ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਵਿਡ-19 ਲਈ ਰੈਪਿਡ ਰੈਗੂਲੇਟਰੀ ਫਰੇਮ ਵਰਕ

Posted On: 25 JUL 2020 11:06AM by PIB Chandigarh

ਸਵੀਅਰ ਐਕਿਊਟ ਰੈਸਪੀਰੇਟਰੀ ਸਿੰਡਰੋਮ ਕੋਰੋਨਾ ਵਾਇਰਸ-2 (ਸਾਰਸ-ਕੋਵ-2),  ਜਿਸ ਨੂੰ ਆਮ ਤੌਰ ਤੇ 2019 ਨੋਵੇਲ ਕੋਰੋਨਾਵਾਇਰਸ ਦੇ ਨਾਮ ਨਾਲ ਜਾਣਿਆ ਗਿਆ, ਦੀ ਰਿਪੋਰਟ ਪਹਿਲੀ ਵਾਰ ਦਸੰਬਰ, 2019 ਵਿੱਚ ਚੀਨ ਦੇ ਵੁਹਾਨ ਤੋਂ ਆਈ। ਇਸ ਦੇ ਨਤੀਜੇ ਵਜੋਂ ਪੈਦਾ ਹੋਣ ਵਾਲੀ ਬਿਮਾਰੀ ਕੋਵਿਡ-19 ਦਾ ਬਹੁਤ ਭਿਆਨਕ ਪ੍ਰਭਾਵ ਸੀ ਅਤੇ ਜਨਵਰੀ, 2020 ਵਿੱਚ ਵਿਸ਼ਵ ਸਿਹਤ ਸੰਗਠਨ ਨੇ ਅੰਤਰਰਾਸ਼ਟਰੀ ਚਿੰਤਾ ਵਾਲੀ ਜਨਤਕ ਸਿਹਤ ਐਮਰਜੈਂਸੀ (ਪੀਐੱਚਈਆਈਸੀ) ਦੇ ਰੂਪ ਵਿੱਚ ਇਸ ਦਾ ਐਲਾਨ ਕੀਤਾ। ਇਸ ਦੇ ਪ੍ਰਸਾਰ ਅਤੇ ਗੰਭੀਰਤਾ ਦੇ ਖਤਰਨਾਕ ਪੱਧਰਾਂ ਦੇ ਕਾਰਨ ਬੁਰੀ ਤਰ੍ਹਾਂ ਚਿੰਤਿਤ ਵਿਸ਼ਵ ਸਿਹਤ ਸੰਗਠਨ ਨੇ ਮਾਰਚ 2020 ਵਿੱਚ ਇਸ ਨੂੰ ਮਹਾਮਾਰੀ ਕਰਾਰ ਦਿੱਤਾ।

 

ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦਾ ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਕੋਵਿਡ-19 ਦੁਆਰਾ ਪੈਦਾ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਨੈਦਾਨਿਕ, ਚਿਕਿਤਸਾ ਸ਼ਾਸਤਰ, ਔਸ਼ਧੀ ਅਤੇ ਟੀਕਿਆਂ  ਦੇ ਵਿਕਾਸ ਲਈ ਸਰਗਰਮੀ ਨਾਲ ਕੰਮ ਕਰਦਾ ਰਿਹਾ ਹੈ। ਡੀਬੀਟੀ ਨੇ ਖੋਜ ਪ੍ਰੇਰਿਤ ਅਤੇ ਟੈਕਨੋਲੋਜੀ ਕੇਂਦ੍ਰਿਤ ਦਖ਼ਲਾਂ ਨੂੰ ਫਾਸਟ ਟ੍ਰੈਕ ਮੋਡ ਤੇ ਅਸਾਨ ਬਣਾਉਣ ਲਈ ਵੀ ਕਈ ਕਦਮ ਉਠਾਏ ਹਨ।  ਕੋਵਿਡ-19 ਨਾਲ ਮੁਕਾਬਲਾ ਕਰਨ ਦੀ ਦਿਸ਼ਾ ਵਿੱਚ ਖੋਜ ਤੇ ਵਿਕਾਸ ਗਤੀਵਿਧੀਆਂ ਨੂੰ ਪ੍ਰੇਰਿਤ ਕਰਨ ਅਤੇ ਅਸਾਨ ਬਣਾਉਣ ਲਈ ਇੱਕ ਸਰਬਉੱਚ ਪ੍ਰਯਤਨ ਦੇ ਰੂਪ ਵਿੱਚ, ਡੀਬੀਟੀ ਨੇ ਹੇਠ ਲਿਖੀਆਂ ਨੋਟੀਫਿਕੇਸ਼ਨਾਂ ਦੇ ਰੂਪ ਵਿੱਚ ਰੈਪਿਡ ਰਿਸਪਾਂਸ ਰੈਗੂਲੇਟਰੀ ਫਰੇਮਵਰਕ ਦਾ ਇੱਕ ਸਮੂਹ ਵਿਕਸਿਤ ਕੀਤਾ ਹੈ :

•          ਐਪਲੀਕੇਸ਼ਨਾਂ ਦੀ ਫਾਸਟ ਟ੍ਰੈਕ ਸਮੀਖਿਆ ਅਤੇ ਅਨੁਮੋਦਨ ਲਈ ਮਿਤੀ 20.03.2020 ਦੇ ਟੀਕਿਆਂ ਦੇ ਵਿਕਾਸ, ਨੈਦਾਨਿਕੀ, ਪ੍ਰੋਫੋਲੈਕਟਿਕ ਅਤੇ ਥੇਰਾਪਿਊਟਿਕਸ ਦੇ ਵਿਕਾਸ ਲਈ ਐਪਲੀਕੇਸ਼ਨਾਂ ਨਾਲ ਨਿਪਟਣ ਲਈ ਕੋਵਿਡ-19 ਰੈਪਿਡ ਰਿਸਪਾਂਸ ਰੈਗੂਲੇਟਰੀ ਫਰੇਮਵਰਕ  http://dbtindia.gov.in/sites/default/files/om_covid19.pdf

 

•          ਮਿਤੀ 08.04.2020 ਦੇ ਖੋਜ ਤੇ ਵਿਕਾਸ (ਆਰਐਂਡਡੀ) ਉਦੇਸ਼ ਲਈ ਕੋਵਿਡ-19 ਪ੍ਰਤੀਰੂਪਾਂ ਨਾਲ ਨਿਪਟਣ ਲਈ ਪ੍ਰਯੋਗਸ਼ਾਲਾ ਜੈਵ ਸੁਰੱਖਿਆ ਤੇ ਅੰਤ੍ਰਿਮ ਦਿਸ਼ਾ-ਨਿਰਦੇਸ਼ ਦਸਤਾਵੇਜ਼ http://dbtindia.gov.in/sites/default/files/OM_Interim_Guidance_COVID.pdf

 

•          ਕੋਵਿਡ-19 ਟੀਕਿਆਂ ਦੇ ਵਿਕਾਸ ਲਈ ਰੈਪਿਡ ਰਿਸਪਾਂਸ ਰੈਗੂਲੇਟਰੀ ਫਰੇਮਵਰਕ, ਮਿਤੀ 26.05.2020 ਦੇ ਕੋਵਿਡ-19 ਲਈ ਰਿਕੌਂਬੀਨੈਂਟ ਟੀਕਿਆਂ ਲਈ ਪ੍ਰੀ-ਕਲੀਨਿਕਲ ਟੌਕਸੀਸਿਟੀ (ਪੀਸੀਟੀ) ਅਧਿਐਨ ਕਰਨ ਲਈ ਐਪਲੀਕੇਸ਼ਨਾਂ ਲਈ ਚੈੱਕਲਿਸਟ http://dbtindia.gov.in/sites/default/files/Checklist_Recombinant%20Vaccine%20_COVID%2019.pdf

 

ਕੋਵਿਡ-19 ਨਾਲ ਸਬੰਧਿਤ ਖੋਜ ਤੇ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ, ਡੀਬੀਟੀ ਵਿੱਚ ਕਾਰਜਸ਼ੀਲ ਜੈਨੇਟਿਕ ਮੈਨੀਪੁਲੇਸ਼ਨ ਰਿਵਿਊ ਕਮੇਟੀ (ਆਰਸੀਜੀਐੱਮ) ਨੇ ਫਾਸਟ ਟ੍ਰੈਕ ਮੋਡ ਤੇਹੁਣ ਤੱਕ 100 ਤੋਂ ਜ਼ਿਆਦਾ ਐਪਲੀਕੇਸ਼ਨਾਂ ਨੂੰ ਪ੍ਰੋਸੈੱਸ/ ਵਿਚਾਰ ਕੀਤਾ ਹੈ। ਇਨ੍ਹਾਂ ਵਿੱਚੋਂ ਕੋਵਿਡ - 19 ਕਲੀਨਿਕਲ ਸਪੈਸੀਮੈੱਨ / ਸਾਰਸ - ਸੀਓਵੀ2 ਆਇਸੋਲੇਟਸ/ ਪ੍ਰੋਸੈੱਸ ਇੰਟਰਮੀਡੀਏਟਸ ਦੇ ਆਯਾਤ, ਨਿਰਯਾਤ, ਟਰਾਂਸਫਰ, ਪ੍ਰਾਪਤੀ, ਕੋਵਿਡ-19 ਪ੍ਰੋਫਾਈਲੈਕਟਿਕਸ, ਥੇਰਾਪਿਊਟਿਕਸ ਜਾਂ ਡਾਇਗਨੌਸਟਿਕ ਪਲੈਟਫਾਰਮ ਦੇ ਵਿਕਾਸ ਲਈ ਖੋਜ ਕਰਨ ਲਈ ਵਿਭਿੰਨ ਸੰਸਥਾਨਾਂਯੂਨੀਵਰਸਿਟੀਆਂ ਅਤੇ ਉਦਯੋਗਾਂ ਤੋਂ ਪ੍ਰਾਪਤ ਐਪਲੀਕੇਸ਼ਨਾਂ ਸ਼ਾਮਲ ਹਨ।

 

(ਹੋਰ ਅਧਿਕ ਜਾਣਕਾਰੀ ਲਈ ਸੰਪਰਕ ਕਰੋ : ਡੀਬੀਟੀ/ਬੀਆਈਆਰਸੀ ਦਾ ਕੰਟੈਕਟ ਕਮਿਊਨੀਕੇਸ਼ਨ @DBTIndia @BIRAC_2012

www.dbtindia.gov.in  www.birac.nic.in )

 

*****

 

ਐੱਨਬੀ/ਕੇਜੀਐੱਸ(ਡੀਬੀਟੀ ਰਿਲੀਜ਼)



(Release ID: 1641290) Visitor Counter : 240