ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਏਮਸ, ਦਿੱਲੀ ਵਿਖੇ ਕੋਵਿਡ-19 ਪਲਾਜ਼ਮਾ ਦਾਨ ਮੁਹਿੰਮ ਦਾ ਉਦਘਾਟਨ ਕੀਤਾ

ਕੋਵਿਡ-19 'ਤੇ ਜਿੱਤ ਦੀ ਸਾਡੀ ਯਾਤਰਾ ਵਿੱਚ ਹਰੇਕ ਡੋਨਰ ਮਹੱਤਵਪੂਰਨ ਹੈ ਅਤੇ ਸਾਨੂੰ ਅਜਿਹੇ ਜ਼ਿਆਦਾ ਤੋਂ ਜ਼ਿਆਦਾ ਕੋਰੋਨਾ ਜੋਧਿਆਂ ਦੀ ਜ਼ਰੂਰਤ ਹੈ: ਡਾ. ਹਰਸ਼ ਵਰਧਨ

Posted On: 19 JUL 2020 7:07PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਏਮਸ ਦਿੱਲੀ ਵਿਖੇ ਪਲਾਜ਼ਮਾ ਦਾਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਦਾ ਆਯੋਜਨ ਦਿੱਲੀ ਪੁਲਿਸ ਨੇ ਕੀਤਾ, ਜਿਥੇ ਕੋਵਿਡ ਤੋਂ ਸਿਹਤਯਾਬ ਹੋਏ 26 ਪੁਲਿਸ ਕਰਮੀਆਂ ਨੇ ਆਪਣਾ ਖੂਨ ਪਲਾਜ਼ਮਾ ਸਵੈ-ਇੱਛਾ ਨਾਲ ਦਾਨ ਕੀਤਾ।

 

ਇਸ ਪਹਿਲ ਲਈ ਦਿੱਲੀ ਪੁਲਿਸ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ, “ਇਹ ਬੜੇ ਦੁੱਖ ਦੀ ਗੱਲ ਹੈ ਕਿ ਦਿੱਲੀ ਪੁਲਿਸ ਦੇ ਇੱਕ ਦਰਜਨ ਜਵਾਨਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਨ੍ਹਾਂ ਜਾਨੀ ਨੁਕਸਾਨ ਹੋਣ ਦੇ ਬਾਵਜੂਦ, ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਵਾਨ ਬਿਹਤਰੀਨ ਭੂਮਿਕਾ ਨਿਭਾ ਰਹੇ ਹਨ, ਜਦਕਿ ਕੰਟੇਨਮੈਂਟ ਜ਼ੋਨਾਂ ਦੀ ਸੰਖਿਆ 200 ਤੋਂ 600 ਤੱਕ ਪਹੁੰਚ ਗਈ ਹੈ।

 

ਡਾ. ਹਰਸ਼ ਵਰਧਨ ਨੇ 26 ਪੁਲਿਸ ਕਾਂਸਟੇਬਲ ਨੂੰ ਸਰਟੀਫਿਕੇਟ ਦੇ ਕੇ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕੀਤਾ। ਇਨ੍ਹਾਂ ਵਿੱਚੋਂ ਸ਼੍ਰੀ ਓਮ ਪ੍ਰਕਾਸ਼ ਅੱਜ ਤੀਜੀ ਵਾਰ ਆਪਣਾ ਪਲਾਜ਼ਮਾ ਦਾਨ ਕਰ ਰਹੇ ਸਨ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਦਾਨ ਦੂਜੇ ਦੇਸ਼ ਵਾਸੀਆਂ ਉੱਤੇ ਚਿਰ ਸਥਾਈ ਪ੍ਰਭਾਵ ਪਾਏਗਾ ਤਾਂ ਜੋ ਉਹ ਆਪਣੇ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਤ ਹੋਣਗੇ। ਉਨ੍ਹਾਂ ਕਿਹਾ ਕਿ ਹਰ ਇਕ ਦਾਨੀ ਕੋਵਿਡ-19 'ਤੇ ਜਿੱਤ ਦੀ ਸਾਡੀ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਸਾਨੂੰ ਮਹਾਮਾਰੀ ਖਿਲਾਫ ਜੰਗ ਵਿੱਚ ਪਲਾਜ਼ਮਾ ਜੋਧਿਆਂ ਦੀ ਵਧੇਰੇ ਜ਼ਰੂਰਤ ਹੈ ਜਦੋਂ ਤਕ ਇੱਕ ਨਿਸ਼ਚਿਤ ਇਲਾਜ ਜਾਂ ਟੀਕਾ ਵਿਕਸਿਤ ਨਹੀਂ ਹੁੰਦਾ।

 

ਉਨ੍ਹਾਂ ਕਿਹਾ ਕਿ ਇਸ ਰਣਨੀਤੀ ਵਿੱਚ ਭਾਰੀ ਸਮਰੱਥਾ ਹੈ ਅਤੇ ਸਰਕਾਰ ਇਸ ਤੋਂ ਲਾਭ ਉਠਾਉਣਾ ਚਾਹੁੰਦੀ ਹੈ।  ਉਨ੍ਹਾਂ ਟਿੱਪਣੀ ਕਰਦਿਆਂ ਕਿਹਾ, “ਹੁਣ ਤੱਕ ਪਲਾਜ਼ਮਾ ਥੈਰੇਪੀ ਨੂੰ ਸੰਵੇਦਨਸ਼ੀਲਤਾ ਨਾਲ ਵਰਤਣ ਲਈ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਲਈ ਪਲਾਜ਼ਮਾ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਪਲਾਜ਼ਮਾ ਬੈਂਕ ਸਥਾਪਿਤ ਕੀਤੇ ਜਾ ਰਹੇ ਹਨ। ਇਸ ਤੱਥ ਦੇ ਬਾਵਜੂਦ ਕਿ ਕੋਵਿਡ -19 ਮਰੀਜ਼ਾਂ ਦੀ ਭਾਰਤ ਵਿੱਚ ਸਿਹਤਯਾਬੀ ਦੀ ਦਰ ਸਭ ਤੋਂ ਵੱਧ ਵਿੱਚੋਂ ਇੱਕ ਹੈ, ਪਲਾਜ਼ਮਾ ਦਾਨ ਨੂੰ ਉਤਸ਼ਾਹਿਤ ਕਰਨਾ ਅਜੇ ਬਾਕੀ ਹੈ। ਮੈਨੂੰ ਖੁਸ਼ੀ ਹੈ ਕਿ ਏਮਸ, ਨਵੀਂ ਦਿੱਲੀ, ਦਿੱਲੀ ਪੁਲਿਸ ਕੋਰੋਨਾ ਵਾਰੀਅਰਸ ਦੇ ਸਹਿਯੋਗ ਨਾਲ ਇਸ ਪਲਾਜ਼ਮਾ ਦਾਨ ਮੁਹਿੰਮ ਦਾ ਆਯੋਜਨ ਕਰ ਰਹੀ ਹੈ।

 

1994 ਵਿੱਚ ਪਲਸ ਪੋਲੀਓ ਮੁਹਿੰਮ ਦੀ ਸਫਲਤਾ ਦੇ ਇੱਕ ਜ਼ਰੂਰੀ ਹਿੱਸੇ ਵਜੋਂ ਦਿੱਲੀ ਪੁਲਿਸ ਦੇ ਯੋਗਦਾਨ ਨੂੰ ਯਾਦ ਕਰਦਿਆਂ ਡਾ. ਹਰਸ਼ ਵਰਧਨ ਨੇ ਦੱਸਿਆ ਕਿ ਹਜ਼ਾਰਾਂ ਪੁਲਿਸ ਕਾਂਸਟੇਬਲ ਮੁਹਿੰਮ ਵਿੱਚ ਸ਼ਾਮਲ ਹੋਏ ਸਨ ਅਤੇ ਇੱਕ ਵਿਸ਼ਾਲ ਜਾਗਰੂਕਤਾ ਮੁਹਿੰਮ ਬਣਾਈ ਸੀ। ਉਨ੍ਹਾਂ ਨੇ ਯਾਦ ਕਰਾਇਆ ਕਿ 100 ਫੋਨ ਨੰਬਰ ਵੀ ਇਸ ਕੰਮ ਲਈ ਸਮਰਪਿਤ ਕੀਤੇ ਗਏ ਸਨ।  

 

ਸਿਹਤਯਾਬ ਹੋਏ ਕੋਵਿਡ -19 ਮਰੀਜ਼ਾਂ ਤੋਂ ਲਏ ਪਲਾਜ਼ਮਾ ਵਿੱਚ ਨੋਵਲ ਐੱਸਏਆਰਐੱਸ -ਸੀਓਵੀ-2 ਵਾਇਰਸ ਤੋਂ ਬਚਾਅ ਵਾਲੀਆਂ ਐਂਟੀਬਾਡੀਜ਼ ਹਨ। ਟ੍ਰਾਂਸਫਰ ਹੋਣ 'ਤੇ ਇਹ ਕੋਵਿਡ-19 ਦੇ ਮਰੀਜ਼ਾਂ ਨੂੰ ਸਰੀਰਕ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ। ਇਸਦੇ ਸੰਭਾਵੀ ਲਾਭ ਨੂੰ ਧਿਆਨ ਵਿੱਚ ਰੱਖਦਿਆਂ, ਪਲਾਜ਼ਮਾ ਥੈਰੇਪੀ ਉਨ੍ਹਾਂ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਜੋ ਰਵਾਇਤੀ ਇਲਾਜ ਪ੍ਰਣਾਲੀ ਨਾਲ ਠੀਕ ਨਹੀਂ ਹੁੰਦੇ। ਜਿਹੜਾ ਵੀ ਵਿਅਕਤੀ ਕੋਵਿਡ-19 ਤੋਂ ਠੀਕ ਹੋ ਗਿਆ ਹੈ ਅਤੇ ਇਲਾਜ ਦੇ ਮੁਕੰਮਲ ਹੋਣ ਜਾਂ ਘਰੇਲੂ ਇਕਾਂਤਵਾਸ ਦੇ 28 ਦਿਨ ਪੂਰੇ ਕਰ ਚੁੱਕਾ ਹੈ, ਜਿਸ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੈ, ਜਿਸ ਦਾ ਭਾਰ 50 ਕਿੱਲੋ ਤੋਂ ਵੱਧ ਹੈ, ਉਹ ਆਪਣਾ ਖੂਨ ਪਲਾਜ਼ਮਾ ਦਾਨ ਕਰ ਸਕਦਾ ਹੈ। ਬਲੱਡ ਬੈਂਕ ਖੂਨਦਾਨ ਲਈ ਉਨ੍ਹਾਂ ਦੀ ਯੋਗਤਾ ਦਾ ਮੁੱਲਾਂਕਣ ਕਰੇਗਾ ਅਤੇ ਦਾਨ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਖੂਨ ਵਿੱਚ ਕੋਵਿਡ-19 ਸੁਰੱਖਿਆ ਐਂਟੀਬਾਡੀ ਦੇ ਪੱਧਰ ਦੀ ਜਾਂਚ ਕਰੇਗਾ। ਸਿਹਤਯਾਬ ਹੋਏ ਵਿਅਕਤੀ ਦੇ ਖੂਨ ਵਿੱਚ ਅਕਸਰ ਐਂਟੀਬਾਡੀਜ਼ ਦੀ ਜ਼ਿਆਦਾ ਸੰਘਣਤਾ ਹੁੰਦੀ ਹੈ ਅਤੇ ਜਦੋਂ ਕਿਸੇ ਸੰਵੇਦਨਸ਼ੀਲ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਤਾਂ ਇਹ ਐਂਟੀਬਾਡੀਜ਼ ਖੂਨ ਵਿੱਚ ਘੁੰਮਦੀਆਂ ਹਨ, ਟਿਸ਼ੂਆਂ ਤਕ ਪਹੁੰਚ ਜਾਂਦੀਆਂ ਹਨ ਅਤੇ ਵਾਇਰਸ ਨੂੰ ਬੇਅਸਰ ਕਰਦੀਆਂ ਹਨ। ਦਾਨ ਦੀ ਪ੍ਰਕਿਰਿਆ ਇਕ ਤੋਂ ਤਿੰਨ ਘੰਟਿਆਂ ਵਿੱਚ ਪੂਰੀ ਹੋ ਜਾਂਦੀ ਹੈ ਅਤੇ ਪਲਾਜ਼ਮਾ ਉਸੇ ਦਿਨ ਇਕੱਠਾ ਕੀਤਾ ਜਾ ਸਕਦਾ ਹੈ।

 

****

 

ਐੱਮਵੀ/ਐੱਸਕੇ



(Release ID: 1639871) Visitor Counter : 195