ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਆਤਮ ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੈਂਜ ਲਈ 6940 ਐਂਟਰੀਆਂ ਮਿਲੀਆਂ

Posted On: 27 JUL 2020 7:15PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ 4 ਜੁਲਾਈ ਨੂੰ ਸ਼ੁਰੂ ਕੀਤੇ ਗਏ ਆਤਮ ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੈਂਜ ਨੂੰ ਦੇਸ਼ ਭਰ ਵਿਚ ਕਾਫੀ ਭਰਵਾਂ ਹੁੰਗਾਰਾ ਟੈੱਕ ਉੱਦਮੀਆਂ ਅਤੇ ਸਟਾਰਟ ਅੱਪਸ ਤੋਂ ਹਾਸਿਲ ਹੋਇਆ ਹੈ ਐਂਟਰੀਆਂ ਭੇਜਣ ਦੀ ਆਖਰੀ ਤਰੀਕ 26 ਜੁਲਾਈ ਸੀ ਅਤੇ 8 ਵਰਗਾਂ ਵਿਚ 6940 ਐਂਟਰੀਆਂ ਹਾਸਿਲ ਹੋਈਆਂ ਹਨ ਇਨ੍ਹਾਂ ਵਿਚੋਂ 3939 ਨਿੱਜੀ ਵਿਅਕਤੀਆਂ ਅਤੇ 3001 ਐਂਟਰੀਆਂ ਸੰਗਠਨਾਂ ਅਤੇ ਕੰਪਨੀਆਂ ਤੋਂ ਹਾਸਿਲ ਹੋਈਆਂ ਹਨ ਨਿੱਜੀ ਵਿਅਕਤੀਆਂ ਤੋਂ ਜੋ ਐਂਟਰੀਆਂ ਮਿਲੀਆਂ ਹਨ ਉਨ੍ਹਾਂ ਵਿਚੋਂ 1757 ਅਰਜ਼ੀਆਂ ਵਰਤਣ ਲਈ ਤਿਆਰ ਹਨ ਜਦਕਿ ਬਾਕੀ 2182 ਅਵਿਕਸਤ ਹਨ ਸੰਗਠਨਾਂ ਵਲੋਂ ਭੇਜੇ ਗਏ ਐਪਸ ਵਿਚੋਂ 1742 ਐਪਸ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਬਾਕੀ 1259 ਵਿਕਸਤ ਹੋਣ ਵਾਲੇ ਹਨ ਐਪਸ ਦੇ ਵਰਗੀਕਰਣ ਅਨੁਸਾਰ 1142 ਬਿਜ਼ਨੈੱਸ. 902 ਸਿਹਤ ਅਤੇ ਵੈਲਨੈੱਸ, 1062 ਈ-ਲਰਨਿੰਗ, 1155 ਸੋਸ਼ਲ ਨੈੱਟ ਵਰਕਿੰਗ, 326 ਖੇਡਾਂ, 662 ਦਫਤਰ ਅਤੇ ਘਰੋਂ ਕੰਮ, 237 ਖਬਰਾਂ ਅਤੇ 320 ਮਨੋਰੰਜਨ ਦੇ ਖੇਤਰ ਤੋਂ ਹਨ ਤਕਰੀਬਨ 1135 ਐਪਸ ਹੋਰ ਵਰਗਾਂ ਤੋਂ ਲਏ ਗਏ ਹਨ ਇਨ੍ਹਾਂ ਵਿਚੋਂ ਤਕਰੀਬਨ 271 ਐਪਸ 1,00,000 ਡਾਊਨਲੋਡਜ਼ ਵਾਲੇ ਹਨ ਜਦਕਿ 89 ਐਪਸ ਮਿਲੀਅਨ ਪਲੱਸ ਡਾਊਨਲੋਡਜ਼ ਵਾਲੇ ਹਨ ਆਵੇਦਕ ਦੇਸ਼ ਭਰ ਤੋਂ ਹਨ ਜਿਨ੍ਹਾਂ ਵਿਚੋਂ ਕੁਝ ਦੂਰ ਦੁਰਾਡੇ ਖੇਤਰਾਂ ਵਾਲੇ ਅਤੇ ਛੋਟੇ ਕਸਬਿਆਂ ਤੋਂ ਵੀ ਹਨ

 

ਇਸ ਤੋਂ ਪਤਾ ਲਗਦਾ ਹੈ ਕਿ ਹੁਨਰ ਦੇਸ਼ ਭਰ ਵਿਚ ਮੌਜੂਦ ਹੈ ਅਤੇ ਇਹ ਐਪ ਇਨੋਵੇਸ਼ਨ ਚੈਲੈਂਜ ਭਾਰਤੀ ਟੈੱਕ ਡਿਵੈਲਪਰਾਂ ਲਈ ਇਕ ਸਹੀ ਮੌਕਾ ਹੈ ਉੱਦਮੀ ਅਤੇ ਕੰਪਨੀਆਂ ਭਾਰਤ ਲਈ ਇਕ ਅਜਿਹੇ ਪੱਧਰ ਉੱਤੇ ਵਿਕਸਤ ਹੋਣ ਦੀਆਂ ਚਾਹਵਾਨ ਹਨ ਜਿਸ ਦਾ ਦੁਨੀਆ ਵਿਚ ਕੋਈ ਸਾਨੀ ਨਾ ਹੋਵੇ ਅਸਲ ਚੁਣੌਤੀ ਉਨ੍ਹਾਂ ਐਪਸ ਦੀ ਪਛਾਣ ਕਰਨ ਦੀ ਹੋਵੇਗੀ ਜੋ ਕਿ ਮਜ਼ਬੂਤ, ਪਹੁੰਚਯੋਗ, ਸੁਰੱਖਿਅਤ ਅਤੇ ਵਰਤੋਂ ਵਿਚ ਆਸਾਨ ਅਤੇ ਵਰਤੋਂਕਾਰਾਂ ਨੂੰ ਉਹ ਤਜਰਬਾ ਦੇਣ ਵਾਲੇ ਹੋਣਗੇ ਜੋ ਕਿ ਉਨ੍ਹਾਂ ਨੂੰ ਇਸ ਐਪ ਤੱਕ ਵਾਪਸ ਲਿਆਵੇਗਾ ਛਾਣਬੀਣ ਕਮੇਟੀਆਂ ਨੇ ਵੱਖ-ਵੱਖ ਪੈਮਾਨਿਆਂ ਉੱਤੇ ਐਪਸ ਦੀ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਹੈ

 

ਆਤਮ ਨਿਰਭਰ ਭਾਰਤ ਐਪ ਈਕੋਸਿਸਟਮ ਵਿਚ ਸਮਰੱਥਾ ਹੈ ਕਿ ਉਹ ਇੰਡੀਅਨ ਟੈੱਕ ਸਟਾਰਟ ਅੱਪਸ ਨੂੰ ਅਨਲਾਕ ਕਰ ਸਕੇ ਅਤੇ ਉਨ੍ਹਾਂ ਨੂੰ ਮਲਟੀ-ਟ੍ਰਿਲੀਅਨ ਡਾਲਰ ਆਰਥਿਕਤਾ ਤੋਂ ਹਿੱਸਾ ਲੈਣ ਦੇ ਯੋਗ ਬਣਾ ਸਕੇ ਸਿਰਫ 3 ਉੱਚ ਕੰਪਨੀਆਂ, ਜਿਨ੍ਹਾਂ ਦੀ ਐਪਸ ਨੂੰ ਡਾਊਨਲੋਡ ਕਰਨ ਦੀ ਸਮਰੱਥਾ ਬਹੁਤ ਜ਼ਿਆਦਾ ਹੈ, ਨੇ ਇਸ ਸਾਲ 2 ਟ੍ਰਿਲੀਅਨ ਡਾਲਰ ਦਾ ਮਾਰਕੀਟ ਹਿੱਸਾ ਹਾਸਿਲ ਕੀਤਾ ਹੈ ਅਤੇ ਹੋਰ ਵੀ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ

 

ਆਰਸੀਜੇ ਐਮ

 



(Release ID: 1641702) Visitor Counter : 211