ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਮਾਈਗੌਵ (MyGov) ਮੂਵਮੈਂਟ ਨੂੰ ਅੱਗੇ ਵਧਣਾ ਚਾਹੀਦਾ ਹੈ: ਸ਼੍ਰੀ ਰਵੀ ਸ਼ੰਕਰ ਪ੍ਰਸਾਦ

ਨਾਗਰਿਕ ਸ਼ਮੂਲੀਅਤ ਪਲੈਟਫਾਰਮ, ਭਾਗੀਦਾਰ ਪ੍ਰਸ਼ਾਸਨ ਦੇ 6 ਵਰ੍ਹੇ ਮਨਾ ਰਿਹਾ ਹੈ

ਇਹ ਪਲੈਟਫਾਰਮ ਟਵਿੱਟਰ 'ਤੇ 2.1 ਮਿਲੀਅਨ, ਫੇਸਬੁੱਕ 'ਤੇ 1.1 ਮਿਲੀਅਨ, ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਵੱਧ ਫਾਲੋਅਰਾਂ ਦੇ ਨਾਲ ਸੋਸ਼ਲ ਮੀਡੀਆ' ਤੇ ਸਭ ਤੋਂ ਵੱਧ ਸਰਗਰਮ ਪ੍ਰੋਫਾਈਲਾਂ ਵਿੱਚੋਂ ਇੱਕ ਹੈ

Posted On: 26 JUL 2020 8:07PM by PIB Chandigarh

ਕਾਨੂੰਨ ਤੇ ਨਿਆਂ, ਸੰਚਾਰ ਮੰਤਰੀ ਅਤੇ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, “ਮਾਈਗੌਵ ਮੂਵਮੈਂਟ ਨੂੰ ਅੱਗੇ ਵਧਣਾ ਚਾਹੀਦਾ ਹੈ।ਉਹ ਮਾਈਗੌਵ ਦੇ 6 ਸਾਲਾਂ ਦੇ ਜਸ਼ਨ ਦੇ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ।

 

ਮਾਈਗੌਵ ਸਾਥੀ’ - 1.2 ਕਰੋੜ ਮਾਈਗੌਵ ਉਪਭੋਗਤਾਵਾਂ ਅਤੇ ਫਾਲੋਅਰਾਂ ਦੇ ਨੁਮਾਇੰਦਿਆਂ ਨੇ ਅੱਜ ਪਹਿਲਾਂ ਨਾਗਰਿਕਾਂ ਦੀ ਸ਼ਮੂਲੀਅਤ ਅਤੇ ਭਾਗੀਦਾਰ ਸ਼ਾਸਨ ਦੇ 6 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ।

 

ਸ਼੍ਰੀ ਪ੍ਰਸਾਦ ਨੇ ਮਾਈਗੌਵ ਜ਼ਰੀਏ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਮਾਈਗੌਵ ਰਾਹੀਂ ਹਰੇਕ ਨਗਰ ਸੰਸਥਾ ਅਤੇ ਹਰ ਜ਼ਿਲ੍ਹੇ ਤੇ ਹਰੇਕ ਪੰਚਾਇਤ ਤੱਕ ਨਾਗਰਿਕਾਂ ਦੀ ਸ਼ਮੂਲੀਅਤ ਲਈ ਪਹਿਲ ਕਰਨ ਅਤੇ ਸਭ ਤੋਂ ਵੱਧ ਪ੍ਰਤਿਭਾਸ਼ਾਲੀਆਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਇੱਕ ਮੰਚ ਦੇਣ ਲਈ ਉਤਪ੍ਰੇਰਕ ਬਣਨ ਦਾ ਸੱਦਾ ਦਿੱਤਾ। ਮਾਣਯੋਗ ਮੰਤਰੀ ਨੇ ਮਾਈਗੌਵ ਪਲੈਟਫਾਰਮ ਨੂੰ ਵੀ ਪ੍ਰਭਾਵਸ਼ਾਲੀ ਅੰਕੜਾ ਵਿਸ਼ਲੇਸ਼ਣ ਦੇ ਸਮਰੱਥ ਬਣਾਉਣ ਅਤੇ ਨਾਗਰਿਕਾਂ ਦੁਆਰਾ ਦਿੱਤੇ ਸੁਝਾਅ ਸਬੰਧਿਤ ਵਿਭਾਗਾਂ ਨਾਲ ਸਾਂਝੇ ਕੀਤੇ ਜਾਣ ਅਤੇ ਕਿਰਿਆਸ਼ੀਲ ਕੰਮਾਂ ਵਿੱਚ ਪਰਿਪੱਕ ਹੋਣ ਨੂੰ ਯਕੀਨੀ ਬਣਾਉਣ ਲਈ ਕਿਹਾ।

 

ਔਨਲਾਈਨ ਪ੍ਰੋਗਰਾਮ ਵਿੱਚ ਮਾਨਵ ਸੰਸਾਧਨ ਵਿਕਾਸ, ਸੰਚਾਰ, ਇਲੈਕਟ੍ਰੌਨਿਕਸ ਅਤੇ ਆਈਟੀ ਰਾਜ ਮੰਤਰੀ ਸ਼੍ਰੀ ਸੰਜੈ ਧੋਤਰੇ, ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰਾਲੇ ਦੇ ਸਕੱਤਰ ਸ਼੍ਰੀ ਅਜੈ ਸਾਹਨੀ ਅਤੇ ਮਾਈਗੌਵ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਭਿਸ਼ੇਕ ਸਿੰਘ ਸ਼ਾਮਲ ਹੋਏ।

 

ਸਮਾਗਮ ਦੇ ਕੁਝ ਵਿਸ਼ੇਸ਼ ਮਹਿਮਾਨ ਵੀ ਸਨ: ਅਸਾਮ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀ, ਜਿਨ੍ਹਾਂ ਦੇ ਵੀਡੀਓ ਸੰਦੇਸ਼ਾਂ ਨੂੰ ਪ੍ਰੋਗਰਾਮ ਦੌਰਾਨ ਸਾਂਝਾ ਕੀਤਾ।

 

ਨਾਗਾਲੈਂਡ ਤੋਂ ਕੇਰਲ ਤੋਂ ਮੁੰਬਈ ਤੋਂ ਕਸ਼ਮੀਰ ਤੋਂ  ਆਏ "ਸਾਥੀਆਂ" ਨੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਇਸ ਮੌਕੇ ਨਾਗਰਿਕਾਂ ਦੀ ਸ਼ਮੂਲੀਅਤ ਲਈ ਵਿਚਾਰ ਅਤੇ ਨਾਲ ਹੀ ਰਾਸ਼ਟਰ ਨੂੰ ਆਤਮਨਿਰਭਰ ਬਣਾਉਣ ਲਈ ਸੁਝਾਅ ਸਾਂਝੇ ਕੀਤੇ

 

ਰਾਜ ਮੰਤਰੀ ਸ਼੍ਰੀ ਸੰਜੈ ਧੋਤਰਾ ਨੇ ਮਾਈਗੌਵ ਨੂੰ ਭਾਗੀਦਾਰ ਸ਼ਾਸਨ ਚਲਾਉਣ ਅਤੇ ਮਜ਼ਬੂਤ ਕਰਕੇ ਆਊਟਰੀਚ ਗਵਰਨੈਂਸ ਦਾ ਟੀਚਾ ਬਣਾਉਣ ਦਾ ਸੱਦਾ ਦਿੱਤਾ।

 

ਸ਼੍ਰੀ ਅਜੈ ਸਾਹਨੀ ਨੇ ਮਾਈਗੌਵ ਨੂੰ ਦੇਸ਼ ਦੇ ਹਰੇਕ ਵਿਅਕਤੀ ਤੱਕ ਪਹੁੰਚਾਉਣ ਲਈ ਖੇਤਰੀ ਭਾਸ਼ਾਵਾਂ ਵਿੱਚ ਇਸ ਦੀ ਪਹੁੰਚ ਨੂੰ ਵਧਾਉਣ ਲਈ ਕਿਹਾ।

 

ਨਾਗਰਿਕ ਸੰਪਰਕ ਲਈ ਮਾਈਗੌਵ ਦਾ ਪਲੈਟਫਾਰਮ 26 ਜੁਲਾਈ 2014 ਨੂੰ ਮੰਤਰੀ ਦੁਆਰਾ ਮਾਈਗੌਵ ਦੇ ਵਿਚਾਰ ਨਾਲ ਲਾਂਚ ਕੀਤਾ ਗਿਆ ਸੀ, ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਸੀ: ਆਓ ਸੂਰਾਜਿਆ ਵੱਲ ਇਸ ਵਿਸ਼ਾਲ ਅੰਦੋਲਨ ਵਿੱਚ ਸ਼ਾਮਲ ਹੋ ਕੇ ਲੋਕਾਂ ਦੀ ਉਮੀਦ ਅਤੇ ਇੱਛਾਵਾਂ ਨੂੰ ਮਹਿਸੂਸ ਕਰੀਏ ਅਤੇ ਭਾਰਤ ਨੂੰ ਹੋਰ ਉੱਚਾਈਆਂ ਤੇ ਲੈਕੇ ਜਾਈਏ

 

Mygov.in ਨੂੰ ਭਾਰਤੀ ਨਾਗਰਿਕਾਂ ਲਈ "ਨਾਗਰਿਕਾਂ ਤੋਂ ਕ੍ਰਾਊਡਸੋਰਸ ਸ਼ਾਸ਼ਨ ਦੇ ਵਿਚਾਰਾਂ" ਲਈ ਇੱਕ ਅਹਿਮ ਮੰਚ ਦੇ ਰੂਪ ਵਿੱਚ ਧਾਰਨਾ ਦਿੱਤੀ ਗਈ ਸੀ।

 

ਮਾਈਗੌਵ ਪਲੈਟਫਾਰਮ ਨਾਗਰਿਕਾਂ ਅਤੇ ਵਿਸ਼ਵ ਭਰ ਦੇ ਸਾਰੇ ਹਿਤਧਾਰਕਾਂ ਨੂੰ ਸਰਕਾਰੀ ਵਿਭਾਗਾਂ, ਨੀਤੀ ਨਿਰਮਾਤਾਵਾਂ ਅਤੇ ਲਾਗੂਕਰਤਾਵਾਂ ਨਾਲ ਸਿੱਧੇ ਤੌਰ 'ਤੇ ਸ਼ਾਮਲ ਹੋ ਕੇ ਸਾਰੇ ਪੜਾਵਾਂ ਵਿੱਚ ਪ੍ਰਸ਼ਾਸ਼ਨ ਦੇ ਅਹਿਮ ਮੁੱਦਿਆਂ' ਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਦਾ ਹੈ।

 

ਮਾਈਗੌਵ ਨੇ ਸਰਕਾਰੀ ਪ੍ਰੋਗਰਾਮਾਂ ਅਤੇ ਨੀਤੀਆਂ ਲਈ ਨਾਗਰਿਕਾਂ ਦੀ ਮੰਗ ਅਤੇ ਪ੍ਰਸਾਰ ਦੇ ਪਲੈਟਫਾਰਮ ਵਿੱਚ ਸਫਲਤਾਪੂਰਵਕ ਤਬਦੀਲੀ ਕੀਤੀ ਹੈ। ਸਾਲ 2014 ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ, ਮਾਈਗੌਵ ਦੇ 122 ਲੱਖ ਤੋਂ ਵੱਧ ਰਜਿਸਟਰਡ ਉਪਭੋਗਤਾ ਹਨ, 953 ਟਾਸਕ ਵਿੱਚ ਲਗਭਗ 778,000 ਪੇਸ਼ਕਾਰੀਆਂ ਦਿੱਤੀਆਂ ਗਈਆਂ ਹਨ ਅਤੇ 839 ਵਿਚਾਰ-ਵਟਾਂਦਰਿਆਂ ਵਿੱਚ 45 ਲੱਖ ਦੇ ਕਰੀਬ ਟਿੱਪਣੀਆਂ ਪ੍ਰਾਪਤ ਹੋਈਆਂ ਹਨ। ਲਗਭਗ 53 ਲੱਖ ਲੋਕਾਂ ਨੇ 126 ਸਵਾਲ ਜਵਾਬ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ ਅਤੇ 33.70 ਨੂੰ 24 ਸੰਕਲਪਾਂ ਵਿੱਚ ਸ਼ਾਮਲ ਕੀਤਾ ਗਿਆ।

 

ਲਗਭਗ ਸਾਰੇ ਸਰਕਾਰੀ ਵਿਭਾਗਾਂ ਨੇ ਨਾਗਰਿਕਾਂ ਦੀਆਂ ਸ਼ਮੂਲੀਅਤ ਗਤੀਵਿਧੀਆਂ, ਨੀਤੀ ਘੜਨ ਲਈ ਸਲਾਹ-ਮਸ਼ਵਰੇ ਦੇ ਨਾਲ ਨਾਲ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਲਈ ਨਾਗਰਿਕਾਂ ਨੂੰ ਜਾਣਕਾਰੀ ਦੇਣ ਲਈ ਮਾਈਗੌਵ ਪਲੈਟਫਾਰਮ ਦਾ ਲਾਭ ਉਠਾਇਆ ਹੈ।

 

ਮਾਈਗੌਵ ਸੋਸ਼ਲ ਮੀਡੀਆ-ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਯੂ ਟਿਊਬ ਅਤੇ ਲਿੰਕਡਇਨ ਦੀਆਂ ਬਹੁਤ ਸਰਗਰਮ ਪ੍ਰੋਫਾਈਲਾਂ ਵਿੱਚੋਂ ਇੱਕ ਹੈ। ਟਵਿੱਟਰ 'ਤੇ ਇਸ ਦੇ ਲਗਭਗ 2.1 ਮਿਲੀਅਨ, ਫੇਸਬੁੱਕ 'ਤੇ 1.1 ਮਿਲੀਅਨ ਅਤੇ ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਵੱਧ ਫਾਲੋਅਰ ਹਨ।

 

ਮਾਈਗੌਵ ਨੇ 12 ਰਾਜਾਂ ਵਿੱਚ ਵੀ ਰਾਜ ਪੱਧਰੀ ਪਲੈਟਫਾਰਮ ਸ਼ੁਰੂ ਕੀਤੇ ਹਨ ਅਤੇ ਦੂਜੇ ਰਾਜ ਵੀ ਪਲੈਟਫਾਰਮ 'ਤੇ ਆਉਣ ਦੀ ਤਿਆਰੀ ਪ੍ਰਕਿਰਿਆ ਅਧੀਨ ਹਨ।

ਮਾਈਗੌਵ ਦੀ ਪਹੁੰਚ ਨੇ ਨੀਤੀ ਨਿਰਮਾਣ ਦੌਰਾਨ ਨਾਗਰਿਕ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਪ੍ਰੋਗਰਾਮਾਂ ਅਤੇ ਯੋਜਨਾਵਾਂ ਦਾ ਵਿਕਾਸ ਹੁੰਦਾ ਹੈ ਜੋ ਨਾਗਰਿਕਾਂ ਦੀਆਂ ਪ੍ਰਮੁੱਖ ਚਿੰਤਾਵਾਂ ਨੂੰ ਹੱਲ ਕਰਨ ਦੇ ਯੋਗ ਹੁੰਦੇ ਹਨ। ਇਸ ਨੇ ਨਾਗਰਿਕਾਂ ਤੱਕ ਸਰਕਾਰ ਦੀ ਪਹੁੰਚ ਨੂੰ ਵਧਾਉਣ ਵਿੱਚ ਵੀ ਸਹਾਇਤਾ ਕੀਤੀ ਹੈ, ਜਿਸ ਨਾਲ ਸਰਕਾਰ ਦਾ ਅਕਸ ਵੀ ਸੁਧਰ ਰਿਹਾ ਹੈਮਾਈਗੌਵ ਅੱਜ ਇੱਕ ਵੱਖਰੇ ਤਰ੍ਹਾਂ ਦੇ ਸ਼ਮੂਲੀਅਤ ਮਾਡਲਾਂ ਦੇ ਨਾਲ-ਨਾਲ ਸਰਕਾਰ ਦੇ ਵੱਖ-ਵੱਖ ਪ੍ਰਮੁੱਖ ਪ੍ਰੋਗਰਾਮਾਂ ਦੇ ਪ੍ਰਦਰਸ਼ਨ ਸੂਚਕ ਅੰਕ ਦਾ ਪ੍ਰਦਰਸ਼ਨ ਕਰਨ ਦੇ ਨਾਲ ਇੱਕ ਸੰਪੂਰਨ ਅਤੇ ਐਂਡ ਟੂ ਐਂਡ ਦੀ ਸ਼ਮੂਲੀਅਤ ਵਾਲਾ ਪਲੈਟਫਾਰਮ ਬਣ ਗਿਆ ਹੈ।

 

ਮਾਈਗੌਵ ਅੱਜ ਕੋਰੋਨਾ ਦੇ ਗੰਭੀਰ ਅਤੇ ਕਠੋਰ ਸਮੇਂ ਦੌਰਾਨ ਨਾਗਰਿਕਾਂ ਲਈ ਜਾਣਕਾਰੀ ਦਾ ਇੱਕ ਭਰੋਸੇਮੰਦ ਸਰੋਤ ਬਣ ਗਿਆ ਹੈ। ਟੀਮ ਨੇ ਇਹ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤਾਂ ਕਿ ਸਮੇਂ ਸਿਰ ਅਤੇ ਸਹੀ ਜਾਣਕਾਰੀ ਨਾਗਰਿਕ ਤੱਕ ਪਹੁੰਚ ਸਕੇ।

 

                                                                      ******

 

ਆਰਸੀਜੇ/ਐੱਮ



(Release ID: 1641461) Visitor Counter : 115