ਰੱਖਿਆ ਮੰਤਰਾਲਾ

ਭਾਰਤ ਅਤੇ ਇੰਡੋਨੇਸ਼ੀਆ ਨੇ ਅੱਜ ਰੱਖਿਆ ਮੰਤਰੀਆਂ ਦੀ ਗੱਲਬਾਤ ਦੌਰਾਨ ਦੋ-ਪੱਖੀ ਰੱਖਿਆ ਸਹਿਯੋਗ ਵਧਾਉਣ ਬਾਰੇ ਸਹਿਮਤੀ ਜਤਾਈ

Posted On: 27 JUL 2020 5:09PM by PIB Chandigarh

ਭਾਰਤ ਅਤੇ ਇੰਡੋਨੇਸ਼ੀਆ ਗਣਰਾਜ ਦੇ ਰੱਖਿਆ ਮੰਤਰੀਆਂ ਦਰਮਿਆਨ ਅੱਜ ਇਥੇ ਗੱਲਬਾਤ ਆਯੋਜਿਤ ਕੀਤੀ ਗਈ ਭਾਰਤੀ ਵਫਦ ਦੀ ਅਗਵਾਈ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੀਤੀ ਜਦਕਿ ਇੰਡੋਨੇਸ਼ੀਆ ਦੇ ਵਫਦ ਦੀ ਅਗਵਾਈ ਉਥੋਂ ਦੇ ਰੱਖਿਆ ਮੰਤਰੀ ਜਨਰਲ ਪ੍ਰਬੋਵੋ ਸੁਬਿਆਂਤੋ ਨੇ ਕੀਤੀ ਜੋ ਦੋਹਾਂ ਸਮੁੰਦਰੀ ਗਵਾਂਢੀ ਦੇਸ਼ਾਂ ਦੇ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਫਿਲਹਾਲ ਭਾਰਤ ਆਏ ਹੋਏ ਹਨ

 

ਗੱਲਬਾਤ ਦੌਰਾਨ ਭਾਰਤੀ ਰੱਖਿਆ ਮੰਤਰੀ ਨੇ ਡੂੰਘੇ ਸਿਆਸੀ ਸੰਵਾਦ, ਆਰਥਿਕ ਅਤੇ ਵਪਾਰਕ ਸੰਬੰਧਾਂ ਅਤੇ ਸੱਭਿਆਚਾਰਕ ਅਤੇ ਆਪਸੀ ਜਨਤਕ ਸੰਵਾਦ ਦੀ ਰਵਾਇਤ ਦੇ ਨਾਲ ਦੋਹਾਂ ਦੇਸ਼ਾਂ ਦਰਮਿਆਨ ਆਪਸੀ ਨਜ਼ਰੀਏ ਤੋਂ ਲਾਹੇਵੰਦ ਭਾਈਵਾਲੀ ਦੇ ਲੰਬੇ ਇਤਿਹਾਸ ਨੂੰ ਦੁਹਰਾਇਆ

 

ਸ਼੍ਰੀ ਰਾਜਨਾਥ ਸਿੰਘ ਨੇ ਫੌਜੀ ਪੱਧਰ ਦੀਆਂ ਆਪਸੀ ਵਾਰਤਾਵਾਂ ਉੱਤੇ ਤਸੱਲੀ ਪ੍ਰਗਟਾਉਂਦੇ ਹੋਏ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਦਰਮਿਆਨ ਹਾਲ ਹੀ ਦੇ ਸਾਲਾਂ ਵਿਚ ਰੱਖਿਆ ਸਹਿਯੋਗ ਵਿਚ ਵਰਣਨਯੋਗ ਵਾਧਾ ਹੋਇਆ ਹੈ ਜੋ ਦੋਹਾਂ ਧਿਰਾਂ ਦਰਮਿਆਨ ਆਪਸੀ ਫੌਜੀ ਭਾਈਵਾਲੀ ਦੇ ਅਨੁਸਾਰ ਹੈਦੋਹਾਂ ਹੀ ਮੰਤਰੀਆਂ ਨੇ ਆਪਸੀ ਸਹਿਮਤੀ ਵਾਲੇ ਖੇਤਰਾਂ ਵਿਚ ਦੋ-ਪੱਖੀ ਰੱਖਿਆ ਸਹਿਯੋਗ ਨੂੰ ਹੋਰ ਵੀ ਵਧੇਰੇ ਵਧਾਉਣ ਉੱਤੇ ਰਜ਼ਾਮੰਦੀ ਪ੍ਰਗਟਾਈ

 

ਦੋਹਾਂ ਹੀ ਦੇਸ਼ਾਂ ਵਲੋਂ ਰੱਖਿਆ ਉਦਯੋਗਾਂ ਅਤੇ ਰੱਖਿਆ ਟੈਕਨੋਲੋਜੀ ਦੇ ਖੇਤਰ ਵਿਚ ਆਪਸੀ ਸਹਿਯੋਗ ਦੇ ਸੰਭਾਵਤ ਖੇਤਰਾਂ ਦੀ ਵੀ ਪਛਾਣ ਕੀਤੀ ਗਈ ਦੋਹਾਂ ਹੀ ਮੰਤਰੀਆਂ ਨੇ ਇਨ੍ਹਾਂ ਖੇਤਰਾਂ ਵਿਚ ਦੋ-ਪੱਖੀ ਸਹਿਯੋਗ ਨੂੰ ਹੋਰ ਵੀ ਮਜ਼ਬੂਤ ਕਰਨ ਅਤੇ ਇਸ ਨੂੰ ਪ੍ਰਦਾਨ ਕੀਤੀਆਂ ਵਸਤਾਂ ਜਾਂ ਉਤਪਾਦਾਂ ਦੇ ਅਗਲੇ ਪੱਧਰ ਉੱਤੇ ਲਿਜਾਣ ਦੀ ਵਚਨਬੱਧਤਾ ਪ੍ਰਗਟਾਈ

 

ਇਹ ਮੀਟਿੰਗ ਦੋਹਾਂ ਦੇਸ਼ਾਂ ਦਰਮਿਆਨ ਦੋ-ਪੱਖੀ ਸਹਿਯੋਗ ਨੂੰ ਹੋਰ ਵੀ ਵਧੇਰੇ ਵਧਾਉਣ ਅਤੇ ਇਸਦੇ ਦਾਇਰੇ ਨੂੰ ਵਿਆਪਕ ਬਣਾਉਣ ਦੀ ਵਚਨਬੱਧਤਾ ਨਾਲ ਹਾਂ-ਪੱਖੀ ਮਾਹੌਲ ਵਿਚ ਖਤਮ ਹੋਈ

 

ਚੀਫ ਆਫ ਡਿਫੈਂਸ ਸਟਾਫ ਅਤੇ ਫੌਜੀ ਕਾਰਜ ਵਿਭਾਗ ਦੇ ਸਕੱਤਰ ਜਨਰਲ ਬਿਪਨ ਰਾਵਤ, ਥਲ ਸੈਨਾਮੁੱਖੀ ਜਨਰਲ ਐਮ ਐਮ ਨਰਵਾਣੇ, ਜਲ ਸੈਨਾ ਮੁੱਖੀ ਐ਼ਡਮਿਰਲ ਕਰਮਬੀਰ ਸਿੰਘ, ਹਵਾਈ ਸੈਨਾ ਮੁੱਖੀ ਏਅਰ ਚੀਫ ਮਾਰਸ਼ਲ ਆਰ ਕੇ ਐਸ ਭਦੌਰੀਆ ਅਤੇ ਰੱਖਿਆ ਸਕੱਤਰ ਡਾ. ਅਜੇ ਕੁਮਾਰ ਅਤੇ ਹੋਰ ਸੀਨੀਅਰ ਗੈਰ-ਫੌਜੀ ਅਤੇ ਫੌਜੀ ਅਧਿਕਾਰੀਆਂ ਨੇ ਵੀ ਇਸ ਦੋ-ਪੱਖੀ ਮੀਟਿੰਗ ਵਿਚ ਹਿੱਸਾ ਲਿਆ

 

ਉਪਰੋਕਤ ਗੱਲਬਾਤ ਲਈ ਜਨਰਲ ਸੁਬਿਆਂਤੋਂ ਜਦੋਂ ਪਹੁੰਚੇ ਤਾਂ ਉਨ੍ਹਾਂ ਨੂੰ ਸਾਊਥ ਬਲਾਕ ਦੇ ਲਾਨ ਵਿਚ ਰਸਮੀ ਗਾਰਡ ਆਫ ਆਨਰ ਦਿੱਤਾ ਗਿਆ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਆਯੋਜਨ ਵਾਲੀ ਥਾਂ ਉੱਤੇ ਉਨ੍ਹਾਂ ਦੀ ਅਗਵਾਨੀ ਕੀਤੀ ਇਸ ਤੋਂ ਪਹਿਲਾ ਜਨਰਲ ਸੁਬਿਆਂਤੋ ਨੇ ਰਾਸ਼ਟਰੀ ਜੰਗੀ ਸਮਾਰਕ ਦਾ ਦੌਰਾ ਕੀਤਾ ਅਤੇ ਸ਼ਹੀਦ ਵੀਰ ਜਵਾਨਾਂ ਨੂੰ ਫੁੱਲਾਂ ਦੀ ਮਾਲਾ ਅਰਪਿਤ ਕੀਤੀ

 

ਏਬੀਬੀ /ਨੈਂਪੀ /ਕੇਏ /ਡੀਕੇ/ ਸੈਵੀ /ਏਡੀਏ

 (Release ID: 1641701) Visitor Counter : 136