PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 26 JUL 2020 6:31PM by PIB Chandigarh

 

 

  Coat of arms of India PNG images free downloadhttps://static.pib.gov.in/WriteReadData/userfiles/image/image001QBUA.jpg

 

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਇੱਕ ਦਿਨ ਵਿੱਚ ਦਰਜ ਕੀਤੀ ਗਈ ਸਭ ਤੋਂ ਜ਼ਿਆਦਾ ਠੀਕ ਹੋਣ ਵਾਲਿਆਂ ਦੀ ਸੰਖਿਆ ;  36,000 ਤੋਂ ਅਧਿਕ ਰੋਗੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

  • ਕੋਵਿਡ-19  ਦੇ ਐਕਟਿਵ ਕੇਸਾਂ ਨਾਲੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਦਾ ਅੰਤਰ ਵਧ ਕੇ 4 ਲੱਖ ਤੋਂ ਅਧਿਕ ਹੋਇਆ।

  • ਠੀਕ ਹੋਣ ਦੀ ਦਰ ਨੇ ਨਵੇਂ ਉੱਚ ਪੱਧਰ ਨੂੰ ਛੂਹਿਆ ਅਤੇ ਅੱਜ ਇਹ ਲਗਭਗ 64% ਹੋਈ।

  • ਇੱਕ ਦਿਨ ਵਿੱਚ 4.4 ਲੱਖ ਤੋਂ ਜ਼ਿਆਦਾ ਟੈਸਟ ਕੀਤੇ ਗਏ।

  • ਦੇਸ਼ ਵਿੱਚ ਐਕਟਿਵ ਕੇਸਾਂ ਦੀ ਸੰਖਿਆ 4,67,882 ਹੈ।

  • ਪ੍ਰਧਾਨ ਮੰਤਰੀ 27 ਜੁਲਾਈ ਨੂੰ ਉੱਚ ਪ੍ਰਵਾਹ ਸਮਰੱਥਾ ਵਾਲੀਆਂ ਕੋਵਿਡ–19 ਟੈਸਟਿੰਗ ਸੁਵਿਧਾਵਾਂ ਦੀ ਸ਼ੁਰੂਆਤ ਕਰਨਗੇ।

 

https://static.pib.gov.in/WriteReadData/userfiles/image/image005UU28.jpg

https://static.pib.gov.in/WriteReadData/userfiles/image/image0068L7Z.jpg

 

ਇੱਕ ਦਿਨ ਵਿੱਚ ਦਰਜ ਕੀਤੀ ਗਈ ਸਭ ਤੋਂ ਜ਼ਿਆਦਾ ਠੀਕ ਹੋਣ ਵਾਲਿਆਂ ਦੀ ਸੰਖਿਆ ;  36,000 ਤੋਂ ਅਧਿਕ ਰੋਗੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ; ਕੋਵਿਡ-19  ਦੇ ਐਕਟਿਵ ਕੇਸਾਂ ਨਾਲੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਦਾ ਅੰਤਰ ਵਧ ਕੇ 4 ਲੱਖ ਤੋਂ ਅਧਿਕ ਹੋਇਆ; ਠੀਕ ਹੋਣ  ( ਰਿਕਵਰੀ )  ਦੀ ਦਰ ਨੇ ਨਵੇਂ ਉੱਚ ਪੱਧਰ ਨੂੰ ਛੂਹਿਆ ਅਤੇ ਅੱਜ ਇਹ ਲਗਭਗ 64% ਹੋਈ


ਕੱਲ੍ਹ ਇੱਕ ਹੀ ਦਿਨ ਵਿੱਚ ਕੋਵਿਡ-19 ਤੋਂ ਠੀਕ ਹੋਏ ਲੋਕਾਂ ਦੀ ਸੰਖਿਆ ਵਿੱਚ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ।  ਪਿਛਲੇ 24 ਘੰਟਿਆਂ ਵਿੱਚ,  ਕੋਵਿਡ-19  ਦੇ 36,145 ਰੋਗੀ ਠੀਕ ਹੋਏ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।  ਇਸ ਦੇ ਨਾਲ ਠੀਕ ਹੋਏ ਮਾਮਲਿਆਂ ਦੀ ਕੁੱਲ ਸੰਖਿਆ ਵਧ ਕੇ 8,85,576 ਹੋ ਗਈ ਹੈ।  ਠੀਕ ਹੋਣ ਦੀ ਦਰ ਵੀ ਨਵੇਂ ਉੱਚ ਪੱਧਰ ‘ਤੇ ਪਹੁੰਚ ਗਈ ਹੈ ਅਤੇ ਇਹ ਵਧ ਕੇ 64% ਦੇ ਨਜ਼ਦੀਕ ਹੋ ਗਈ ਹੈ,  ਅੱਜ ਇਹ 63.92% ਹੈ।  ਇਸ ਦਾ ਮਤਲਬ ਹੈ ਕਿ ਜ਼ਿਆਦਾ ਰੋਗੀ ਠੀਕ ਹੋ ਰਹੇ ਹਨ ਅਤੇ ਇਸ ਤਰ੍ਹਾਂ ਕੋਵਿਡ-19 ਤੋਂ ਠੀਕ ਹੋਏ ਅਤੇ ਐਕਟਿਵ ਕੇਸਾਂ ਦਾ ਅੰਤਰ ਲਗਾਤਾਰ ਵਿਆਪਕ ਰੂਪ ਨਾਲ ਵਧ ਰਿਹਾ ਹੈ।  ਇਹ ਅੰਤਰ 4 ਲੱਖ ਤੋਂ ਜ਼ਿਆਦਾ ਹੋ ਗਿਆ ਹੈ ਅਤੇ ਇਹ ਵਰਤਮਾਨ ਵਿੱਚ 4,17,694 ਹੈ।  ਠੀਕ ਹੋਏ ਮਾਮਲੇ,  ਐਕਟਿਵ ਕੇਸਾਂ (4,67,882)  ਤੋਂ 1.89 ਗੁਣਾ ਜ਼ਿਆਦਾ ਹਨ। ਪਹਿਲੀ ਵਾਰ ਇੱਕ ਹੀ ਦਿਨ ਵਿੱਚ ਰਿਕਾਰਡ ਸੰਖਿਆ ਵਿੱਚ 4,40,000 ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕੀਤੀ ਗਈ।  ਪਿਛਲੇ 24 ਘੰਟਿਆਂ ਵਿੱਚ 4,42,263 ਸੈਂਪਲਾਂ ਦੀ ਜਾਂਚ ਨਾਲ,  ਪ੍ਰਤੀ ਮਿਲੀਅਨ ਟੈਸਟ  (ਟੀਪੀਐੱਮ)  ਦੀ ਸੰਖਿਆ ਵਧ ਕੇ 11,805 ਹੋ ਗਈ ਹੈ ਅਤੇ ਕੁੱਲ ਟੈਸਟਾਂ ਦੀ ਸੰਖਿਆ 1,62,91,331 ਹੋ ਗਈ ਹੈ।

ਪਹਿਲੀ ਵਾਰ ਇੱਕ ਹੀ ਦਿਨ ਵਿੱਚ ਰਿਕਾਰਡ ਸੰਖਿਆ ਵਿੱਚ 4,40,000 ਤੋਂ ਜ਼ਿਆਦਾ ਲੋਕਾਂ ਦੀ ਜਾਂਚ ਕੀਤੀ ਗਈ।  ਪਿਛਲੇ 24 ਘੰਟਿਆਂ ਵਿੱਚ 4,42,263 ਸੈਂਪਲਾਂ ਦੀ ਜਾਂਚ ਨਾਲ,  ਪ੍ਰਤੀ ਮਿਲੀਅਨ ਟੈਸਟ  (ਟੀਪੀਐੱਮ)  ਦੀ ਸੰਖਿਆ ਵਧ ਕੇ 11,805 ਹੋ ਗਈ ਹੈ ਅਤੇ ਕੁੱਲ ਟੈਸਟਾਂ ਦੀ ਸੰਖਿਆ 1,62,91,331 ਹੋ ਗਈ ਹੈ।

https://www.pib.gov.in/PressReleseDetail.aspx?PRID=1641349

 

ਪ੍ਰਧਾਨ ਮੰਤਰੀ 27 ਜੁਲਾਈ ਨੂੰ ਉੱਚ ਪ੍ਰਵਾਹ ਸਮਰੱਥਾ ਵਾਲੀਆਂ ਕੋਵਿਡ–19 ਟੈਸਟਿੰਗ ਸੁਵਿਧਾਵਾਂ ਦੀ ਸ਼ੁਰੂਆਤ ਕਰਨਗੇ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਜੁਲਾਈ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਉੱਚ ਪ੍ਰਵਾਹ ਸਮਰੱਥਾ ਵਾਲੀਆਂ ਕੋਵਿਡ–19 ਟੈਸਟਿੰਗ ਸੁਵਿਧਾਵਾਂ ਦੀ ਸ਼ੁਰੂਆਤ ਕਰਨਗੇ। ਇਨ੍ਹਾਂ ਸੁਵਿਧਾਵਾਂ ਨਾਲ ਦੇਸ਼ ਵਿੱਚ ਟੈਸਟਿੰਗ ਦੀ ਸਮਰੱਥਾ ਵਧੇਗੀ ਤੇ ਇਨ੍ਹਾਂ ਨਾਲ ਬਿਮਾਰੀ ਦੀ ਸ਼ੁਰੂਆਤੀ ਪਹਿਚਾਣ ਤੇ ਸਮੇਂ–ਸਿਰ ਇਲਾਜ ਕਰਨ ਵਿੱਚ ਤੇਜ਼ੀ ਆਵੇਗੀ। ਇਸ ਤਰ੍ਹਾਂ ਇਨ੍ਹਾਂ ਸੁਵਿਧਾਵਾਂ ਨਾਲ ਕੋਰੋਨਾ ਮਹਾਮਾਰੀ ਦੇ ਫੈਲਣ ਨੂੰ ਕਾਬੂ ਕਰਨ ਵਿੱਚ ਸਹਾਇਤਾ ਮਿਲੇਗੀ। ਇਨ੍ਹਾਂ ਤਿੰਨ ਉੱਚ ਸਮਰੱਥਾ ਪ੍ਰਵਾਹ ਵਾਲੀਆਂ ਟੈਸਟਿੰਗ ਸੁਵਿਧਾਵਾਂ ਨੂੰ ਰਣਨੀਤਕ ਤੌਰ ’ਤੇ ਆਈਸੀਐੱਮਆਰ – ਰਾਸ਼ਟਰੀ ਕੈਂਸਰ ਨਿਵਾਰਣ ਤੇ ਖੋਜ ਸੰਸਥਾਨ, ਨੌਇਡਾ; ਆਈਸੀਐੱਮਆਰ – ਰਾਸ਼ਟਰੀ ਪ੍ਰਜਣਨ ਸਿਹਤ ਖੋਜ ਸੰਸਥਾਨ, ਮੁੰਬਈ; ਅਤੇ ਆਈਸੀਐੱਮਆਰ – ਰਾਸ਼ਟਰੀ ਹੈਜ਼ਾ ਤੇ ਅੰਤੜੀਆਂ ਸਬੰਧੀ ਬਿਮਾਰੀ ਸੰਸਥਾਨ, ਕੋਲਕਾਤਾ ਵਿੱਚ ਸਥਾਪਿਤ ਕੀਤਾ ਗਿਆ ਹੈ ਜੋ ਹਰ ਰੋਜ਼ 10,000 ਤੋਂ ਵੱਧ ਸੈਂਪਲਾਂ ਦੇ ਟੈਸਟ ਕਰਨ ਦੇ ਸਮਰੱਥ ਹਨ। ਇਨ੍ਹਾਂ ਸੁਵਿਧਾਵਾਂ ਨਾਲ ਲੈਸ ਪ੍ਰਯੋਗਸ਼ਾਲਾਵਾਂ ਨਾਲ ਛੂਤਗ੍ਰਸਤ ਡਾਇਓਗਨੌਸਟਿਕ ਸਮੱਗਰੀ ਤੋਂ ਸਿਹਤ ਕਰਮਚਾਰੀਆਂ ਨੂੰ ਬਚਾਉਣ ਤੇ ਉਨ੍ਹਾਂ ਦੇ ਪਰਿਵਰਤਨ ਕਾਲ (ਟਰਨਅਰਾਊਂਡ ਟਾਈਮ) ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ। 

 

https://www.pib.gov.in/PressReleseDetail.aspx?PRID=1641340

 

ਮਨ ਕੀ ਬਾਤ 2.0' ਦੀ 14ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (26.07.2020)

 

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਅੱਜ 26 ਜੁਲਾਈ ਹੈ ਅਤੇ ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ‘ਕਾਰਗਿਲ ਵਿਜੈ ਦਿਵਸ’ ਹੈ। 21 ਸਾਲ ਪਹਿਲਾਂ ਅੱਜ ਦੇ ਹੀ ਦਿਨ ਕਾਰਗਿਲ ਦੇ ਯੁੱਧ ਵਿੱਚ ਸਾਡੀ ਫੌਜ ਨੇ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਇਆ ਸੀ।.................

ਮੇਰੇ ਪਿਆਰੇ ਦੇਸ਼ਵਾਸੀਓ, ਪਿਛਲੇ ਕੁਝ ਮਹੀਨਿਆਂ ਤੋਂ ਪੂਰੇ ਦੇਸ਼ ਨੇ ਇਕਜੁੱਟ ਹੋ ਕੇ ਜਿਸ ਤਰ੍ਹਾਂ ਨਾਲ ਕੋਰੋਨਾ ਦਾ ਮੁਕਾਬਲਾ ਕੀਤਾ ਹੈ, ਉਸ ਨੇ ਅਨੇਕ ਸ਼ੰਕਿਆਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ। ਅੱਜ ਸਾਡੇ ਦੇਸ਼ ਵਿੱਚ Recovery Rate ਹੋਰ ਦੇਸ਼ਾਂ ਦੇ ਮੁਕਾਬਲੇ ਬਿਹਤਰ ਹੈ। ਨਾਲ ਹੀ ਸਾਡੇ ਦੇਸ਼ ਵਿੱਚ ਕੋਰੋਨਾ ਨਾਲ ਮੌਤ ਦਰ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਨਾਲੋਂ ਕਾਫੀ ਘੱਟ ਹੈ। ਨਿਸ਼ਚਿਤ ਰੂਪ ਵਿੱਚ ਇਕ ਵੀ ਵਿਅਕਤੀ ਨੂੰ ਗਵਾਉਣਾ ਦੁੱਖਦਾਈ ਹੈ ਪਰ ਭਾਰਤ ਆਪਣੇ ਲੱਖਾਂ ਦੇਸ਼ ਵਾਸੀਆਂ ਦਾ ਜੀਵਨ ਬਚਾਉਣ ਵਿੱਚ ਸਫਲ ਵੀ ਰਿਹਾ ਹੈ ਪਰ ਸਾਥੀਓ, ਕੋਰੋਨਾ ਦਾ ਖਤਰਾ ਟਲਿਆ ਨਹੀਂ ਹੈ। ਕਈ ਸਥਾਨਾਂ ’ਤੇ ਇਹ ਤੇਜ਼ੀ ਨਾਲ ਫੈਲ ਰਿਹਾ ਹੈ। ਸਾਨੂੰ ਬਹੁਤ ਹੀ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਅਸੀਂ ਇਹ ਧਿਆਨ ਰੱਖਣਾ ਹੈ ਕਿ ਕੋਰੋਨਾ ਹੁਣ ਵੀ ਓਨਾ ਹੀ ਘਾਤਕ ਹੈ, ਜਿੰਨਾ ਸ਼ੁਰੂ ਵਿੱਚ ਸੀ, ਇਸ ਲਈ ਅਸੀਂ ਪੂਰੀ ਸਾਵਧਾਨੀ ਵਰਤਣੀ ਹੈ। ਚਿਹਰੇ ’ਤੇ  Mask ਲਗਾਉਣਾ ਜਾਂ ਗਮਛੇ (ਪਰਨੇ) ਦੀ ਵਰਤੋਂ ਕਰਨਾ, ਦੋ ਗਜ ਦੀ ਦੂਰੀ, ਲਗਾਤਾਰ ਹੱਥ ਧੋਣਾ, ਕਿਤੇ ਵੀ ਥੁੱਕਣਾ ਨਹੀਂ, ਸਾਫ-ਸਫਾਈ ਦਾ ਪੂਰਾ ਧਿਆਨ ਰੱਖਣਾ-ਇਹ ਸਾਡੇ ਹਥਿਆਰ ਹਨ ਜੋ ਸਾਨੂੰ ਕੋਰੋਨਾ ਤੋਂ ਬਚਾਅ ਸਕਦੇ ਹਨ। ਕਦੇ-ਕਦੇ ਸਾਨੂੰ ਮਾਸਕ ਨਾਲ ਤਕਲੀਫ ਹੁੰਦੀ ਹੈ ਅਤੇ ਮਨ ਕਰਦਾ ਹੈ ਕਿ ਚਿਹਰੇ ਤੋਂ ਮਾਸਕ ਹਟਾ ਦਈਏ, ਗੱਲਬਾਤ ਕਰਨਾ ਸ਼ੁਰੂ ਕਰਦੇ ਹਾਂ, ਜਦੋਂ ਮਾਸਕ ਦੀ ਜ਼ਰੂਰਤ ਹੁੰਦੀ ਹੈ ਜ਼ਿਆਦਾ, ਉਸੇ ਸਮੇਂ ਮਾਸਕ ਹਟਾ ਦਿੰਦੇ ਹਾਂ। ਅਜਿਹੇ ਸਮੇਂ ਮੈਂ ਤੁਹਾਨੂੰ ਅਨੁਰੋਧ ਕਰਾਂਗਾ, ਜਦੋਂ ਵੀ ਤੁਹਾਨੂੰ ਮਾਸਕ ਦੇ ਕਾਰਣ ਪ੍ਰੇਸ਼ਾਨੀ Feel ਹੁੰਦੀ ਹੋਵੇ, ਮਨ ਕਰਦਾ ਹੋਵੇ, ਉਤਾਰ ਦੇਣਾ ਹੈ ਤਾਂ ਪਲ ਭਰ ਦੇ ਲਈ ਉਨ੍ਹਾਂ Doctors ਨੂੰ ਯਾਦ ਕਰੋ, ਉਨ੍ਹਾਂ ਨਰਸਾਂ ਨੂੰ ਯਾਦ ਕਰੋ, ਉਨ੍ਹਾਂ ਕੋਰੋਨਾ ਵਾਰੀਅਰਸ ਨੂੰ ਯਾਦ ਕਰੋ, ਤੁਸੀਂ ਵੇਖੋਗੇ ਉਹ ਮਾਸਕ ਪਹਿਨ ਕੇ ਘੰਟਿਆਂ ਤੱਕ ਲਗਾਤਾਰ ਸਾਡੇ ਸਾਰਿਆਂ ਦੇ ਜੀਵਨ ਨੂੰ ਬਚਾਉਣ ਦੇ ਲਈ ਜੁਟੇ ਰਹਿੰਦੇ ਹਨ। ਅੱਠ-ਅੱਠ, ਦਸ-ਦਸ ਘੰਟੇ ਤੱਕ ਮਾਸਕ ਪਹਿਨ ਕੇ ਰੱਖਦੇ ਹਨ...................।"

https://pib.gov.in/PressReleseDetail.aspx?PRID=1641323

 

ਕੋਰੋਨਾ ਸੰਕ੍ਰਮਿਤ ਲੋਕਾਂ ਪ੍ਰਤੀ ਭੇਦਭਾਵ ਵਰਤਣ, ਸੰਕ੍ਰਮਿਤ ਵਿਅਕਤੀ ਦਾ ਆਦਰਪੂਰਵਕ ਅੰਤਿਮ ਸੰਸਕਾਰ ਨਾ ਕੀਤੇ ਜਾਣ ’ਤੇ ਉਪ ਰਾਸ਼ਟਰਪਤੀ ਨੇ ਖੇਦ ਪ੍ਰਗਟਾਇਆ


ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕੋਰੋਨਾ ਸੰਕ੍ਰਮਿਤ ਵਿਅਕਤੀਆਂ ਪ੍ਰਤੀ ਭੇਦਭਾਵ ਅਤੇ ਸੰਕ੍ਰਮਿਤ ਵਿਅਕਤੀ ਦੀ ਮੌਤ ਹੋ ਜਾਣ ’ਤੇ ਉਸ ਦਾ ਆਦਰਪੂਰਵਕ ਅੰਤਮ ਸੰਸਕਾਰ ਤੱਕ ਨਾ ਕੀਤੇ ਜਾਣ ਦੀਆਂ ਘਟਨਾਵਾਂ ’ਤੇ ਗਹਿਰਾ ਖੇਦ ਜਤਾਇਆ। ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਦੁਰਭਾਗਪੂਰਨ ਦੱਸਿਆ ਅਤੇ ਸਥਾਨਕ ਭਾਈਚਾਰਿਆਂ ਤੇ ਸਮਾਜ ਨੂੰ ਵੱਡੇ ਪੱਧਰ ‘ਤੇ ਅਜਿਹੀਆਂ ਘਟਨਾਵਾਂ ਦੇ ਦੁਹਰਾਅ ਨੂੰ ਰੋਕਣ ਦੀ ਤਾਕੀਦ ਕੀਤੀ। ਆਪਣੀ ਫੇਸਬੁੱਕ ਪੋਸਟ ਵਿੱਚ ਸ਼੍ਰੀ ਨਾਇਡੂ ਨੇ ਕਿਹਾ ਕਿ ਅਜਿਹੀਆਂ ਕੁਪ੍ਰਥਾਵਾਂ ਨੂੰ ਜੜ੍ਹ ਤੋਂ ਸਮਾਪਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਸੰਕ੍ਰਮਿਤ ਵਿਅਕਤੀ ਸਹਾਇਤਾ ਅਤੇ ਸੰਵੇਦਨਾ ਦੀ ਉਮੀਦ ਕਰਦਾ ਹੈ। ਕੋਈ ਵੀ ਇਸ ਸੰਕ੍ਰਮਣ ਤੋਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨਹੀਂ ਹੈ, ਇਹ ਅਦ੍ਰਿਸ਼ ਵਾਇਰਸ ਕਿਸੇ ਨੂੰ ਵੀ ਸੰਕ੍ਰਮਿਤ ਕਰ ਸਕਦਾ ਹੈ। ਸੰਕ੍ਰਮਿਤ ਵਿਅਕਤੀ ਦੇ ਅੰਤਿਮ ਸੰਸਕਾਰ ਦੇ ਮਨਾਹੀ ਦੀਆਂ ਘਟਨਾਵਾਂ ’ਤੇ ਦੁਖ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਹ ਭਾਰਤੀ ਕਦਰਾਂ-ਕੀਮਤਾਂ ਦੇ ਵਿਰੁੱਧ ਹੈ ਜਿੱਥੇ ਦੁਖੀ ਪਰਿਵਾਰ ਪ੍ਰਤੀ ਸੰਵੇਦਨਾ ਰੱਖੀ ਜਾਂਦੀ ਹੈ, ਦਿਲਾਸਾ ਅਤੇ ਭਰੋਸਾ ਦਿੱਤਾ ਜਾਂਦਾ ਹੈ। ਸ਼੍ਰੀ ਨਾਇਡੂ ਨੇ ਸਿਹਤ ਅਧਿਕਾਰੀਆਂ ਅਤੇ ਮੀਡੀਆ ਨੂੰ ਤਾਕੀਦ ਕੀਤੀ ਕਿ ਉਹ ਉਹ ਜਾਗਰੂਕਤਾ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਮੁਹਿੰਮਾਂ ਅਪਣਾਉਣ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਅਤੇ ਇਸ ਦੇ ਸੰਚਾਰ ਨਾਲ ਜੁੜੇ ਸਾਰੇ ਤੱਥਾਂ ਬਾਰੇ ਜਾਗਰੂਕ ਕਰਨ।

https://pib.gov.in/PressReleseDetail.aspx?PRID=1641323

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ, ਰੈਪਿਡ ਰਿਸਪਾਂਸ ਟੀਮਾਂ ਨੇ ਜਦੋਂ ਇਟਾਨਗਰ ਰਾਜਧਾਨੀ ਖੇਤਰ ਵਿੱਚ ਐਂਟੀਜਨ ਟੈਸਟ ਕੀਤਾ ਤਾਂ ਟੈਸਟ ਤੋਂ ਬਾਅਦ 35 ਵਿਅਕਤੀਆਂ ਵਿੱਚ ਕੋਵਿਡ ਪਾਜ਼ਿਟਿਵ ਪਾਇਆ ਗਿਆ ਹੈ। ਇਟਾਨਗਰ ਰਾਜਧਾਨੀ ਖੇਤਰ ਦੇ ਡਿਪਟੀ ਕਮਿਸ਼ਨਰ ਨੇ ਅਰੁਣਾਚਲ ਰਾਜ ਵਿੱਚ ਦਾਖਲ ਹੋਣ ਵਾਲੇ ਟਰੱਕ ਡਰਾਈਵਰਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤਾ ਹੈ। ਨੈਗੀਟਿਵ ਟੈਸਟ ਦੀ ਰਿਪੋਰਟ (ਪੰਜ ਦਿਨਾਂ ਤੋਂ ਵੱਧ ਪੁਰਾਣੀ ਨਾ ਹੋਵੇ) ਰੱਖਣ ਵਾਲੇ ਡਰਾਇਵਰਾਂ ਨੂੰ ਰਾਜ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ।

  • ਮਣੀਪੁਰ: ਮਣੀਪੁਰ ਵਿੱਚ ਮੁੱਖ ਮੰਤਰੀ ਸ਼੍ਰੀ ਐੱਨ ਬੀਰੇਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੋਵਿਡ-19 ਰਾਜ ਸਲਾਹਕਾਰ ਕਮੇਟੀ ਦੀ ਇੱਕ ਬੈਠਕ ਨੇ ਚਲ ਰਹੇ ਲੌਕਡਾਊਨ ਨੂੰ ਸਖ਼ਤ ਕਰਨ ਦਾ ਫੈਸਲਾ ਲਿਆ ਹੈ। ਮਣੀਪੁਰ ਸਰਕਾਰ ਨੇ ‘ਮਣੀਪੁਰ ਐਪੀਡੈਮਿਕ ਡਿਸੀਜਿਜ਼ (ਕੋਵਿਡ-19 ਦਿਸ਼ਾ ਨਿਰਦੇਸ਼ਾਂ ਦਾ ਲਾਗੂਕਰਨ) ਰੈਗੂਲੇਸ਼ਨ, 2020 ਲਾਗੂ ਕੀਤਾ ਹੈ। ਜੋ ਲੋਕ ਕੁਆਰੰਟੀਨ ਦਿਸ਼ਾ ਨਿਰਦੇਸ਼ਾਂ ਅਤੇ ਪ੍ਰੋਟੋਕੋਲਾਂ ਦੀ ਉਲੰਘਣਾ ਕਰਦੇ ਹਨ, ਉਨ੍ਹਾਂ ਨੂੰ 1000 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ।

  • ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ ਕੋਵਿਡ-19 ਦੇ ਇਲਾਜ਼ ਹੋਏ 10 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਰਾਜ ਵਿੱਚ ਹੁਣ ਕੁੱਲ ਕੇਸ 361 ਹਨ, ਜਿਨ੍ਹਾਂ ਵਿੱਚ 168 ਐਕਟਿਵ ਕੇਸ ਹਨ ਅਤੇ ਹੁਣ ਤੱਕ 193 ਦਾ ਇਲਾਜ਼ ਹੋ ਚੁੱਕਿਆ ਹੈ।

  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ 50 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਹਿਮਾ ਵਿੱਚ 28, ਮੋਨ ਵਿੱਚ 13 ਅਤੇ ਦੀਮਾਪੁਰ ਜ਼ਿਲ੍ਹੇ ਵਿੱਚ 9 ਕੇਸ ਸਾਹਮਣੇ ਆਏ ਹਨ। ਨਾਗਾਲੈਂਡ ਵਿੱਚ ਕੁੱਲ ਪਾਜ਼ਿਟਿਵ ਮਾਮਲੇ 1339 ਹਨ ਜਿਨ੍ਹਾਂ ਵਿੱਚੋਂ 794 ਐਕਟਿਵ ਕੇਸ ਹਨ ਅਤੇ 541 ਦੀ ਰਿਕਵਰੀ ਹੋ ਚੁੱਕੀ ਹੈ।

  • ਸਿੱਕਮ: ਸਿੱਕਮ ਸਰਕਾਰ ਨੇ ਰਾਜ ਵਿੱਚ ਕੋਵਿਡ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ 1 ਅਗਸਤ 2020 ਤੱਕ ਲੌਕਡਾਊਨ ਵਧਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

  • ਕੇਰਲ: ਰਾਜ ਵਿੱਚ ਅੱਜ ਪੰਜ ਹੋਰ ਮੌਤਾਂ ਹੋਣ ਨਾਲ ਕੋਵਿਡ ਮੌਤਾਂ ਦੀ ਕੁੱਲ ਗਿਣਤੀ 64 ਹੋ ਗਈ  ਹੈ। ਇਸ ਦੌਰਾਨ, ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ, ਜ਼ਿਆਦਾਤਰ ਕੇਸ ਸੰਪਰਕ ਕਰਕੇ ਸਾਹਮਣੇ ਆਏ ਹਨ। ਕੋਜ਼ੀਕੋਡ ਵਿੱਚ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਨੂੰ ਜ਼ਿਲ੍ਹੇ ਵਿੱਚ ਕੁੱਲ ਲੌਕਡਾਊਨ ਦਾ ਆਦੇਸ਼ ਜਾਰੀ ਕੀਤਾ ਸੀ। ਸੰਪਰਕ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਭਲਕੇ ਤੋਂ ਕੋਲੈਮ ਵਿੱਚ ਵਾਹਨ ਟ੍ਰੈਫਿਕ ’ਤੇ ਰੋਕ ਲਗਾਈ ਜਾਵੇਗੀ। ਕੇਰਲ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਕੱਲ੍ਹ 1110 ਨਵੇਂ ਕੇਸ ਸਾਹਮਣੇ ਆਏ ਹਨ। 838 ਸਥਾਨਕ ਪ੍ਰਸਾਰਣ ਦੇ ਮਾਮਲੇ ਸਨ। ਰਾਜ ਵਿੱਚ ਵੀਰਵਾਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ ਰਿਕਵਰੀ 1,049 ਦਰਜ ਕੀਤੀ ਹੈ। ਇਸ ਸਮੇਂ ਰਾਜ ਭਰ ਵਿੱਚ 9,420 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ ਅਤੇ 54 ਲੱਖ ਲੋਕ ਨਿਗਰਾਨੀ ਅਧੀਨ ਹਨ।

  • ਤਮਿਲ ਨਾਡੂ: ਪੁਦੂਚੇਰੀ ਸਿਹਤ ਮੰਤਰੀ ਨੇ ਕਿਹਾ ਕਿ ਯੂਟੀ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ ਅਗਸਤ ਦੇ ਅੰਤ ਤੱਕ 6000 ਤੱਕ ਵੱਧ ਜਾਣ ਦੀ ਉਮੀਦ ਹੈ ਅਤੇ ਯੂਟੀ ਨੂੰ ਹੋਰ ਬਿਸਤਰਿਆਂ ਦੀ ਜ਼ਰੂਰਤ ਹੋਵੇਗੀ। ਇਸ ਮਹੀਨੇ ਤਮਿਲ ਨਾਡੂ ਵਿੱਚ ਸਖ਼ਤ ਲੌਕਡਾਊਨ ਦੇ ਆਖ਼ਰੀ ਐਤਵਾਰ ਨੂੰ, ਸਿਹਤ ਸੇਵਾਵਾਂ ਸਮੇਤ ਜ਼ਰੂਰੀ ਸੇਵਾਵਾਂ ਖੁੱਲੀਆਂ ਰਹੀਆਂ ਕਿਉਂਕਿ ਸੈਨੇਟਰੀ ਕਰਮਚਾਰੀਆਂ ਨੇ ਆਪਣਾ ਸਫਾਈ ਕੰਮ ਜਾਰੀ ਰੱਖਿਆ ਅਤੇ ਨਾਗਰਿਕ ਸੰਸਥਾਵਾਂ ਦੇ ਕਰਮਚਾਰੀਆਂ ਨੇ ਫਲੂ ਵਰਗੇ ਲੱਛਣਾਂ ਵਾਲੇ ਲੋਕਾਂ ਦਾ ਪਤਾ ਲਗਾਉਣ ਲਈ ਘਰ-ਘਰ ਜਾ ਕੇ ਸਰਵੇਖਣ ਕੀਤੇ। ਬਹੁਤ ਘੱਟ ਵਲੰਟੀਅਰ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਂਦੇ ਹਨ; ਉਦਾਹਰਣ ਲਈ, ਚੇਨਈ ਵਿੱਚ 85,000 ਤੋਂ ਵੱਧ ਮਰੀਜ਼ਾਂ ਦਾ ਇਲਾਜ਼ ਹੋ ਚੁੱਕਿਆ ਹੈ ਜਿਨ੍ਹਾਂ ਵਿੱਚੋਂ ਸਿਰਫ਼ 15 ਹੀ ਦਾਨੀ ਬਣ ਕੇ ਅੱਗੇ ਆਏ ਹਨ। ਤਮਿਲ ਨਾਡੂ ਕੋਵਿਡ ਦੀ ਤਾਦਾਦ ਵਿੱਚ ਨਵਾਂ ਅੰਕੜਾ ਸਾਹਮਣੇ ਆਇਆ ਹੈ, ਜਦੋਂ ਕਿ ਰਾਜ ਵਿੱਚ ਕੱਲ੍ਹ 6,988 ਤਾਜ਼ਾ ਕੇਸ ਆਏ ਅਤੇ 89 ਮੌਤਾਂ ਹੋਈਆਂ ਹਨ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 2,06,737 ਹੋ ਗਈ ਹੈ ਅਤੇ 3,409 ਮੌਤਾਂ ਹੋਈਆਂ ਹਨ।

  • ਕਰਨਾਟਕ: ਬੰਗਲੁਰੂ ਵਿੱਚ ਰੇਲਵੇ ਪੁਲਿਸ ਦੇ 36 ਕਰਮਚਾਰੀਆਂ ਵਿੱਚ ਕੋਵਿਡ-19 ਲਈ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ; ਕੋਵਿਡ-19 ਕਾਰਨ ਇੱਕ ਹੋਰ ਕਰਮਚਾਰੀ ਆਪਣਾ ਦਮ ਤੋੜ ਗਿਆ ਹੈ ਜਿਸ ਨਾਲ ਐੱਸਡਬਲਿਊ ਰੇਲਵੇ ਜ਼ੋਨ ਵਿੱਚ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਕਰਨਾਟਕ ਵਿੱਚ ਹੜ੍ਹਾਂ ਨੇ ਕੋਵਿਡ ਸੰਕਟ ਵਿੱਚ ਵਾਧਾ ਕੀਤਾ ਹੈ; ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦਾ ਪ੍ਰਬੰਧ ਕਮਿਊਨਿਟੀ ਸੈਂਟਰਾਂ ’ਤੇ ਕਰਨਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਰਾਜ ਵਿੱਚ ਕੋਵਿਡ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਕੋਵਿਡ-19 ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਅਤੇ ਰਾਜ ਵਿੱਚ ਕੱਲ੍ਹ ਕੁੱਲ ਕੇਸਾਂ ਦੀ ਗਿਣਤੀ 90,000 ਹੋ ਗਈ ਹੈ-ਕੱਲ੍ਹ ਕੁੱਲ 5,072 ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਅੰਕੜੇ 90,942 ਕੇਸਾਂ ਤੱਕ ਪਹੁੰਚ ਗਏ ਹਨ। ਰਾਜ ਵਿੱਚ 55,388 ਐਕਟਿਵ ਕੇਸ ਹਨ ਅਤੇ ਮੌਤਾਂ ਦੀ ਗਿਣਤੀ 1796 ਤੱਕ ਪਹੁੰਚ ਗਈ ਹੈ।

  • ਆਂਧਰ ਪ੍ਰਦੇਸ਼: ਰਾਜ ਨੇ ਨਾਗਰਿਕਾਂ ਨੂੰ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਜ਼ਰੂਰੀ ਸਿਹਤ ਸੇਵਾਵਾਂ ਨਾਲ ਜੁੜਨ ਲਈ ਇੱਕ ਸਮਾਰਟ ਫ਼ੋਨ ਐਪ ‘ਕੋਵਿਡ-19 ਆਂਧਰ ਪ੍ਰਦੇਸ਼’ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਇਸ ਐਪ ਵਿੱਚ ਕੋਵਿਡ ਹਸਪਤਾਲਾਂ, ਕੁਆਰੰਟੀਨ ਸੈਂਟਰਾਂ, ਟੈਸਟਿੰਗ ਸੈਂਟਰਾਂ ਅਤੇ ਰੋਜ਼ਾਨਾ ਮੀਡੀਆ ਬੁਲੇਟਿਨ ਨਾਲ ਜੁੜੇ ਵੇਰਵਿਆਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ। ਰਾਜ ਦੇ ਹਸਪਤਾਲਾਂ ਵਿੱਚ 10 ਹਜ਼ਾਰ ਵਾਧੂ ਵੈਂਟੀਲੇਟਰ ਲਗਾਏ ਜਾ ਰਹੇ ਹਨ; ਜਦੋਂ ਕਿ ਇੱਥੇ ਪਹਿਲਾਂ ਹੀ 22,500 ਆਕਸੀਜਨ ਬੈੱਡ ਉਪਲਬਧ ਹਨ। ਕੋਵਿਡ ਮਾਮਲਿਆਂ ਵਿੱਚ ਵਾਧੇ ਕਾਰਨ ਚਿਤੂਰ ਜ਼ਿਲ੍ਹੇ ਦੇ ਮਦਨਪੱਲੇ ਦੇ ਵਿੱਚ 2 ਅਗਸਤ ਤੱਕ ਲੌਕਡਾਊਨ ਜਾਰੀ ਰਹੇਗਾ। ਰਾਜ ਨੇ 2020-21 ਅਕਾਦਮਿਕ ਸਾਲ ਦਾ ਕੈਲੰਡਰ ਜਾਰੀ ਕੀਤਾ ਹੈ। ਸਕੂਲਾਂ ਵਿੱਚ ਦਾਖਲੇ 27 ਜੁਲਾਈ ਤੋਂ ਸ਼ੁਰੂ ਹੋਣਗੇ। ਸਰਕਾਰ 5 ਸਤੰਬਰ ਤੋਂ ਸਕੂਲ ਮੁੜ ਖੋਲ੍ਹਣ ਦੀ ਉਮੀਦ ਕਰ ਰਹੀ ਹੈ। ਕੱਲ੍ਹ ਕੁੱਲ 7813 ਨਵੇਂ ਕੇਸ ਸਾਹਮਣੇ ਆਏ ਅਤੇ 52 ਮੌਤਾਂ ਹੋਈਆਂ ਹਨ, ਜਦੋਂਕਿ ਕੁੱਲ ਕੇਸਾਂ ਦੀ ਗਿਣਤੀ ਵਧ ਕੇ 88,671 ਹੋ ਗਈ ਹੈ ਅਤੇ 44,431 ਐਕਟਿਵ ਕੇਸ ਹਨ ਅਤੇ ਮੌਤਾਂ ਦੀ ਗਿਣਤੀ 985 ਹੋ ਗਈ ਹੈ।

  • ਤੇਲੰਗਾਨਾ: ਡਾਕਟਰਾਂ ਨੇ ਮੁੱਖ ਮੰਤਰੀ ਕੇ.ਸੀ.ਆਰ ਨੂੰ ਅਪੀਲ ਕੀਤੀ ਕਿ ਉਹ ਓਸਮਾਨਿਆ ਹਸਪਤਾਲ ਦੀਆਂ ਨਵੀਆਂ ਇਮਾਰਤਾਂ ਨੂੰ ਤੇਜ਼ੀ ਨਾਲ ਟਰੈਕ ਕਰਨ। ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਜ਼ (ਆਰਐੱਮਪੀ) ਅਤੇ ਫਾਰਮਾਸਿਊਟੀਕਲ ਮੈਡੀਸਨ ਪ੍ਰੋਗਰਾਮ (ਪੀਐੱਮਪੀ) ਦੇ ਡਾਕਟਰਾਂ ਨੇ ਸਿਹਤ ਮੰਤਰੀ ਇਟਾਲਾ ਰਾਜਿੰਦਰ ਨਾਲ ਮੁਲਾਕਾਤ ਕੀਤੀ ਅਤੇ ਰਾਜ ਵਿੱਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਉਨ੍ਹਾਂ ਦੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ। ਸ਼ਨੀਵਾਰ ਨੂੰ 1593 ਨਵੇਂ ਕੇਸ ਆਏ, 998 ਦਾ ਇਲਾਜ਼ ਹੋਇਆ ਅਤੇ 08 ਮੌਤਾਂ ਹੋਈਆਂ; 1593 ਮਾਮਲਿਆਂ ਵਿੱਚੋਂ 641 ਕੇਸ ਜੀਐੱਚਐੱਮਸੀ ਤੋਂ ਆਏ, ਕੁੱਲ ਕੇਸ 54,059; ਐਕਟਿਵ ਕੇਸ: 12,264; ਮੌਤਾਂ: 463; ਡਿਸਚਾਰਜ: 41,332।

  • ਪੰਜਾਬ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਰਾਜ ਦੇ ਸਰਕਾਰੀ ਸਕੂਲ ਕੋਵਿਡ ਸੰਕਟ ਕਾਰਨ 2020-21 ਦੇ ਵਿਦਿਅਕ ਸੈਸ਼ਨ ਲਈ ਵਿਦਿਆਰਥੀਆਂ ਤੋਂ ਦਾਖਲਾ, ਮੁੜ ਦਾਖਲਾ ਅਤੇ ਟਿਊਸ਼ਨ ਫੀਸ ਨਹੀਂ ਲੈਣਗੇ।

  • ਹਰਿਆਣਾ: ਖੇਡਾਂ ਦੇ ਖੇਤਰ ਵਿੱਚ ਹਰਿਆਣਾ ਦੀ ਸਮਰੱਥਾ ਅਤੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਸ਼੍ਰੀ ਕਿਰਨ ਰਿਜੀਜੂ ਨੇ ਐਲਾਨ ਕੀਤਾ ਕਿ ਹਰਿਆਣਾ ਵਿੱਚ ਪੰਚਕੂਲਾ ‘ਖੇਲੋ ਇੰਡੀਆ ਯੂਥ ਗੇਮਸ-2021’ ਦੇ ਚੌਥੇ ਐਡੀਸ਼ਨ ਦੀ ਮੇਜ਼ਬਾਨੀ ਕਰੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਕੋਵਿਡ-19 ਸੰਕਟ ਕਾਰਨ ਇਸ ਸਾਲ ‘ਖੇਲੋ ਇੰਡੀਆ ਯੂਥ ਗੇਮਸ-2020’ ਦਾ ਆਯੋਜਨ ਨਹੀਂ ਕੀਤਾ ਜਾਵੇਗਾ। ਇਸ ਲਈ ਇਸ ਟੂਰਨਾਮੈਂਟ ਦਾ ਅਗਲਾ ਐਡੀਸ਼ਨ ਪੰਚਕੂਲਾ ਵਿੱਚ ਆਯੋਜਿਤ ਕੀਤਾ ਜਾਵੇਗਾ।

  • ਹਿਮਾਚਲ ਪ੍ਰਦੇਸ਼: ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇ ਨੇ ਪੀਜੀਆਈਐੱਮਈਆਰ, ਚੰਡੀਗੜ੍ਹ ਦੇ ਡਾਇਰੈਕਟਰ ਡਾ: ਜਗਤ ਰਾਮ ਨਾਲ ਇੱਕ ਵੀਡੀਓ ਕਾਨਫ਼ਰੰਸ ਬੈਠਕ ਕੀਤੀ ਤਾਂ ਜੋ ਹਿਮਾਚਲ ਪ੍ਰਦੇਸ਼ ਵਿੱਚ ਕੋਵਿਡ-19 ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਸਕੇ ਅਤੇ ਰਾਜ ਵਿੱਚ ਇਸ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਬਾਰੇ ਸੁਝਾਅ ਮੰਗੇ ਜਾਣ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਹੋਏ ਵਾਧੇ ਨੂੰ ਵੇਖਦਿਆਂ, ਪੀਜੀਆਈਐੱਮਈਆਰ, ਚੰਡੀਗੜ੍ਹ ਨੂੰ ਨਿਰੀਖਕਾਂ ਦੀ ਇੱਕ ਟੀਮ ਨੂੰ ਰਾਜ ਦੇ ਕੋਵਿਡ ਕੇਅਰ ਸੈਂਟਰਾਂ ਦਾ ਅਧਿਐਨ ਕਰਨ ਅਤੇ ਰਾਜ ਦੇ ਡਾਕਟਰਾਂ ਨਾਲ ਵਿਚਾਰ ਵਟਾਂਦਰੇ ਲਈ ਭੇਜਣਾ ਚਾਹੀਦਾ ਹੈ ਅਤੇ ਹੋਰ ਸੁਧਾਰਾਂ ਬਾਰੇ ਰਾਜ ਨੂੰ ਰਿਪੋਰਟ ਭੇਜਣੀ ਚਾਹੀਦੀ ਹੈ।

  • ਮਹਾਰਾਸ਼ਟਰ: ਰਾਜ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 9,251 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ 3,66,368 ਹੋ ਗਈ ਹੈ। ਹਾਲਾਂਕਿ ਇਹ ਇੱਕ ਦਿਨ ਦਾ ਸਭ ਤੋਂ ਵੱਧ ਵਾਧਾ ਨਹੀਂ ਹੈ, ਹਾਲ ਹੀ ਵਿੱਚ ਰਾਜ ਵਿੱਚ ਰੋਜ਼ਾਨਾ 9,000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

  • ਗੁਜਰਾਤ: ਰਾਜ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਗੁਜਰਾਤ ਵਿੱਚ ਸ਼ਨੀਵਾਰ ਨੂੰ ਇੱਕ ਦਿਨ ਦੇ ਸਭ ਤੋਂ ਵੱਧ ਵਾਧੇ ਨਾਲ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ 1,081 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 54,712 ਹੋ ਗਈ ਹੈ, ਜਦੋਂ ਕਿ ਇਕੱਲੇ ਸੂਰਤ ਵਿੱਚ 11 ਮਰੀਜ਼ਾਂ ਦੇ ਮਰਨ ਨਾਲ ਕੁੱਲ 22 ਮਰੀਜ਼ਾਂ ਦੀ ਮੌਤ ਹੋ ਗਈ ਹੈ। ਰਾਜ ਵਿੱਚ ਮੌਤਾਂ ਦੀ ਗਿਣਤੀ ਹੁਣ 2,305 ਹੋ ਗਈ ਹੈ। ਕੱਲ੍ਹ 782 ਮਰੀਜ਼ਾਂ ਨੂੰ ਰਿਕਵਰੀ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਰਾਜ ਵਿੱਚ ਇਲਾਜ਼ ਹੋਏ ਮਰੀਜ਼ਾਂ ਦੀ ਗਿਣਤੀ 39,612 ਹੋ ਗਈ ਹੈ।

  • ਰਾਜਸਥਾਨ: ਸਰਕਾਰ ਨੇ ਰਾਜ ਵਿੱਚ ਕੋਵਿਡ 19 ਟੈਸਟਿੰਗ ਬਾਰੇ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਟੈਸਟ ਲੈਬਾਂ ਲਈ 24 ਘੰਟਿਆਂ ਦੇ ਅੰਦਰ ਕੋਵਿਡ-19 ਟੈਸਟ ਦੇ ਨਤੀਜੇ ਦੇਣੇ ਲਾਜ਼ਮੀ ਹਨ। ਹੁਣ ਕੋਰੋਨਾ ਵਾਇਰਸ ਲਈ ਟੈਸਟ ਕੀਤੇ ਜਾ ਰਹੇ ਵਿਅਕਤੀ ਦੇ ਆਧਾਰ ਕਾਰਡ ਨੰਬਰ ਨੂੰ ਆਰਟੀ-ਪੀਸੀਆਰ ਐਪ ਵਿੱਚ ਜਮ੍ਹਾਂ ਕਰਨਾ ਲਾਜ਼ਮੀ ਹੋ ਗਿਆ ਹੈ। ਰਾਜ ਨੇ ਇੱਕ ਦਿਨ ਵਿੱਚ 40,000 ਤੋਂ ਵੱਧ ਕੋਵਿਡ-19 ਸੈਂਪਲਾਂ ਦੀ ਜਾਂਚ ਕਰਨ ਦੀ ਸਮਰੱਥਾ ਬਣਾ ਲਈ ਹੈ।

 

Image

 

Image

 

 

****

ਵਾਈਬੀ



(Release ID: 1641444) Visitor Counter : 171