ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਇੰਡੀਆ ਰਿਪੋਰਟ- ਡਿਜੀਟਲ ਸਿੱਖਿਆ ਜੂਨ 2020 ਲਾਂਚ ਕੀਤੀ।

ਰਿਪੋਰਟ ਵਿੱਚ ਮਾਨਵ ਸੰਸਾਧਨ ਮੰਤਰਾਲੇ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿੱਖਿਆ ਵਿਭਾਗਾਂ ਵਲੋਂ ਘਰ ਵਿੱਚ ਬੱਚਿਆਂ ਨੂੰ ਪਹੁੰਚਯੋਗ ਅਤੇ ਸਮੁੱਚੀ ਸਿੱਖਿਆ ਨੂੰ ਯਕੀਨੀ ਬਣਾਉਣ ਅਤੇ ਸਿੱਖਿਆ ਦੇ ਪਾੜੇ ਨੂੰ ਘਟਾਉਣ ਲਈ ਅਪਣਾਏ ਗਏ ਨਵੀਨਤਾਕਾਰੀ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ: ਮਾਨਵ ਸੰਸਾਧਨ ਵਿਕਾਸ ਮੰਤਰੀ

Posted On: 28 JUL 2020 6:34PM by PIB Chandigarh


ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਅੱਜ ਡਿਜੀਟਲ ਸਿੱਖਿਆ, 2020 'ਤੇ ਇੰਡੀਆ ਰਿਪੋਰਟ ਨੂੰ ਵਰਚੂਅਲ ਮਾਧਿਅਮ ਰਾਹੀਂ ਲਾਂਚ ਕੀਤਾ। ਸ੍ਰੀ ਪੋਖਰਿਆਲ ਨੇ ਕਿਹਾ ਕਿ ਇਹ ਰਿਪੋਰਟ ਵਿੱਚ ਮਾਨਵ ਸੰਸਾਧਨ ਮੰਤਰਾਲੇ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿੱਖਿਆ ਵਿਭਾਗਾਂ ਵਲੋਂ ਘਰ ਵਿੱਚ ਬੱਚਿਆਂ ਨੂੰ ਪਹੁੰਚਯੋਗ ਅਤੇ ਸਮੁੱਚੀ ਸਿੱਖਿਆ ਨੂੰ ਯਕੀਨੀ ਬਣਾਉਣ ਅਤੇ ਸਿੱਖਿਆ ਦੇ ਪਾੜੇ ਨੂੰ ਘਟਾਉਣ ਲਈ  ਅਪਣਾਏ ਗਏ ਨਵੀਨਤਾਕਾਰੀ ਤਰੀਕਿਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ।ਉਨ੍ਹਾਂ ਇਸ ਰਿਪੋਰਟ ਨੂੰ ਪੜ੍ਹਨ ਲਈ ਸਾਰਿਆਂ ਨੂੰ ਅਪੀਲ ਕੀਤੀ ਤਾਂ ਜੋ ਵਿਦਿਆਰਥੀਆਂ ਨੂੰ ਸਕੂਲ ਲੈ ਕੇ ਸਾਰਿਆਂ ਲਈ ਦੂਰ ਦੁਰਾਡੇ ਇਲਾਕਿਆਂ ਵਿੱਚ ਸਿੱਖਣ ਅਤੇ ਸਿੱਖਿਆ ਦੀ ਸੁਵਿਧਾ ਦੇ ਲਈ ਵੱਖ ਵੱਖ ਪਹਿਲਕਦਮੀਆਂ ਨੂੰ ਬੇਹਤਰ ਢੰਗ ਨਾਲ ਸਮਝਿਆ ਜਾ ਸਕੇ।  
 
 ਸਕੂਲ ਸਿੱਖਿਆ ਇਕ ਵਿਆਪਕ ਅਤੇ ਪਰਿਵਰਤਨਸ਼ੀਲ ਪ੍ਰੋਗਰਾਮ ਦੇ ਤੌਰ ਤੇ ਤਿਆਰ ਕੀਤੀ ਗਈ ਹੈ, ਜੋ ਪ੍ਰੀ-ਨਰਸਰੀ ਤੋਂ ਲੈ ਕੇ ਉੱਚ ਸੈਕੰਡਰੀ ਜਮਾਤਾਂ ਤੱਕ ਦੇ ਸਕੂਲਾਂ ਦੇ ਵਿਸ਼ਾਲ ਦਾਇਰੇ ਵਿਚ ਡਿਜੀਟਲ ਸਿੱਖਿਆ ਨੂੰ ਸਰਵ-ਵਿਆਪਕ ਬਣਾਉਣ ਲਈ ਵਚਨਬੱਧ ਹੈ। ਵਿਸ਼ਵੀਕਰਨ ਦੇ ਮੌਜੂਦਾ ਪ੍ਰਸੰਗ ਵਿੱਚ ਗੁਣਵੱਤਾ ਵਾਲੀ ਡਿਜੀਟਲ ਸਿੱਖਿਆ ਨੇ ਇੱਕ ਨਵੀਂ ਲੋੜ ਮਹਿਸੂਸ ਕਰਵਾਈ ਹੈ। ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨਾਲ ਮਿਲਕੇ ਅਧਿਆਪਕਾਂ, ਵਿਦਵਾਨਾਂ ਅਤੇ ਵਿਦਿਆਰਥੀਆਂ ਦੀ ਸਿਖਲਾਈ ਜਿਵੇਂ ਕਿ ਦੀਕਸ਼ਾ (ਡੀਆਈਕੇਐੱਸਐਚਏ)ਪਲੇਟਫਾਰਮ ,ਸਵੈਯਮ ਪ੍ਰਭਾ ਟੀਵੀ ਚੈਨਲ, ਔਨਲਾਈਨ ਐਮਓਓਸੀ ਕੋਰਸ, ਆਨ ਏਅਰ - ਸਿੱਖਿਆ ਵਾਣੀ ,ਐਨਆਈਓਐਸ ਵਲੋਂ ਅਪੰਗਾਂ ਲਈ ਡੇਜ਼ੀ (ਡੀਆਈਐਸਆਈ),ਈ-ਪਾਠਸ਼ਾਲਾ,ਈਕੰਟੇਂਟ ਬਣਾਉਣ ਅਤੇ ਉਤਸ਼ਾਹੀ ਕਿਤਾਬਾਂ ,ਟੀ ਵੀ ਚੈੱਨਲ ਰਾਹੀਂ ਪ੍ਰਸਾਰਨ ,ਈ-ਲਰਨਿੰਗ ਪੋਰਟਲ,ਵੈਬੇਨਾਰ ,ਗੱਲਬਾਤ ਸਮੂਹ,ਕਿਤਾਬਾਂ ਦੀ ਵੰਡ ਅਤੇ ਹੋਰ ਡਿਜੀਟਲ ਪਹਿਲਕਦਮੀਆਂ ਕੀਤੀਆਂ। 
 ਇਸ ਰਿਪੋਰਟ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਕੇਂਦਰੀ ਮਾਨਵ ਸੰਸਾਧਨ ਮੰਤਰੀ ਮੰਤਰੀ ਸ੍ਰੀ ਰਮੇਸ਼ ਪੋਖਰਿਆਲ “ਨਿਸ਼ੰਕ”, ਕੇਂਦਰੀ ਮਾਨਵ ਸੰਸਾਧਨ ਰਾਜ ਮੰਤਰੀ ਸ੍ਰੀ ਸੰਜੇ ਧੋਤਰੇ ਅਤੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ੍ਰੀਮਤੀ ਅਨੀਤਾ ਕਰਵਲ ਦੇ ਸੰਦੇਸ਼ ਸ਼ਾਮਿਲ ਹਨ। ਇਹ ਰਿਪੋਰਟ ਐਮਐਚਆਰਡੀ ਦੀ ਡਿਜੀਟਲ ਸਿੱਖਿਆ ਇਕਾਈ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿੱਖਿਆ ਵਿਭਾਗਾਂ ਨਾਲ ਸਲਾਹ ਮਸ਼ਵਰੇ ਨਾਲ ਤਿਆਰ ਕੀਤੀ ਹੈ।
ਕੇਂਦਰੀ ਪਹਿਲ ਤੋਂ ਇਲਾਵਾ ਰਾਜ ਸਰਕਾਰਾਂ /ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵੀ ਵਿਦਿਆਰਥੀਆਂ ਦੇ ਦਰਵਾਜ਼ੇ 'ਤੇ ਡਿਜੀਟਲ ਸਿੱਖਿਆ ਪ੍ਰਦਾਨ ਕਰਨ ਦੇ ਨਾਜ਼ੁਕ ਕਾਰਜ ਨੂੰ ਸੰਭਾਲਿਆ ਹੈ। ਵਿਦਿਆਰਥੀਆਂ ਨਾਲ ਜੁੜਨ ਲਈ ਕੁਝ ਪ੍ਰਮੁੱਖ ਮਾਧਿਅਮ ਸੋਸ਼ਲ ਮੀਡੀਆ ਸਾਧਨਾਂ ਦੀ ਵਰਤੋਂ ਕੀਤੀ ਗਈ ਜਿਵੇਂ ਕਿ ਸਾਰੀਆਂ ਕਲਾਸਾਂ ਲਈ ਵਟਸਐਪ ਗਰੁੱਪ, ਯੂ-ਟਿਊਬ ਚੈਨਲ ਰਾਹੀਂ ਔਨਲਾਈਨ ਕਲਾਸਾਂ, ਗੂਗਲ ਮੀਟ, ਸਕਾਈਪ ਆਦਿ, ਈ-ਲਰਨਿੰਗ ਪੋਰਟਲ, ਟੀਵੀ (ਦੂਰਦਰਸ਼ਨ ਅਤੇ ਖੇਤਰੀ ਚੈਨਲ), ਰੇਡੀਓ (ਏਆਈਆਰ), ਦੀਕਸ਼ਾ ਦੀ ਵਰਤੋਂ ਸਾਰੇ ਹਿੱਤਧਾਰਕਾਂ ਦੀ ਪ੍ਰਮੁੱਖ ਚੋਣ ਸੀ। 
ਰਾਜ ਸਰਕਾਰਾਂ ਵਲੋਂ ਰਾਜਸਥਾਨ ਵਿੱਚ ਸਮਾਈਲ (ਸੋਸ਼ਲ ਮੀਡੀਆ ਇੰਟਰਫੇਸ ਫਾਰ ਲਰਨਿੰਗ ਇੰਗੇਜ਼ਮੈਂਟ), ਜੰਮੂ ਵਿੱਚ ਪ੍ਰੋਜੈਕਟ ਹੋਮ ਕਲਾਸਾਂ, ਛੱਤੀਸਗੜ ਵਿੱਚ ਪੜ੍ਹਾਈ ਤੁੰਹਰ ਦੁਵਾਰ (ਸਿੱਖਿਆ ਤੁਹਾਡੇ ਦਰਵਾਜ਼ੇ ਤੇ), ਪੋਰਟਲ ਅਤੇ ਮੋਬਾਈਲ ਐਪਲੀਕੇਸ਼ਨ ਦੇ ਜ਼ਰੀਏ ਬਿਹਾਰ ਵਿੱਚ ‘ਉੰਨਯਨ’ ਪਹਿਲਕਦਮੀਆਂ, ਦਿੱਲੀ ਦੇ ਐਨਸੀਟੀ ਵਿਚ ਮਿਸ਼ਨ ਬੁਨਿਆਦ ,ਕੇਰਲ ਦਾ ਆਪਣਾ ਵਿਦਿਅਕ ਟੀਵੀ ਚੈਨਲ (ਹਾਈ-ਟੈਕ ਸਕੂਲ ਦਾ ਪ੍ਰੋਗਰਾਮ), ਈ-ਸਕਾਲਰ ਪੋਰਟਲ ਦੇ ਨਾਲ-ਨਾਲ ਮੇਘਾਲਿਆ ਵਿਚ ਅਧਿਆਪਕਾਂ ਲਈ ਮੁਫਤ ਔਨਲਾਈਨ ਕੋਰਸ ਸਮੇਤ ਕੁਝ ਪ੍ਰਮੁੱਖ ਡਿਜੀਟਲ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਤੇਲੰਗਾਨਾ ਵਿੱਚ  ‘ਕੋਵਿਡ ਦੌਰਾਨ ਮਾਨਸਿਕ ਤੰਦਰੁਸਤੀ ਦਾ ਪ੍ਰਬੰਧਨ’ ਵਿਸ਼ੇ ‘ਤੇ ਅਧਿਆਪਕਾਂ ਲਈ ਔਨਲਾਈਨ ਸਰਟੀਫਿਕੇਟ ਪ੍ਰੋਗਰਾਮ ਵੀ ਉਪਲੱਬਧ ਹਨ।
ਕੁਝ ਰਾਜਾਂ ਨੇ ਦੂਰ ਦੁਰਾਡੇ ਵਿੱਚ ਸਿੱਖਣ ਦੀ ਸਹੂਲਤ ਲਈ ਨਵੀਨ ਮੋਬਾਈਲ ਐਪਸ ਅਤੇ ਪੋਰਟਲ ਲਾਂਚ ਕੀਤੇ ਹਨ। ਮੱਧ ਪ੍ਰਦੇਸ਼ ਨੇ ਟੌਪ ਪੇਰੈਂਟ ਐਪ, ਇਕ ਮੁਫਤ ਮੋਬਾਈਲ ਐਪ ਲਾਂਚ ਕੀਤੀ ਹੈ ਜੋ ਛੋਟੇ ਬੱਚਿਆਂ (3-8 ਸਾਲ) ਦੇ ਮਾਪਿਆਂ ਨੂੰ ਬੱਚਿਆਂ ਦੇ ਵਿਕਾਸ ਦੇ ਲਈ ਜਾਣਕਾਰੀ ਅਤੇ ਯੋਜਨਾਵਾਂ ਉਪਲੱਬਧ ਕਰਵਾਉਂਦੀ ਹੈ ਤਾਂ ਜੋ ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਅਰਥਪੂਰਨ ਢੰਗ ਨਾਲ ਸ਼ਾਮਲ ਕਰਨ ਵਿਚ ਸਹਾਇਤਾ ਕੀਤੀ ਜਾ ਸਕੇ। ਖੇਲ (ਇਲੈਕਟ੍ਰਾਨਿਕ ਲਰਨਿੰਗ ਲਈ ਜਾਣਕਾਰੀ ਹੱਬ) ਇੱਕ ਖੇਡ ਅਧਾਰਤ ਐਪਲੀਕੇਸ਼ਨ ਵੀ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਪਹਿਲੀ ਤੋਂ ਤੀਜੀ ਜਮਾਤ ਨੂੰ ਸ਼ਾਮਿਲ ਕੀਤਾ ਗਿਆ ਹੈ।  ਉਤਰਾਖੰਡ ਸੰਪੂਰਨ ਬੈਠਕ ਐਪ ਦੀ ਵਰਤੋਂ ਕਰ ਰਿਹਾ ਹੈ, ਜਿਸ ਰਾਹੀਂ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਐਨੀਮੇਟਿਡ ਵੀਡੀਓ, ਆਡੀਓ, ਵਰਕਸ਼ੀਟ, ਬੁਝਾਰਤਾਂ ਆਦਿ ਨੂੰ ਪ੍ਰਾਪਤ ਕਰ ਸਕਦੇ ਹਨ। ਅਸਾਮ ਨੇ 6 ਵੀਂ ਕਲਾਸ ਤੋਂ 10 ਵੀਂ ਲਈ ਬਿਸਵਾ ਵਿਦਿਆ ਅਸਾਮ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ ਅਤੇ ‘ਉੰਨਯਨ’ ਬਿਹਾਰ ਪਹਿਲਕਦਮੀ ਦੇ ਤਹਿਤ, ਬਿਹਾਰ ਨੇ ਵਿਦਿਆਰਥੀਆਂ ਲਈ ਮੇਰਾ ਮੋਬਾਈਲ ਮੇਰਾ ਵਿਦਿਆਲਿਆ ਅਤੇ ‘ਉੰਨਯਨ’ ਬਿਹਾਰ ਅਧਿਆਪਕ ਐਪ ਵੀ ਸ਼ੁਰੂ ਕੀਤਾ ਹੈ। ਚੰਡੀਗੜ੍ਹ ਨੇ ਪਹਿਲੀ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਿੱਖਣ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਫੀਨਿਕਸ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਹੈ। ਮਹਾਰਾਸ਼ਟਰ ਨੇ ਰਾਜ ਵਿੱਚ ਵਿਦਿਆਰਥੀਆਂ ਲਈ ਸਿਖਲਾਈ ਦੀ ਸਹੂਲਤ ਲਈ ਲਰਨਿੰਗ ਆਊਟਕਮਸ ਸਮਾਰਟ ਕਿਊ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਨੇ ਕਲਾਸ ਪਹਿਲੀ ਤੋਂ 10ਵੀਂ  ਲਈ ਆਈ ਸਕੁਏਲਾ ਲਰਨ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਹੈ। ਸਿੱਕਮ ਐਜੂਟੇਕ ਐਪ ਸਿੱਕਮ ਦੇ ਸਾਰੇ ਸਕੂਲਾਂ ਨੂੰ ਰਾਜ ਦੇ ਸਿੱਖਿਆ ਵਿਭਾਗ ਅਧੀਨ ਜੋੜਦਾ ਹੈ, ਮਾਪਿਆਂ ਦੇ ਨਾਲ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਸ਼ਾਸਕੀ ਇਕਾਈਆਂ ਨੂੰ ਲੌਗ-ਇਨ ਦੀ ਸੁਵਿਧਾ ਵੀ ਹੈ। ਤ੍ਰਿਪੁਰਾ ਕੋਲ ਵਿਦਿਆਰਥੀਆਂ ਦੇ ਮੁਲਾਂਕਣ ਦੀ ਸਹੂਲਤ ਲਈ ‘ਐਮਪਾਵਰ ਯੂ ਸਿਕਸ਼ਾ ਦਰਪਣ’ ਨਾਂਅ ਦੀ ਇੱਕ ਐਪ ਹੈ। ਉੱਤਰ ਪ੍ਰਦੇਸ਼ ਨੇ 3-8 ਸਾਲ ਦੀ ਉਮਰ ਦੇ ਬੱਚਿਆਂ ਲਈ ‘ਟੌਪ ਪੇਰੈਂਟ’ ਐਪ ਲਾਂਚ ਕੀਤੀ। ਐਪਲੀਕੇਸ਼ਨ ਵਿੱਚ ਇਸ ਸਮੇਂ ਬੱਚਿਆਂ ਲਈ ਤਿੰਨ ਉੱਚ-ਕੁਆਲਿਟੀ ਦੇ ਐਡ ਟੈੱਕ ਐਪਸ ਸ਼ਾਮਲ ਹਨ - ਚਿੰਪਲ, ਮੈਥਸ ਮਸਤੀ ਅਤੇ ਗੂਗਲ ਬੋਲੋ।
ਰਾਜ ਵਟਸਐਪ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਅਤੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਜੁੜੇ ਰਹਿਣ ਲਈ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਵੀ ਕਰ ਰਹੇ ਹਨ। ਓਡੀਸ਼ਾ ਵਿੱਚ 'ਓਡੀਸ਼ਾ ਸ਼ਿਕਸ਼ਾ ਸੰਜੋਗ' -  ਇੱਕ ਵਟਸਐਪ ਅਧਾਰਤ ਡਿਜੀਟਲ ਲਰਨਿੰਗ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ ਜੋ ਕਲਾਸ ਸਮੂਹਾਂ ਨਾਲ ਇੱਕ ਸੁਚਾਰੂ ਢੰਗ ਨਾਲ ਈ-ਸਮੱਗਰੀ ਨੂੰ ਸਾਂਝਾ ਕਰਦਾ ਹੈ।  ਪੰਜਾਬ, ਪੁਡੂਚੇਰੀ ਵਿੱਚ ਵੀ ਵਟਸਐਪ ਦੇ ਜ਼ਰੀਏ ਸਿੱਖਿਆ ਦਿੱਤੀ ਜਾ ਰਹੀ ਹੈ। ਰਾਜਸਥਾਨ 'ਹਵਾਮਹਿਲ - ਖੁਸ਼ੀ ਭਰੇ ਸ਼ਨੀਵਾਰ ਪ੍ਰੋਗਰਾਮ' ਲਈ ਵਟਸਐਪ ਦੀ ਨਵੀਨਤਾ ਨਾਲ ਵਰਤੋਂ ਕਰ ਰਿਹਾ ਹੈ, ਜਿਥੇ ਵਿਦਿਆਰਥੀ ਵਟਸਐਪ ਦੇ ਜ਼ਰੀਏ ਸਾਂਝੀਆਂ ਕੀਤੀਆਂ ਹਦਾਇਤਾਂ ਮੁਤਾਬਕ ਕਹਾਣੀਆਂ ਨੂੰ ਸੁਣ ਸਕਦੇ ਹਨ ਅਤੇ ਗੇਮਜ਼ ਖੇਡ ਸਕਣਗੇ।  'ਮਿਸ਼ਨ ਪ੍ਰੇਰਨਾ ਕੀ ਈ-ਪਾਠਸ਼ਾਲਾ' ਉੱਤਰ ਪ੍ਰਦੇਸ਼ ਵਿੱਚ ਇੱਕ ਅਧਿਆਪਕ -ਵਿਦਿਆਰਥੀ ਸਮੂਹ ਹੈ। ਹਿਮਾਚਲ ਪ੍ਰਦੇਸ਼ ਨੇ ਤਿੰਨ ਵਟਸਐਪ ਮੁਹਿੰਮਾਂ ਅਰੰਭੀਆਂ ਹਨ, ‘ਕਰੋਨਾ, ਥੋੜੀ ਮਸਤੀ, ਥੋੜੀ ਪੜ੍ਹਾਈ ’ ਅਨੰਦਮਈ ਸਿੱਖਣ ਲਈ ਅਤੇ ‘ਹਰ ਘਰ ਪਾਠਸ਼ਾਲਾ’ ਜਿੱਥੇ ਈ-ਸਮੱਗਰੀ ਉਪਲੱਭਧ ਕਰਾਈ ਜਾਂਦੀ ਹੈ, ਵਿਦਿਆਰਥੀ ਸਮੱਗਰੀ ਦੇਖਦੇ ਹਨ ਅਤੇ ਅਧਿਆਪਕਾਂ ਦੀ ਫੀਡਬੈਕ ਨਾਲ ਮੁਹੱਈਆ ਕੀਤੀ ਵਰਕਸ਼ੀਟ ਨੂੰ ਹੱਲ ਕਰਦੇ ਹਨ। ਵਿਸ਼ੇਸ਼ ਜਰੂਰਤਾਂ ਵਾਲੇ ਵਿਦਿਆਰਥੀਆਂ ਲਈ, ਮੁਹਿੰਮ ਦਾ ਨਾਮ “ਹਮ ਕਿਸੀ ਸੇ ਕਮ ਨਹੀਂ- ਮੇਰਾ ਘਰ ਮੇਰੀ ਪਾਠਸ਼ਾਲਾ” ਰੱਖਿਆ ਗਿਆ ਹੈ।ਵਿਸ਼ੇਸ਼ ਅਧਿਆਪਕਾਂ ਵਾਲੇ ਵਟਸਐਪ ਸਮੂਹਾਂ ਰਾਹੀਂ  ਸਮੱਗਰੀ ਨੂੰ ਸਾਂਝਾ ਕੀਤਾ ਜਾ ਰਿਹਾ ਹੈ।
ਬਹੁਤ ਸਾਰੇ ਰਾਜਾਂ ਨੂੰ ਇੰਟਰਨੈਟ ਦੀਆਂ ਘੱਟ ਜ਼ਰੂਰਤਾਂ ਜਾਂ ਲੋੜਾਂ ਤੋਂ ਬਿਨਾਂ ਅਧਿਆਪਨ ਅਤੇ ਹਦਾਇਤਾਂ ਦੇ ਘੱਟ ਤਕਨੀਕਾਂ ਦੇ ਰੂਪਾਂ ਨਾਲ ਸਿਰਜਣਾਤਮਕ ਹੋਣਾ ਚਾਹੀਦਾ ਹੈ। ਉਦਾਹਰਣ ਦੇ ਲਈ- ਅਰੁਣਾਚਲ ਪ੍ਰਦੇਸ਼ ਵਿੱਚ, ਪ੍ਰਾਇਮਰੀ ਕਲਾਸ ਦੇ ਵਿਦਿਆਰਥੀ ਆਲ ਇੰਡੀਆ ਰੇਡੀਓ, ਇਟਾਨਗਰ ਰਾਹੀਂ ਆਪਣੀ ਮਾਤ ਭਾਸ਼ਾ ਵਿੱਚ ਦਿਲਚਸਪ ਰੇਡੀਓ ਭਾਸ਼ਣ ਸੁਣ ਰਹੇ ਹਨ। ਝਾਰਖੰਡ ਦੇ ਜ਼ਿਲ੍ਹਿਆਂ ਨੇ ਖੇਤਰੀ ਦੂਰਦਰਸ਼ਨ ਅਤੇ ਉਪਲਬਧ ਰੇਡੀਓ ਸਲੋਟਾਂ ਰਾਹੀਂ ਬੱਚਿਆਂ ਨੂੰ ਸੰਬੋਧਿਤ ਕਰਨ ਵਾਲੇ ਅਧਿਆਪਕਾਂ ਸਥਾਨਕ ਤੌਰ ਤੇ ਤਾਇਨਾਤ ਕੀਤਾ ਹੈ। ਅਜਿਹਾ ਹੀ ਪੁਡੂਚੇਰੀ ਵਿੱਚ ਸਥਾਨਕ ਟੀਵੀ ਚੈਨਲਾਂ 'ਤੇ ਵਰਚੁਅਲ ਕੰਟਰੋਲ ਰੂਮਾਂ ਰਾਹੀਂ ਕਲਾਸਾਂ ਦਾ ਪ੍ਰਸਾਰਣ ਕਰਨ ਦੀ ਪਹਿਲ ਕੀਤੀ ਗਈ ਹੈ। ਮਨੀਪੁਰ ਨੇ ਤੀਜੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ਮਜ਼ੇਦਾਰ ਢੰਗ ਨਾਲ ਵਿਸ਼ਿਆਂ ਨੂੰ ਸਿੱਖਣ ਵਿੱਚ ਸਹਾਇਤਾ ਲਈ ਹਾਸਰਸ ਕਿਤਾਬਾਂ ਦੀ ਉਪਲੱਭਧਤਾ ਦੀ ਸ਼ੁਰੂਆਤ ਕੀਤੀ ਹੈ।  ਲੱਦਾਖ ਐਮਬਾਇਬ (EMBIBE) ਬੰਗਲੌਰ ਵਰਗੇ ਗੈਰ-ਸਰਕਾਰੀ ਸੰਗਠਨਾਂ ਅਤੇ 17000 ਫੁੱਟ ਦੇ ਨਾਲ ਘੱਟ ਸੰਪਰਕੀ ਜ਼ੋਨਾਂ ਵਿਚ ਵੀ ਵਿਦਿਆਰਥੀਆਂ ਨੂੰ ਔਨਲਾਈਨ ਸਿੱਖਿਆ ਪ੍ਰਦਾਨ ਕਰਨ ਵਿਚ ਸਹਿਯੋਗ ਕਰ ਰਿਹਾ ਹੈ।  ਮੌਜੂਦਾ ਸੰਕਟ ਦੌਰਾਨ ਬਾਕੀ ਰਹਿ ਰਹੇ ਤੱਤ ‘ਕਮਿਊਨਿਟੀ ਦੀ ਸ਼ਮੂਲੀਅਤ’ ਹੋਣ ਕਾਰਨ ਸਥਾਨਕ ਅਤੇ ਨਿੱਜੀ ਸਰੋਤਾਂ ਦਾ ਵਿਚਾਰ ਸਾਹਮਣੇ ਆਇਆ ਹੈ।ਹਰਿਆਣਾ ਰਾਜ ਵਲੋਂ ਸਵਾਲ-ਜਵਾਬ ਮੁਕਾਬਲੇ ਵਰਗੇ ਪ੍ਰੋਗਰਾਮ ਆਯੋਜਿਤ ਕੀਤਾ ਜਾਂਦੇ ਹਨ। 
ਦੁਰਾਡੇ ਖੇਤਰਾਂ ਵਿੱਚ ਸਿਖਲਾਈ ਪ੍ਰਦਾਨ ਕਰਨ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ, ਐਨਆਈਓਐਸ ਅਤੇ ਸਵੈਮ ਪ੍ਰਭਾ ਸੰਖੇਪ ਉਨ੍ਹਾਂ ਬੱਚਿਆਂ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ ,ਜੋ ਇੰਟਰਨੈਟ ਨਾਲ ਜੁੜੇ ਨਹੀਂ ਅਤੇ ਰੇਡੀਓ ਅਤੇ ਟੀ ਵੀ ਤੱਕ ਪਹੁੰਚ ਨਹੀਂ ਰੱਖਦੇ।  ਸੂਬਿਆਂ ਵੱਲੋਂ ਸਮੱਗਰੀ ਨੂੰ ਨਵੀਨ ਮਾਧਿਅਮ ਰਾਹੀਂ ਉਪਲਬਧ ਕਰਾਉਣ ਦੀਆਂ ਪਹਿਲਕਦਮੀਆਂ ਸ਼ਾਮਲ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।  ਉਦਾਹਰਣ ਦੇ ਲਈ - ਆਂਧਰਾ ਪ੍ਰਦੇਸ਼ ਨੇ ਵਿਦਿਆਰਥੀਆਂ ਨੂੰ ਗੰਭੀਰ ਵਿਸ਼ਿਆਂ ਨੂੰ ਸਮਝਣ ਅਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਟੋਲ ਫ੍ਰੀ ਕਾਲ ਸੈਂਟਰ ਅਤੇ ਟੋਲ ਫ੍ਰੀ ਵੀਡੀਓ ਕਾਲ ਸੈਂਟਰ ਦੀ ਸ਼ੁਰੂਆਤ ਕੀਤੀ ਹੈ। ਕਮਜ਼ੋਰ  ਮੋਬਾਈਲ ਸੰਪਰਕ ਅਤੇ ਇੰਟਰਨੈਟ ਸੇਵਾਵਾਂ ਦੀ ਉਪਲੱਬਧਤਾ ਦੇ ਕਾਰਨ, ਛੱਤੀਸਗੜ੍ਹ ਨੇ 'ਮੋਟਰ ਈ-ਸਕੂਲ' ਦੀ ਸ਼ੁਰੂਆਤ ਕੀਤੀ ਹੈ।  ਰਾਜ ਨੇ ਵੀ ਐਫਐਸਐਸ (ਵਰਚੁਅਲ ਫੀਲਡ ਸਪੋਰਟ) ਵਜੋਂ ਟੋਲ ਫ੍ਰੀ ਨੰਬਰ ਦੀ ਸ਼ੁਰੂਆਤ ਕੀਤੀ ਹੈ।  ਝਾਰਖੰਡ ਨੇ 'ਰੋਵਿੰਗ ਅਧਿਆਪਕ' ਦੀ ਸ਼ੁਰੂਆਤ ਕੀਤੀ ਹੈ ਜਿੱਥੇ ਬਹੁਤ ਸਾਰੇ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਲਈ ਸੰਪਰਕ ਵਿੱਚ ਰਹਿੰਦੇ ਹਨ।  ਗੁਜਰਾਤ ਨੇ ਓਰਲ ਰੀਡਿੰਗ ਫਲੋਂਸੀ- ਵਚਨ ਅਭਿਆਨ ਅਤੇ ਪਰਿਵਾਰ ਨੋ ਮਾਲੋ -ਸਲਾਮਤ ਅਨੇ ਹੁਮਫਾਲੋ  (ਪਰਿਵਾਰ ਦਾ ਆਲ੍ਹਣਾ-ਸੁਰੱਖਿਅਤ ਅਤੇ ਨਿੱਘਾ )ਸਮਾਜਿਕ ਮਨੋਵਿਗਿਆਨਕ ਸਹਾਇਤਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪੱਛਮੀ ਬੰਗਾਲ ਨੇ ਵਿਦਿਆਰਥੀਆਂ ਨੂੰ ਬੁਲਾਉਣ ਅਤੇ ਸ਼ੰਕਿਆਂ ਨੂੰ ਸਪਸ਼ਟ ਕਰਨ ਦੇ ਯੋਗ ਬਣਾਉਣ ਲਈ ਇਕ ਵਿਸ਼ੇਸ਼ ਅਤੇ ਸਮਰਪਿਤ ਟੋਲ-ਫ੍ਰੀ ਹੈਲਪਲਾਈਨ ਨੰਬਰ ਵੀ ਸ਼ੁਰੂ ਕੀਤਾ ਹੈ।
 ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸਿੱਖਣ ਨੂੰ ਯਕੀਨੀ ਬਣਾਉਣ ਲਈ ਜਿੱਥੇ ਇੰਟਰਨੈਟ ਸੰਚਾਰ ਅਤੇ ਬਿਜਲੀ ਘਾਟ ਜਾਂ ਨਾਮਾਤਰ ਉਪਲੱਬਧ ਹੈ ਉਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਬੱਚਿਆਂ ਦੇ ਘਰ ਜਾ ਕੇ ਪਾਠ ਪੁਸਤਕਾਂ ਵੀ ਵੰਡੀਆਂ ਹਨ।  ਕੁਝ ਰਾਜ ਜਿਨ੍ਹਾਂ ਨੇ ਵਿਦਿਆਰਥੀਆਂ ਤੱਕ ਪਹੁੰਚਣ ਲਈ ਇਹ ਪਹਿਲ ਕੀਤੀ ਹੈ, ਉਹ ਹਨ ਓਡੀਸ਼ਾ, ਮੱਧ ਪ੍ਰਦੇਸ਼ (ਦਕਸ਼ਤਾ ਉਨਨਯਾਨ ਪ੍ਰੋਗਰਾਮ ਅਧੀਨ), ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ ਆਦਿ। ਲਕਸ਼ਦੀਪ ਨੇ ਵਿਦਿਆਰਥੀਆਂ ਨੂੰ ਈ-ਸਮੱਗਰੀ ਨਾਲ ਲੈਸ ਟੈਬਲੇਟ ਵੰਡੇ ਹਨ। ਨਾਗਾਲੈਂਡ ਨੇ ਵਿਦਿਆਰਥੀਆਂ ਨੂੰ ਮਾਮੂਲੀ ਕੀਮਤ 'ਤੇ ਡੀਵੀਡੀ/ਪੈੱਨ ਡ੍ਰਾਈਵ ਦੁਆਰਾ ਅਧਿਐਨ ਸਮੱਗਰੀ ਵੰਡੀ ਗਈ ਹੈ।  ਜੰਮੂ-ਕਸ਼ਮੀਰ ਨੇ ਨੇਤਰਹੀਣ ਵਿਦਿਆਰਥੀਆਂ ਨੂੰ ਬਰੇਲ ਅਧਾਰਿਤ ਰੀਡਰ ਅਤੇ ਲੈਪਟਾਪ ਸਮੇਤ  ਵਿਦਿਆਰਥੀਆਂ ਨੂੰ ਮੁਫ਼ਤ ਟੈਬਲੇਟ ਵੰਡੇ ਗਏ ਹਨ।
ਡਿਜੀਟਲ ਸਿੱਖਿਆ ਦੀਆਂ ਪਹਿਲਕਦਮੀਆਂ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਸਹਿਯੋਗੀ ਸਾਬਿਤ ਹੋ ਰਹੀਆਂ ਹਨ।  ਗੋਆ ਨੇ ਰਾਜ ਵਿਚ ਦਾਖਲਾ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਸਿਖਲਾਈ, ਅਭਿਆਸ ਅਤੇ ਟੈਸਟਿੰਗ ਲਈ ਬਨਾਉਟੀ ਬੁੱਧੀ (ਆਰਟੀਫਿਸ਼ੀਅਲ ਇੰਟੈਲੀਜੈਂਸ ) ਰਾਹੀਂ ਸੰਚਾਲਿਤ ਔਨਲਾਈਨ ਪਲੇਟਫਾਰਮ ਐਮਬਾਇਬ ਨਾਲ ਸਾਂਝੇਦਾਰੀ ਕੀਤੀ ਹੈ।  ਕਰਨਾਟਕ ਨੇ 'ਪਰੀਖਿਆ ਵਾਨੀ' ਦੂਰਦਰਸ਼ਨ ਵਲੋਂ ਪ੍ਰੀਖਿਆ ਤਿਆਰੀ ਪ੍ਰੋਗਰਾਮ ਅਤੇ ਇੱਕ ਐਸਐਸਐਲ ਪ੍ਰੀਖਿਆ ਤਿਆਰੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਨੀਟ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਤਾਮਿਲਨਾਡੂ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਸਥਾਰਿਤ  ਵਿਸ਼ਲੇਸ਼ਣ ਦੇ ਨਾਲ ਔਨਲਾਈਨ ਅਭਿਆਸ ਟੈਸਟ ਉਪਲਬਧ ਕਰਾਏ ਗਏ ਹਨ। 
ਰਾਜਾਂ ਦੀਆਂ ਵਿਭਿੰਨ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਸ਼ਾ ਦੇ ਪਕੜ ਦੇ ਨਾਲ-ਨਾਲ ਸ਼ਖਸੀਅਤ ਦੇ ਵਿਕਾਸ ਦਾ ਉਦੇਸ਼ ਉੱਚ ਕਲਾਸਾਂ ਲਈ ਦਿੱਲੀ ਦੇ ਐਨਸੀਟੀ ਵਲੋਂ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਤਾਲਾਬੰਦੀ ਦੌਰਾਨ ਬੱਚਿਆਂ ਦੀ ਮਾਨਸਿਕ ਤੰਦਰੁਸਤੀ ਲਈ ਐਸਐਮਐਸ/ਆਈਵੀਆਰ ਦੇ ਜ਼ਰੀਏ ਹਾਸਰਸ ਕਲਾਸਾਂ ਲਗਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਦੂਜੇ ਰਾਜ ਵੀ ਤਾਮਿਲਨਾਡੂ ਅਤੇ ਤੇਲੰਗਾਨਾ ਵਾਂਗ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਮੱਧ ਪ੍ਰਦੇਸ਼ ਅਤੇ ਗੁਜਰਾਤ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਸ਼ਮੂਲੀਅਤ ਵਾਲੀ ਸਿੱਖਿਆ 'ਤੇ ਸਰਗਰਮੀ ਨਾਲ ਧਿਆਨ ਕੇਂਦਰਤ ਕਰ ਰਹੇ ਹਨ।  ਇਸ ਤਰ੍ਹਾਂ, ਰਾਜ ਦੇ ਸਿੱਖਿਆ ਵਿਭਾਗ ਮਿਲ ਕੇ ਪੜ੍ਹਾਈ ਦੇ ਸੰਕਟ ਨੂੰ ਰੋਕਣ ਲਈ ਦ੍ਰਿੜ ਅਤੇ ਵਚਨਬੱਧ ਹਨ। 
ਰਿਪੋਰਟ ਇੱਥੇ ਦੇਖੀ ਜਾ ਸਕਦੀ ਹੈ:  https://mhrd.gov.in/sites/upload_files/mhrd/files/India_Report_Digital_Education_0.pdf
                                                                      *****
NB/AKJ/AK

 



(Release ID: 1642075) Visitor Counter : 259