ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਦਸੰਬਰ 2022 ਤੱਕ ਆਪਣੇ ਸਾਰੇ ਡੱਬਿਆਂ ਵਿੱਚ ਆਰਐੱਫਆਈਡੀ ਟੈਗ ਲਗਾਉਣ ਦੀ ਯੋਜਨਾ ਬਣਾਈ

ਹੁਣ ਤੱਕ 23000 ਰੇਲ ਡੱਬਿਆਂ ਵਿੱਚ ਆਰਐੱਫਆਈਡੀ ਟੈਗ ਲਗਾਏ ਗਏ

Posted On: 24 JUL 2020 2:55PM by PIB Chandigarh

ਭਾਰਤੀ ਰੇਲਵੇ ਨੇ ਦਸੰਬਰ 2022 ਤੱਕ ਆਪਣੇ ਸਾਰੇ ਡੱਬਿਆਂ ਵਿੱਚ ਆਰਐੱਫਆਈਡੀ ਟੈਗ ਲਗਾਉਣ ਦੀ ਯੋਜਨਾ ਬਣਾਈ ਹੈ।

 

ਭਾਰਤੀ ਰੇਲਵੇ ਦਸੰਬਰ 2022 ਤੱਕ ਸਾਰੇ ਰੇਲ ਡੱਬਿਆਂ ਵਿੱਚ ਰੇਡੀਓ ਫ੍ਰੀਕਿਉਐਂਸੀ ਆਈਡੈਂਟੀਫਿਕੇਸ਼ਨ ਟੈਗ ਯਾਨੀ ਕਿ ਆਰਐੱਫਆਈਡੀ ਲਗਾਉਣ ਦੀ ਪ੍ਰਕਿਰਿਆ ਪੂਰੀ ਕਰ ਲਵੇਗੀ।  ਇਸ ਟੈਗ  ਦੇ ਜ਼ਰੀਏ ਰੇਲ ਡੱਬੇ ਜਿੱਥੇ ਕਿਤੇ ਵੀ ਹੋਣ ਉਨ੍ਹਾਂ ਦਾ ਪਤਾ ਲਗਾਇਆ ਜਾ ਸਕਦਾ ਹੈ।

 

ਹੁਣ ਤੱਕ 23000 ਰੇਲ ਡੱਬਿਆਂ ਵਿੱਚ ਆਰਐੱਫਆਈਡੀ ਟੈਗ ਲਗਾਏ ਜਾ ਚੁੱਕੇ ਹਨ।  ਇਹ ਕੰਮ ਹੁਣ ਵੀ ਜਾਰੀ ਹੈ।  ਹਾਲਾਂਕਿ ਕੋਵਿਡ ਮਹਾਮਾਰੀ  ਦੇ ਕਾਰਨ ਕੁਝ ਸਮੇਂ ਲਈ ਇਹ ਕੰਮ ਮੱਧਮ ਪੈ ਗਿਆ ਹੈ।  ਸਰਕਾਰ ਨੇ ਭਾਰਤੀ ਰੇਲਵੇ ਦੇ ਸਾਰੇ ਡੱਬਿਆਂ ਵਿੱਚ ਆਰਐੱਫਆਈਡੀ ਟੈਗ ਲਗਾਉਣ ਲਈ ਦਸੰਬਰ 2022 ਤੱਕ ਦੀ ਸਮਾਂ-ਸੀਮਾ ਤੈਅ ਕੀਤੀ ਹੈ।

 

ਵਰਤਮਾਨ ਵਿੱਚ ਭਾਰਤੀ ਰੇਲਵੇ ਆਪਣੇ ਸਾਰੇ ਰੇਲ ਡੱਬਿਆਂ ਦੀ ਜਾਣਕਾਰੀ ਲਿਖਿਤ ਰੂਪ ਵਿੱਚ ਰੱਖਦੀ ਹੈ ਜਿਸ ਵਿੱਚ ਗਲਤੀਆਂ ਦੀ ਕਾਫ਼ੀ ਗੁੰਜਾਇਸ਼ ਬਣੀ ਰਹਿੰਦੀ ਹੈ। ਅਜਿਹੇ ਵਿੱਚ ਰੇਲਵੇ ਲਈ ਆਰਐੱਫਆਈਡੀ ਟੈਗ ਨਾਲ ਆਪਣੇ ਸਾਰੇ ਡਿੱਬਿਆਂ ਅਤੇ ਇੰਜਣਾਂ ਦੀ ਸਹੀ ਸਥਿਤੀ ਜਾਨਣਾ ਅਸਾਨ ਹੋ ਜਾਵੇਗਾ।

 

ਆਰਐੱਫਆਈਡੀ ਟੈਗ ਡੱਬੇ ਜਿੱਥੇ ਬਣ ਕੇ ਤਿਆਰ ਹੁੰਦੇ ਹਨ ਉੱਥੇ ਹੀ ਉਨ੍ਹਾਂ ਤੇ ਲਗਾ ਦਿੱਤੇ ਜਾਣਗੇ ਜਦਕਿ ਇਸ ਟੈਗ ਨੂੰ ਪੜ੍ਹਨ ਵਾਲੇ ਉਪਕਰਣ ਰੇਲਵੇ ਸਟੇਸ਼ਨਾਂ ਅਤੇ ਰੇਲ ਪਟੜੀਆਂ  ਦੇ ਪਾਸ ਪ੍ਰਮੁੱਖ ਸਥਾਨਾਂ ਤੇ ਲਗਾਏ ਜਾਣਗੇ ਜੋ ਡੱਬਿਆਂ ਤੇ ਲਗੇ ਟੈਗ ਨੂੰ ਦੋ ਮੀਟਰ ਦੀ ਦੂਰੀ ਤੋਂ ਹੀ ਪੜ੍ਹ ਲੈਣਗੇ ਅਤੇ ਡੱਬੇ ਦੀ ਪਹਿਚਾਣ ਕਰਕੇ ਉਸ ਨਾਲ ਸਬੰਧਿਤ ਅੰਕੜਿਆਂ ਨੂੰ ਕੇਂਦਰੀ ਕੰਪਿਊਟਰੀਕ੍ਰਿਤ ਪ੍ਰਣਾਲੀ ਤੱਕ ਪਹੁੰਚਾ ਦੇਣਗੇ।  ਇਸ ਨਾਲ ਹਰੇਕ ਡੱਬੇ ਦੀ ਪਹਿਚਾਣ ਕੀਤੀ ਜਾ ਸਕੇਗੀ ਅਤੇ ਉਹ ਡੱਬਾ ਜਿੱਥੇ ਕਿਤੇ ਵੀ ਹੋਵੇਗਾ ਉਸ ਦਾ ਪਤਾ ਲਗਾਇਆ ਜਾ ਸਕੇਗਾ।

 

ਆਰਐੱਫਆਈਡੀ ਟੈਗ ਪ੍ਰਣਾਲੀ ਸ਼ੁਰੂ ਹੋ ਜਾਣ ਨਾਲ ਮਾਲ ਡੱਬਿਆਂਯਾਤਰੀ ਡੱਬਿਆਂ ਅਤੇ ਇੰਜਣਾਂ ਦੀ ਕਮੀ ਦੀ ਸਮੱਸਿਆ ਨੂੰ ਤੇਜ਼ੀ ਨਾਲ ਅਧਿਕ ਪਾਰਦਰਸ਼ੀ ਤਰੀਕੇ ਨਾਲ ਸੁਲਝਾਉਣ ਵਿੱਚ ਮਦਦ ਮਿਲ ਸਕੇਗੀ।

 

*****

 

ਡੀਜੇਐੱਨ/ਐੱਮਕੇਵੀ/ਐੱਸਕੇ



(Release ID: 1641099) Visitor Counter : 163