ਰਸਾਇਣ ਤੇ ਖਾਦ ਮੰਤਰਾਲਾ

ਐੱਚਆਈਐੱਲ (ਇੰਡੀਆ) ਨੇ ਮਲੇਰੀਆ ਕੰਟਰੋਲ ਪ੍ਰੋਗਰਾਮ ਲਈ ਦੱਖਣ ਅਫਰੀਕਾ ਨੂੰ 20.60 ਮੀਟ੍ਰਿਕ ਟਨ ਡੀਡੀਟੀ ਦੀ ਸਪਲਾਈ ਕੀਤੀ

Posted On: 21 JUL 2020 12:12PM by PIB Chandigarh

ਰਸਾਇਣ ਅਤੇ ਖਾਦ ਮੰਤਰਾਲੇ ਦੇ ਪਬਲਿਕ ਸੈਕਟਰ ਅਦਾਰੇ, ਐੱਚਆਈਐੱਲ ਇੰਡੀਆ ਲਿਮਿਟਿਡ ਨੇ ਮਲੇਰੀਆ ਕੰਟਰੋਲ ਪ੍ਰੋਗਰਾਮ ਲਈ ਦੱਖਣ ਅਫਰੀਕਾ ਨੂੰ 20.60 ਮੀਟ੍ਰਿਕ ਟਨ ਡੀਡੀਟੀ 75% ਡਬਲਿਊਪੀ ਦੀ ਸਪਲਾਈ ਕੀਤੀ ਹੈ।

 

https://static.pib.gov.in/WriteReadData/userfiles/image/WhatsAppImage2020-07-21at12.10.18ME1A.jpeg

 

 

ਐੱਚਆਈਐੱਲ (ਇੰਡੀਆ) ਦੁਨੀਆ ਵਿੱਚ ਡੀਡੀਟੀ ਬਣਾਉਣ ਵਾਲੀ ਇੱਕੋ-ਇੱਕ ਕੰਪਨੀ ਹੈ। ਭਾਰਤ ਸਰਕਾਰ ਨੇ ਮਲੇਰੀਆ ਕੰਟਰੋਲ ਪ੍ਰੋਗਰਾਮ ਤਹਿਤ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਡੀਡੀਟੀ ਦੀ ਸਪਲਾਈ ਲਈ 1954 ਵਿੱਚ ਕੰਪਨੀ ਦਾ ਗਠਨ ਕੀਤਾ ਗਿਆ ਸੀ। ਸਾਲ 2019- 20 ਵਿੱਚ ਡੀਡੀਟੀ ਦੀ ਦੇਸ਼ ਵਿੱਚ 20 ਰਾਜਾਂ ਨੂੰ ਸਪਲਾਈ ਕੀਤੀ ਗਈ ਸੀ। ਕੰਪਨੀ ਕਈ ਅਫਰੀਕੀ ਦੇਸ਼ਾਂ ਵਿੱਚ ਵੀ ਇਸ ਉਤਪਾਦ ਦਾ ਨਿਰਯਾਤ ਕਰ ਰਹੀ ਹੈ।

 

 

ਦੱਖਣ ਅਫਰੀਕਾ ਦੇ ਸਿਹਤ ਵਿਭਾਗ ਨੇ ਮਲੇਰੀਆ ਨਾਲ ਸਭ ਤੋਂ ਅਧਿਕ ਪ੍ਰਭਾਵਿਤ ਮੋਜ਼ਾਮਬੀਕ ਨਾਲ ਲਗਦੇ ਤਿੰਨ ਪ੍ਰਾਂਤਾਂ ਵਿੱਚ ਡੀਡੀਟੀ ਦਾ ਵੱਡੇ ਪੈਮਾਨੇ ਦੇ ਇਸਤੇਮਾਲ ਕਰਨ ਦੀ ਯੋਜਨਾ ਬਣਾਈ ਹੈ। ਇਸ ਖੇਤਰ ਵਿੱਚ ਹਾਲ ਦੇ ਵਰ੍ਹਿਆਂ ਵਿੱਚ ਮਲੇਰੀਆ ਦਾ ਕਾਫੀ ਪ੍ਰਕੋਪ ਰਿਹਾ ਹੈ ਅਤੇ ਇਸ ਨਾਲ ਵੱਡੀ ਸੰਖਿਆ ਵਿੱਚ ਲੋਕਾਂ ਦੀ ਮੌਤ ਵੀ ਹੋਈ ਹੈ।  

 

ਮਲੇਰੀਆ ਪੂਰੀ ਦੁਨੀਆ ਵਿੱਚ ਇੱਕ ਵੱਡੀ ਸਿਹਤ ਸਮੱਸਿਆ ਰਹੀ ਹੈ। ਸਾਲ 2018 ਵਿੱਚ ਦੁਨੀਆ ਵਿੱਚ ਮਲੇਰੀਆ ਦੇ ਅਨੁਮਾਨਿਤ 228 ਮਿਲੀਅਨ ਮਾਮਲੇ ਹੋਏ ਅਤੇ ਇਸ ਨਾਲ ਜ਼ਿਆਦਾਤਰ ਮੌਤਾਂ (93%) ਅਫਰੀਕੀ ਖੇਤਰ ਵਿੱਚ ਹੋਈਆਂ। ਦੱਖਣ ਪੂਰਬ ਏਸ਼ੀਆ ਵਿੱਚ, ਮਲੇਰੀਆ ਦੇ ਜ਼ਿਆਦਾਤਰ ਕੇਸ ਭਾਰਤ ਵਿੱਚ ਰਹੇ ਅਤੇ ਇੱਥੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਸਭ ਤੋਂ ਜ਼ਿਆਦਾ ਰਹੀ। ਮਾਨਵ ਆਬਾਦੀ ਵਾਲੇ ਖੇਤਰ ਵਿੱਚ ਕੀਟਨਾਸ਼ਕਾਂ ਦਾ ਛਿੜਕਾਅ (ਆਈਆਰਐੱਸ) ਮੱਛਰਾਂ ਨੂੰ ਖ਼ਤਮ ਕਰਨ ਲਈ ਇੱਕ ਪ੍ਰਭਾਵੀ ਮਾਧਿਅਮ ਸਾਬਤ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਨਾਲ ਨਜਿੱਠਣ ਲਈ ਡੀਡੀਟੀ ਨੂੰ ਇੱਕ ਪ੍ਰਭਾਵੀ ਰਸਾਇਣ ਦੇ ਰੂਪ ਵਿੱਚ ਮੰਨਦੇ ਹੋਏ ਇਸ ਦੇ ਇਸਤੇਮਾਲ ਦਾ ਸੁਝਾਅ ਦਿੱਤਾ ਹੈ। ਅਜਿਹੇ ਵਿੱਚ ਇਸ ਦਾ ਉਪਯੋਗ ਜ਼ਿੰਬਾਬਵੇ, ਜ਼ਾਂਬੀਆ, ਨਮੀਬੀਆ, ਮੋਜ਼ਾਮਬੀਕ ਆਦਿ ਜਿਹੇ ਦੱਖਣੀ ਅਫਰੀਕੀ ਦੇਸ਼ਾਂ ਦੁਆਰਾ ਵਿਆਪਕ ਤੌਰ 'ਤੇ ਕੀਤਾ ਜਾਂਦਾ ਹੈ। ਭਾਰਤ ਵਿੱਚ ਵੀ ਮਲੇਰੀਆ ਨਾਲ ਨਜਿੱਠਣ ਲਈ ਡੀਡੀਟੀ ਦਾ ਇਸਤੇਮਾਲ ਵਿਆਪਕ ਰੂਪ ਨਾਲ ਕੀਤਾ ਜਾਂਦਾ ਹੈ।

 

ਐੱਚਆਈਐੱਲ (ਇੰਡੀਆ) ਵਿੱਤ ਵਰ੍ਹੇ 2020-21 ਵਿੱਚ ਜ਼ਿੰਬਾਬਵੇ ਨੂੰ 128 ਮੀਟ੍ਰਿਕ ਟਨ ਡੀਡੀਟੀ 75% ਅਤੇ ਡਬਲਿਊਪੀ ਅਤੇ ਜ਼ਾਂਬੀਆ ਨੂੰ 113 ਮੀਟ੍ਰਿਕ ਟਨ ਡੀਡੀਟੀ ਦੀ ਸਪਲਾਈ ਕਰਨ ਦੀ ਪ੍ਰਕਿਰਿਆ ਵਿੱਚ ਹੈ।

 

 

ਕੰਪਨੀ ਨੇ ਸਰਕਾਰ ਤੋਂ ਸਰਕਾਰ  ਦੇ ਪੱਧਰ ਤੇ ਇਰਾਨ ਨੂੰ ਟਿੱਡੀ ਕੰਟਰੋਲ ਪ੍ਰੋਗਰਾਮ ਦੇ ਤਹਿਤ 25 ਮੀਟ੍ਰਿਕ ਟਨ ਮੈਲਾਥਿਅਨ ਟੈਕਨੀਕਲ 95%  ਦੀ ਲੈਟਿਨ ਅਮਰੀਕੀ ਖੇਤਰ ਨੂੰ 32 ਮੀਟ੍ਰਿਕ ਟਨ ਫੰਫੂਦ ਨਾਸ਼ਕ ਖੇਤੀ ਰਸਾਇਣਾਂ ਦੀ ਸਪਲਾਈ ਕੀਤੀ ਹੈ।

 

 

*****

 

ਆਰਸੀਜੇ/ਆਰਕੇਐੱਮ

 



(Release ID: 1640313) Visitor Counter : 220