ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ ਮੰਤਰੀ ਦੁਆਰਾ ਦੇਸ਼ ਦੇ ਆਪਣੀ ਕਿਸਮ ਦੇ ਪਹਿਲੇ ਜਨਤਕ ਈਵੀ ਚਾਰਜਿੰਗ ਪਲਾਜ਼ਾ ਦਾ ਉਦਘਾਟਨ
ਕੇਂਦਰੀ ਮੰਤਰੀ ਨੇ ਈਈਐੱਸਐੱਲ ਅਤੇ ਯੂਐੱਸਏਆਈਡੀ ਦੀ ਸੰਯੁਕਤ ਪਹਿਲ-ਇਨਡੋਰ ਏਅਰ ਕੁਆਲਿਟੀ ਫਾਰ ਸੇਫਟੀ ਐਂਡ ਐਫੀਸ਼ਿਐਂਸੀ ਵਿੱਚ ਸੁਧਾਰ ਲਈ ਏਅਰ-ਕੰਡੀਸ਼ਨਿੰਗ ਵਿਵਸਥਾ ਨੂੰ ਹੋਰ ਸਮਰੱਥ ਬਣਾਉਣ ਦੀ ਪ੍ਰਣਾਲੀ ਵੀ ਲਾਂਚ ਕੀਤੀ


ਊਰਜਾ ਦਕਸ਼ਤਾ ‘ਤੇ ਕੇਂਦ੍ਰਿਤ ਇਨ੍ਹਾਂ ਦੋਵਾਂ ਪਹਿਲਾਂ ਦਾ ਉਦੇਸ਼ ਈ-ਗਤੀਸ਼ੀਲਤਾ ਨੂੰ ਹੁਲਾਰਾ ਦੇਣ ਦੇ ਨਾਲ ਹੀ ਘਰ ਅੰਦਰ ਹਵਾ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ

Posted On: 20 JUL 2020 6:51PM by PIB Chandigarh

ਊਰਜਾ ਦਕਸ਼ਤਾ ਵਧਾਉਣ ਅਤੇ ਈ-ਗਤੀਸ਼ੀਲਤਾ ਨੂੰ ਉਤਸ਼ਾਹਿਤ  ਕਰਨ 'ਤੇ ਧਿਆਨ ਕੇਂਦ੍ਰਿਤ ਕਰਦਿਆਂ ਬਿਜਲੀ, ਨਵੀਂ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਅੱਜ ਨਵੀਂ ਦਿੱਲੀ ਦੇ ਚੈਮਸਫੋਰਡ ਕਲੱਬ ਵਿਖੇ ਭਾਰਤ ਦੇ ਪਹਿਲੇ ਜਨਤਕ ਈਵੀ (ਇਲੈਕਟ੍ਰਿਕ ਵਾਹਨ) ਚਾਰਜਿੰਗ ਪਲਾਜ਼ਾ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ, ਸ਼੍ਰੀ ਸਿੰਘ ਨੇ ਕਿਹਾ, “ਈਵੀ ਚਾਰਜਿੰਗ ਪਲਾਜ਼ਾ ਭਾਰਤ ਵਿੱਚ ਈ-ਗਤੀਸ਼ੀਲਤਾ ਨੂੰ ਸਰਵ-ਵਿਆਪੀ ਅਤੇ ਸੁਵਿਧਾਜਨਕ ਬਣਾਉਣ ਲਈ ਇਕ ਨਵਾਂ ਮਾਰਗ ਹੈ। ਦੇਸ਼ ਵਿੱਚ ਇੱਕ ਮਜ਼ਬੂਤ ਈ-ਗਤੀਸ਼ੀਲਤਾ ਵਾਤਾਵਰਣ ਦੀ ਸਿਰਜਣਾ ਲਈ ਅਜਿਹੀਆਂ ਨਵੀਆਂ ਪਹਿਲਾਂ ਲਾਜ਼ਮੀ ਹਨ। ਈਈਐੱਸਐੱਲ   ਅਤੇ ਐੱਨਡੀਐੱਮਸੀ ਦੋਵਾਂ ਨੂੰ ਮੇਰੀਆਂ ਵਧਾਈਆਂ।"

 

https://static.pib.gov.in/WriteReadData/userfiles/image/image001STU1.jpg

 

ਊਰਜਾ ਦਕਸ਼ ਸੇਵਾਵਾਂ ਲਿਮਿਟਿਡ ਈਈਐੱਸਐੱਲ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਦੀ ਪਛਾਣ ਕਰਨ ਅਤੇ ਅਜਿਹੇ ਵਾਹਨਾਂ ਲਈ ਪਬਲਿਕ ਚਾਰਜਿੰਗ ਸਟੇਸ਼ਨ (ਪੀਸੀਐੱਸ) ਸੰਚਾਲਿਤ ਕਰਨ ਦੇ ਨਵੇਂ ਕਾਰੋਬਾਰੀ ਮਾਡਲ ਦੀ ਪਛਾਣ ਕਰਨ ਦੇ ਕੰਮ ਦੀ ਅਗਵਾਈ ਕਰ ਰਹੀ ਹੈ। ਈਈਐੱਸਐੱਲ ਨੇ ਐੱਨਡੀਐੱਮਸੀ ਦੇ ਸਹਿਯੋਗ ਨਾਲ ਕੇਂਦਰੀ ਦਿੱਲੀ ਵਿੱਚ ਭਾਰਤ ਦਾ ਪਹਿਲਾ ਜਨਤਕ ਇਲੈਕਟ੍ਰਿਕ ਵਾਹਨ ਚਾਰਜਿੰਗ ਪਲਾਜ਼ਾ ਸਥਾਪਤ ਕੀਤਾ ਹੈ। ਇਸ ਵਿੱਚ ਪੰਜ ਵੱਖ-ਵੱਖ ਵਿਸ਼ੇਸ਼ਤਾਵਾਂ ਵਾਲੇ ਇਲੈਕਟ੍ਰਿਕ ਵਾਹਨ ਚਾਰਜਰ ਲਗਾਏ ਗਏ ਹਨ।

 

ਈਵੀ ਪਲਾਜ਼ਾ ਦੇ ਉਦਘਾਟਨ ਮੌਕੇ ਬੋਲਦੇ ਹੋਏ ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੀਵ ਨੰਦਨ ਸਹਾਏ ਨੇ ਕਿਹਾ ਕਿ ਕਈ ਤਰਾਂ ਦੇ ਬਿਜਲੀ ਨਾਲ ਚਲਣ ਵਾਲੇ ਵਾਹਨਾਂ ਲਈ ਚਾਰਜਿੰਗ ਸੁਵਿਧਾਵਾਂ ਵਾਲੇ ਇਹ ਪਲਾਜ਼ੇ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ  ਕਰਨ ਲਈ ਕੰਮ ਕਰਨਗੇ। ਇਹ ਬਿਜਲੀ ਵਾਹਨਾਂ ਦੀ ਚਾਰਜਿੰਗ ਨੂੰ ਮੁਸ਼ਕਲ ਮੁਕਤ ਅਤੇ ਖਪਤਕਾਰਾਂ ਲਈ ਸੁਵਿਧਾਜਨਕ ਬਣਾਏਗਾ।

 

ਕੇਂਦਰੀ ਮੰਤਰੀ ਨੇ ਈਈਐੱਸਐੱਲ ਅਤੇ ਯੂਐੱਸਏਆਈਡੀ ਦੀ ਸਾਂਝੀ ਪਹਿਲ ਤਹਿਤ ਇਨਡੋਰ ਏਅਰ ਕੁਆਲਿਟੀ ਫਾਰ ਸੇਫਟੀ ਐਂਡ ਐਫੀਸ਼ਿਐਂਸੀ ਵਿੱਚ ਸੁਧਾਰ ਲਈ ਏਅਰ-ਕੰਡੀਸ਼ਨਿੰਗ ਵਿਵਸਥਾ (“Retrofit of Air-conditioning to improve Indoor Air Quality for Safety and Efficiency” (RAISE) ) ਨੂੰ ਸਮਰੱਥ ਕਰਨ ਵਾਲੀ ਪ੍ਰਣਾਲੀ ਵੀ ਲਾਂਚ ਕੀਤੀ।

 

https://static.pib.gov.in/WriteReadData/userfiles/image/image002ZIKL.jpg

 

ਉਨ੍ਹਾਂ ਇਸ ਮੌਕੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਦੇਸ਼ ਭਰ ਵਿੱਚ ਕੰਮ ਕਰਨ ਵਾਲੀਆਂ ਥਾਵਾਂ ਵਿੱਚ ਹਵਾ ਦੀ ਮਾੜੀ ਗੁਣਵੱਤਾ ਵਿੱਚ ਸੁਧਾਰ ਕਰਕੇ ਇਸ ਨੂੰ ਸਿਹਤ ਦੇ ਪੱਖੋਂ ਹਰਿਆਲੀ ਭਰਪੂਰ ਅਤੇ ਬਿਹਤਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਉਪਰਾਲੇ ਦੀ ਸਫਲਤਾ ਦੀ ਕਾਮਨਾ ਕਰਦੇ ਹਨ। ਉਨ੍ਹਾਂ ਈਈਐੱਸਐੱਲ ਅਤੇ ਯੂਐੱਸਏਡੀ ਦੋਵਾਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾ ਦਿੱਤੀ।

 

ਭਾਰਤ ਵਿੱਚ ਹਵਾ ਦੀ ਮਾੜੀ ਗੁਣਵੱਤਾ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਹੀ ਹੈ ਅਤੇ ਖ਼ਾਸ ਕਰਕੇ ਕੋਰੋਨਾ ਦੀ ਲਾਗ ਦੇ ਸਮੇਂ ਇਸ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਦਫ਼ਤਰਾਂ ਅਤੇ ਜਨਤਕ ਥਾਵਾਂ 'ਤੇ ਕੰਮ ਕਰ ਰਹੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਵਾਲੀਆਂ ਥਾਵਾਂ ਦੇ ਅੰਦਰ ਹਵਾ ਦੀ ਗੁਣਵੱਤਾ ਬਣਾਈ ਰੱਖਣਾ ਜ਼ਰੂਰੀ ਹੈ। ਇਸ ਸਬੰਧ ਵਿੱਚ, ਈਈਐੱਸਐੱਲ   ਨੇ ਇੱਕ ਪਾਇਲਟ ਪ੍ਰੋਜੈਕਟ ਵਜੋਂ ਨਵੀਂ ਦਿੱਲੀ ਵਿੱਚ ਸਕੋਪ ਭਵਨ ਵਿੱਚ ਸਥਿਤ ਆਪਣੇ ਦਫ਼ਤਰ ਵਿੱਚ ਏਅਰ-ਕੰਡੀਸ਼ਨਿੰਗ ਅਤੇ ਹਵਾਦਾਰੀ ਪ੍ਰਣਾਲੀ ਨੂੰ ਰੇਟ੍ਰੋਫਿਟ ਕੀਤਾ ਹੈ। ਇਹ ਯੂਐੱਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂਐੱਸਏਆਈਡੀ) ਦੀ ਭਾਈਵਾਲੀ ਵਿੱਚ ਇਮਾਰਤਾਂ ਲਈ ਵਿਕਸਿਤ ਕੀਤੀ ਗਈ ਊਰਜਾ ਦਕਸ਼ਤਾ ਅਤੇ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੀ ਪਹਿਲ ਹੈ।

 

ਈਈਐੱਸਐੱਲ   ਦੇ ਅਨੁਸਾਰ, ਇਸ ਪਾਇਲਟ ਪ੍ਰੋਜੈਕਟ ਨੇ ਬਹੁਤ ਪ੍ਰਭਾਵਸ਼ਾਲੀ ਨਤੀਜੇ ਦਿਖਾਏ ਹਨ। ਹਵਾ ਦੀ ਗੁਣਵੱਤਾ ਵਿੱਚ ਲਗਭਗ 80 ਪ੍ਰਤੀਸ਼ਤ ਦਾ ਸੁਧਾਰ ਦੇਖਿਆ ਗਿਆ ਹੈ। ਕੋਵਿਡ ਦੇ ਮੌਜੂਦਾ ਯੁੱਗ ਵਿੱਚ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਈਈਐੱਸਐੱਲ   ਨਿਰਧਾਰਤ ਮਾਪਦੰਡਾਂ ਦੇ ਨਾਲ ਦੇਸ਼ ਭਰ ਵਿੱਚ ਇਸ ਪ੍ਰਣਾਲੀ ਨੂੰ ਲਾਗੂ ਕਰਨ ਦੀ ਇੱਛੁਕ ਹੈ। ਦੋਵੇਂ ਪਹਿਲਾਂ ਵਿਸ਼ਵ ਵਾਤਾਵਰਣ ਦਿਵਸ 'ਤੇ ਆਯੋਜਿਤ "ਮੈਂ ਸੰਕਲਪ ਲੈਂਦਾ ਹਾਂ" ਮੁਹਿੰਮ ਦੇ ਤਹਿਤ ਈਈਐੱਸਐੱਲ   ਅਤੇ ਹੋਰ ਪ੍ਰਮੁੱਖ ਹਿਤਧਾਰਕਾਂ ਦੁਆਰਾ ਵਾਤਾਵਰਣ ਦੀ ਸੁਰੱਖਿਆ ਅਤੇ ਲਚੀਲੇ ਊਰਜਾ ਖੇਤਰ ਦੇ ਨਿਰਮਾਣ ਦੇ ਵਾਅਦੇ ਦੀ ਪੁਸ਼ਟੀ ਕਰਦੀਆਂ ਹਨ।

 

                                                                      *****

 

ਆਰਸੀਜੇ/ਐੱਮ(Release ID: 1640095) Visitor Counter : 96