ਰੱਖਿਆ ਮੰਤਰਾਲਾ

ਰੱਖਿਆ ਮੰਤਰਾਲਾ (ਐਮਓਡੀ) ਨੌਜਵਾਨਾਂ ਅਤੇ ਜਨਤਾ ਵਿਚ ਦੇਸ਼ ਭਗਤੀ ਨੂੰ ਉਤਸ਼ਾਹਤ ਕਰਨ ਲਈ MyGov (ਮਾਈਗੋਵ) 'ਤੇ ਇਕ "‘ਆਤਮ ਨਿਰਭਰ ਭਾਰਤ - ਸੁਤੰਤਰ ਭਾਰਤ" ਕੁਇਜ਼ ਆਯੋਜਿਤ ਕਰ ਰਿਹਾ ਹੈ।

Posted On: 29 JUL 2020 3:09PM by PIB Chandigarh

ਆਉਣ ਵਾਲੇ ਸੁਤੰਤਰਤਾ ਦਿਵਸ ਜਸ਼ਨ 2020 ਦੇ ਹਿੱਸੇ ਵਜੋਂ, "‘ਆਤਮ ਨਿਰਭਰ ਭਾਰਤ " ਦੀ ਧਾਰਣਾ ਨੂੰ ਵੱਡੇ ਪੱਧਰ 'ਤੇ ਅੱਗੇ ਵਧਾਇਆ ਜਾ ਰਿਹਾ ਹੈ। ਰੱਖਿਆ ਮੰਤਰਾਲਾ (ਐਮਓਡੀ) ਵਲੋਂ 29 ਜੁਲਾਈ ਤੋਂ 10 ਅਗਸਤ, 2020 ਦੌਰਾਨ ਨੌਜਵਾਨਾਂ ਅਤੇ ਜਨਤਾ ਵਿਚ ਦੇਸ਼ ਭਗਤੀ ਦੀ ਭਾਵਨਾ ਨੂੰ ਉਤਸ਼ਾਹਤ ਕਰਨ ਲਈ MyGov (ਮਾਈਗੋਵ) ਨਾਲ ਤਾਲਮੇਲ ਕਰਦਿਆਂ "‘ਆਤਮ ਨਿਰਭਰ ਭਾਰਤ - ਸੁਤੰਤਰ ਭਾਰਤ" ਵਿਸ਼ੇ 'ਤੇ ਇਕ ਔਨਲਾਈਨ ਕੁਇਜ਼ ਮੁਕਾਬਲਾ ਕਰਵਾ ਰਿਹਾ ਹੈ । 

ਇਸ ਮੁਕਾਬਲੇ ਵਿਚ 10 ਨਕਦ ਇਨਾਮ ਹੋਣਗੇ, ਭਾਵ- ਪਹਿਲਾ, ਦੂਜਾ, ਤੀਜਾ ਇਨਾਮ ਅਤੇ ਸੱਤ ਹੋਰ ਪ੍ਰੋਤਸਾਹਨ ਇਨਾਮ:-

 (ਏ) ਪਹਿਲਾ ਇਨਾਮ 25,000/ - ਰੁਪਏ 

 (ਬੀ) ਦੂਜਾ ਇਨਾਮ 15,000/ - ਰੁਪਏ

 (ਸੀ) ਤੀਸਰਾ ਇਨਾਮ 10,000/ - ਰੁਪਏ

 (ਡੀ) ਪ੍ਰੋਤਸਾਹਨ ਇਨਾਮ (ਸੱਤ) 5,000 / - (ਹਰੇਕ)

14 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਭਾਰਤੀ ਨਾਗਰਿਕ ਇਸ ਕੁਇਜ਼ ਵਿੱਚ ਭਾਗ ਲੈ ਸਕਦੇ ਹਨ ਅਤੇ ਆਕਰਸ਼ਕ ਇਨਾਮ ਜਿੱਤ ਸਕਦੇ ਹਨ। ਕੁਇਜ਼ MyGov (ਮਾਈਗੋਵ) ਪੋਰਟਲ ਵਿਚ ਹੇਠਾਂ ਦਿੱਤੇ ਲਿੰਕ ਤੇ ਉਪਲਬਧ ਹੈ:- https://quiz.mygov.in/quiz/aatmanirbhar-bharat-swatantra-bharat-quiz/

 

*****

ਏਬੀਬੀ / ਐਨਏਐਮਪੀਆਈ / ਏਕੇ / ਸਾਵੀ / ਏਡੀਏ



(Release ID: 1642196) Visitor Counter : 123