਨੀ ਕਰਨ ਲਈ ਆਪਣੀਆਂ ਪ੍ਰਥਾਵਾਂ ’ਤੇ ਆਤਮਨਿਰੀਖਣ ਕਰਨ ਦੀ ਲੋੜ ਹੈ। ਬੈਂਕਾਂ ਨੂੰ ਸਾਰੇ ਪ੍ਰਸਤਾਵਾਂ ਨਾਲ ਸਮਾਨ ਵਿਵਹਾਰ ਨਹੀਂ ਕਰਨਾ ਚਾਹੀਦਾ ਅਤੇ ਬੈਂਕ ਨੂੰ ਪ੍ਰਸਤਾਵਾਂ ਨੂੰ ਅਲੱਗ ਕਰਨ ਅਤੇ ਪਹਿਚਾਣਨ ਦੀ ਲੋੜ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੀ ਯੋਗਤਾ ਦੇ ਅਧਾਰ ’ਤੇ ਧਨ ਪ੍ਰਾਪਤ ਕਰਨ ਅਤੇ ਪਿਛਲੇ ਐੱਨਪੀਏ ਦੇ ਨਾਂ ’ਤੇ ਪੀੜਤ ਨਾ ਹੋਣ।ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਸਰਕਾਰ ਬੈਂਕਿੰਗ ਪ੍ਰਣਾਲੀ ਦੇ ਪਿੱਛੇ ਮਜ਼ਬੂਤੀ ਨਾਲ ਖੜ੍ਹੀ ਹੈ। ਸਰਕਾਰ ਇਸਦੇ ਸਮਰਥਨ ਅਤੇ ਇਸਦੇ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਜ਼ਰੂਰੀ ਕੋਈ ਵੀ ਕਦਮ ਚੁੱਕਣ ਲਈ ਤਿਆਰ ਹੈ।ਬੈਂਕਾਂ ਨੂੰ ਕੇਂਦਰੀਕਰਨ ਵਾਲੇ ਡੇਟਾ ਪਲੈਟਫਾਰਮਾਂ, ਡਿਜੀਟਲ ਦਸਤਾਵੇਜ਼ਾਂ ਅਤੇ ਗਾਹਕਾਂ ਦੀ ਡਿਜੀਟਲ ਪ੍ਰਾਪਤੀ ਵੱਲ ਵਧਣ ਲਈ ਜਾਣਕਾਰੀ ਦੀ ਸਹਿਯੋਗੀ ਵਰਤੋਂ ਵਰਗੇ ਮਿਆਰਾਂ ਨੂੰ ਅਪਣਾਉਣਾ ਚਾਹੀਦਾ ਹੈ। ਇਹ ਕ੍ਰੈਡਿਟ ਪ੍ਰਵਾਹ ਵਧਾਉਣ, ਗਾਹਕਾਂ ਲਈ ਅਸਾਨੀ ਕਰਨ, ਬੈਂਕ ਲਈ ਘੱਟ ਲਾਗਤ ਅਤੇ ਧੋਖਾਧੜੀ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ।

https://pib.gov.in/PressReleseDetail.aspx?PRID=1642178

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜਗਨਨਾਥ ਨੇ ਸੰਯੁਕਤ ਤੌਰ ‘ਤੇ ਸੁਪ੍ਰੀਮ ਕੋਰਟ ਦੇ ਨਵੇਂ ਭਵਨ ਦਾ ਉਦਘਾਟਨ ਕੀਤਾ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਜਗਨਨਾਥ ਨੇ ਅੱਜ ਸੰਯੁਕਤ ਤੌਰ ‘ਤੇ ਵੀਡੀਓ ਕਾਨਫਰੰਸ ਜ਼ਰੀਏ ਮਾਰੀਸ਼ਸ ਵਿੱਚ ਸੁਪ੍ਰੀਮ ਕੋਰਟ ਦੇ ਨਵੇਂ ਭਵਨ ਦਾ ਉਦਘਾਟਨ ਕੀਤਾ। ਇਹ ਭਵਨ ਮਾਰੀਸ਼ਸ ਦੀ ਰਾਜਧਾਨੀ ਪੋਰਟ ਪੋਰਟ ਲੂਈ ਦੇ ਅੰਦਰ ਭਾਰਤ ਦੀ ਸਹਾਇਤਾ ਪ੍ਰਾਪਤ ਪਹਿਲਾ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ ਜਿਸ ਦਾ ਉਦਘਾਟਨ ਕੋਵਿਡ ਮਹਾਮਾਰੀ ਤੋਂ ਬਾਅਦ ਕੀਤਾ ਗਿਆ ਹੈ। ਇਹ ਇਤਿਹਾਸਿਕ ਪ੍ਰੋਜੈਕਟ ਭਾਰਤ ਸਰਕਾਰ ਤੋਂ ਪ੍ਰਾਪਤ 28.12 ਮਿਲੀਅਨ ਅਮਰੀਕੀ ਡਾਲਰ ਦੀ ਅਨੁਦਾਨ ਸਹਾਇਤਾ ਨਾਲ ਪੂਰਾ ਕੀਤਾ ਗਿਆ ਹੈ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ ਦੇ ਵਿਕਾਸ ਸਹਿਯੋਗ ਦੇ ਬੁਨਿਆਦੀ ਦਰਸ਼ਨ ਦੇ ਰੂਪ ਵਿੱਚ ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਵਿਸ਼ੇਸ਼ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਅਤੇ ਮਾਰੀਸ਼ਸ ਦਰਮਿਆਨ ਨੇੜਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਲੋਕ-ਮੁਖੀ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

 

https://pib.gov.in/PressReleseDetail.aspx?PRID=1642276

 

ਭਾਰਤੀ ਰੈੱਡ ਕਰੌਸ ਸੁਸਾਇਟੀ, ਕੇਵੀਆਈਸੀ ਤੋਂ 1.80 ਲੱਖ ਫੇਸ ਮਾਸਕ ਖਰੀਦੇਗੀ

ਇਸ ਆਰਡਰ ਨੂੰ ਨਿਪਟਾਉਣ ਦੇ ਲਈ 20,000 ਮੀਟਰ ਤੋਂ ਵੱਧ ਕਪੜੇ ਦੀ ਲੋੜ ਹੋਵੇਗੀ, ਜੋ ਖਾਦੀ ਕਾਰੀਗਰਾਂ ਦੇ ਲਈ 9000 ਅਤਿਰਿਕਤ ਮਾਨਵ ਕਾਰਜ ਦਿਵਸਾਂ ਦਾ ਸਿਰਜਨ ਕਰੇਗਾ। ਕੇਵੀਆਈਸੀ ਦੇ ਅਨੁਸਾਰ, ਆਈਆਰਸੀਐੱਸ ਮਾਸਕ ਲਾਲ ਪਾਈਪਿੰਗ ਦੇ ਨਾਲ ਭੂਰੇ ਰੰਗ ਵਿੱਚ 100 ਪ੍ਰਤੀਸ਼ਤ ਡਬਲ-ਟਵਿੱਸਟੇਡ ਦਸਤਕਾਰੀ ਸੂਤੀ ਕਪੜੇ ਨਾਲ ਬਣਿਆ ਹੋਵੇਗਾ। ਵਿਸ਼ੇਸ਼ ਰੂਪ ਵਿੱਚ ਭਾਰਤੀ ਰੈੱਡ ਕਰੌਸ ਸੁਸਾਇਟੀ ਦੇ ਲਈ ਕੇਵਾਆਈਸੀ ਨੇ ਇਨ੍ਹਾਂ ਡਬਲ-ਲੇਅਰਡ ਕਾਟਨ ਮਾਸਕ ਦਾ ਡਿਜ਼ਾਈਨ ਤਿਆਰ ਕੀਤਾ ਹੈ, ਜਿਹੜਾ ਉਨ੍ਹਾਂ ਵੱਲੋਂ ਮੁਹੱਈਆ ਕਰਵਾਏ ਗਏ ਨਮੂਨਿਆਂ ਦੇ ਅਨੁਰੂਪ ਹੈ। ਮਾਸਕ ਦੇ ਖੱਬੇ ਪਾਸੇ ਆਈਆਰਸੀਐੱਸ ਲੋਗੋ ਅਤੇ ਸੱਜੇ ਪਾਸੇ ਖਾਦੀ ਇੰਡੀਆ ਟੈਗ ਛਪਿਆ ਹੋਵੇਗਾ। ਅਗਲੇ ਮਹੀਨੇ ਮਾਸਕ ਦੀ ਸਪਲਾਈ ਸ਼ੁਰੂ ਹੋ ਜਾਏਗੀ। ਆਪਣੀ ਗੁਣਵੱਤਾ ਅਤੇ ਕਿਫਾਇਤੀ ਕੀਮਤ ਦੇ ਕਾਰਨ ਖਾਦੀ ਫੇਸ ਮਾਸਕ ਦੀ ਮਕਬੂਲੀਅਤ ਪੂਰੇ ਦੇਸ਼ ਵਿੱਚ ਵਧ ਰਹੀ ਹੈ। ਇਸੇ ਲੜੀ ਵਿੱਚ ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੂੰ ਇੰਡੀਅਨ ਰੈੱਡ ਕਰੌਸ ਸੁਸਾਇਟੀ (ਆਈਆਰਸੀਐੱਸ) ਤੋਂ 1.80 ਲੱਖ ਫੇਸ ਮਾਸਕ ਦੀ ਸਪਲਾਈ ਦਾ ਪ੍ਰਤੀਸ਼ਠਿਤ ਖਰੀਦ ਆਰਡਰ ਮਿਲਿਆ ਹੈ।

https://pib.gov.in/PressReleseDetail.aspx?PRID=1642274

 

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਚੰਡੀਗੜ੍ਹ: ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਕਮਿਸ਼ਨਰ, ਨਗਰ ਨਿਗਮ ਨੂੰ ਹਿਦਾਇਤ ਦਿੱਤੀ ਹੈ ਕਿ ਭੀੜ ਵਾਲੇ ਖੇਤਰਾਂ ਅਤੇ ਹੋਰ ਬਾਜ਼ਾਰਾਂ ਦੀ ਪਹਿਚਾਣ ਕੀਤੀ ਜਾਵੇ ਜਿੱਥੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਵਧੇਰੇ ਸਪੱਸ਼ਟ ਦਿਖਦੀ ਹੈ, ਤਾਂ ਜੋ ਇਨ੍ਹਾਂ ਖ਼ਾਸ ਖੇਤਰਾਂ ਲਈ ਸਖ਼ਤ ਨਿਯਮਿਤ ਉਪਾਵਾਂ ਸਮੇਤ ਐਤਵਾਰ ਨੂੰ ਬੰਦ ਕਰਨਾ, ਔਡ-ਈਵਨ ਫਾਰਮੂਲੇ ਆਦਿ ਬਾਰੇ ਸੋਚਿਆ ਜਾ ਸਕੇ।

  • ਪੰਜਾਬ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਮਲ ਕਰਦਿਆਂ ਰਾਜ ਭਰ ਵਿੱਚ ਬੱਸਾਂ ਵਿੱਚ ਕੋਵਿਡ -19 ਨਾਲ ਸਬੰਧਿਤ ਪ੍ਰੋਟੋਕੋਲ ਲਾਗੂ ਕਰਨ ਲਈ ਖ਼ਾਸ  ਮੁਹਿੰਮ ਚਲਾਈ ਗਈ ਹੈ। 186 ਬੱਸਾਂ ਵਿਚਲੇ 3500 ਯਾਤਰੀਆਂ ਦੀ ਜਾਂਚ ਕੀਤੀ ਗਈ, ਅਤੇ ਸਿਰਫ਼ 96 ਵਿਅਕਤੀਆਂ ਨੇ ਮਾਸਕ ਨਹੀਂ ਪਹਿਨੇ ਹੋਏ ਸਨ। ਇਹ ਮੁਹਿੰਮ ਪੰਜਾਬ ਭਰ ਵਿੱਚ ਟਰਾਂਸਪੋਰਟ ਵਿਭਾਗ ਅਤੇ ਉਪ ਮੰਡਲ ਮੈਜਿਸਟ੍ਰੇਟਾਂ ਦੁਆਰਾ ਚਲਾਈ ਗਈ ਸੀ, ਅਤੇ ਮਾਸਕ ਨਾ ਪਹਿਨਣ ਵਾਲੇ ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ। ਟ੍ਰਾਂਸਪੋਰਟ ਵਿਭਾਗ ਨੇ ਸਾਰੇ ਬੱਸ ਅੱਡਿਆਂ ’ਤੇ ਮਾਸਕ, ਸੈਨੀਟਾਈਜ਼ਰ ਅਤੇ ਦਸਤਾਨਿਆਂ ਦੀ ਉਪਲਬਧਤਾ ਨੂੰ ਵੀ ਲਾਜ਼ਮੀ ਕਰ ਦਿੱਤਾ ਹੈ।

  • ਹਰਿਆਣਾ: ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਅਗਲੇ 10 ਦਿਨਾਂ ਵਿੱਚ ਰਾਜ ਵਿੱਚ 9 ਨਵੀਆਂ ਕੋਵਿਡ -19 ਟੈਸਟ ਲੈਬਾਂ ਸਥਾਪਿਤ ਕਰਨ ਅਤੇ ਅਨਲੌਕ -3 ਦੌਰਾਨ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਤ ਕਰਨ ਲਈ ਇੱਕ ਖ਼ਾਸ ਮੁਹਿੰਮ ਚਲਾਉਣ। ਮੁੱਖ ਮੰਤਰੀ ਨੇ ਪੁਲਿਸ ਵਿਭਾਗ ਨੂੰ ਇਹ ਵੀ ਹਿਦਾਇਤ ਦਿੱਤੀ ਹੈ ਕਿ ਉਹ ਮਾਸਕ ਪਾਉਣ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਹਿਦਾਇਤਾਂ ਨਾ ਮੰਨਣ ਵਾਲਿਆਂ ਦੇ ਮੌਕੇ ’ਤੇ ਹੀ ਚਲਾਨ ਕੱਟਣ।

  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਇਸ ਕੋਵਿਡ -19 ਮਹਾਂਮਾਰੀ ਦੌਰਾਨ ਸੂਚਨਾ ਤਕਨਾਲੋਜੀ ਦੀ ਪ੍ਰਭਾਵਸ਼ਾਲੀ ਵਰਤੋਂ ਨੇ ਸਾਨੂੰ ਇੱਕ ਦੂਜੇ ਨਾਲ ਗੱਲਬਾਤ ਕਰਨ ਵਿੱਚ ਸਹਾਇਤਾ ਕੀਤੀ ਹੈ ਅਤੇ ਇਸ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਦੇ ਨਜ਼ਰੀਏ ਨੂੰ ਵੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਕੋਵਿਡ -19 ਸੰਕਟ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਰਾਜ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਨਾ ਸਿਰਫ਼ ਵੀਡੀਓ ਕਾਨਫ਼ਰੰਸਿੰਗ ਰਾਹੀਂ ਨਿਯਮਤ ਮੀਟਿੰਗਾਂ ਕੀਤੀਆਂ ਹਨ, ਬਲਕਿ ਰਾਜ ਸਰਕਾਰ ਦੁਆਰਾ ਚਲਾਈਆਂ ਗਈਆਂ ਵੱਖ-ਵੱਖ ਭਲਾਈ ਸਕੀਮਾਂ ਦੇ ਲਾਭਾਰਥੀਆਂ ਨਾਲ ਵਰਚੁਅਲ ਮੀਟਿੰਗਾਂ ਅਤੇ ਗੱਲਬਾਤ ਵੀ ਕੀਤੀ ਹੈ।

  • ਕੇਰਲ: ਦੁਪਹਿਰ ਤੱਕ ਰਾਜ ਵਿੱਚ ਤਿੰਨ ਹੋਰ ਕੋਵਿਡ -19 ਮੌਤਾਂ ਦੀ ਖ਼ਬਰ ਮਿਲੀ ਹੈ। ਇਸਦੇ ਨਾਲ, ਮਰਨ ਵਾਲਿਆਂ ਦੀ ਸੰਖਿਆ 71 ਤੱਕ ਪਹੁੰਚ ਗਈ ਹੈ। ਕੋਵਿਡ ਮਰੀਜ਼ਾਂ ਦੇ ਉਨ੍ਹਾਂ ਦੇ ਘਰਾਂ ਵਿੱਚ ਇਲਾਜ ਕਰਨ ਦੇ ਪਹਿਲੇ ਕਦਮ ਦੇ ਤੌਰ ’ਤੇ, ਹੁਣ ਤੋਂ ਉਹ ਸਿਹਤ ਕਰਮਚਾਰੀ ਜਿਨ੍ਹਾਂ ਦਾ ਕੋਵਿਡ ਨਾਲ ਸੰਪਰਕ ਰਿਹਾ ਹੈ, ਉਹ ਆਪਣੇ ਘਰਾਂ ਵਿੱਚ ਇਲਾਜ ਕਰਵਾ ਸਕਦੇ ਹਨ। ਇਸ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਆਉਣ ਵਾਲੇ ਦਿਨਾਂ ਵਿੱਚ, ਬਿਨਾਂ ਲੱਛਣ ਵਾਲੇ ਕੋਵਿਡ ਮਰੀਜ਼ਾਂ ਨੂੰ ਘਰ ਰਹਿਣ ਅਤੇ ਇਲਾਜ ਕਰਵਾਉਣ ਦੀ ਆਗਿਆ ਦਿੱਤੀ ਜਾਵੇਗੀ। ਰਾਜ ਵਿੱਚ ਕੱਲ 903 ਨਵੇਂ ਕੇਸ ਸਾਹਮਣੇ ਆਏ ਹਨ। ਇਸ ਵਿੱਚੋਂ 739 ਸਥਾਨਕ ਸਨ। 10,350 ਮਰੀਜ਼ ਹਾਲੇ ਵੀ ਇਲਾਜ ਅਧੀਨ ਹਨ ਅਤੇ 1.47 ਲੱਖ ਲੋਕ ਨਿਗਰਾਨੀ ਅਧੀਨ ਹਨ।

  • ਤਮਿਲ ਨਾਡੂ: ਪੁਦੂਚੇਰੀ ਵਿੱਚ ਅੱਜ ਇੱਕ ਦੀ ਮੌਤ ਹੋ ਗਈ ਅਤੇ 122 ਤਾਜ਼ਾ ਕੋਵਿਡ -19 ਮਾਮਲੇ ਸਾਹਮਣੇ ਆਏ ਹਨ, ਹੁਣ ਯੂਟੀ ਵਿੱਚ ਕੁੱਲ ਕੇਸ 3293 ਹਨ, ਐਕਟਿਵ ਕੇਸ 1292 ਅਤੇ 48 ਮੌਤਾਂ ਹੋ ਗਈਆਂ ਹਨ। ਤਮਿਲ ਨਾਡੂ ਦੀ ਸਰਕਾਰ ਨੇ ਕੋਵਿਡ -19 ਲੌਕਡਾਊਨ ਨੂੰ 31 ਅਗਸਤ ਤੱਕ ਵਧਾ ਦਿੱਤਾ ਹੈ; ਜਦੋਂ ਕਿ ਚੇਨਈ ਵਿੱਚ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ ਰੈਸਟੋਰੈਂਟਾਂ ਅਤੇ ਚਾਹ ਦੀਆਂ ਦੁਕਾਨਾਂ ’ਤੇ 50 ਫ਼ੀਸਦੀ ਸੀਟਾਂ ’ਤੇ ਖਾਣੇ ਦੀਆਂ ਸੇਵਾਵਾਂ ਦੀ ਆਗਿਆ ਹੈ, ਬਾਕੀ ਰਾਜ ਲਈ ਛੋਟੇ ਪੂਜਾ ਸਥਾਨਾਂ ’ਤੇ ਜਨਤਕ ਪੂਜਾ ਦੀ ਆਗਿਆ ਹੈ। ਪਿਛਲੇ ਦੋ ਹਫ਼ਤਿਆਂ ਵਿੱਚ, ਮਦੁਰਾਈ ਵਿੱਚ ਕੋਵਿਡ ਦੇ ਆਏ ਅੱਧੇ ਤੋਂ ਵੱਧ ਕੇਸਾਂ ਵਿੱਚ ਕੋਵਿਡ -19 ਦੇ ਮਰੀਜ਼ਾਂ ਦੇ ਨਾਲ ਸੰਪਰਕ ਪਾਇਆ ਗਿਆ ਹੈ; ਮਦੁਰਾਈ ਵਿੱਚ ਹੁਣ 2392 ਐਕਟਿਵ ਮਾਮਲੇ ਹਨ। ਕੱਲ 6426 ਨਵੇਂ ਕੇਸ ਆਏ, 5927 ਦੀ ਰਿਕਵਰੀ ਹੋਈ ਅਤੇ 82 ਮੌਤਾਂ ਹੋਈਆਂ ਹਨ। ਹੁਣ ਤੱਕ ਕੁੱਲ ਕੇਸ: 2,34,114; ਐਕਟਿਵ ਕੇਸ: 57,490; ਮੌਤਾਂ: 3741; ਚੇਨਈ ਵਿੱਚ ਐਕਟਿਵ ਮਾਮਲੇ: 12,735।

  • ਕਰਨਾਟਕ: ਕੋਵਿਡ ਸੰਕਟ ਦੇ ਚਲਦਿਆਂ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖਲੇ ਲਈ ਸਾਂਝਾ ਦਾਖਲਾ ਟੈਸਟ ਅੱਜ ਸ਼ੁਰੂ ਹੋਇਆ ਅਤੇ ਲਗਭਗ 1.94 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਕੋਵਿਡ ਪਾਜ਼ਿਟਿਵ ਵਿਦਿਆਰਥੀਆਂ ਨੂੰ ਦੇਖਭਾਲ ਕੇਂਦਰਾਂ ਵਿੱਚ ਸੀਈਟੀ ਦੀ ਪ੍ਰੀਖਿਆ ਦੇਣ ਲਈ ਕਿਹਾ ਗਿਆ; ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੀ ਪ੍ਰੀਖਿਆ ਲੈਣ ਵਾਲੇ ਪੀਪੀਈ ਕਿੱਟਾਂ ਪਹਿਨਣ ਅਤੇ ਸੁਰੱਖਿਆ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨ। ਕਰਨਾਟਕ ਵਿੱਚ ਇੰਟੈਂਸਿਵਵਿਸ਼ਟਾਂ ਦੀ ਘਾਟ ਹੈ, ਜਿਹੜੇ ਆਈਸੀਯੂ ਵਿੱਚ ਕੰਮ ਕਰਨ ਲਈ ਸਿਖਿਅਤ ਡਾਕਟਰ ਹਨ; ਮਾਹਰਾਂ ਦਾ ਕਹਿਣਾ ਹੈ ਕਿ ਰਾਜ ਵਿੱਚ ਇਹ ਸਿਰਫ਼ 1000 ਦੇ ਕਰੀਬ ਹਨ ਅਤੇ ਭਾਰਤ ਵਿੱਚ 15,000 ਹੀ ਹਨ। ਕੱਲ 5503 ਨਵੇਂ ਕੇਸ ਆਏ, 2397 ਡਿਸਚਾਰਜ ਹੋਏ ਅਤੇ 92 ਮੌਤਾਂ ਹੋਈਆਂ ਹਨ। ਬੰਗਲੌਰ ਸ਼ਹਿਰ ਵਿੱਚ 2270 ਮਾਮਲੇ ਸਾਹਮਣੇ ਆਏ ਹਨ। ਕੁੱਲ ਕੇਸ: 1,12,504; ਐਕਟਿਵ ਕੇਸ: 67,448; ਮੌਤਾਂ: 2147।

  • ਆਂਧਰ ਪ੍ਰਦੇਸ਼: ਰਾਜ ਵਿੱਚ ਕੋਵਿਡ ਦੇ ਕੇਸਾਂ ਵਿਚਲਾ ਵਾਧਾ ਰਾਜ ਵਿੱਚ ਟੈਸਟਾਂ ਦੀ ਸੰਖਿਆ ਵਧਾਉਣ ਕਰਕੇ ਹੈ। ਰਾਜ ਭਵਨ ਵਿਖੇ ਤੈਨਾਤ 15 ਸੁਰੱਖਿਆ ਕਰਮਚਾਰੀ ਕੋਵਿਡ ਲਈ ਪਾਜ਼ਿਟਿਵ ਪਾਏ ਗਏ ਹਨ। ਰਾਜ ਸਰਕਾਰ ਨੇ 26,778 ਡਾਕਟਰੀ ਅਸਾਮੀਆਂ (ਮੈਡੀਕਲ ਅਧਿਕਾਰੀ, ਮਾਹਰ ਡਾਕਟਰ, ਸਟਾਫ਼ ਨਰਸਾਂ ਅਤੇ ਟੈਕਨੀਸ਼ੀਅਨ) ਦੀ ਭਰਤੀ ਲਈ ਸਹਿਮਤੀ ਦਿੱਤੀ ਹੈ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜ਼ਿਲ੍ਹਾ ਕੁਲੈਕਟਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਨ੍ਹਾਂ ਅਸਾਮੀਆਂ ਨੂੰ 5 ਅਗਸਤ ਤੱਕ ਵਾਕ-ਇਨ-ਇੰਟਰਵਿਊ ਰਾਹੀਂ ਭਰਨ। ਕੋਵਿਡ 19 ਦੀ ਮੌਤ ਦਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਣ ਲਈ ਰਾਜ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿੱਚ ਰਿਮਡੇਸੀਵਾਰ, ਟੋਲਿਸੀਜ਼ੁਮਬ ਵਰਗੀਆਂ ਐਂਟੀਵਾਇਰਲ ਦਵਾਈਆਂ ਉਪਲਬਧ ਕਰਵਾਉਣ ਦੇ ਉਪਾਅ ਕੀਤੇ ਹਨ। ਕੱਲ 10,093 ਨਵੇਂ ਕੇਸ ਆਏ, 2784 ਡਿਸਚਾਰਜ ਹੋਏ ਅਤੇ 65 ਮੌਤਾਂ ਹੋਈਆਂ। ਕੁੱਲ ਕੇਸ: 1,20,390; ਐਕਟਿਵ ਕੇਸ: 63,771; ਮੌਤਾਂ: 1213।

  • ਤੇਲੰਗਾਨਾ: ਰਾਜ ਮੋਬਾਈਲ ਕੋਵਿਡ -19 ਟੈਸਟਿੰਗ ਸੈਂਟਰਾਂ ਦੀ ਸ਼ੁਰੂਆਤ ਕਰੇਗਾ; ਮੋਬਾਈਲ ਕੋਵਿਡ -19 ਟੈਸਟਿੰਗ ਬੱਸਾਂ ਦੇ ਨਾਲ ਐਂਬੂਲੈਂਸਾਂ ਅਤੇ ਸਿਖਿਅਤ ਕਰਮਚਾਰੀ ਕੰਟੇਨਮੈਂਟ ਜ਼ੋਨਾਂ ਦਾ ਦੌਰਾ ਕਰਨਗੇ। ਸਟੇਟ ਬੁਲੇਟਿਨ ਦੇ ਅਨੁਸਾਰ ਤੇਲੰਗਾਨਾ ਦੇ ਹਸਪਤਾਲਾਂ ਵਿੱਚ 14,000 ਤੋਂ ਵੱਧ ਕੋਵਿਡ ਬਿਸਤਰੇ ਉਪਲਬਧ ਹਨ। ਤੇਲੰਗਾਨਾ ਵਿੱਚ ਪਿਛਲੇ 24 ਘੰਟਿਆਂ ਵਿੱਚ 1811 ਨਵੇਂ ਕੇਸ ਆਏ, 821 ਦੀ ਰਿਕਵਰੀ ਹੋਏ ਅਤੇ 13 ਮੌਤਾਂ ਹੋਈਆਂ ਹਨ; 1811 ਮਾਮਲਿਆਂ ਵਿੱਚੋਂ 521 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 60,717; ਐਕਟਿਵ ਕੇਸ: 15,640; ਮੌਤਾਂ: 505; ਡਿਸਚਾਰਜ: 44,572।

  • ਮਣੀਪੁਰ: ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਬੀਜੇਪੀ ਦੀ ਅਗਵਾਈ ਵਾਲੀ ਰਾਜ ਦੀ ਗੱਠਜੋੜ ਸਰਕਾਰ ਦੇ ਵਿਧਾਇਕਾਂ ਨਾਲ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਕੋਵਿਡ -19 ਮਹਾਂਮਾਰੀ ਬਾਰੇ ਰਾਜ ਦੀ ਪ੍ਰਤੀਕਿਰਿਆ ਦੀ ਸਮੀਖਿਆ ਕੀਤੀ। ਮਣੀਪੁਰ ਵਿੱਚ, ਰਿਮਜ਼ ਹਸਪਤਾਲ ਦੇ 2 ਵਸਨੀਕ ਡਾਕਟਰਾਂ ਵਿੱਚ ਕੋਵਿਡ ਪਾਜ਼ੇਟਿਵ ਦੀ ਜਾਂਚ ਆਏ ਹੈ। ਹੁਣ ਤੱਕ ਹਸਪਤਾਲ ਦੇ 22 ਸਟਾਫ ਮੈਂਬਰਾਂ ਨੂੰ ਲਾਗ ਲੱਗੀ ਹੈ।

  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ -19 ਦੇ ਨਵੇਂ 48 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 32 ਕੇਸ ਦੀਮਾਪੁਰ ਤੋਂ ਅਤੇ 16 ਕੋਹਿਮਾ ਤੋਂ ਆਏ ਹਨ।

  • ਮਹਾਰਾਸ਼ਟਰ: ਰਾਜ ਨੇ ਬੁੱਧਵਾਰ ਨੂੰ ਕੋਵਿਡ ਦੇ 19 ਮਾਮਲਿਆਂ ਦੇ 4 ਲੱਖ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਕੋਵਿਡ -19 ਲਈ 9,211 ਮਰੀਜ਼ਾਂ ਦੇ ਪਾਜ਼ਿਟਿਵ ਟੈਸਟ ਆਉਣ ਨਾਲ, ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਦਾ ਅੰਕੜਾ 4,00,651 ਹੋ ਗਿਆ ਹੈ। ਹਾਲਾਂਕਿ, ਐਕਟਿਵ ਮਾਮਲਿਆਂ ਦੀ ਸੰਖਿਆ 1,46,129 ਹੈ। ਉਸੇ ਦਿਨ ਰਾਜ ਭਰ ਵਿੱਚ 7,478 ਮਰੀਜ਼ ਠੀਕ ਹੋ ਗਏ ਹਨ। ਇਸ ਨਾਲ ਰਿਕਵਰ ਹੋਏ ਮਰੀਜ਼ਾਂ ਦੀ ਸੰਖਿਆ 2,39,755 ਤੱਕ ਪਹੁੰਚ ਗਈ ਹੈ। ਹਾਲਾਂਕਿ, ਰਾਜ ਵਿੱਚ 298 ਮੌਤਾਂ ਦੀ ਵੀ ਖ਼ਬਰ ਮਿਲੀ ਹੈ, ਜਿਸ ਨਾਲ ਰਾਜ ਵਿੱਚ ਮੌਤਾਂ ਦੀ ਸੰਖਿਆ 14,463 ਹੋ ਗਈ ਹੈ। ਇਸ ਦੌਰਾਨ ਮਹਾਰਾਸ਼ਟਰ ਨੇ 31 ਅਗਸਤ ਤੱਕ ਲੌਕਡਾਊਨ ਵਧਾ ਦਿੱਤਾ ਹੈ ਅਤੇ ਹੋਰਨਾਂ ਸ਼ਹਿਰਾਂ ਅਤੇ ਕਸਬਿਆਂ ਜਿਵੇਂ ਪੂਨੇ, ਸੰਗਲੀ, ਨਾਸਿਕ, ਕੋਲਹਾਪੁਰ ਵਿੱਚ ਹਾਲਾਤ ਗੰਭੀਰ ਹਨ। ਰਾਤ ਦਾ ਕਰਫਿਊ ਪੂਰੇ ਮਹਾਰਾਸ਼ਟਰ ਵਿੱਚ ਜਾਰੀ ਰਹੇਗਾ।

  • ਗੁਜਰਾਤ: ਪਿਛਲੇ 24 ਘੰਟਿਆਂ ਵਿੱਚ ਗੁਜਰਾਤ ਵਿੱਚ 1,144 ਨਵੇਂ ਪਾਜ਼ਿਟਿਵ ਮਾਮਲੇ ਆਏ ਹਨ ਅਤੇ 24 ਮੌਤਾਂ ਹੋਈਆਂ ਹਨ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਸੰਖਿਆ 59,126 ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਸੰਖਿਆ 2,396 ਹੋ ਗਈ ਹੈ। ਐਕਟਿਵ ਮਾਮਲਿਆਂ ਦੀ ਸੰਖਿਆ 13,535 ਹੈ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਣੇਸ਼ ਚਤੂਰਥੀ, ਜਨਮ ਅਸ਼ਟਮੀ, ਮੋਹੱਰਰਮ ਵਰਗੇ ਸਾਰੇ ਧਾਰਮਿਕ ਸਮਾਗਮਾਂ ਨੂੰ ਸਵੈ-ਇੱਛਾ ਨਾਲ ਰੱਦ ਕਰਨ; ਜੇ ਕੋਵਿਡ -19 ਦੀ ਸਥਿਤੀ ਬਣੀ ਰਹੀ, ਤਾਂ ਨਵਰਾਤਰੀ ਦੇ ਜਸ਼ਨ ਵੀ ਰੱਦ ਕਰ ਦਿੱਤੇ ਜਾਣਗੇ। ਸਰਕਾਰ ਨੇ ਮਾਸਕ ਨਾ ਪਾਉਣ ਦੇ ਜੁਰਮਾਨੇ ਨੂੰ 200 ਰੁਪਏ ਤੋਂ ਵਧਾ ਕੇ 500 ਰੁਪਏ ਕਰ ਦਿੱਤਾ ਹੈ।

  • ਰਾਜਸਥਾਨ: ਅੱਜ ਸਵੇਰੇ 365 ਨਵੇਂ ਕੋਵਿਡ 19 ਮਰੀਜ਼ ਸਾਹਮਣੇ ਆਏ ਹਨ। ਜ਼ਿਆਦਾਤਰ ਨਵੇਂ ਮਰੀਜ਼, ਕੋਟਾ ਜ਼ਿਲ੍ਹੇ ਤੋਂ 108 ਹਨ, ਉਸ ਤੋਂ ਬਾਅਦ ਅਜਮੇਰ (50) ਅਤੇ ਫਿਰ ਅਲਵਰ (48) ਤੋਂ ਕੇਸ ਆਏ ਹਨ। ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਸੰਖਿਆ 40,145 ਹੋ ਗਈ ਹੈ। ਰਾਜ ਵਿੱਚ ਐਕਟਿਵ ਮਰੀਜ਼ਾਂ ਦੀ ਸੰਖਿਆ 10,817 ਹੈ ਜਦੋਂ ਕਿ 654 ਲੋਕਾਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਗਈ ਹੈ।

  • ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਸਰਕਾਰ ਨੇ ਤਿੰਨ ਪ੍ਰਮੁੱਖ ਸ਼ਹਿਰਾਂ ਅਰਥਾਤ ਇੰਦੌਰ, ਭੋਪਾਲ ਅਤੇ ਉਜੈਨ ਵਿੱਚ ਇੱਕ ਸੀਰੋ-ਸਰਵੇਲੈਂਸ ਅਧਿਐਨ ਕਰਨ ਦਾ ਫੈਸਲਾ ਕੀਤਾ ਹੈ; ਸਰਵੇ ਏਮਜ਼, ਭੋਪਾਲ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਸਰਵੇ ਉਜੈਨ ਤੋਂ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਇੱਥੇ ਮੌਤ ਦੀ ਦਰ ਸਭ ਤੋਂ ਵੱਧ ਹੈ। ਬੁੱਧਵਾਰ ਨੂੰ ਰਾਜ ਵਿੱਚ 917 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਰਾਜ ਵਿੱਚ ਕੇਸਾਂ ਦੀ ਸੰਖਿਆ ਵਧ ਕੇ 30,134 ਹੋ ਗਈ ਹੈ।

 

Image

 

 

 

Image

 

 

****

ਵਾਈਬੀ



(Release ID: 1642472) Visitor Counter : 200