ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬੰਗਲੌਰ ਅਧਾਰਤ ਸਟਾਰਟਅੱਪ ਨੇ ਕੋਵਿਡ- 19 ਸੰਕ੍ਰਮਿਤ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਜੋਖ਼ਮ ਮੁਲਾਂਕਣ ਲਈ ਮੋਬਾਈਲ ਐਪ ਤਿਆਰ ਕੀਤਾ

ਇਹ ਸਰੀਰ ਤੋਂ ਸਿਗਨਲ ਪ੍ਰਾਪਤ ਕਰਨ ਲਈ ਸਮਾਰਟਫੋਨ ਪ੍ਰੋਸੈਸਰਾਂ ਅਤੇ ਸਮਾਰਟਫੋਨ ਸੈਂਸਰ ਦੀ ਸ਼ਕਤੀ ਦੀ ਵਰਤੋਂ ਕਰਦਾ ਹੈ

Posted On: 28 JUL 2020 1:10PM by PIB Chandigarh

ਕੋਵਿਡ 19 ਦੀ ਪਿੱਠਭੂਮੀ 'ਤੇ ਵੱਡੇ ਪੈਮਾਨੇ ਦੀ ਸਕ੍ਰੀਨਿੰਗ ਦੁਆਰਾ ਰਵਾਇਤੀ ਟੈਸਟਿੰਗ ਨੂੰ ਪਹਿਲ ਦੇਣ ਲਈ ਬਿਮਾਰੀ ਦੀ ਛੇਤੀ ਜਾਂਚ ਅਤੇ ਛੂਤ ਵਾਲੇ ਲੋਕਾਂ ਦੇ ਜੋਖਮ ਮੁਲਾਂਕਣ ਲਈ ਪੂਰਕ ਨਵੀਨਤਾਕਾਰੀ ਤਰੀਕਿਆਂ ਦੀ ਖੋਜ ਕਰਨਾ ਇਕ ਮਹੱਤਵਪੂਰਨ ਚੁਣੌਤੀ ਹੈ ਸੰਕਟ ਲਈ ਤਕਨੀਕੀ ਉਪਾਅ ਲੋੜੀਂਦੇ ਹਨ ਜੋ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਜੋਖਮ ਨੂੰ ਘਟਾਉਂਦੇ ਹੋਏ ਤੇਜ਼ ਰਫਤਾਰ ਨਾਲ ਟੈਸਟ ਕਰਵਾਉਣ ਦੀ ਸਮਰਥਨ ਕਰਦੇ ਹਨ

ਸੈਂਟਰ ਫਾਰ ਅਗੇਮੈਂਟੇਸ਼ਨ ਵਾਰ ਟੂ ਕੋਵਿਡ -19 ਹੈਲਥ ਕ੍ਰਾਈਸਿਸ (ਏਆਰਐਮਐਸ), ਜੋ ਕਿ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐਸਟੀ) ਦੀ ਪਹਿਲਕਦਮੀ ਹੈ, ਨੇ ਬੰਗਲੌਰ ਵਿਚ ਸਟਾਰਟਅਪ ਅਕੁਲੀ ਲੈਬ ਦੀ ਚੋਣ ਕੀਤੀ ਜਿਸ ਨੂੰ ਇਕ ਕੋਵਿਡ ਜੋਖਮ ਪ੍ਰਬੰਧਨ ਪ੍ਰੋਫਾਈਲ ਵਿਕਸਿਤ ਕੀਤਾ ਗਿਆ ਜਿਸ ਨੂੰ ਲੀਫਸ ਕੋਵਿਡ ਸਕੋਰ ਕਿਹਾ ਜਾਂਦਾ ਹੈ। ਲੀਫਸ ਇਕ ਕਲੀਨੀਕਲ-ਗਰੇਡ, ਨੌਨ-ਇਨਵੇਸਿਵ, ਡਿਜੀਟਲੀ ਤੌਰ ਤੇ ਕਾਰਜਸ਼ੀਲ ਬਾਇਓਮਾਰਕਰ ਸਮਾਰਟਫੋਨ ਟੂਲ ਹੈ ਜੋ ਮੁੱਢਲੇ ਨਿਦਾਨ ਲਈ, ਮੂਲ ਕਾਰਨ ਵਿਸ਼ਲੇਸ਼ਣ, ਗੰਭੀਰ ਜੋਖਮ ਮੁਲਾਂਕਣ, ਪੂਰਵ-ਅਨੁਮਾਨ ਅਤੇ ਪੁਰਾਣੀਆਂ ਬਿਮਾਰੀਆਂ ਦੀ ਗੰਭੀਰ ਨਿਗਰਾਨੀ ਲਈ ਲੈਸ ਹੈ।

 ਭਾਰਤ ਸਰਕਾਰ ਦੇ  ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਤਹਿਤ  ਰਾਸ਼ਟਰੀ ਵਿਗਿਆਨ ਅਤੇ ਟੈਕਨੋਲੋਜੀ ਉੱਦਮਤਾ ਵਿਕਾਸ ਬੋਰਡ (ਐੱਨਐੱਸਟੀਈਡੀਬੀ) ਦੀ ਇਕ ਪਹਿਲ, ਕਵਚ (CAWACH ) ਕੋਵਿਡ -19 ਦੇ ਨਿਯੰਤਰਣ ਲਈ ਮਾਰਕਿਟ-ਰੈਡੀ ਇਨੋਵੇਸ਼ਨਜ਼ ਅਤੇ ਸਬੰਧਿਤ ਚੁਣੌਤੀਆਂ ਦੇ ਹੱਲ  ਲਈ ਸਟਾਰਟਅੱਪ ਵਿਚਾਰਾਂ ਦਾ ਸਮਰਥਨ ਕਰ ਰਹੀ ਹੈ।

ਡੀਐਸਟੀ ਦੀ ਸਹਾਇਤਾ ਨਾਲ ਵਿਕਸਤ ਕੀਤੀ ਗਈ ਨਵੀਂ ਟੈਕਨਾਲੌਜੀ ਬਿਨਾਂ ਕਿਸੇ ਲੱਛਣ ਦੇ ਵਿਅਕਤੀ ਵਿਚ ਸੰਭਾਵਤ ਲਾਗ ਦਾ ਪਤਾ ਲਗਾਏਗੀ ਜੋ ਰਵਾਇਤੀ ਟੈਸਟਿੰਗ ਨੂੰ ਤਰਜੀਹ ਦੇਵੇਗੀ ਅਤੇ ਨਾਲ ਹੀ ਬਿਨਾਂ ਲੱਛਣਾਂ ਦੇ ਇਕ ਵਿਅਕਤੀ ਵਿਚ ਲਾਗ ਦੇ ਜੋਖਮ ਦਾ ਜਾਇਜ਼ਾ ਲਵੇਗੀ।

ਮਾਰਚ 2020 ਵਿਚ, ਕੇਂਦਰ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਕੋਵਿਡ ਸਮੱਸਿਆ ਨੂੰ ਹੱਲ ਕਰਨ ਵਾਲੀ ਟੈਕਨਾਲੋਜੀ ਦੇ ਸਮਰਥਨ ਲਈ ਸਹਿਯੋਗ ਕੀਤਾ। ਅਕੁਲੀ ਲੈਬ ਨੂੰ ਵੱਡੇ ਪੱਧਰ 'ਤੇ ਖੋਜ ਪ੍ਰਤੀ ਹੱਲ ਲੱਭਣ ਲਈ ਕਈ ਪੜਾਵਾਂ ਦੀ ਜਾਂਚ ਤੋਂ ਬਾਅਦ ਚੁਣਿਆ ਗਿਆ ਸੀ। ਉਨ੍ਹਾਂ ਦੇ ਲੀਫਸ ਉਤਪਾਦ ਨੂੰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਤੋਂ 30 ਲੱਖ ਰੁਪਏ ਦੀ ਗ੍ਰਾਂਟ ਮਿਲੀ ਹੈ ਅਤੇ ਹੁਣ ਆਈਆਈਟੀ ਮਦਰਾਸ, ਹੈਲਥਕੇਅਰ ਟੈਕਨਾਲੋਜੀ ਇਨੋਵੇਸ਼ਨ ਸੈਂਟਰ (ਐਚਟੀਆਈਸੀ), ਮੇਡਟੇਕ ਇੰਕੂਵੇਟਰ ਦੁਆਰਾ ਸਹਿਯੋਗੀ ਹੈ।

ਲਿਫਾਸ (Lyfas )ਇੱਕ ਐਂਡਰਾਇਡ ਐਪਲੀਕੇਸ਼ਨ ਹੈ ਜਿਸ ਵਿੱਚ, ਜਦੋਂ ਕੋਈ ਮੋਬਾਈਲ ਫੋਨ ਦੇ ਰਿਅਰ ਫੋਨ ਕੈਮਰੇ 'ਤੇ ਅੰਗੂਠੇ ਦੇ ਨਾਲ ਵਾਲੀ ਉਂਗਲੀ  5 ਮਿੰਟ ਲਈ ਰੱਖਦਾ ਹੈ, ਤਾਂ ਇਹ ਕੈਪਿਲਰੀ  ਨਬਜ਼ ਅਤੇ ਖੂਨ ਦੀ ਮਾਤਰਾ ਵਿੱਚ ਪਰਿਵਰਤਨ ਅਤੇ 95 ਬਾਇਓਮਾਰਕਰਸ ਨੂੰ ਮਾਲਿਕਾਨਾ ਐਲਗੋਰਿਦਮਜ਼ ਅਤੇ ਸਿਗਨਲ ਪ੍ਰੋਸੈਸਿੰਗ ਤਕਨੀਕਾਂ ਨਾਲ ਕੈਪਚਰ ਕਰਦਾ ਹੈ ਇਹ ਸਮਾਰਟਫੋਨ ਪ੍ਰੋਸੈੱਸਰ ਅਤੇ ਸਮਾਰਟਫੋਨ ਸੈਂਸਰ ਦੀ ਸ਼ਕਤੀ ਦੀ ਵਰਤੋਂ ਸਰੀਰਕ ਸਿਗਨਲਾਂ ਦੇ ਸਮੂਹ ਨੂੰ ਕੈਪਚਰ ਕਰਨ ਲਈ ਰਦਾ ਹੈ ਸਿਗਨਲਾਂ ਨੂੰ ਬਾਅਦ ਵਿੱਚ ਫੋਟੋਪਲੈਥਸਮੋਗ੍ਰਾਫੀ (ਪੀਪੀਜੀ), ਫੋਟੋ ਕ੍ਰੋਮੈਟੋਗ੍ਰਾਫੀ (ਪੀਸੀਜੀ), ਆਰਟਰੀਅਲ ਫੋਟੋਪਲੈਥਸਮੋਗ੍ਰਾਫੀ (ਏਪੀਪੀਜੀ), ਮੋਬਾਈਲ ਸਪਿਰੋਮੈਟਰੀ, ਅਤੇ ਪਲਸ ਰੇਟ ਵੈਰੀਏਬਿਲਟੀ (ਪੀਆਰਵੀ) ਦੇ ਸਿਧਾਂਤ 'ਤੇ ਪ੍ਰੋਸੈੱਸ ਕੀਤਾ ਜਾਂਦਾ ਹੈ

ਲਿਫਾਸ (Lyfas ) ਫਿਰ ਕਾਰਡੀਓ-ਰੈਸਪੀਰੇਟਰੀ, ਕਾਰਡੀਓ-ਵੈਸਕੁਲਰ, ਹੇਮਾਟੋਲੋਜੀ, ਹੇਮੋਰੋਲੋਜੀ, ਨਿਰੋਲੋਜੀ ਅਧਾਰਤ ਪੈਰਾਮੀਟਰ ਹੈ ਜੋ ਸਰੀਰ ਵਿੱਚ ਮਿਨਟ ਪੈਥੋਫਿਜ਼ੀਓਲੋਜੀਕਲ ਤਬਦੀਲੀਆਂ ਨੂੰ ਟਰੈਕ ਕਰਨ ਦੇ ਸਮਰੱਥ ਹਨਇਹ ਬਦਲਾਅ ਅੱਗੇ ਔਰਗਨ ਸਿਸਟਮ-ਵਾਈਡ ਰਿਸਪੌਂਸ ਵਿੱਚ ਪਰੋਫਾਈਲ ਕੀਤੇ ਗਏ ਹਨ

ਇਹ ਟੈਕਨੋਲੋਜੀ ਅਬਾਦੀ ਦੀ ਜਾਂਚ, ਕੁਆਰੰਟੀਨ ਵਿਅਕਤੀਆਂ ਦੀ ਨਿਗਰਾਨੀ ਅਤੇ ਕਮਿਊਨਿਟੀ ਫੈਲਾਅ ਵਾਲੇ ਪੜਾਅ 'ਤੇ ਨਿਗਰਾਨੀ ਰੱਖਣ 'ਤੇ ਫੋਕਸ ਕਰਦੀ ਹੈ ਮੇਦਾਂਤਾ ਮੈਡੀਸਿਟੀ ਹਸਪਤਾਲ ਨਾਲ ਕੀਤੇ ਗਏ ਅਧਿਐਨ ਵਿੱਚ  92% ਦੀ ਸਟੀਕਤਾ, 90% ਦੀ ਵਿਸ਼ਿਸ਼ਟਤਾ ਅਤੇ 92% ਦੀ ਸੰਵੇਦਨਸ਼ੀਲਤਾ ਵਾਲੇ ਅਸਿੰਪਟੋਮੈਟਿਕ ਵਿਅਕਤੀਆਂ ਦਾ ਪਤਾ ਲਗਾਉਣਾ ਸਾਬਤ ਹੋ ਚੁੱਕਿਆ ਹੈ

ਅਧਿਐਨ ਦੀ ਸਫਲਤਾ ਨੂੰ ਵੇਖਦਿਆਂ, ਮੇਦਾਂਤਾ ਨੈਤਿਕਤਾ ਕਮੇਟੀ ਨੇ ਇਸ ਨੂੰ ਵਧੇਰੇ ਲੋਕਾਂ ਉੱਤੇ ਟੈਸਟ ਦੀ ਪ੍ਰਵਾਨਗੀ ਦੇ ਦਿੱਤੀ ਹੈ ਇਹ ਅਧਿਐਨ ਇਸ ਸਮੇਂ ਕਲੀਨਿਕਲ ਟਰਾਇਅਲਜ਼ ਰਜਿਸਟਰੀ- ਇੰਡੀਆ (ਸੀਟੀਆਰਆਈ) ਵਿੱਚ ਜਿਸਟਰਡ ਹੈ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ ਸਵੀਕਾਰਿਆ ਗਿਆ ਹੈ ਜੇਕਰ ਅਰੋਗਯਾਸੇਤੂ ਸੰਪਰਕ ਟਰੇਸਿੰਗ 'ਤੇ ਕੰਮ ਕਰਦਾ ਹੈ ਜਿੱਥੇ ਕਿਸੇ ਨੇ ਤੁਹਾਡੇ ਲੱਛਣਾਂ ਨੂੰ ਪ੍ਰਵੇਸ਼ ਕਰਨਾ ਹੁੰਦਾ ਹੈ, ਤਾਂ ਲਿਫਾਸ ਇੱਕ ਸਹੀ ਡਾਕਟਰੀ ਸਕ੍ਰੀਨਿੰਗ ਟੈਸਟ ਹੁੰਦਾ ਹੈ ਜੋ ਪੂਰੀ ਤਰ੍ਹਾਂ ਟੈਸਟ ਦੇ ਨਤੀਜਿਆਂ' ਤੇ ਨਿਰਭਰ ਕਰਦਾ ਹੈ

ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ,  “ਕਿਫਾਇਤੀ, ਪਹੁੰਚਯੋਗ, ਪੁਆਇੰਟ-ਆਵ੍- ਕੇਅਰ ਸਮਾਰਟ ਫੋਨ ਅਧਾਰਤ ਡਾਇਗਨੌਸਟਿਕਸ ਇੱਕ ਸ਼ਕਤੀਸ਼ਾਲੀ ਉਪਕਰਣ ਹੈ ਜੋ ਉੱਚ ਜੋਖਮ ਵਾਲੇ ਕੇਸਾਂ ਦੀ ਸਕ੍ਰੀਨਿੰਗ,  ਕੁਆਰੰਟੀਨ ਮਾਮਲਿਆਂ ਦੀ ਨਿਰੰਤਰ ਨਿਗਰਾਨੀ ਅਤੇ ਆਮ ਨਿਗਰਾਨੀ ਵਿੱਚ ਮਦਦ ਕਰਦਾ ਹੈ। ਲਿਫਾਸ, ਗਤੀ ਅਤੇ ਕਾਰਗਰੀ ਨਾਲ ਉੱਭਰ ਰਹੀਆਂ ਚੁਣੌਤੀਆਂ ਲਈ ਢੁੱਕਵੇਂ ਅਤੇ ਸਿਰਜਣਾਤਮਿਕ ਸਮਾਧਾਨ ਦੇਣ ਵਿੱਚ ਟੈਕਨੋਲੋਜੀ ਸਟਾਰਟਅੱਪਸ  ਦੀ ਵਧ ਰਹੀ ਤਾਕਤ ਦੀ ਇੱਕ ਦਿਲਚਸਪ ਮਿਸਾਲ ਹੈ"

ਕਲੀਨਿਕਲ ਟਰਾਇਅਲ ਅਤੇ ਰੈਗੂਲੇਟਰੀ ਪ੍ਰਕਿਰਿਆ ਸਤੰਬਰ ਦੇ ਅੰਤ ਤੱਕ ਪੂਰੀ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਟੈਸਟਿੰਗ ਦੀ ਸਹੂਲਤ ਆਮ ਲੋਕਾਂ ਲਈ ਉਪਲੱਬਧ ਕਰ ਦਿੱਤੀ ਜਾਵੇਗੀ

ਵਿਸ਼ਵਵਿਆਪੀ ਅਤੇ ਭਾਰਤ ਵਿੱਚ ਕੋਵਿਡ -19 ਦੇ ਪ੍ਰਭਾਵ ਨੂੰ ਵੇਖਦਿਆਂ, ਸੰਕਟ ਦਾ ਮੁਕਾਬਲਾ ਕਰਨ ਲਈ ਆਰ ਐਂਡ ਡੀ ਦੇ ਯਤਨਾਂ ਦਾ ਸਮਰਥਨ ਕਰਨਾ ਅਤੇ ਅਰਥਵਿਵਸਥਾ ਨੂੰ ਹੋਣ ਵਾਲੇ ਹੋਰ ਨੁਕਸਾਨ ਨੂੰ ਰੋਕਣਾ ਸਮੇਂ ਦੀ ਲੋੜ ਹੈ।  ਭਾਰਤ ਸਰਕਾਰ ਦਾ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਸਟਾਰਟਅੱਪ-ਈਕੋਸਿਸਟਮ ਰਾਹੀਂ ਵਿਆਪਕ ਸਮਾਧਾਨ ਪੇਸ਼ ਕਰਨ ਵਾਲੀਆਂ  ਇਨੋਵੇਸ਼ਨਾਂ ਦਾ ਸਮਰਥਨ ਕਰ ਰਿਹਾ ਹੈ, ਅਤੇ ਅਜਿਹੇ ਸਮਾਧਾਨਾਂ ਵਿੱਚੋਂ ਇੱਕ ਹੈ ਲਿਫਾਸ ਕੋਵਿਡ ਸਕੋਰ (Lyfas COVID score)

*****

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1641963) Visitor Counter : 217