ਰਸਾਇਣ ਤੇ ਖਾਦ ਮੰਤਰਾਲਾ

ਸਵਦੇਸ਼ੀ ਪੱਧਰ 'ਤੇ ਉਤਪਾਦਨ ਨੂੰ ਵਧਾਉਣ ਲਈ ਸਰਕਾਰ ਖਾਦ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਕਦਮ ਉਠਾ ਰਹੀ ਹੈ

Posted On: 23 JUL 2020 5:43PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਕਿਹਾ ਕਿ ਸਰਕਾਰ ਨੇ ਬਿਜਾਈ ਦੇ ਮੌਸਮ ਵਿੱਚ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਖਾਦ ਦੀ ਉਪਲੱਬਧਤਾ ਯਕੀਨੀ ਬਣਾਉਣ ਅਤੇ ਘਰੇਲੂ ਪੱਧਰ 'ਤੇ ਉਤਪਾਦਨ ਦੇ ਵਾਧੇ ਲਈ ਖਾਦ ਸੈਕਟਰ ਲਈ ਕਈ ਪਹਿਲਾਂ ਕੀਤੀਆਂ ਗਈਆਂ ਹਨ।

 

ਸ਼੍ਰੀ ਗੌੜਾ ਨੇ ਕਿਹਾ ਕੇ ਨਵੀ ਨੀਤੀ-2012 ਦੇ ਤਹਿਤ ਅਤੇ 2014 ਵਿੱਚ ਇਸ ਵਿੱਚ ਕੀਤੀਆਂ ਗਈਆਂ ਸੋਧਾਂ ਤਹਿਤ, ਚੰਬਲ ਫਰਟਿਲਾਇਜ਼ਰਸ ਐਂਡ ਕੈਮੀਕਲਜ਼ ਲਿਮਿਟਿਡ (ਸੀਐੱਫਸੀਐੱਲ) ਨੇ ਰਾਜਸਥਾਨ ਦੇ ਗੜੇਪਾਨ ਵਿੱਚ 12.7 ਲੱਖ ਮੀਟ੍ਰਿਕ ਟਨ ਪ੍ਰਤੀ ਸਾਲ ਉਤਪਾਦਨ ਸਮਰੱਥਾ ਦੇ ਨਾਲ ਇੱਕ ਬ੍ਰਾਊਨ ਫੀਲਡ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਇੱਥੇ 1 ਜਨਵਰੀ, 2019 ਤੋਂ ਉਤਪਾਦਨ ਸ਼ੁਰੂ ਹੋ ਚੁੱਕਾ ਹੈ। ਸਾਲ 2019-20 ਸਾਲ ਦੌਰਾਨ ਦੇਸ਼ ਵਿੱਚ 244.55 ਲੱਖ ਮੀਟਰਿਕ ਟਨ ਸਵਦੇਸ਼ੀ ਯੂਰੀਆ ਦੇ ਉਤਪਾਦਨ ਵਿੱਚ ਸਹਾਇਤਾ ਮਿਲੀ।

 

 

ਉਨ੍ਹਾਂ ਕਿਹਾ ਕਿ ਯੂਰੀਆ ਉਤਪਾਦਨ ਵਿੱਚ ਆਤਮਨਿਰਭਰ ਬਣਨ ਲਈ ਸਰਕਾਰ ਨੇ ਐੱਚਐੱਫਸੀਐੱਲ ਦੀ ਬਰੌਨੀ, ਰਾਮਾਗੁੰਡਮ, ਤਾਲਚੇਰ , ਗੋਰਖਪੁਰ ਅਤੇ ਸਿੰਦਰੀ ਦੇ ਬੰਦ ਖਾਦ ਕਾਰਖਾਨਿਆਂ ਨੂੰ ਮੁੜ ਤੋਂ ਚਾਲੂ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਇਹ ਜਨਤਕ ਉਪਕਰਮਾਂ ਦਾ ਸੰਯੁਕਤ ਉੱਦਮ ਹੈ। ਇਸ ਵਿੱਚ ਹਰਿਜ ਇਕਾਈ ਦੀ ਸਲਾਨਾ ਉਤਪਾਦਨ ਸਮਰਥਾ 1.27 ਐੱਮਐੱਮਟੀਪੀਏ ਹੋਵੇਗੀ। ਇਹ ਕਾਰਖਾਨੇ ਗੈਸ ਨਾਲ ਚਲਾਏ ਜਾਣਗੇ। ਇਨ੍ਹਾਂ ਖਾਦ ਕਾਰਖਾਨਿਆਂ ਦੀ ਪ੍ਰਗਤੀ ਅਤੇ ਇਨ੍ਹਾਂ ਦੇ ਪੂਰੀ ਤਰਾਂ ਬਣਕੇ ਤਿਆਰ ਹੋ ਜਾਨ ਦੀ ਜਾਣਕਾਰੀ ਇਸ ਪ੍ਰਕਾਰ ਹੈ :

 

ਪ੍ਰਾਜੈਕਟ

ਸਮੁੱਚੀ ਪ੍ਰਗਤੀ

ਤਿਆਰ ਹੋ ਜਾਣ ਦੀ ਸੰਭਾਵਿਤ ਮਿਤੀ

ਰਾਮਗੁੰਡਮ 

99.58%

ਪੂਰੇ ਹੋਣ ਦੇ ਪੜਾਅ ਵਿੱਚ

ਤਾਲਚੇਰ 

59.48%

2023 ਤੱਕ

ਗੋਰਖਪੁਰ 

88.10%

2021 ਤੱਕ

ਸਿੰਦਰੀ 

77.80%

2021 ਤੱਕ

ਬਰੌਨੀ 

77.60%

2021 ਤੱਕ

 

ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਸੋਧੀ ਹੋਈ ਨਵੀਂ ਕੀਮਤ ਕੀਮਤ (ਐਨਪੀਐਸ-III) ਦੇ ਅਨੁਸਾਰ, ਸਾਰੀਆਂ ਇਕਾਈਆਂ ਜੋ ਨਾਫਥਾ ਨੂੰ ਬਾਲਣ ਦੇ ਤੌਰ ਤੇ ਵਰਤ ਰਹੀਆਂ ਹਨ, ਨੂੰ ਕੁਦਰਤੀ ਗੈਸ 'ਤੇ ਤਬਦੀਲ ਕੀਤਾ ਜਾਣਾ ਹੈ।  ਮਦਰਾਸ ਫਰਟੀਲਾਈਜ਼ਰਜ਼ ਲਿਮਿਟਿਡ ਪਹਿਲਾਂ ਹੀ ਨਾਫਥਾ ਫੀਡਸਟਾਕ ਤੋਂ ਕੁਦਰਤੀ ਗੈਸ ਵਿੱਚ ਤਬਦੀਲ ਕੀਤੀ ਗਈ ਹੈ। ਪਾਈਪ ਲਾਈਨ ਸੰਚਾਰ ਤੋਂ ਬਾਅਦ, ਇਸ ਯੂਨਿਟ ਨੇ ਯੂਰੀਆ ਦਾ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ ਹੈ।  ਇਹ ਇਕਾਈ ਹੁਣ ਪੂਰੀ ਤਰ੍ਹਾਂ ਕੁਦਰਤੀ ਗੈਸ ਨਾਲ ਸੰਚਾਲਿਤ ਹੈ।

 

 

ਮੰਤਰੀ ਨੇ ਇਹ ਵੀ ਕਿਹਾ ਕਿ ਇਸ ਦੇ ਆਧੁਨਿਕੀਕਰਨ ਲਈ ਖਾਦ ਅਤੇ ਰਸਾਇਣ ਟਰੈਵਨਕੋਰ ਲਿਮਿਟਿਡ (ਐੱਫਏਸੀਟੀ) ਵਿੱਚ 900 ਕਰੋੜ ਰੁਪਏ  ਨਿਵੇਸ਼ ਦਾ ਇਕ ਵੱਡਾ ਫੈਸਲਾ ਲਿਆ ਗਿਆ।

 

 

*****

 

ਆਰਸੀਜੇ/ਆਰਕੇਐੱਮ
 


(Release ID: 1640821) ਵਿਜ਼ੀਟਰ ਕਾਊਂਟਰ : 163