ਖੇਤੀਬਾੜੀ ਮੰਤਰਾਲਾ

ਖਰੀਫ ਫਸਲਾਂ ਦੇ ਬਿਜਾਈ ਖੇਤਰ ਕਵਰੇਜ ਵਿੱਚ ਤਸੱਲੀਬਖਸ਼ ਪ੍ਰਗਤੀ; ਚਾਵਲ, ਦਾਲ਼ਾਂ, ਮੋਟੇ ਅਨਾਜ ਅਤੇ ਤੇਲ ਬੀਜਾਂ ਦਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਵਧਿਆ

ਭਾਰਤੀ ਖੁਰਾਕ ਨਿਗਮ ਨੇ ਰਬੀ ਮਾਰਕਿਟਿੰਗ ਸੀਜ਼ਨ 2020-21 ਵਿੱਚ 389.75 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ

Posted On: 24 JUL 2020 5:56PM by PIB Chandigarh

ਭਾਰਤ ਸਰਕਾਰ ਦੇ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ, ਕੋਵਿਡ-19 ਮਹਾਮਾਰੀ ਦੇ ਦੌਰਾਨ ਫੀਲਡ ਪੱਧਰ 'ਤੇ ਕਿਸਾਨਾਂ ਦੇ ਨਾਲ-ਨਾਲ ਖੇਤੀਬਾੜੀ ਸੁਵਿਧਾ ਲਈ ਕਈ ਉਪਾਅ ਕਰ ਰਿਹਾ ਹੈ ਖਰੀਫ ਫਸਲਾਂ ਦੀ ਬਿਜਾਈ ਖੇਤਰ ਕਵਰੇਜ ਦੀ ਤਸੱਲੀਬਖਸ਼ ਪ੍ਰਗਤੀ ਹੋਈ ਹੈ, ਜਿਸ ਦੀ ਤਾਜ਼ਾ ਸਥਿਤੀ ਨਿਮਨ ਅਨੁਸਾਰ ਹੈ:

 

ਖਰੀਫ ਫਸਲਾਂ ਦੀ ਬਿਜਾਈ ਖੇਤਰ ਕਵਰੇਜ:

 

ਚਾਵਲ: ਝੋਨੇ ਦਾ ਰਕਬਾ (ਬਿਜਾਈ ਖੇਤਰ) ਲਗਭਗ 220.24 ਲੱਖ ਹੈਕਟੇਅਰ, ਜਦਕਿ ਪਿਛਲੇ ਸਾਲ ਇਸੇ ਅਵਧੀ ਦੌਰਾਨ 187.70 ਲੱਖ ਹੈਕਟੇਅਰ ਹੀ ਸੀ

 

ਦਾਲ਼ਾਂ: ਦਾਲ਼ਾਂ ਦੀ ਬਿਜਾਈ ਖੇਤਰ ਲਗਭਗ 99.71 ਲੱਖ ਹੈਕਟੇਅਰ ਹੈ, ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਇਹ 79.30 ਲੱਖ ਹੈਕਟੇਅਰ ਸੀ

 

ਮੋਟੇ ਅਨਾਜ: ਮੋਟੇ ਅਨਾਜ ਤਹਿਤ ਬਿਜਾਈ ਖੇਤਰ ਕਵਰੇਜ ਲਗਭਗ 137.13 ਲੱਖ ਹੈਕਟੇਅਰ, ਜਦਕਿ ਪਿਛਲੇ ਸਾਲ ਇਸੇ ਮਿਆਦ ਵਿੱਚ 120.30 ਲੱਖ ਹੈਕਟੇਅਰ ਹੀ ਸੀ

 

ਤੇਲ ਬੀਜ: ਤੇਲ ਬੀਜਾਂ ਦੇ ਅਧੀਨ ਬਿਜਾਈ ਖੇਤਰ ਕਵਰੇਜ ਲਗਭਗ 166.36 ਲੱਖ ਹੈਕਟੇਅਰ, ਜਦਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ 133.56 ਲੱਖ ਹੈਕਟੇਅਰ ਸੀ

 

ਗੰਨਾ: ਗੰਨੇ ਦਾ ਰਕਬਾ ਲਗਭਗ 51.54 ਲੱਖ ਹੈਕਟੇਅਰ ਹੈ, ਜਦਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ 51.02 ਲੱਖ ਹੈਕਟੇਅਰ ਸੀ

 

ਜੂਟ ਅਤੇ ਮੇਸਤਾ: ਜੂਟ ਅਤੇ ਮੇਸਤਾ ਤਹਿਤ ਬਿਜਾਈ ਖੇਤਰ ਕਵਰੇਜ ਲਗਭਗ 6.94 ਲੱਖ ਹੈਕਟੇਅਰ ਹੈ , ਜਦਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ 6.84 ਲੱਖ ਹੈਕਟੇਅਰ ਸੀ

 

ਕਪਾਹ: ਕਪਾਹ ਤਹਿਤ ਬਿਜਾਈ ਖੇਤਰ ਕਵਰੇਜ ਲਗਭਗ 118.03 ਲੱਖ ਹੈਕਟੇਅਰ ਹੈ, ਜਦਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ 96.35 ਲੱਖ ਹੈਕਟੇਅਰ ਸੀ

 

ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਨੇ ਦੱਸਿਆ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ 123 ਜਲ ਭੰਡਾਰਾਂ ਵਿੱਚ ਜਲ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਦਰਜ ਕੀਤੇ ਗਏ ਜਲ ਭੰਡਾਰਨ ਦਾ 155% ਆਂਕਿਆ ਗਿਆ ਹੈ

 

ਰਬੀ ਮਾਰਕਿਟਿੰਗ ਸੀਜ਼ਨ (ਆਰਐੱਮਐੱਸ) 2020-21 ਵਿੱਚ ਕੁੱਲ 420.90 ਲੱਖ ਮੀਟ੍ਰਿਕ ਟਨ ਕਣਕ ਭਾਰਤੀ ਖੁਰਾਕ ਨਿਗਮ ਵਿੱਚ ਆਈ ਹੈ, ਜਿਸ ਵਿੱਚੋਂ 389.75 ਲੱਖ ਮੀਟ੍ਰਿਕ ਟਨ ਖਰੀਦੀ ਗਈ ਹੈ                     

 

ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ

Click here for more details

****                                                                                                     

 

ਏਪੀਐੱਸ / ਐੱਸਜੀ / ਐੱਮਐੱਸ  



(Release ID: 1641213) Visitor Counter : 1025