ਵਿੱਤ ਮੰਤਰਾਲਾ

ਐੱਨਬੀਐੱਫਸੀ ਅਤੇ ਐੱਚਐੱਫਸੀ ਲਈ ਸਪੇਸ਼ਲ ਲਿਕਿਉਡਿਟੀ ਸਕੀਮ: ਲਾਗੂ ਕਰਨ ਦੀ ਸਥਿਤੀ

3090 ਕਰੋੜ ਰੁਪਏ ਦੀ ਰਕਮ ਦੇ ਪੰਜ ਪ੍ਰਸਤਾਵ ਪ੍ਰਵਾਨ; 35 ਹੋਰ ਅਰਜ਼ੀਆਂ ਪ੍ਰਕਿਰਿਆ ਅਧੀਨ

Posted On: 24 JUL 2020 8:19PM by PIB Chandigarh

30,000 ਕਰੋੜ ਰੁਪਏ ਦੀ ਸਪੇਸ਼ਲ ਲਿਕਿਉਡਿਟੀ ਸਕੀਮ ਐੱਨਬੀਐੱਫਸੀ ਅਤੇ ਐੱਚਐੱਫਸੀ ਲਈ  1 ਜੁਲਾਈ, 2020 ਤੋਂ ਲਾਗੂ ਕੀਤੀ ਜਾ ਰਹੀ ਹੈ, ਜਿਸ ਨੂੰ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਆਤਮਨਿਰਭਰ ਭਾਰਤ ਪੈਕੇਜ ਦੇ ਤਹਿਤ ਐਲਾਨਿਆ ਹੈ। ਵਿੱਤੀ ਖੇਤਰ ਵਿੱਚ ਕਿਸੇ ਵੀ ਸੰਭਾਵਿਤ ਪ੍ਰਣਾਲੀਗਤ ਜੋਖਮ ਤੋਂ ਬਚਣ ਲਈ ਇੱਕ ਵਿਸ਼ੇਸ਼ ਉਦੇਸ਼ ਵਹੀਕਲ (ਐੱਸਪੀਵੀ) ਦੇ ਜ਼ਰੀਏ ਐੱਨਬੀਐੱਫਸੀ / ਐੱਚਐੱਫਸੀ ਦੀ ਲਿਕਿਉਡਿਟੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ।

 

 ਇਸ ਯੋਜਨਾ ਨੂੰ ਬਹੁਤ ਸਕਾਰਾਤਮਕ ਹੁੰਗਾਰਾ ਮਿਲਿਆ ਹੈ। 23 ਜੁਲਾਈ, 2020 ਨੂੰ ਪੰਜ ਪ੍ਰਸਤਾਵਾਂ ਤਹਿਤ 3090 ਕਰੋੜ ਪਹਿਲਾਂ ਹੀ ਪ੍ਰਵਾਨ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ, 35 ਹੋਰ ਬਿਨੈਪੱਤਰ ਪ੍ਰਾਪਤ ਹੋਏ ਹਨ, ਜੋ ਪ੍ਰਕਿਰਿਆ ਅਧੀਨ ਹਨ ਅਤੇ ਜਿਨ੍ਹਾਂ ਨੂੰ 13776 ਕਰੋੜ ਰੁਪਏ ਦੇ ਫੰਡਾਂ ਦੀ ਲੋੜ ਹੈ।

 

ਇਹ ਯੋਜਨਾ ਐੱਸਐੱਲਐੱਸ ਟਰੱਸਟ, ਐੱਸਬੀਆਈ ਕੈਪੀਟਲ ਮਾਰਕਿਟ ਲਿਮਿਟਿਡ (ਐੱਸਬੀਆਈਸੀਏਪੀ) ਦੁਆਰਾ ਸਥਾਪਿਤ ਐੱਸਪੀਵੀ ਵਲੋਂ ਲਾਗੂ ਕੀਤੀ ਜਾ ਰਹੀ ਹੈ। ਭਾਰਤੀ ਰਿਜ਼ਰਵ ਬੈਂਕ ਐਕਟ, 1934 (ਕੇਂਦਰੀ ਨਿਵੇਸ਼ ਕੰਪਨੀਆਂ ਵਜੋਂ ਰਜਿਸਟਰਡ ਵਿਅਕਤੀਆਂ ਨੂੰ ਛੱਡ ਕੇ) ਅਤੇ ਨੈਸ਼ਨਲ ਹਾਊਸਿੰਗ ਬੈਂਕ ਐਕਟ, 1987 ਅਧੀਨ ਨੈਸ਼ਨਲ ਹਾਊਸਿੰਗ ਬੈਂਕ (ਐੱਨਐੱਚਬੀ) ਨਾਲ ਰਜਿਸਟਰਡ ਐੱਚਐੱਫਸੀ ਦੇ ਨਾਲ ਰਜਿਸਟਰਡ ਮਾਈਕ੍ਰੋਫਾਈਨੈਂਸ ਸੰਸਥਾਵਾਂ ਸਮੇਤ ਕੋਈ ਵੀ ਐੱਨਬੀਐੱਫਸੀ ਕੁਝ ਖਾਸ ਸ਼ਰਤਾਂ ਇਸ ਸੁਵਿਧਾ ਰਾਹੀਂ ਫੰਡ ਇਕੱਠਾ ਕਰਨ ਦੇ ਯੋਗ ਹਨ। ਇਹ ਸਕੀਮ ਟਰੱਸਟ ਵਲੋਂ ਸਬਸਕ੍ਰਿਪਸ਼ਨ ਲਈ 3 ਮਹੀਨਿਆਂ ਲਈ ਖੁੱਲ੍ਹੀ ਰਹੇਗੀ। ਇਹ ਸਕੀਮ ਕਰਜ਼ੇ ਦੀ ਮੁਢਲੀ ਅਤੇ ਸੈਕੰਡਰੀ ਮਾਰਕੀਟ ਦੋਵਾਂ ਖਰੀਦਾਂ ਦੀ ਆਗਿਆ ਦਿੰਦੀ ਹੈ ਅਤੇ ਐੱਨਬੀਐੱਫਸੀ / ਐੱਚਐੱਫਸੀ ਦੇ ਥੋੜ੍ਹੇ ਸਮੇਂ ਦੀ ਲਿਕਿਉਡਿਟੀ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਇਸ ਲਈ, ਉਹ ਬਜਾਰ ਭਾਈਵਾਲ ਜੋ 90 ਦਿਨਾਂ ਦੀ ਬਾਕੀ ਮਿਆਦ ਦੇ ਨਾਲ ਆਪਣੇ ਮਾਨਕ ਨਿਵੇਸ਼ਾਂ ਤੋਂ ਬਾਹਰ ਨਿਕਲਣ ਦੀ ਤਲਾਸ਼ ਕਰ ਰਹੇ ਹਨ, ਉਹ ਵੀ ਐੱਸਐੱਲਐੱਸ ਟਰੱਸਟ ਤੱਕ ਪਹੁੰਚ ਕਰ  ਸਕਦੇ ਹਨ।

 

*******

 

ਆਰਐੱਮ/ਕੇਐੱਮਐੱਨ



(Release ID: 1641114) Visitor Counter : 122