ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਾਇਓਟੈਕਨੋਲੌਜੀ ਵਿਭਾਗ ਨੇ ਰੀਕੌਂਬੀਨੈਂਟ (recombinant) ਬੀਸੀਜੀ ਟੀਕੇ ਦੇ ਨਾਲ ਕਾਰਗਰੀ ਅਜ਼ਮਾਇਸ਼ ਦਾ ਸਮਰਥਨ ਕੀਤਾ, ਵੀਪੀਐੱਮ 1002 ਨੇ ਲਗਭਗ 6000 ਹੈਲਥ ਵਰਕਰਾਂ ਅਤੇ ਉੱਚ ਜੋਖ਼ਮ ਵਾਲੇ ਵਿਅਕਤੀਆਂ ਦਾ ਨਾਮਾਂਕਣ ਮੁਕੰਮਲ ਕੀਤਾ

Posted On: 27 JUL 2020 4:55PM by PIB Chandigarh

ਸੀਰਮ ਇੰਸਟੀਟਿਊਟ ਆਵ੍ ਇੰਡੀਆ ਪ੍ਰਾਈਵੇਟ ਲਿਮਿਟਡ (ਐੱਸਆਈਆਈਪੀਐੱਲ) ਨੂੰ ਬਾਇਓਟੈਕਨੋਲੋਜੀ ਦੇ ਰਾਸ਼ਟਰੀ ਬਾਇਓਫਾਰਮਾ ਮਿਸ਼ਨ ਦੇ ਤਹਿਤ ਰੀਕੌਂਬੀਨੈਂਟ ਬੀਸੀਜੀ ਵੈਕਸਿਨ ਉਮੀਦਵਾਰ, ਵੀਪੀਐੱਮ 1002 ਦੇ ਮਲਟੀਸਾਈਟ ਰੈਂਡਮਾਈਜ਼ਡ ਡਬਲ-ਬਲਾਈਂਡਿਡ ਪਲੇਸਬੋ-ਕੰਟ੍ਰੋਲਡ ਫੇਜ਼ III ਦੇ ਕਲੀਨਿਕਲ ਟ੍ਰਾਇਅਲ  ਦੇ ਆਯੋਜਨ ਲਈ ਸਮਰਥਨ ਦਿੱਤਾ ਗਿਆ ਹੈ। ਇਸ ਅਜ਼ਮਾਇਸ਼ ਦਾ ਉਦੇਸ਼ ਅਧਿਕ ਉਮਰ ਜਾਂ ਸਹਿ-ਰੋਗ ਅਤੇ ਹਾਈ-ਐਕਸਪੋਜ਼ਰ ਸਿਹਤ ਸੰਭਾਲ ਵਰਕਰਾਂ (ਐੱਚਸੀਡਬਲਯੂਜ਼) ਦੇ ਉੱਚ ਜੋਖਮ ਵਾਲੇ ਵਿਅਕਤੀਆਂ ਵਿੱਚ ਸੰਕ੍ਰਮਣ ਦੀਆਂ ਘਟਨਾਵਾਂ ਅਤੇ ਕੋਵਿਡ -19 ਦੇ ਗੰਭੀਰ ਰੋਗ ਪਰਿਣਾਮਾਂ ਨੂੰ ਘਟਾਉਣ ਵਿੱਚ ਵੀਪੀਐੱਮ 1002 ਦੀ ਸਮਰੱਥਾ ਦਾ ਮੁਲਾਂਕਣ ਕਰਨਾ ਹੈ

ਤਪਦਿਕ(ਟੀਬੀ) ਦੀ ਰੋਕਥਾਮ ਲਈ ਰਾਸ਼ਟਰੀ ਬਾਲ ਰੋਗ- ਪ੍ਰਤਿਰੋਧਤਾ ਪ੍ਰੋਗਰਾਮ ਦੇ ਹਿੱਸੇ ਵਜੋਂ ਸਾਰੇ ਨਵਜੰਮੇ ਸ਼ਿਸ਼ੂਆਂ ਨੂੰ ਬੀਸੀਜੀ ਟੀਕਾ ਨਿਯਮਿਤ ਤੌਰ 'ਤੇ ਲਗਾਇਆ ਜਾਂਦਾ ਹੈ ਟੀਬੀ ਇੱਕ ਬੈਕਟੀਰੀਆ ਤੋਂ ਹੋਣ ਵਾਲਾ ਸੰਕ੍ਰਮਣ ਹੈ ਜੋ ਮੁੱਖ ਤੌਰ' ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਬੀਸੀਜੀ ਵੈਕਸਿਨ ਵਿੱਚ ਲਾਭਕਾਰੀ ਹੈੱਟਰੋਲੌਗਸ ਪ੍ਰਭਾਵ ਅਤੇ ਪਰੂਵਡ ਐਂਟੀਵਾਇਰਲ ਅਤੇ ਰੋਗ-ਪ੍ਰਤੀਰੋਧੀ ਸੰਚਾਲਕ ਗੁਣ ਹਨ ਜੋ ਟ੍ਰੇਨਡ ਪੈਦਾਇਸ਼ੀ ਪ੍ਰਤਿਰੱਖਿਆ ਅਤੇ ਹੈੱਟਰੋਲੌਗਸ ਅਨੁਕੂਲ ਪ੍ਰਤੀਰੋਧਤਾ ਦੁਆਰਾ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ। ਤਕਰੀਬਨ 6,000 ਸਿਹਤ ਕਾਰਜ-ਕਰਤਾ ਅਤੇ ਉੱਚ ਜੋਖਮ ਵਾਲੇ ਵਿਅਕਤੀਆਂ, ਜਿਨ੍ਹਾਂ ਵਿੱਚ ਕਿ ਕੋਵਿਡ ਮਰੀਜ਼ਾਂ ਦੇ ਨਜ਼ਦੀਕੀ ਸੰਪਰਕ ਵੀ ਸ਼ਾਮਲ ਹਨ, ਨੂੰ ਕਲੀਨਿਕਲ ਅਜ਼ਮਾਇਸ਼ ਵਿੱਚ ਨਾਮਾਂਕਿਤ ਕੀਤਾ ਗਿਆ ਹੈ ਤਾਂ ਕਿ ਇਹ ਨਿਰਧਾਰਤ ਕੀਤਾ ਜਾ ਸਕੇ ਕਿ  ਰੀਕੌਂਬੀਨੈਂਟ ਬੈਸਿਲਸ ਕੈਲਮੇਟ-ਗੁਏਰੀਅਨ (ਆਰਬੀਸੀਜੀ) ਵਾਇਰਸ ਖ਼ਿਲਾਫ਼ ਲੜਨ ਲਈ ਇਮਿਊਨਿਟੀ ਨੂੰ ਵਧਾ ਸਕਦਾ ਹੈ ਜਾਂ ਨਹੀਂ।

ਡਾ. ਰੇਨੂਸਵਰੂਪ, ਸਕੱਤਰ, ਡੀਬੀਟੀ ਅਤੇ ਚੇਅਰਪਰਸਨ, ਬੀਆਈਆਰਏਸੀ ਨੇ ਇਸ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਬੀਸੀਜੀ ਟੀਕਾ ਇੱਕ ਸਿੱਧ ਪਲੈਟਫਾਰਮ ਹੈ ਅਤੇ ਟੀਬੀ ਤੋਂ ਇਲਾਵਾ ਹੋਰ ਬਿਮਾਰੀਆਂ ਲਈ ਇਸ ਦੇ ਔਫ-ਟਾਰਗੇਟ ਪ੍ਰਭਾਵਾਂ ਦਾ ਉਪਯੋਗ ਕਰਨਾ ਇੱਕ ਬਹੁਤ ਹੀ ਵਿਵਹਾਰਕ ਦ੍ਰਿਸ਼ਟੀਕੋਣ ਹੈ। ਟ੍ਰਾਇਅਲ ਮਈ 2020 ਵਿਚ ਸ਼ੁਰੂ ਹੋਈ ਸੀ ਅਤੇ ਦੇਸ਼ ਭਰ ਦੇ ਲਗਭਗ 40 ਹਸਪਤਾਲਾਂ ਵਿਚ 6000 ਵਿਸ਼ਿਆਂ ਦਾ ਨਾਮਾਂਕਣ ਪੂਰਾ ਹੋ ਚੁੱਕਾ ਹੈ। ਇਹ ਬਿਮਾਰੀ ਨੂੰ ਰੋਕਣ ਦੀ ਖੋਜ ਵਿੱਚ ਇੱਕ ਮਹੱਤਵਪੂਰਨ ਉਪਲੱਬਧੀ ਹੈ ਅਤੇ ਅਸੀਂ ਇਸ ਮਹੱਤਵਪੂਰਨ ਅਜ਼ਮਾਇਸ਼ ਦੇ ਨਤੀਜਿਆਂ ਦੀ ਉਡੀਕ ਵਿੱਚ ਹਾਂ।

  ਸੀਰਮ ਇੰਸਟੀਟਿਊਟ ਆਵ੍ ਇੰਡੀਆ (ਐੱਸਆਈਆਈ)ਦੇ ਮਾਲਕ ਅਤੇ ਸੀਈਓ ਸ੍ਰੀ ਆਦਰ ਪੂਨਾਵਾਲਾ (Adar Poonawalla) ਨੇ ਕਿਹਾ, ਅਸੀਂ ਇਸ ਅਧਿਐਨ ਲਈ ਡੀਬੀਟੀ-ਬੀਆਈਆਰਏਸੀ ਨਾਲ ਸਾਂਝੇਦਾਰੀ ਕਰਕੇ ਖੁਸ਼ ਹਾਂ ਅਤੇ ਇਸ ਪਰੀਖਣ ਦੇ ਸਕਾਰਾਤਮਿਕ ਨਤੀਜਿਆਂ ਦੀ ਉਮੀਦ ਕਰਦੇ ਹਾਂ, ਜੋ ਕਿ ਇਸ ਸਾਲ ਦੇ ਅੰਤ ਤੋਂ ਪਹਿਲਾਂ ਉਪਲੱਬਧ ਹੋ ਜਾਣੇ ਚਾਹੀਦੇ ਹਨ

ਉਨ੍ਹਾਂ ਹੈਲਥ ਕੇਅਰ ਵਰਕਰਾਂ, ਜੋ ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਸਭ ਤੋਂ ਅੱਗੇ ਹਨ,   ਕੋਵਿਡ ਸਕਾਰਾਤਮਿਕ ਮਰੀਜ਼ਾਂ ਦੇ ਘਰੇਲੂ ਸੰਪਰਕਾਂ  ਅਤੇ ਉਨ੍ਹਾਂ ਹੋਰ ਸਾਰੇ ਲੋਕਾਂ, ਜੋ ਕਿ ਕੋਵਿਡ-19 ਹੌਟਸਪੌਟਸ / ਪ੍ਰਕੋਪ ਵਾਲੇ ਖੇਤਰਾਂ ਵਿੱਚ ਰਹਿੰਦੇ ਹਨ ਜਾਂ ਕੰਮ ਕਰ ਰਹੇ ਹਨ ਜਿੱਥੇ ਕਿ ਕੋਵਿਡ -19 ਸੰਕ੍ਰਮਣ ਦੇ ਸੰਚਾਰ ਦਾ ਬਹੁਤ ਜ਼ਿਆਦਾ ਜੋਖ਼ਮ ਹੈ, ਦੀ ਸੁਰੱਖਿਆ ਅਤੇ ਸਿਹਤ ਨੂੰ ਸੁਨਿਸ਼ਚਿਤ ਕਰਨ ਦੀ ਫੌਰੀ ਜ਼ਰੂਰਤ ਹੈ ਪਾਲ ਏਹਰਲਿਚ ਇੰਸਟੀਟਿਊਟ (ਪੀਈਆਈ) ਅਤੇ ਹੈਲਥ ਕੈਨੇਡਾ ਨੇ ਵੀ ਆਰਬੀਸੀਜੀ ਵਰਗੀਆਂ ਅਜ਼ਮਾਇਸ਼ਾਂ ਨੂੰ ਪ੍ਰਵਾਨਗੀ ਦਿੱਤੀ

ਡੀਬੀਟੀ ਬਾਰੇ

ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਅਧੀਨ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ), ਭਾਰਤ ਵਿੱਚ ਖੇਤੀਬਾੜੀ, ਸਿਹਤ ਸੰਭਾਲ, ਪਸ਼ੂ ਵਿਗਿਆਨ, ਵਾਤਾਵਰਣ ਅਤੇ ਉਦਯੋਗ ਦੇ ਖੇਤਰਾਂ ਵਿੱਚ ਬਾਇਓਟੈਕਨੋਲੋਜੀ ਦੀ ਪ੍ਰਗਤੀ ਅਤੇ ਉਪਯੋਗ ਸਮੇਤ ਬਾਇਓਟੈਕਨੋਲੋਜੀ ਦੇ ਵਿਕਾਸ ਨੂੰ ਪ੍ਰੋਤਸਾਹਿਤ ਕਰਦਾ ਹੈ ਅਤੇ ਇਸ ਵਿੱਚ ਤੇਜ਼ੀ ਲਿਆਉਂਦਾ ਹੈ

 

ਬੀਆਈਆਰਏਸੀ ਬਾਰੇ:

ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਇੱਕ ਗੈਰ-ਮੁਨਾਫਾ ਸੈਕਸ਼ਨ 8, ਅਨੁਸੂਚੀ ਬੀ, ਪਬਲਿਕ ਸੈਕਟਰ ਐਂਟਰਪ੍ਰਾਈਜ਼ ਹੈ, ਜੋ ਰਣਨੀਤਕ ਖੋਜ ਤੇ ਇਨੋਵੇਸ਼ਨ, ਅਤੇ ਦੇਸ਼-ਵਿਆਪੀ ਪ੍ਰਸੰਗਿਕ ਉਤਪਾਦ ਵਿਕਾਸ ਲੋੜਾਂ ਪੂਰੀਆਂ ਕਰਨ ਵਾਸਤੇ ਉੱਭਰ ਰਹੇ ਬਾਇਓਟੈੱਕ ਉੱਦਮ ਨੂੰ ਮਜ਼ਬੂਤ ​​ਕਰਨ ਅਤੇ ਇਸ ਦੇ ਸ਼ਕਤੀਕਰਨ ਲਈ ਇੱਕ ਇੰਟਰਫੇਸ ਏਜੰਸੀ ਵਜੋਂ ਭਾਰਤ ਸਰਕਾਰ ਦੇ ਬਾਇਓਟੈਕਨੋਲੌਜੀ ਵਿਭਾਗ (ਡੀਬੀਟੀ) ਦੁਆਰਾ ਸਥਾਪਤ ਕੀਤੀ ਗਈ ਹੈ।

ਰਾਸ਼ਟਰੀ ਬਾਇਓਫਾਰਮਾ ਮਿਸ਼ਨ ਬਾਰੇ:

ਬਾਇਓਫਾਰਮਾਸਿਊਟੀਕਲਜ਼ ਦੇ ਜਲਦੀ ਵਿਕਾਸ ਲਈ ਡਿਸਕਵਰੀ ਰਿਸਰਚ ਨੂੰ ਤੇਜ਼ ਕਰਨ ਵਾਸਤੇ ਮੰਤਰੀ ਮੰਡਲ ਦੁਆਰਾ ਮਨਜ਼ੂਰ ਕੀਤੀ ਗਈ ਕੁੱਲ ਲਾਗਤ 250 ਮਿਲੀਅਨ ਯੂਐੱਸ ਡਾਲਰ ਅਤੇ ਵਿਸ਼ਵ ਬੈਂਕ ਦੁਆਰਾ 50% ਸਹਿਯੋਗੀ ਫੰਡਜ਼ ਨਾਲ  ਭਾਰਤ ਸਰਕਾਰ ਦੇ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਦੇ ਇੰਡਸਟਰੀ-ਅਕੈਡਮਿਕ ਜਗਤ ਸਹਿਕਾਰੀ ਮਿਸ਼ਨ ਨੂੰ  ਬਾਇਓਟੈਕਨੋਲੋਜੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਵਿਖੇ ਲਾਗੂ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਭਾਰਤ ਦੀ ਅਬਾਦੀ ਦੇ ਸਿਹਤ ਮਿਆਰਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਦੇਸ਼ ਨੂੰ ਕਿਫਾਇਤੀ ਉਤਪਾਦ ਪ੍ਰਦਾਨ ਕਰਨ ਲਈ ਸਮਰਪਿਤ ਹੈ ਦੇਸ਼ ਵਿੱਚ ਕਲੀਨਿਕਲ ਅਜ਼ਮਾਇਸ਼ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਟੈਕਨੋਲੋਜੀ ਟ੍ਰਾਂਸਫਰ ਸਮਰੱਥਾਵਾਂ ਦਾ ਨਿਰਮਾਣ  ਕਰਨ ਤੋਂ ਇਲਾਵਾ ਟੀਕੇ, ਮੈਡੀਕਲ ਉਪਕਰਣ ਅਤੇ ਡਾਇਗਨੋਸਟਿਕਸ ਅਤੇ ਬਾਇਓਥੀਰਾਪਿਊਟਿਕਸ ਇਸਦੇ ਸਭ ਤੋਂ ਮਹੱਤਵਪੂਰਨ ਕਾਰਜ-ਖੇਤਰਾਂ ਵਿੱਚੋਂ ਹਨ

ਐੱਸਆਈਆਈਪੀਐੱਲ ਬਾਰੇ:

ਸੀਰਮ ਇੰਸਟੀਟਿਊਟ ਆਵ੍ ਇੰਡੀਆ ਪ੍ਰਾਈਵੇਟ ਲਿਮਿਟਡ ਵਿਸ਼ਵ ਪੱਧਰ 'ਤੇ ਉਤਪਾਦਿਤ ਅਤੇ ਵੇਚੀਆਂ ਜਾਣ ਵਾਲੀਆਂ ਦਵਾ-ਖੁਰਾਕਾਂ ਦੀ ਗਿਣਤੀ ਦੇ ਹਿਸਾਬ ਨਾਲ ਵਿਸ਼ਵ ਦਾ ਸਭ ਤੋਂ ਵੱਡਾ ਵੈਕਸਿਨ ਨਿਰਮਾਤਾ ਹੈਇਨ੍ਹਾਂ ਵੈਕਸਿਨਜ਼ ਵਿੱਚ ਪੋਲੀਓ ਟੀਕੇ ਦੇ ਨਾਲ ਨਾਲ ਡਿਫਥੀਰੀਆ, ਟੈਟਨਸ, ਪਰਟੂਸਿਸ, ਹਿਬ, ਬੀਸੀਜੀ, ਆਰ-ਹੈਪੇਟਾਈਟਸ ਬੀ, ਖਸਰਾ, ਮੰਪਸ ਅਤੇ ਰੁਬੇਲਾ ਵੈਕਸਿਨਜ਼ ਸ਼ਾਮਲ ਹਨ ਸੀਰਮ ਇੰਸਟੀਟਿਊਟ ਦੁਆਰਾ ਤਿਆਰ ਕੀਤੇ ਟੀਕਿਆਂ ਨੂੰ ਵਿਸ਼ਵ ਸਿਹਤ ਸੰਗਠਨ, ਜਿਨੇਵਾ ਦੁਆਰਾ ਮਾਨਤਾ ਪ੍ਰਾਪਤ ਹਨ ਅਤੇ ਇਹ ਦੁਨੀਆ ਭਰ ਦੇ ਲਗਭਗ 170 ਦੇਸ਼ਾਂ ਵਿੱਚ ਉਨ੍ਹਾਂ ਦੇ ਰਾਸ਼ਟਰੀ ਟੀਕਾਕਰਨ ਪ੍ਰੋਗਰਾਮਾਂ ਵਿੱਚ ਵਰਤੇ ਜਾ ਰਹੇ ਹਨ, ਜਿਨ੍ਹਾਂ ਨਾਲ ਵਿਸ਼ਵ ਭਰ ਵਿੱਚ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਰਹੀ ਹੈ

(ਵਧੇਰੇ ਜਾਣਕਾਰੀ ਲਈ: ਡੀਬੀਟੀ / ਬੀਆਈਆਰਏਸੀ ਦੇ ਸੰਚਾਰ ਸੈੱਲ ਨਾਲ

 @ DBTIndia @ BIRAC_2012 •

www.dbtindia.gov.in www.birac.nic.in ʼਤੇ  ਸੰਪਰਕ ਕਰੋ)

*****

ਐੱਨਬੀ/ਕੇਜੀਐੱਸ ( ਡੀਬੀਟੀ ਰਿਲੀਜ਼)

(Release ID: 1641519)(Release ID: 1641707) Visitor Counter : 12