ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਨੇ ਕਿਹਾ ਕਿ ਰਾਫੇਲਜ਼ ਨੇ ਭਾਰਤੀ ਹਵਾਈ ਫੌਜ (IAF) ਦੀ ਸਮਰੱਥਾ ਨੂੰ ਸਮੇਂ ਸਿਰ ਹੁਲਾਰਾ ਦਿੱਤਾ

Posted On: 29 JUL 2020 5:34PM by PIB Chandigarh

ਪੰਜ ਮੱਧਮ ਮਲਟੀ-ਰੋਲ ਕੰਬੈਟ ਏਅਰਕ੍ਰਾਫਟ (MMRCA) ਰਾਫੇਲ ਜੈੱਟ ਜਹਾਜ਼, ਪਹਿਲੇ ਬੈਚ ਦੇ ਤੌਰ' ਤੇ ਅੱਜ ਅੰਬਾਲਾ ਹਵਾਈ ਅੱਡੇ 'ਤੇ ਉਤਰੇ ਟਵੀਟ ਦੀ ਇਕ ਲੜੀ ਵਿਚ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ, "ਪੰਛੀ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋ ਗਏ ਹਨ ... ਅੰਬਾਲਾ ਵਿਚ ਹੈਪੀ ਲੈਂਡਿੰਗ!"

ਸ਼੍ਰੀ ਰਾਜਨਾਥ ਸਿੰਘ ਨੇ ਰਾਫੇਲ ਨੂੰ ਆਪਣੇ ਬੇੜੇ ਵਿੱਚ ਪੇਸ਼ੇਵਰ ਤੌਰ ਤੇ ਸ਼ਾਮਲ ਕਰਨ ਲਈ ਭਾਰਤੀ ਹਵਾਈ ਫੌਜ (IAF) ਨੂੰ ਵਧਾਈ ਦਿੱਤੀ ਅਤੇ ਕਿਹਾ, “ਮੈਨੂੰ ਯਕੀਨ ਹੈ ਕਿ 17 ਸਕੁਐਡਰਨ, ਗੋਲਡਨ ਐਰੋ ਅਪਣੇ ਆਦਰਸ਼ ਵਾਕ, ਮਾਟੋ (Motto) “ ਉਡਯਮਆਜਸਰਾਮ ” (‘”Udayamjasram’) ਦੇ ਅਨੁਸਾਰ ਕੰਮ ਜਾਰੀ ਰੱਖੇਗਾ ਮੈਂ ਬਹੁਤ ਖੁਸ਼ ਹਾਂ ਕਿ ਭਾਰਤੀ ਹਵਾਈ ਫੌਜ (IAF) ਦੀ ਲੜਾਈ ਸਮਰੱਥਾ ਨੂੰ ਸਮੇਂ ਸਿਰ ਵਾਧਾ ਮਿਲਿਆ ਹੈ

ਭਾਰਤ ਵਿਚ ਰਾਫੇਲ ਲੜਾਕੂ ਜਹਾਜ਼ਾਂ ਦਾ ਸਪਰਸ਼ ਕਰਨਾ  ਸਾਡੇ ਸੈਨਿਕ ਇਤਿਹਾਸ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਸੰਕੇਤ ਹੈ ਇਹ ਮਲਟੀਰੋਲ ਜਹਾਜ਼ ਭਾਰਤੀ ਹਵਾਈ ਫੌਜ ਦੀ ਸਮਰੱਥਾ ਵਿੱਚ ਕ੍ਰਾਂਤੀ ਲਿਆਉਣਗੇਉਨ੍ਹਾਂ ਇੱਕ ਹੋਰ ਟਵੀਟ ਵਿੱਚ ਕਿਹਾ

 

ਜਹਾਜ਼ ਦੀਆਂ ਸਮਰੱਥਾਵਾਂ 'ਤੇ ਚਾਨਣਾ ਪਾਉਂਦਿਆਂ ਸ੍ਰੀ ਰਾਜਨਾਥ ਸਿੰਘ ਨੇ ਟਿੱਪਣੀ ਕੀਤੀ, “ਇਸ ਜਹਾਜ਼ ਦੀ ਉਡਾਣ ਬਹੁਤ ਵਧੀਆ ਹੈ ਅਤੇ ਇਸਦੇ ਹਥਿਆਰ, ਰਾਡਾਰ ਅਤੇ ਹੋਰ ਸੈਂਸਰ ਅਤੇ ਹੋਰ ਸਾਜੋ ਸਾਮਾਨ ਇਲੈਕਟ੍ਰਾਨਿਕ ਯੁੱਧ ਵਿਸ਼ਵ ਦੇ ਸਰਬੋਤਮ ਦੇਸ਼ਾਂ ਦੀਆ ਤਕਨੀਕਾਂ ਵਿਚੋਂ ਇਕ ਹਨ ਭਾਰਤ ਵਿਚ ਇਸਦੀ ਆਮਦ ਨਾਲ ਭਾਰਤੀ ਹਵਾਈ ਫੌਜ ਨੂੰ ਮਜ਼ਬੂਤੀ ਵੀ ਮਿਲੀ ਹੈ ਅਤੇ ਦੇਸ਼ ਕਿਸੇ ਵੀ ਆਉਣ ਵਾਲੇ ਖਤਰੇ ਨੂੰ ਰੋਕਣ ਲਈ ਹੋਰ ਮਜ਼ਬੂਤ ਹੋਇਆ ਹੈ

 

ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਏ ਗਏ ਆਪਣੇ ਸਹੀ ਫੈਸਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ ਰਾਫੇਲ ਜੈੱਟਾਂ ਨੂੰ ਸਿਰਫ ਇਸ ਲਈ ਖਰੀਦਿਆ ਗਿਆ ਸੀ ਕਿਉਂਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਫਰਾਂਸ ਨਾਲ ਅੰਤਰ-ਸਰਕਾਰੀ ਸਮਝੌਤੇ ਰਾਹੀਂ ਇਨ੍ਹਾਂ ਜਹਾਜ਼ਾਂ ਨੂੰ ਹਾਸਲ ਕਰਨ ਦਾ ਸਹੀ ਫੈਸਲਾ ਲਿਆ ਸੀ, ਜਦੋਂਕਿ ਲੰਬੇ ਸਮੇਂ ਤੋਂ ਰਾਫੇਲ ਖਰੀਦ ਦੇ ਮਾਮਲੇ ਵਿੱਚ ਕੋਈ ਪ੍ਰਗਤੀ ਨਹੀਂ ਹੋ ਸਕੀ "

ਉਨ੍ਹਾਂ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਹੁਤ ਸਾਰੀਆਂ ਪਾਬੰਦੀਆਂ ਲਗਾਉਣ ਦੇ ਬਾਵਜੂਦ ਰਾਫੇਲ ਹਵਾਈ ਜਹਾਜ਼ ਅਤੇ ਇਸਦੇ ਹਥਿਆਰਾਂ ਦੀ ਸਮੇਂ ਸਿਰ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਫਰਾਂਸ ਦੀ ਸਰਕਾਰ, ਡਾਸਾਲਟ ਐਵੀਏਸ਼ਨ ਅਤੇ ਹੋਰ ਫ੍ਰੈਂਚ ਕੰਪਨੀਆਂ ਦਾ ਧੰਨਵਾਦ ਕੀਤਾ

ਸ਼੍ਰੀ ਰਾਜਨਾਥ ਸਿੰਘ ਨੇ ਦੱਸਿਆ ਕਿ, “ਰਾਫੇਲ ਜੈੱਟ ਜਹਾਜ਼ਾਂ ਨੂੰ ਉਦੋਂ ਖਰੀਦਿਆ ਗਿਆ  ਜਦੋਂ ਉਹ ਭਾਰਤੀ ਹਵਾਈ ਫੌਜ (IAF) ਦੀਆਂ ਸੰਚਾਲਨ ਜਰੂਰਤਾਂ ਨੂੰ ਪੂਰੀ ਤਰ੍ਹਾਂ ਪੂਰਾ ਕਰਦੇ ਹਨ ਇਸ ਖਰੀਦ ਖ਼ਿਲਾਫ਼ ਬੇਬੁਨਿਆਦ ਦੋਸ਼ਾਂ ਦਾ ਪਹਿਲਾਂ ਹੀ ਜਵਾਬ ਦਿੱਤਾ ਜਾ ਚੁੱਕਾ ਹੈ " ਉਨ੍ਹਾਂ ਨੇ ਕਿਹਾ," ਜੇ ਅਜੇ ਵੀ ਕਿਸੇ ਨੂੰ  ਭਾਰਤੀ ਹਵਾਈ ਫੌਜ ਦੀ ਇਸ ਨਵੀਂ ਸਮਰੱਥਾ ਬਾਰੇ ਬੇਬੁਨਿਆਦ ਚਿੰਤਾਵਾਂ ਜਾਂ ਆਲੋਚਨਾ ਹੈ, ਤਾਂ ਫੇਰ ਇਹ ਉਹ ਵਿਅਕਤੀ ਹੋਵੇਗਾ ਜੋ ਸਾਡੀ ਖੇਤਰੀ ਅਖੰਡਤਾ ਨੂੰ ਖ਼ਤਰੇ ਵਿਚ ਪਾਉਣਾ ਚਾਹੁੰਦਾ ਹੈ

ਸ੍ਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਮੌਕੇ ਰਾਫੇਲ ਜਹਾਜ਼ ਦੀਆਂ ਤਸਵੀਰਾਂ ਅਤੇ ਵੀਡਿਓ ਸਾਂਝੇ ਕੀਤੇ

 ਇਸ ਤੋਂ ਪਹਿਲਾਂ, ਇੰਡੀਅਨ ਨੇਵਲ ਜਹਾਜ਼ (ਆਈ.ਐੱਨ.ਐੱਸ.) ਕੋਲਕਾਤਾ ਦੇ ਕਪਤਾਨ ਨੇ ਹਿੰਦ ਮਹਾਂਸਾਗਰ ਵਿੱਚ ਰਾਫੇਲ ਜਹਾਜ਼ਾਂ ਦਾ ਸਵਾਗਤ ਕਰਦਿਆਂ ਕਿਹਾ, "ਤੁਸੀਂ ਮਾਣ ਨਾਲ ਭਾਰਤੀ ਅਕਾਸ਼ ਨੂੰ ਛੂਹ ਸਕਦੇ ਹੋ" ਜਦੋਂ ਪੰਜ ਰਾਫੇਲ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਏ ਤਾਂ ਦੋ ਐਸਯੂ 30 ਐਮ ਕੇ ਆਈ ਜਹਾਜ਼ਾਂ ਨੇ ਉਨ੍ਹਾਂ ਨੂੰ ਐਸਕੋਰਟ (Escort) ਕੀਤਾ

*****

ਏਬੀਬੀ / ਐਨਏਐਮਪੀਆਈ / ਏਕੇ / ਸਾਵੀ / ਏਡੀਏ



(Release ID: 1642191) Visitor Counter : 134