ਵਣਜ ਤੇ ਉਦਯੋਗ ਮੰਤਰਾਲਾ

ਉਦਯੋਗਿਕ ਕਲੀਅਰੈਂਸ ਅਤੇ ਪ੍ਰਵਾਨਗੀਆਂ ਲਈ ਸਿੰਗਲ ਵਿੰਡੋ ਪ੍ਰਣਾਲੀ ਜਲਦੀ ਸਥਾਪਤ ਹੋਵੇਗੀ
ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਸਰਕਾਰ ਇਕ ਲੈਂਡ ਬੈਂਕ ਕਾਇਮ ਕਰਨ ਬਾਰੇ ਕੰਮ ਕਰ ਰਹੀ ਹੈ, ਜਿਸ ਦੇ ਲਈ 6 ਰਾਜ ਆਪਣੀ ਪ੍ਰਵਾਨਗੀ ਦੇ ਚੁੱਕੇ ਹਨ

ਦੇਸ਼ ਦੀ ਵਿਕਾਸ ਕਹਾਣੀ ਵਿਚ ਹਿੱਸਾ ਲੈਣ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਸੱਦਾ ਦੇ ਰਹੇ ਹਾਂ, ਸ਼੍ਰੀ ਗੋਇਲ ਨੇ ਕਿਹਾ ਕਿ ਰਿਸਕ-ਰਿਵਾਰਡ ਮੈਟਰਿਕਸ ਭਾਰਤ ਲਈ ਬਹੁਤ ਹੀ ਢੁਕਵਾਂ ਹੈ

Posted On: 27 JUL 2020 6:20PM by PIB Chandigarh

ਸਰਕਾਰ ਦੇਸ਼ ਵਿਚ ਉਦਯੋਗਿਕ ਕਲੀਅਰੈਂਸ ਅਤੇ ਪ੍ਰਵਾਨਗੀਆਂ ਲਈ ਸਿੰਗਲ ਵਿੰਡੋ ਪ੍ਰਣਾਲੀ ਜਲਦੀ ਸਥਾਪਤ ਕਰੇਗੀ ਸਾਵਰਨ ਵੈਲਥ ਫੰਡਜ਼, ਵਿਦੇਸ਼ੀ ਪੈਨਸ਼ਨ ਫੰਡਜ਼ ਅਤੇ ਈਜ਼ ਆਫ ਡੂਇੰਗ ਬਿਜ਼ਨੈੱਸ ਅਤੇ ਭਾਰਤ ਵਿਚ ਢਾਂਚਾ ਖੇਤਰ ਵਿਚ ਨਿਵੇਸ਼ ਵਿਚ ਸ਼ਾਮਿਲ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਹ ਇਕ ਜਾਇਜ਼ ਇਕਹਿਰੀ ਖਿਡ਼ਕੀ ਸਿਸਟਮ ਹੋਵੇਗਾ ਅਤੇ ਸਾਰੀਆਂ ਸੰਬੰਧਤ ਰਾਜ ਸਰਕਾਰਾਂ ਅਤੇ ਕੇਂਦਰੀ ਮੰਤਰਾਲਿਆਂ ਨੂੰ ਇਸ ਸਿਸਟਮ ਦੇ ਬੋਰਡ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ

 

ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਇਕ ਲੈਂਡ ਬੈਂਕ ਕਾਇਮ ਕਰਨ ਬਾਰੇ ਕੰਮ ਕਰ ਰਹੀ ਹੈ ਜਿਸ ਦੇ ਲਈ 6 ਰਾਜ ਆਪਣੀ ਪ੍ਰਵਾਨਗੀ ਦੇ ਚੁੱਕੇ ਹਨ ਉਨ੍ਹਾਂ ਕਿਹਾ ਕਿ ਸੰਭਾਵਤ ਨਿਵੇਸ਼ਕ ਲੈਂਡ ਬੈਂਕਾਂ ਦਾ ਆਪਣੇ ਦੂਰ-ਦੁਰਾਡੇ ਦਫਤਰਾਂ ਤੋਂ ਪਤਾ ਲਗਾ ਸਕਣਗੇ ਅਤੇ ਉਨ੍ਹਾਂ ਦੀ ਪਛਾਣ ਕਰ ਸਕਣਗੇ ਤਾਕਿ ਉਦਯੋਗਾਂ ਦੀ ਸਥਾਪਨਾ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ ਅਤੇ ਜ਼ਮੀਨ ਦੀਆਂ ਮਾਲਿਕ ਏਜੰਸੀਆਂ ਦੇ ਦਫਤਰਾਂ ਵਿਚ ਵਾਰ ਵਾਰ ਨਾ ਜਾਣਾ ਪਵੇ

 

ਉਦਯੋਗਾਂ ਅਤੇ ਨਿਵੇਸ਼ ਦੀ ਪ੍ਰਵਾਨਗੀ ਨੂੰ ਆਸਾਨ ਅਤੇ ਤੇਜ਼ ਬਣਾਉਣ ਦੇ ਮੁੱਦੇ ਉੱਤੇ ਮੰਤਰੀ ਨੇ ਮੰਤਰੀ ਮੰਡਲ ਦੇ ਹਾਲ ਹੀ ਦੇ ਫੈਸਲਿਆਂ ਦਾ ਹਵਾਲਾ ਦਿੱਤਾ ਜਿਸ ਵਿਚ ਕੈਬਿਨਟ ਸਕੱਤਰ ਦੀ ਅਗਵਾਈ ਵਿਚ ਸਕੱਤਰਾਂ ਦੇ ਇਕ ਉੱਚ ਪੱਧਰੀ ਵਫਦ ਦੀ ਕਾਇਮੀ ਦੀ ਗੱਲ ਕਹੀ ਗਈ ਸੀ ਤਾਕਿ ਵੱਖ-ਵੱਖ ਉਦਯੋਗਿਕ ਸਕੀਮਾਂ ਅਤੇ ਪ੍ਰੋਜੈਕਟਾਂ ਉੱਤੇ ਫੈਸਲੇ ਲਏ ਜਾ ਸਕਣ ਇਹ ਵੀ ਕਿਹਾ ਕਿ ਇਕ ਨੋਡਲ ਅਫਸਰ ਹਰ ਕੇਂਦਰੀ ਵਿਭਾਗ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਪ੍ਰੋਜੈਕਟ ਵਿਕਾਸ ਸੈੱਲ ਕਾਇਮ ਕੀਤੇ ਜਾ ਰਹੇ ਹਨ ਜੋ ਕਿ ਨਿਵੇਸ਼ਯੋਗ ਪ੍ਰੋਜੈਕਟਾਂ ਦੇ ਵਿਕਾਸ ਵਿਚ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਤਾਲਮੇਲ ਨਾਲ ਭਾਰਤ ਵਿਚ ਨਿਵੇਸ਼ਯੋਗ ਪ੍ਰੋਜੈਕਟਾਂ ਦੇ ਵਿਕਾਸ ਵਿਚ ਮਦਦ ਕਰਨਗੇ ਅਤੇ ਬਦਲੇ ਵਿਚ ਭਾਰਤ ਵਿਚ ਐਫਡੀਆਈ ਦੀ ਆਮਦ ਵਧੇਗੀ

 

ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸ਼ੁਰੂ ਵਿਚ 12 ਉਦਯੋਗਿਕ ਖੇਤਰਾਂ ਦੀ ਪਛਾਣ ਕੀਤੀ ਸੀ ਜਿਨ੍ਹਾਂ ਉੱਤੇ ਵਧੇਰੇ ਧਿਆਨ ਦਿੱਤਾ ਜਾਣਾ ਸੀ ਅਤੇ ਹੁਣ ਇਨ੍ਹਾਂ ਖੇਤਰਾਂ ਦੀ ਗਿਣਤੀ ਵਧਾ ਕੇ 20 ਕਰ ਦਿੱਤੀ ਗਈ ਹੈ ਇਸ ਨਾਲ ਨਿਵੇਸ਼ ਵਿਚ ਵਾਧਾ ਹੋਵੇਗਾ ਅਤੇ ਦੇਸ਼ ਦੇ ਮੁਕਾਬਲੇ ਦੀ ਸਮਰੱਥਾ ਵਧੇਗੀ ਇਨ੍ਹਾਂ ਖੇਤਰਾਂ ਵਿਚ ਫਰਨੀਚਰ - ਸਟੈਂਡਰਡ ਅਤੇ ਵਿਸ਼ੇਸ਼ ਫਰਨੀਚਰ, ਏਅਰ ਕੰਡੀਸ਼ਨਰਜ਼, ਚਮਡ਼ਾ, ਜੁੱਤੇ, ਐਗਰੋ ਕੈਮੀਕਲਜ਼, ਤਿਆਰ ਖਾਣਾ, ਸਟੀਲ, ਅਲਮੀਨੀਅਮ, ਤਾਂਬਾ, ਟੈਕਸਟਾਈਲਜ਼, ਇਲੈਕਟ੍ਰਿਕ ਵ੍ਹੀਕਲਜ਼, ਆਟੋ ਕੰਪੋਨੈਂਟਸ, ਟੀਵੀ ਸੈੱਟ-ਟਾਪ ਬਾਕਸਿਜ਼, ਸੀਸੀਟੀਵੀਜ਼, ਖੇਡਾਂ ਦਾ ਸਮਾਨ, ਈਥੇਨਾਲ ਨਿਰਮਾਣ, ਬਾਇਓ-ਫਿਊਲਜ਼ ਅਤੇ ਖਿਡੌਣੇ ਸ਼ਾਮਿਲ ਹਨ ਉਨ੍ਹਾਂ ਕਿਹਾ ਕਿ ਆਤਮ ਨਿਰਭਰ ਭਾਰਤ ਦਾ ਭਾਵ ਇਹ ਨਹੀਂ ਕਿ ਭਾਰਤ ਵਿਸ਼ਵ ਲਈ ਆਪਣੇ ਦਰਵਾਜ਼ੇ ਬੰਦ ਕਰ ਰਿਹਾ ਹੈ ਸਗੋਂ ਉਹ ਮੌਕਿਆਂ ਅਤੇ ਨਿਵੇਸ਼ ਲਈ ਆਪਣੇ ਦਰਵਾਜ਼ੇ ਹੋਰ ਖੋਲ੍ਹ ਰਿਹਾ ਹੈ ਜਿਸ ਵਿਚ ਮੁੱਖ ਜ਼ੋਰ ਭਾਰਤੀ ਉਤਪਾਦਾਂ ਦੀ ਕੁਆਲਟੀ, ਭਾਰਤ ਵਿਚ ਉਤਪਾਦਨ ਵਧਾਉਣ ਉੱਤੇ ਦਿੱਤਾ ਜਾਵੇਗਾ ਦੇਸ਼ ਮਜ਼ਬੂਤ ਤਾਕਤ ਵਾਲੀ ਥਾਂ ਤੋਂ ਦੁਨੀਆ ਨਾਲ ਵਿਚਰੇਗਾ, ਵਧੇਰੇ ਮੁਕਾਬਲੇਬਾਜ਼ ਬਣ ਜਾਵੇਗਾ ਅਤੇ ਸਭ ਤੋਂ ਵਧੀਆ ਟੈਕਨੋਲੋਜੀ ਅਤੇ ਉਪਕਰਣ ਅਪਣਾਏਗਾ ਉਦਯੋਗ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਡਾਟਾ ਵਿਸ਼ਲੇਸ਼ਣ, ਰੋਬੋਟਿਕ ਅਤੇ ਹੋਰ ਸਾਰੇ ਵਧੀਆ ਢੰਗਾਂ ਨੂੰ ਅਪਣਾਉਣਾ ਚਾਹੀਦਾ ਹੈ ਟੈਕਨੋਲੋਜੀ ਦੀ ਵਰਤੋਂ ਦਾ ਮਤਲਬ ਇਹ ਨਹੀਂ ਕਿ ਕਿਸੇ ਵੀ ਤਰ੍ਹਾਂ ਨੌਕਰੀਆਂ ਵਿਚ ਨੁਕਸਾਨ ਹੋਵੇ ਕਿਉਂਕਿ ਦੇਸ਼ ਵਿਚ ਉਤਪਾਦਨ ਵਿਚ ਵਾਧਾ ਹੋਣ ਦਾ ਮਤਲਬ ਵਧੇਰੇ ਨੌਕਰੀਆਂ ਨਿਕਲਣਾ ਹੋਵੇਗਾ

 

ਮੰਤਰੀ ਨੇ ਕਿਹਾ ਕਿ ਸਿਹਤ ਅਤੇ ਵਿੱਦਿਆ ਖੇਤਰਾਂ ਵਿਚ ਵਿਦੇਸ਼ੀ ਨਿਵੇਸ਼ ਲਈ ਢੁਕਵਾਂ ਮਾਹੌਲ ਕਾਇਮ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਨੀਤੀਆਂ, ਅਮਲਾਂ, ਰੈਗੂਲੇਸ਼ਨਾਂ ਵਿਚ ਹਰ ਤਰ੍ਹਾਂ ਦੀ ਹਿਮਾਇਤ ਦਿੱਤੀ ਜਾਵੇਗੀ ਅਤੇ ਹਰ ਚੀਜ਼ ਪਾਰਦਰਸ਼ੀ, ਖੁਲ੍ਹੀ ਅਤੇ ਬਰਾਬਰ ਹੋਵੇਗੀ ਸੰਭਾਵਤ ਨਿਵੇਸ਼ ਬਾਰੇ ਕੁਝ ਹੋਰ ਚਿੰਤਾਵਾਂ ਦਾ ਜਵਾਬ ਦੇਂਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਵਿਸ਼ੇਸ਼ ਆਰਥਿਕ ਜ਼ੋਨਾਂ ਬਾਰੇ ਬਾਬਾ ਕਲਿਆਣੀ ਰਿਪੋਰਟ ਮੰਤਰਾਲਾ ਦੇ ਗੰਭੀਰ ਵਿਚਾਰ ਅਧੀਨ ਹੈ ਕਿਰਤ ਸੁਧਾਰਾਂ ਦੇ ਮੁੱਦੇ ਉੱਤੇ ਮੰਤਰੀ ਨੇ ਕਿਹਾ ਕਿ ਕਿਰਤ ਅਤੇ ਨਿਵੇਸ਼ਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਇਕ ਸੰਤੁਲਨ ਕਾਇਮ ਕੀਤਾ ਜਾਵੇਗਾ

 

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਸਰਕਾਰ ਬਿਲਕੁਲ ਸਹੀ ਢੰਗ ਨਾਲ ਜੀਵਨ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਅਤੇ ਉਸ ਨੇ ਦੁਨੀਆ ਵਿਚ ਸਭ ਤੋਂ ਸਖਤ ਲਾਕਡਾਊਨ ਲਾਗੂ ਕੀਤਾ ਹੋਇਆ ਹੈ ਇਹ ਲੰਬੇ ਸਮੇਂ ਵਿਚ ਕਾਫੀ ਅਹਿਮ ਸਿੱਧ ਹੋਵੇਗਾ ਅਤੇ ਇਸ ਨਾਲ ਕੋਰੋਨਾ ਮਹਾਂਮਾਰੀ ਦਾ ਵਧੀਆ ਪ੍ਰਬੰਧਨ ਹੋ ਸਕੇਗਾ ਹੁਣ ਸਾਡਾ ਦੇਸ਼ ਜੀਵਨ ਦੇ ਨਾਲ ਨਾਲ ਰੋਜ਼ੀ-ਰੋਟੀ ਉੱਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਅਸੀਂ ਅਨ-ਲਾਕ ਦੇ ਪਡ਼ਾਅ ਵਿਚ ਹਾਂ ਆਰਥਿਕ ਸਰਗਰਮੀ ਇਕ ਸਨਮਾਨਤ ਪੱਧਰ ਉੱਤੇ ਪਹੁੰਚੀ ਹੋਈ ਹੈ ਜਿਸ ਦੇ ਸੰਕੇਤ ਵੇਖੇ ਜਾ ਸਕਦੇ ਹਨ ਉਨ੍ਹਾਂ ਕਿਹਾ ਕਿ ਅਸੀਂ ਤੀਸਰੀ ਅਤੇ ਚੌਥੀ ਤਿਮਾਹੀ ਵੱਲ ਵੇਖ ਰਹੇ ਹਾਂ ਦੁਨੀਆ ਨੇ ਵੀ ਸੰਕਟ ਦੇ ਸਮੇਂ ਵਿਚ ਵਧੀਆ ਕੰਮ ਕਰਨ ਲਈ ਮੋਦੀ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਮਾਨਤਾ ਦਿੱਤੀ ਹੈ ਭਾਰਤ ਲਾਕਡਾਊਨ ਦੌਰਾਨ ਸਿਹਤ ਢਾਂਚਾ ਕਾਇਮ ਕਰਨ ਵਿਚ ਸਫਲ ਹੋਇਆ ਹੈ ਜਿਵੇਂ ਕਿ ਵੱਡੀ ਗਿਣਤੀ ਵਿਚ ਭਾਰਤ ਵਿਚ ਪੀਪੀਈਜ਼ ਅਤੇ ਵੈਂਟੀਲੇਟਰਾਂ ਦਾ ਉਤਪਾਦਨ ਚਲ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਕੋਵਿਡ ਟੈਸਟ ਰੋਜ਼ਾਨਾ ਆਧਾਰ ਤੇ ਹੋ ਰਹੇ ਹਨ

 

ਸ਼੍ਰੀ ਗੋਇਲ ਨੇ ਕਿਹਾ ਕਿ ਰਿਸਕ-ਰਿਵਾਰਡ ਮੈਟ੍ਰਿਕਸ ਭਾਰਤ ਵਿਚ ਸਭ ਤੋਂ ਵੱਧ ਹਰਮਨਪਿਆਰਾ ਹੈ ਕਿਉਂਕਿ ਸਾਡਾ ਦੇਸ਼ ਇਕ ਬਹੁਤ ਮਹਾਨ ਟਿਕਾਣਾ ਹੈ, ਇਸ ਵਿਚ ਮੋਬਾਈਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਥੇ ਵਧੀਆ ਜੀਵਨ ਢੰਗ ਨਾਲ ਜਿਊਣ ਦੀ ਖਾਹਿਸ਼ ਵੀ ਕਾਫੀ ਹੈ ਉਨ੍ਹਾਂ ਭਰੋਸਾ ਦਿਵਾਇਆ ਕਿ ਭਾਰਤ ਵਿਚ ਨਿਵੇਸ਼ ਨੂੰ ਹਰ ਤਰ੍ਹਾਂ ਦੀ ਹਿਮਾਇਤ ਦਿੱਤੀ ਜਾਵੇਗੀ ਉਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੀ ਵਿਕਾਸ ਕਹਾਣੀ ਵਿਚ ਹਿੱਸਾ ਪਾਉਣ ਮੀਟਿੰਗ ਵਿਚ ਸ਼ਾਮਿਲ ਪ੍ਰਤੀਭਾਗੀਆਂ ਨੇ ਭਾਰਤ ਵਿਚ ਈਜ਼ ਆਫ ਡੂਇੰਗ ਬਿਜ਼ਨੈੱਸ ਨੂੰ ਹੋਰ ਅੱਗੇ ਵਧਾਉਣ ਲਈ ਵੱਖ-ਵੱਖ ਸੁਝਾਅ ਦਿੱਤੇ ਅਤੇ ਸ਼੍ਰੀ ਗੋਇਲ ਨੇ ਉਨ੍ਹਾਂ ਭਰੋਸਾ ਦਿਵਾਇਆ ਕਿ ਇਨ੍ਹਾਂ ਸੁਝਾਵਾਂ ਨੂੰ ਜਲਦੀ ਤੋਂ ਜਲਦੀ ਢੁਕਵੇਂ ਢੰਗ ਨਾਲ ਵਿਚਾਰਿਆ ਜਾਵੇਗਾ

 

ਵਾਈਬੀ ਏਪੀ

 (Release ID: 1641704) Visitor Counter : 3