ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਜ਼ੋਰਮ ਮੈਗਾ ਫ਼ੂਡ ਪਾਰਕ 5,000 ਵਿਅਕਤੀਆਂ ਨੂੰ ਰੋਜ਼ਗਾਰ ਦੇਵੇਗਾ ਅਤੇ ਇਸ ਤੋਂ ਲਗਭਗ 25,000 ਕਿਸਾਨਾਂ ਨੂੰ ਫ਼ਾਇਦਾ ਹੋਵੇਗਾ: ਹਰਸਿਮਰਤ ਕੌਰ ਬਾਦਲ

ਮਿਜ਼ੋਰਮ ਦੇ ਪਹਿਲੇ ਮੈਗਾ ਫ਼ੂਡ ਪਾਰਕ ਨਾਲ ਲਗਭਗ 250 ਕਰੋੜ ਰੁਪਏ ਦੇ ਨਿਵੇਸ਼ ਦਾ ਵਾਧਾ ਹੋਵੇਗਾ

ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸਹਿਯੋਗ ਨਾਲ ਉੱਤਰ–ਪੂਰਬੀ ਖੇਤਰ ਵਿੱਚ 88 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ

Posted On: 20 JUL 2020 2:37PM by PIB Chandigarh

ਕੇਂਦਰੀ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਜਾਣਕਾਰੀ ਦਿੱਤੀ ਹੈ ਕਿ ਜ਼ੋਰਮ ਮੈਗਾ ਫ਼ੂਡ ਪਾਰਕ (ਐੱਮਐੱਫ਼ਪੀ) 5,000 ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਰੋਜ਼ਗਾਰ ਦੇਵੇਗਾ ਅਤੇ ਸੀਪੀਸੀ (ਕੋਰ ਜਾਂ ਪ੍ਰਮੁੱਖ ਪ੍ਰੋਸੈੱਸਿੰਗ ਕੇਂਦਰ) ਅਤੇ ਪੀਪੀਸੀ (ਬੁਨਿਆਦੀ ਪ੍ਰੋਸੈੱਸਿੰਗ ਕੇਂਦਰ) ਦੇ ਜਲਗ੍ਰਹਿਣ ਖੇਤਰਾਂ ਦੇ ਲਗਭਗ 25,000 ਕਿਸਾਨਾਂ ਨੂੰ ਫ਼ਾਇਦਾ ਪੁੱਜੇਗਾ। ਸ਼੍ਰੀਮਤੀ ਬਾਦਲ ਨੇ ਮਿਜ਼ੋਰਮ ਵਿੱਚ ਸਥਿਤ ਜ਼ੋਰਮ ਮੈਗਾ ਫ਼ੂਡ ਪਾਰਕ ਦੇ ਵਰਚੁਅਲ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੈਗਾ ਫ਼ੂਡ ਪਾਰਕ ਆਪਣੇ ਕੋਲ ਸਥਿਤ ਲਗਭਗ 30 ਫ਼ੂਡ ਪ੍ਰੋਸੈੱਸਿੰਗ ਇਕਾਈਆਂ ਨੂੰ ਤਕਰੀਬਨ 250 ਕਰੋੜ ਰੁਪਏ ਦੇ ਵਾਧੂ ਨਿਵੇਸ਼ ਦਾ ਲਾਭ ਹੋਵੇਗਾ ਅਤੇ ਅੰਤ ਸਲਾਨਾ ਲਗਭਗ 450–500 ਕਰੋੜ ਰੁਪਏ ਦਾ ਕਾਰੋਬਾਰ ਕਰਨ ਲੱਗੇਗਾ। ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਫ਼ੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਅਤੇ ਉੱਤਰਪੂਰਬੀ ਖੇਤਰ ਵਿਕਾਸ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦੀ ਮੌਜੂਦਗੀ ਵਿੱਚ ਜ਼ੋਰਮ ਮੈਗਾ ਫ਼ੂਡ ਪਾਰਕ ਦਾ ਵਰਚੁਅਲ ਉਦਘਾਟਨ ਕੀਤਾ। ਮਿਜ਼ੋਰਮ ਦੇ ਮੁੱਖ ਸਕੱਤਰ ਸ਼੍ਰੀ ਲਨੂਨਮਾਵੀਆ ਚੁਆਂਗੋ, ਮਿਜ਼ੋਰਮ ਦੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਆਰ. ਲਲਥੰਗਲਿਆਨਾ, ਮਿਜ਼ੋਰਮ ਦੇ ਪੀਐਂਡਈ ਮੰਤਰੀ ਸ਼੍ਰੀ ਆਰ. ਲਾਲਜਿਰਲਿਆਨਾ, ਮਿਜ਼ੋਰਮ ਦੇ ਲੋਕ ਸਭਾ ਮੈਂਬਰ ਸ਼੍ਰੀ ਸੀ. ਲਲਰੋਸੰਗਾ ਅਤੇ ਮਿਜ਼ੋਰਮ ਦੇ ਹੋਰ ਪਤਵੰਤੇ ਸੱਜਣ ਵੀ ਇਸ ਵਰਚੁਅਲ ਆਯੋਜਨ ਵਿੱਚ ਸ਼ਾਮਲ ਹੋਏ।

 

ਕੇਂਦਰੀ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਨੇ ਕਿਹਾ ਕਿ ਮੈਗਾ ਫ਼ੂਡ ਪਾਰਕ ਵਿੱਚ ਫ਼ੂਡ ਪ੍ਰੋਸੈੱਸਿੰਗ ਲਈ ਸਥਾਪਿਤ ਕੀਤੀਆਂ ਗਈਆਂ ਆਧੁਨਿਕ ਬੁਨਿਆਦੀ ਢਾਂਚੇ ਦੀਆਂ ਸੁਵਿਧਾਵਾਂ ਨਾਲ ਮਿਜ਼ੋਰਮ ਅਤੇ ਇਸ ਦੇ ਆਲੇਦੁਆਲੇ ਦੇ ਕਿਸਾਨ, ਉਤਪਾਦਕ, ਪ੍ਰੋਸੈੱਸਰ ਅਤੇ ਖਪਤਕਾਰਾਂ ਨੂੰ ਕਾਫ਼ੀ ਲਾਭ ਹੋਵੇਗਾ ਤੇ ਇਸ ਨਾਲ ਹੀ ਇਹ ਮਿਜ਼ੋਰਮ ਰਾਜ ਵਿੱਚ ਫ਼ੂਡ ਪ੍ਰੋਸੈੱਸਿੰਗ ਖੇਤਰ ਦੇ ਵਿਕਾਸ ਵਿੱਚ ਕਾਫ਼ੀ ਲਾਹੇਵੰਦ ਸਿੱਧ ਹੋਵੇਗਾ। ਮੰਤਰਾਲੇ ਨੇ ਮਿਜ਼ੋਰਮ ਵਿੱਚ ਫ਼ੂਡ ਪ੍ਰੋਸੈੱਸਿੰਗ ਖੇਤਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਦੇ ਮੰਤਵ ਨਾਲ ਹੀ ਮਿਜ਼ੋਰਮ ਰਾਜ ਵਿੱਚ ਮੈਗਾ ਫ਼ੂਡ ਪਾਰਕ ਨੂੰ ਪ੍ਰਵਾਨਗੀ ਦਿੱਤੀ ਹੈ। ਮਿਜ਼ੋਰਮ ਦੇ ਕੋਲਾਸਿਬ ਜ਼ਿਲ੍ਹੇ ਦੇ ਪਿੰਡ ਖਮਰੰਗ ਵਿੱਚ ਮੈਗਾ ਫ਼ੂਡ ਪਾਰਕ ਨੂੰ ਮੈਸ. ਜ਼ੋਰਮ ਮੈਗਾ ਫ਼ੂਡ ਪਾਰਕ ਪ੍ਰਾਈਵੇਟ ਲਿਮਿਟਿਡ ਨੇ ਪ੍ਰਮੋਟ ਕੀਤਾ ਹੈ। ਇਹ ਮਿਜ਼ੋਰਮ ਰਾਜ ਵਿੱਚ ਸੰਚਾਲਿਤ ਪਹਿਲਾ ਮੈਗਾ ਫ਼ੂਡ ਪਾਰਕ ਹੈ।

 

ਸ਼੍ਰੀਮਤੀ ਬਾਦਲ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਹੁਣ ਤੱਕ ਉੱਤਰਪੂਰਬੀ ਖੇਤਰ ਵਿੱਚ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਤੋਂ ਸਹਾਇਤਾਪ੍ਰਾਪਤ ਕੁੱਲ 88 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ 41 ਪ੍ਰੋਜੈਕਟ ਚਾਲੂ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ 520 ਕਰੋੜ ਰੁਪਏ ਤੋਂ ਵੀ ਵੱਧ ਦੀ ਸਬਸਿਡੀ ਨਾਲ ਲਗਭਗ 1,000 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 88 ਪ੍ਰੋਜੈਕਟ ਜਦੋਂ ਪੂਰੀ ਤਰ੍ਹਾਂ ਮੁਕੰਮਲ ਹੋ ਜਾਣਗੇ, ਤਾਂ 2,166 ਕਰੋੜ ਰੁਪਏ ਕੀਮਤ ਦੀ ਖੇਤੀ ਉਪਜ ਦੇ ਸੰਚਾਲਨ ਲਈ .66 ਲੱਖ ਮੀਟ੍ਰਿਕ ਟਨ ਦੀ ਪ੍ਰੋਸੈੱਸਿੰਗ ਅਤੇ ਭੰਡਾਰਣ ਸਮਰੱਥਾ ਸਿਰਜਿਤ ਹੋਵੇਗੀ।

 

ਸ਼੍ਰੀਮਤੀ ਬਾਦਲ ਨੇ ਕਿਹਾ ਕਿ ਸਰਕਾਰ ਭਾਰਤ ਵਿੱਚ ਆਪਣਾ ਉੱਦਮ ਸ਼ੁਰੂ ਕਰਨ ਦੇ ਇੱਛੁਕ ਨਿਵੇਸ਼ਕਾਂ ਲਈ ਸਹਿਜ, ਪਾਰਦਰਸ਼ੀ ਅਤੇ ਅਸਾਨ ਮਾਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕ ਭਾਰਤ ਨੂੰ ਇੱਕ ਦ੍ਰਿੜ੍ਹ ਖ਼ੁਰਾਕ ਅਰਥਵਿਵਸਥਾ ਅਤੇ ਵਿਸ਼ਵ ਦੀ ਫ਼ੂਡ ਫ਼ੈਕਟਰੀ ਬਣਾਉਣ ਲਈ ਸਰਕਾਰ ਨੇ ਫ਼ੂਡ ਪ੍ਰੋਸੈੱਸਿੰਗ ਨੁੰ ਮੇਕ ਇਨ ਇੰਡੀਆਦਾ ਇੱਕ ਪ੍ਰਮੁੱਖ ਖੇਤਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਦਰਸੀ ਮਾਰਗਦਰਸ਼ਨ ਹੇਠ ਫ਼ੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ ਫ਼ੂਡ ਪ੍ਰੋਸੈੱਸਿੰਗ ਉਦਯੋਗ ਨੂੰ ਹੁਲਾਰਾ ਦੇਣ ਉੱਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਤਾਂ ਜੋ ਉਹ ਖੇਤੀ ਖੇਤਰ ਤੇਜ਼ੀ ਨਾਲ ਵਿਕਾਸ ਕਰੇ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਸਰਕਾਰ ਦੀ ਪਹਿਲ ਮੇਕ ਇਨ ਇੰਡੀਆਵਿੱਚ ਇੱਕ ਵੱਡਾ ਯੋਗਦਾਨੀ ਬਣ ਸਕੇ।

 

ਉੱਤਰਪੂਰਬੀ ਖੇਤਰ ਵਿਕਾਸ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਰੇ ਮੰਤਰਾਲਿਆਂ ਨੂੰ ਇਸ ਖੇਤਰ ਦੇ ਵੱਧ ਤੋਂ ਵੱਧ ਵਿਕਾਸ ਲਈ ਉੱਤਰਪੂਰਬੀ ਰਾਜਾਂ ਵਿੱਚ ਪ੍ਰੋਜੈਕਟ ਅਲਾਟ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉੱਤਰਪੂਰਬੀ ਖੇਤਰ ਵਿਕਾਸ ਮੰਤਰਾਲਾ ਇਸ ਗੱਲ ਤੋਂ ਖ਼ੁਸ਼ ਹੈ ਕਿ ਅਤਿਆਧੁਨਿਕ ਸੁਵਿਧਾਵਾਂ ਨਾਲ ਲੈਸ ਇਹ ਮੈਗਾ ਫ਼ੂਡ ਪਾਰਕ ਮਿਜ਼ੋਰਮ ਵਿੱਚ ਫ਼ੂਡ ਪ੍ਰੋਸੈੱਸਿੰਗ ਨਾਲ ਜੁੜੇ ਬੁਨਿਆਦੀ ਢਾਂਚੇ ਨੁੰ ਹੁਲਾਰਾ ਦੇਵੇਗਾ।

 

ਫ਼ੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਕਿਹਾ ਕਿ ਮਿਜ਼ੋਰਮ ਦੀ ਰਾਜ ਸਰਕਾਰ ਨੇ ਇਸ ਮੈਗਾ ਫ਼ੂਡ ਪਾਰਕ ਦੀ ਸਥਾਪਨਾ ਵਿੱਚ ਬਹੁਤ ਸਹਿਯੋਗ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮੈਗਾ ਫ਼ੂਡ ਪਾਰਕ 55.00 ਏਕੜ ਤੋਂ ਵੀ ਵੱਧ ਰਕਬੇ ਵਿੱਚ ਫੈਲਿਆ ਹੋਇਆ ਹੈ ਅਤੇ 75.20 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ ਹੈ। ਸ਼੍ਰੀ ਤੇਲੀ ਨੇ ਕਿਹਾ ਕਿ ਜ਼ੋਰਮ ਮੈਗਾ ਫ਼ੂਡ ਪਾਰਕ ਵਿੱਚ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਨਾਲ ਨਾ ਸਿਰਫ਼ ਖ਼ੁਰਾਕੀ ਪਦਾਰਥਾਂ ਦੀ ਬਰਬਾਦੀ ਵਿੱਚ ਕਮੀ ਆਵੇਗੀ, ਸਗੋਂ ਖ਼ੁਰਾਕੀ ਉਤਪਾਦਾਂ ਵਿੱਚ ਮੁੱਲ ਵਾਧੇ ਨੂੰ ਵੀ ਹੁਲਾਰਾ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪਾਰਕ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀ ਉਪਜ ਦੀ ਉਚਿਤ ਕੀਮਤ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ।

 

ਮੈਸ. ਜ਼ੋਰਮ ਮੈਗਾ ਫ਼ੂਡ ਪਾਰਕ ਪ੍ਰਾਈਵੇਟ ਲਿਮਿਟਿਡ 75.20 ਕਰੋੜ ਰੁਪਏ ਦੀ ਪ੍ਰੋਜੈਕਟ ਲਾਗਤ ਨਾਲ 55.00 ਏਕੜ ਜ਼ਮੀਨ ਉੱਤੇ ਸਥਾਪਿਤ ਕੀਤਾ ਗਿਆ ਹੈ। ਇਸ ਮੈਗਾ ਫ਼ੂਡ ਪਾਰਕ ਦੇ ਸੈਂਟਰਲ ਪ੍ਰੋਸੈੱਸਿੰਗ ਸੈਂਟਰ (ਸੀਪੀਸੀ) ਵਿੱਚ ਡਿਵੈਲਪਰ ਵੱਲੋਂ ਸਥਾਪਿਤ ਕੀਤੀਆਂ ਸੁਵਿਧਾਵਾਂ ਵਿੱਚ ਅਤਿਆਧੁਨਿਕ ਬੁਨਿਆਦੀ ਢਾਂਚੇ ਤੋਂ ਇਲਾਵਾ ਕੋਲਡ ਸਟੋਰੇਜ–1,000 ਐੱਮਟੀ, ਡ੍ਰਾਈਵੇਅਰਹਾਊਸ – 3,000 ਐੱਮਟੀ, ਡੱਬਾਬੰਦੀ ਨਾਲ ਕੀਟਾਣੂਨਾਸ਼ਕ ਪਲਪ ਲਾਈਨ, ਕੀਟਾਣੂਨਾਸ਼ਕ ਅਤੇ ਟੈਟ੍ਰਾ ਪੈਕਿੰਗ – 2 ਐੱਮਟੀ/ਪ੍ਰਤੀ ਘੰਟਾ, ਰਾਈਪਨਿੰਗ (ਪੱਕਣ ਵਿੱਚ ਸਹਾਇਕ) ਚੈਂਬਰਜ਼ 40 ਐੱਮਟੀ/ਪ੍ਰਤੀ ਘੰਟਾ ਮਸਾਲੇ ਸੁਕਾਉਣ ਦੀ ਸੁਵਿਧਾ – 2 ਐੱਮਟੀ/ਪ੍ਰਤੀ ਘੰਟਾ, ਖ਼ੁਰਾਕ ਪ੍ਰੀਖਣ ਪ੍ਰਯੋਗਸ਼ਾਲਾਵਾਂ ਸ਼ਾਮਲ ਹਨ। ਪਾਰਕ ਵਿੱਚ ਦਫ਼ਤਰ ਦੇ ਨਾਲਨਾਲ ਉੱਦਮੀਆਂ ਦੇ ਹੋਰ ਉਪਯੋਗਾਂ ਲਈ ਇੱਕ ਆਮ ਪ੍ਰਸ਼ਾਸਨਿਕ ਭਵਨ ਅਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਜਲਗ੍ਰਹਿਣ ਖੇਤਰ (ਕੈਚਮੈਂਟ ਏਰੀਆ) ਵਿੱਚ ਖੇਤਾਂ ਕੋਲ ਬੁਨਿਆਦੀ ਪ੍ਰੋਸੈੱਸਿੰਗ ਅਤੇ ਭੰਡਾਰ ਲਈ ਚਮਫਾਈ, ਥਿੰਗਫਾਲ ਅਤੇ ਥੇਨਜਾਵਲਹੈਵਿੰਗ ਕੇਂਦਰਾਂ ਵਿੱਚ 03 ਬੁਨਿਆਦੀ ਪ੍ਰੋਸੈੱਸਿੰਗ ਕੇਂਦਰ (ਪੀਪੀਸੀ – PPC) ਵੀ ਹਨ। ਇਸ ਮੈਗਾ ਫ਼ੂਡ ਪਾਰਕ ਤੋਂ ਕੋਲਾਸਿਬ ਜ਼ਿਲ੍ਹੇ ਦੇ ਲੋਕਾਂ ਦੇ ਨਾਲਨਾਲ ਮਿਜ਼ੋਰਮ ਦੇ ਆਲੇਦੁਆਲੇ ਦੇ ਜ਼ਿਲ੍ਹੇ ਮਾਮਿਤ ਅਤੇ ਆਈਜ਼ੌਲ ਅਤੇ ਅਸਾਮ ਦੇ ਨੇੜਲੇ ਜ਼ਿਲ੍ਹਿਆਂ ਹੈਲਾਕਾਂਡੀ, ਕਛਾਰ ਦੇ ਲੋਕਾਂ ਨੂੰ ਵੀ ਫ਼ਾਇਦਾ ਹੋਵੇਗਾ।

 

ਮੈਗਾ ਫ਼ੂਡ ਪਾਰਕ ਯੋਜਨਾ ਤਹਿਤ ਭਾਰਤ ਸਰਕਾਰ ਹਰੇਕ ਮੈਗਾ ਫ਼ੂਡ ਪਾਰਕ ਪ੍ਰੋਜੈਕਟ ਲਈ 50.00 ਕਰੋੜ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਵੇਲੇ ਵਿਭਿੰਨ ਰਾਜਾਂ ਵਿੱਚ 18 ਮੈਗਾ ਫ਼ੂਡ ਪਾਰਕ ਪ੍ਰੋਜੈਕਟ ਚਾਲੂ ਕੀਤੇ ਜਾ ਰਹੇ ਹਨ ਤੇ ਵਿਭਿੰਨ ਰਾਜਾਂ ਵਿੱਚ 19 ਮੈਗਾ ਫ਼ੂਡ ਪਾਰਕਾਂ ਵਿੱਚ ਪਹਿਲਾਂ ਹੀ ਕੰਮ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ਵਿੱਚੋਂ 6 ਉੱਤਰਪੂਰਬੀ ਖੇਤਰ ਵਿੱਚ ਹਨ। ਉਧੱਤਰਪੂਰਬੀ ਖੇਤਰ ਵਿੱਚ ਦੋ ਮੈਗਾ ਫ਼ੂਡ ਪਾਰਕ ਅਸਾਮ ਅਤੇ ਮਿਜ਼ੋਰਮ ਵਿੱਚ ਚਾਲੂ ਕੀਤੇ ਜਾ ਚੁੱਕੇ ਹਨ।

 

*****

 

ਆਰਜੇ/ਐੱਨਜੀ



(Release ID: 1640078) Visitor Counter : 236